ਭਾਰਤ 'ਤੇ ਭਾਰੀ ਪਿਆ ਪਾਕਿਸਤਾਨੀ ਫ਼ਖ਼ਰ ਜ਼ਮਾਨ

By: ਏਬੀਪੀ ਸਾਂਝਾ | | Last Updated: Monday, 19 June 2017 11:47 AM
ਭਾਰਤ 'ਤੇ ਭਾਰੀ ਪਿਆ ਪਾਕਿਸਤਾਨੀ ਫ਼ਖ਼ਰ ਜ਼ਮਾਨ

ਲੰਡਨ: ਪਾਕਿਸਤਾਨ ਨੇ ਚੈਂਪੀਅਨ ਟਰਾਫ਼ੀ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੂੰ ਹਰਾ ਕੇ ਟੂਰਨਾਮੈਂਟ ਜਿੱਤ ਲਿਆ ਹੈ। ਪਾਕਿਸਤਾਨੀ ਖਿਡਾਰੀ ਫ਼ਖ਼ਰ ਜ਼ਮਾਨ ਦੇ ਸੈਂਕੜੇ ਤੇ ਮੁਹੰਮਦ ਅਮੀਰ ਦੀ ਬਿਹਤਰੀਨ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੇ ਭਾਰਤ ਨੂੰ 180 ਦੌੜਾਂ ਦੇ ਫ਼ਰਕ ਨਾਲ ਹਰਾਇਆ। ਪਾਕਿਸਤਾਨ ਦੀ ਇਹ 2009 ਟੀ ਟਵੰਟੀ ਵਿਸ਼ਵ ਕੱਪ ਤੋਂ ਬਾਅਦ ਤੀਜੀ ਵੱਡੀ ਖ਼ਿਤਾਬੀ ਜਿੱਤ ਹੈ।

 

ਮੈਚ ਦੌਰਾਨ ਭਾਰਤ ਨੇ ਪਹਿਲਾਂ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ ਜੋ ਗ਼ਲਤ ਸਾਬਤ ਹੋਇਆ। ਭਾਰਤ ਦੀ ਮਾੜੀ ਗੇਂਦਬਾਜ਼ੀ ਤੇ ਅੰਤ ਵਿੱਚ ਬੱਲੇਬਾਜ਼ਾਂ ਦੇ ਸ਼ਰਮਨਾਕ ਪ੍ਰਦਰਸ਼ਨ ਨਾਲ ਭਾਰਤੀ ਟੀਮ ਕਿਸੇ ਤਰ੍ਹਾਂ ਵੀ ਮੁਕਾਬਲੇ ਵਿੱਚ ਨਜ਼ਰ ਨਹੀਂ ਆਈ। ਪਾਕਿਸਤਾਨੀ ਦੀ ਜਿੱਤ ਦਾ ਹੀਰੋ ਸਲਾਮੀ ਬੱਲੇਬਾਜ਼ ਫ਼ਖ਼ਰ ਜ਼ਮਾਨ ਰਿਹਾ ਜਿਸ ਨੇ 106 ਗੇਂਦਾਂ ’ਤੇ 12 ਚੌਕਿਆਂ ਤੇ ਤਿੰਨ ਛੱਕਿਆਂ ਦੀ ਬਦੌਲਤ 114 ਦੌੜਾਂ ਬਣਾਈਆਂ।

 

ਉਸ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਮਾਰਿਆ ਤੇ ਚਾਰ ਵਿਕਟਾਂ ’ਤੇ ਟੀਮ ਨੂੰ 338 ਦੌੜਾਂ ਦੇ ਮਜ਼ਬੂਤ ਸਕੋਰ ਤਕ ਪਹੁੰਚਾਇਆ। ਉਸ ਨੇ ਅਜ਼ਹਰ ਅਲੀ ਨਾਲ (59) ਪਹਿਲੀ ਵਿਕਟ ਲਈ 128 ਦੌੜਾਂ ਦੀ ਭਾਈਵਾਲੀ ਕੀਤੀ। ਇਸ ਤੋਂ ਬਾਅਦ ਮੁਹੰਮਦ ਹਫੀਜ਼ (ਨਾਬਾਦ) 57, ਬਾਬਰ ਆਜ਼ਮ ਨੇ 46 ਅਤੇ ਇਮਾਦ ਵਸੀਮ (ਨਾਬਾਦ) 25 ਨੇ ਵੀ ਲੋੜੀਂਦਾ ਸਹਿਯੋਗ ਦਿੱਤਾ।

 

ਭਾਰਤੀ ਟੀਮ ਇਸ ਦੇ ਜਵਾਬ ਵਿੱਚ 30.3 ਓਵਰਾਂ ਵਿੱਚ 158 ਦੌੜਾਂ ’ਤੇ ਢੇਰ ਹੋ ਗਈ। ਭਾਰਤ ਨੂੰ 150 ਤੋਂ ਪਾਰ ਪਹੁੰਚਾਉਣ ਦਾ ਸਿਹਰਾ ਹਾਰਦਿਕ ਪੰਡਿਆ ਨੂੰ ਜਾਂਦਾ ਹੈ। ਉਸ ਨੇ 43 ਗੇਂਦਾਂ ’ਤੇ ਚਾਰ ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 76 ਦੌੜਾਂ ਬਣਾਈਆਂ।ਮੁਹੰਮਦ ਅਮੀਰ ਨੇ ਭਾਰਤੀ ਪਾਰੀ ਦਾ ਅੰਤ ਕੀਤਾ। ਉਸ ਨੇ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈ।ਹਸਨ ਅਲੀ ਤੇ ਸ਼ਾਦਾਬ ਖ਼ਾਨ ਨੇ ਦੋ ਦੋ ਵਿਕਟਾਂ ਲਈਆਂ।

