ਹਰਮਨਪ੍ਰੀਤ ਦੇ ਨਾਮ 'ਤੇ ਸਿਆਸਤ !

By: ABP SANJHA | | Last Updated: Monday, 24 July 2017 12:47 PM
ਹਰਮਨਪ੍ਰੀਤ ਦੇ ਨਾਮ 'ਤੇ ਸਿਆਸਤ !

ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ ਦੇ ਨਾਮ ‘ਤੇ ਸਿਆਸਤਦਾਨਾਂ ਨੇ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਮਨ ਨੂੰ ਪੰਜ ਲੱਖ ਰੁਪਏ ਨਕਦ ਇਨਾਮ ਦੇਣ ਦੇ ਐਲਾਨ ਦੇ ਨਾਲ-ਨਾਲ ਪੰਜਾਬ ਪੁਲਿਸ ‘ਚ ਡੀਐਸਪੀ ਦੀ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਹੈ।

 

ਉਧਰ, ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਹਰਮਨ ਦੇ ਘਰ ਪਹੁੰਚ ਕੇ ਹਾਜ਼ਰੀ ਲਵਾਈ। ਜਦੋਂ ਭਾਰਤੀ ਟੀਮ ਨੇ ਇੰਗਲੈਂਡ ਲਈ ਖੇਡਣ ਜਾਣਾ ਸੀ ਤਾਂ ਕਿਸੇ ਨੂੰ ਪਤਾ ਤੱਕ ਨਹੀਂ ਸੀ ਕਿ ਕੋਈ ਹਰਮਨ ਨਾਮ ਦੀ ਕੁੜੀ ਵਿਸ਼ਵ ਕੱਪ ‘ਚ ਹਿੱਸਾ ਲੈਣ ਜਾ ਰਹੀ ਹੈ। ਜਦੋਂ ਹਰਮਨ ਨੇ ਆਸਟ੍ਰੇਲੀਆ ਖਿਲਾਫ਼ ਸੈਮੀਫਾਈਨਲ ਮੈਚ ‘ਚ ਨਾਬਾਦ 115 ਗੇਂਦਾਂ ‘ਤੇ 171 ਦੌੜਾਂ ਬਣਾ ਕੇ ਭਾਰਤ ਨੂੰ ਫਾਈਨਲ ਵਿੱਚ ਪਹੁੰਚਾਇਆ ਤਾਂ ਉਸ ਦੀ ਚਾਰੇ ਪਾਸੇ ਖੂਬ ਚਰਚਾ ਹੋਈ।

 

ਇਸ ਤੋਂ ਬਾਅਦ ਸਿਆਸੀ ਲੀਡਰਾਂ ਨੂੰ ਵੀ ਉਸ ਦੇ ਨਾਮ ‘ਤੇ ਸਿਆਸੀ ਰੋਟੀਆਂ ਸੇਕਣ ਦਾ ਮੌਕਾ ਮਿਲ ਗਿਆ। ਜੇਕਰ ਗੱਲ ਕਰੀਏ ਪਿੱਛੇ ਜਿਹੇ ਹੋਈ ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਦੀ ਤਾਂ ਉਸ ‘ਚ ਵੀ ਪੰਜਾਬ ਦੇ ਖਿਡਾਰੀਆਂ ਨੇ ਤਗਮੇ ਜਿੱਤੇ ਸਨ ਪਰ ਕਿਸੇ ਵੀ ਸਿਆਸੀ ਲੀਡਰ ਨੇ ਉਨ੍ਹਾਂ ਦੇ ਘਰ ਤੱਕ ਪਹੁੰਚ ਨਹੀਂ ਕੀਤੀ ਸੀ। ਬਿਨ੍ਹਾਂ ਸ਼ੱਕ ਮੋਗੇ ਦੀ ਇਸ ਧੀ ਨੇ ਆਪਣੀ ਖੇਡ ਰਾਹੀਂ ਸਭ ਦਾ ਦਿਲ ਜਿੱਤਿਆ ਹੈ ਪਰ ਉਹ ਉਸ ਖੇਡ ਦੀ ਖਿਡਾਰਨ ਹੈ ਜਿਸ ਵਿੱਚ ਪਹਿਲਾਂ ਤੋਂ ਹੀ ਬਹੁਤ ਪੈਸਾ ਹੈ ਤੇ ਹੁਣ ਬੀਸੀਸੀਆਈ ਨੇ ਵੀ ਹਰ ਖਿਡਾਰਨ ਨੂੰ 50-50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਸਾਬਤ ਹੁੰਦਾ ਹੈ ਜਿਸ ਖੇਡ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਹਨ ਸਿਆਸੀ ਲੀਡਰ ਵੀ ਆਪਣੀ ਸਿਆਸਤ ਉੱਥੇ ਕਰਨੀ ਸ਼ੁਰੂ ਕਰ ਦਿੰਦੇ ਹਨ।

 

First Published: Monday, 24 July 2017 12:44 PM

Related Stories

ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?
ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?

ਚੰਡੀਗੜ੍ਹ: ਲੰਡਨ ‘ਚ ਪਿਛਲੇ ਹਫ਼ਤੇ ਹੋਈ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ

ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ
ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ

ਨਵੀਂ ਦਿੱਲੀ: ਜਦੋਂ ਸ਼੍ਰੀਲੰਕਾ ਖਿਲਾਫ਼ ਇੱਕ ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ

ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ...

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ

ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...
ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...

ਚੰਡੀਗੜ੍ਹ: ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਸ਼ਾਨ ਵਧਾਉਣ ਲਈ

85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ
85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ

ਕੋਲੰਬੋ: ਭਾਰਤ ਟੀਮ ਨੇ ਸ਼੍ਰੀਲੰਕਾ ਨੂੰ 3-0 ਨਾਲ ਟੈਸਟ ਸੀਰਜ ਹਰਾ ਦਿੱਤੀ। ਇਹ 85 ਸਾਲ

ਸ਼ਿਖਰ ਧਵਨ ਦੇ ਸੈਂਕੜੇ ਸਦਕਾ ਭਾਰਤ 300 ਦੌੜਾਂ ਤੋਂ ਪਾਰ
ਸ਼ਿਖਰ ਧਵਨ ਦੇ ਸੈਂਕੜੇ ਸਦਕਾ ਭਾਰਤ 300 ਦੌੜਾਂ ਤੋਂ ਪਾਰ

ਕੈਂਡੀ: ਸ਼੍ਰੀਲੰਕਾ ਵਿਰੁੱਧ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਲੜੀ ਦੇ ਆਖਰੀ ਮੈਚ ਦੇ

IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ
IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ

ਕੈਂਡੀ: ਸਲਾਮੀ ਜੋੜੀ ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਦੀ ਸ਼ਾਨਦਾਰ ਸਾਂਝੇਦਾਰੀ ਦੇ

ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ
ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ

ਚੰਡੀਗੜ੍ਹ: ਦਵਿੰਦਰ ਸਿੰਘ ਕੰਗ ਉਹ ਅਥਲੀਟ ਹੈ ਜੋ ਵਿਸ਼ਵ ਚੈਂਪੀਅਨਸ਼ਿਪ ਨੇਜਾ ਸੁੱਟਣ