ਭਾਰਤ ਦੀ ਹਾਰ ਦੇ ਪੰਜ ਵੱਡੇ ਕਾਰਨ

By: ਏਬੀਪੀ ਸਾਂਝਾ | | Last Updated: Monday, 19 June 2017 3:13 PM
ਭਾਰਤ ਦੀ ਹਾਰ ਦੇ ਪੰਜ ਵੱਡੇ ਕਾਰਨ

ਨਵੀਂ ਦਿੱਲੀ: ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਕ੍ਰਿਕਟ ਖਿਡਾਰੀਆਂ ਤੋਂ 180 ਦੌੜਾਂ ਨਾਲ ਹਾਰ ਗਈ। ਇੰਨੀ ਨਿਰਾਸ਼ਾਜਨਕ ਹਾਰ ਦੀਆਂ ਆਖਰ ਕੀ ਕਮੀਆਂ ਰਹੀਆਂ ਇਸ ‘ਤੇ ਨਜ਼ਰ ਪਾਉਣਾ ਵੀ ਅਹਿਮ ਬਣ ਜਾਂਦਾ ਹੈ।

 

ਸਭ ਤੋਂ ਵੱਡਾ ਕਾਰਨ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਮੰਨਿਆ ਜਾ ਰਿਹਾ ਹੈ। ਬੈਟਿੰਗ ਲਈ ਅਨੁਕੂਲ ਓਵਲ ਦੀ ਪਿੱਚ ‘ਤੇ ਕੋਹਲੀ ਦਾ ਇਹ ਫੈਸਲਾ ਉਸ ਵਕਤ ਭਾਰੀ ਪਿਆ ਜਦੋਂ ਪਾਕਿਸਤਾਨੀ ਦੇ ਸਲਾਮੀ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਨਾਲ ਹੀ 128 ਦੌੜਾਂ ਬਣਾ ਲਈਆਂ।

 

ਦੂਜਾ ਕਾਰਨ ਨੋ ਬਾਲ ਰਿਹਾ। ਚੌਥੇ ਓਵਰ ਵਿੱਚ ਜਸਪ੍ਰੀਤ ਬਮਰਾਹ ਦੀ ਗੇਂਦ ‘ਤੇ ਫਖਰ ਜ਼ਮਾਂ ਮਹਿਜ਼ 3 ਦੌੜਾਂ ‘ਤੇ ਕੈਚ ਆਊਟ ਹੋ ਗਏ ਸਨ ਪਰ ਅੰਪਾਇਰ ਨੇ ਉਸ ਨੂੰ ਨੋ ਬਾਲ ਕਰਾਰ ਦੇ ਦਿੱਤਾ। ਇਸ ਤੋਂ ਬਾਅਦ ਜ਼ਮਾਂ ਨੇ 114 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

 

ਹਾਰ ਦਾ ਤੀਜਾ ਵੱਡਾ ਕਾਰਨ ਟੂਰਨਾਮੈਂਟ ਵਿੱਚ ਆਪਣਾ ਦਮਖਮ ਦਿਖਾਉਣ ਵਾਲੇ ਸਾਰੇ ਵੱਡੇ ਖਿਡਾਰੀਆਂ ਦਾ ਪੂਰੀ ਤਰ੍ਹਾਂ ਨਾਲ ਫਲਾਪ ਹੋ ਜਾਣਾ ਰਿਹਾ। ਪਾਕਿਸਤਾਨੀ ਗੇਂਦਬਾਜ਼ਾਂ ਨੇ ਪਹਿਲੇ 5 ਬੱਲੇਬਾਜ਼ਾਂ ਰੋਹਿਤ, ਕੋਹਲੀ, ਸ਼ਿਖਰ ਧਵਨ, ਯੁਵਰਾਜ ਸਿੰਘ ਤੇ ਐਮਐਸ ਧੋਨੀ ਨੂੰ ਸਿਰਫ 54 ਦੌੜਾਂ ‘ਤੇ ਹੀ ਚਿੱਤ ਕਰ ਦਿੱਤਾ।

 