 

ਅਮੀਰ ਨੇ ਭਾਰਤ ਦੇ ਸਿਖਰਲੇ ਕ੍ਰਮ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਉਸ ਨੇ ਪਹਿਲੇ ਤਿੰਨ ਓਵਰਾਂ ਵਿੱਚ ਰੋਹਿਤ ਸ਼ਰਮਾ, ਕਪਤਾਨ ਕੋਹਲੀ ਦੇ ਵਿਕਟ ਲਏ। ਰੋਹਿਤ ਟੰਗ ਅੜਿੱਕਾ ਆਊਟ ਹੋਇਆ। ਭਾਰਤੀ ਗੇਂਦਬਾਜ਼ਾਂ ਨੇ ਸ਼ੁਰੂਆਤੀ ਤਿੰਨ ਓਵਰ ਚੰਗੇ ਸੁੱਟੇ ਪਰ ਮਗਰੋਂ ਫ਼ਖ਼ਰ ਤੇ ਅਜ਼ਹਰ ਦੀ ਭਾਈਵਾਲੀ ਨੇ ਭਾਰਤੀ ਗੇਂਦਬਾਜ਼ਾਂ ਦੇ ਹੌਸਲੇ ਭੰਨ੍ਹ ਦਿੱਤੇ।

 

ਭਾਰਤ ਦੇ ਦੋਵੇਂ ਸਪਿੰਨਰ ਮਹਿੰਗੇ ਸਾਬਤ ਹੋਏ। ਉਨ੍ਹਾਂ ਨੂੰ ਕੋਈ ਵਿਕਟ ਨਹੀਂ ਮਿਲਿਆ। ਰਵੀਚੰਦਰਨ ਅਸ਼ਵਨੀ ਨੇ 10 ਓਵਰਾਂ ਵਿੱਚ 70 , ਜਡੇਜਾ ਨੇ 8 ਓਵਰਾਂ ਵਿੱਚ 67, ਬੁਮਰਾਹ ਨੇ ਨੌਂ ਓਵਰਾਂ ਵਿੱਚ 68 ਅਤੇ ਭੁਵਨੇਸ਼ਵਰ ਨੇ 10 ਓਵਰਾਂ ਵਿੱਚ 44 ਦੌੜਾਂ ਦੇ ਦੇ ਕੇ ਇੱਕ ਵਿਕਟ ਲਿਆ। ਪੰਡਿਆ ਨੇ 10 ਓਵਰਾਂ ਵਿੱਚ 53 ਦੌੜਾਂ ਦੇ ਕੇ ਇੱਕ ਵਿਕਟ ਲਿਆ। ਕੇਦਾਰ ਜਾਧਵ ਨੇ ਤਿੰਨ ਓਵਰਾਂ ਵਿੱਚ 27 ਦੌੜਾਂ ਦੇ ਕੇ ਇੱਕ ਵਿਕਟ ਲਿਆ। ਫਾਈਨਲ ਵਿੱਚ ਸ਼ਾਮਲ ਸੈਂਕੜਾ ਬਣਾਉਣ ਵਾਲੇ ਫ਼ਖ਼ਰ ਜ਼ਾਮਨ ਨੂੰ ਮੈਨ ਆਫ਼ ਦੀ ਮੈਚ ਪੁਰਸਕਾਰ ਮਿਲਿਆ।

First Published: Monday, 19 June 2017 11:47 AM

Related Stories

IND vs SL: ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਵਨ ਡੇਅ 'ਚ ਵੀ ਟੀਮ ਇੰਡਿਆ ਲਵੇਗੀ ਲੰਕਾ ਦਾ 'ਟੈਸਟ'
IND vs SL: ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਵਨ ਡੇਅ 'ਚ ਵੀ ਟੀਮ ਇੰਡਿਆ ਲਵੇਗੀ ਲੰਕਾ...

ਦਾਮਬੁਲਾ: ਸ਼੍ਰੀਲੰਕਾ ਦੇ ਦੌਰੇ ‘ਤੇ ਗਈ ਭਾਰਤੀ ਕ੍ਰਿਕੇਟ ਟੀਮ ਨੇ ਆਪਣੇ ਪਹਿਲੇ

ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ
ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ

ਚੰਡੀਗੜ੍ਹ: ਅਥਲੀਟ ਦਵਿੰਦਰ ਕੰਗ ਵੱਲੋਂ ਖੁਲਾਸੇ ਕੀਤੇ ਜਾਣ ਤੋਂ ਬਾਅਦ ਜਲੰਧਰ

ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?
ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?

ਚੰਡੀਗੜ੍ਹ: ਲੰਡਨ ‘ਚ ਪਿਛਲੇ ਹਫ਼ਤੇ ਹੋਈ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ

ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ
ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ

ਨਵੀਂ ਦਿੱਲੀ: ਜਦੋਂ ਸ਼੍ਰੀਲੰਕਾ ਖਿਲਾਫ਼ ਇੱਕ ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ

ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ...

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ

ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...
ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...

ਚੰਡੀਗੜ੍ਹ: ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਸ਼ਾਨ ਵਧਾਉਣ ਲਈ

85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ
85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ

ਕੋਲੰਬੋ: ਭਾਰਤ ਟੀਮ ਨੇ ਸ਼੍ਰੀਲੰਕਾ ਨੂੰ 3-0 ਨਾਲ ਟੈਸਟ ਸੀਰਜ ਹਰਾ ਦਿੱਤੀ। ਇਹ 85 ਸਾਲ