ਚੌਥਾ ਕਾਰਨ ਵਿਰਾਟ ਕੋਹਲੀ ਦੀ ਟੀਮ ਦਾ ਓਵਰ ਕੌਨਫੀਡੈਂਸ ਵੀ ਰਿਹਾ ਕਿਉਂਕਿ ਭਾਰਤੀ ਟੀਮ ਸ਼ਾਇਦ ਪਾਕਿਸਤਾਨੀ ਖਿਡਾਰੀਆਂ ਨੂੰ ਹਲਕੇ ਵਿੱਚ ਲੈ ਬੈਠੀ ਕਿਉਂਕਿ ਭਾਰਤੀ ਟੀਮ ਮੁਕਾਬਲੇ ਦੇ ਪਹਿਲੇ ਦੂਜੇ ਗੇੜ੍ਹ ‘ਤੇ ਸੀ ਜਦਕਿ ਪਾਕਿਸਤਾਨੀ ਟੀਮ ਅੱਠਵੇਂ ਨੰਬਰ ‘ਤੇ ਸੀ।

 

ਗੇਂਦਬਾਜ਼ਾਂ ਦਾ ਖਰਾਬ ਪ੍ਰਦਰਸ਼ਨ ਵੀ ਹਾਰ ਦਾ ਵੱਡਾ ਕਾਰਨ ਰਿਹਾ। ਜਿਸ ਸਮੇਂ ਭਾਰਤੀ ਗੇਂਦਬਾਜ਼ਾਂ ਨੂੰ ਦੌੜਾਂ ਬਣਾਉਣੀਆਂ ਚਾਹੀਦੀਆਂ ਸਨ, ਉਸ ਸਮੇਂ ਮੁੱਖ ਸਪਿਨ ਗੇਂਦਬਾਜ਼ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਨੇ ਜੰਮਕੇ ਦੌੜਾਂ ਲੁਟਾਈਆਂ। ਜਦੋਂ ਪਾਕਿਸਤਾਨੀ ਵਿਕਟਾਂ ਡਿੱਗ ਰਹੀਆਂ ਸਨ ਤਾਂ ਕੋਹਲੀ ਨੂੰ ਤੇਜ਼ ਗੇਂਦਬਾਜ਼ਾਂ ਦੀ ਬਜਾਏ ਸਪਿਨਰਜ਼ ਨੂੰ ਹੀ ਲਾਈ ਰੱਖਿਆ ਜਿਸ ਕਾਰਨ ਨੁਕਸਾਨ ਝੱਲਣਾ ਪਿਆ।

First Published: Monday, 19 June 2017 3:13 PM

Related Stories

IND vs SL: ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਵਨ ਡੇਅ 'ਚ ਵੀ ਟੀਮ ਇੰਡਿਆ ਲਵੇਗੀ ਲੰਕਾ ਦਾ 'ਟੈਸਟ'
IND vs SL: ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਵਨ ਡੇਅ 'ਚ ਵੀ ਟੀਮ ਇੰਡਿਆ ਲਵੇਗੀ ਲੰਕਾ...

ਦਾਮਬੁਲਾ: ਸ਼੍ਰੀਲੰਕਾ ਦੇ ਦੌਰੇ ‘ਤੇ ਗਈ ਭਾਰਤੀ ਕ੍ਰਿਕੇਟ ਟੀਮ ਨੇ ਆਪਣੇ ਪਹਿਲੇ

ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ
ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ

ਚੰਡੀਗੜ੍ਹ: ਅਥਲੀਟ ਦਵਿੰਦਰ ਕੰਗ ਵੱਲੋਂ ਖੁਲਾਸੇ ਕੀਤੇ ਜਾਣ ਤੋਂ ਬਾਅਦ ਜਲੰਧਰ

ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?
ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?

ਚੰਡੀਗੜ੍ਹ: ਲੰਡਨ ‘ਚ ਪਿਛਲੇ ਹਫ਼ਤੇ ਹੋਈ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ

ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ
ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ

ਨਵੀਂ ਦਿੱਲੀ: ਜਦੋਂ ਸ਼੍ਰੀਲੰਕਾ ਖਿਲਾਫ਼ ਇੱਕ ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ

ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ...

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ

ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...
ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...

ਚੰਡੀਗੜ੍ਹ: ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਸ਼ਾਨ ਵਧਾਉਣ ਲਈ

85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ
85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ

ਕੋਲੰਬੋ: ਭਾਰਤ ਟੀਮ ਨੇ ਸ਼੍ਰੀਲੰਕਾ ਨੂੰ 3-0 ਨਾਲ ਟੈਸਟ ਸੀਰਜ ਹਰਾ ਦਿੱਤੀ। ਇਹ 85 ਸਾਲ