ਭਾਰਤ ਦੀ ਹਾਰ ਦੇ ਪੰਜ ਵੱਡੇ ਕਾਰਨ

By: ਏਬੀਪੀ ਸਾਂਝਾ | | Last Updated: Monday, 19 June 2017 3:13 PM
ਭਾਰਤ ਦੀ ਹਾਰ ਦੇ ਪੰਜ ਵੱਡੇ ਕਾਰਨ

ਨਵੀਂ ਦਿੱਲੀ: ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਕ੍ਰਿਕਟ ਖਿਡਾਰੀਆਂ ਤੋਂ 180 ਦੌੜਾਂ ਨਾਲ ਹਾਰ ਗਈ। ਇੰਨੀ ਨਿਰਾਸ਼ਾਜਨਕ ਹਾਰ ਦੀਆਂ ਆਖਰ ਕੀ ਕਮੀਆਂ ਰਹੀਆਂ ਇਸ ‘ਤੇ ਨਜ਼ਰ ਪਾਉਣਾ ਵੀ ਅਹਿਮ ਬਣ ਜਾਂਦਾ ਹੈ।

 

ਸਭ ਤੋਂ ਵੱਡਾ ਕਾਰਨ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨਾ ਮੰਨਿਆ ਜਾ ਰਿਹਾ ਹੈ। ਬੈਟਿੰਗ ਲਈ ਅਨੁਕੂਲ ਓਵਲ ਦੀ ਪਿੱਚ ‘ਤੇ ਕੋਹਲੀ ਦਾ ਇਹ ਫੈਸਲਾ ਉਸ ਵਕਤ ਭਾਰੀ ਪਿਆ ਜਦੋਂ ਪਾਕਿਸਤਾਨੀ ਦੇ ਸਲਾਮੀ ਬੱਲੇਬਾਜ਼ਾਂ ਨੇ ਪਹਿਲੀ ਵਿਕਟ ਨਾਲ ਹੀ 128 ਦੌੜਾਂ ਬਣਾ ਲਈਆਂ।

 

ਦੂਜਾ ਕਾਰਨ ਨੋ ਬਾਲ ਰਿਹਾ। ਚੌਥੇ ਓਵਰ ਵਿੱਚ ਜਸਪ੍ਰੀਤ ਬਮਰਾਹ ਦੀ ਗੇਂਦ ‘ਤੇ ਫਖਰ ਜ਼ਮਾਂ ਮਹਿਜ਼ 3 ਦੌੜਾਂ ‘ਤੇ ਕੈਚ ਆਊਟ ਹੋ ਗਏ ਸਨ ਪਰ ਅੰਪਾਇਰ ਨੇ ਉਸ ਨੂੰ ਨੋ ਬਾਲ ਕਰਾਰ ਦੇ ਦਿੱਤਾ। ਇਸ ਤੋਂ ਬਾਅਦ ਜ਼ਮਾਂ ਨੇ 114 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

 

ਹਾਰ ਦਾ ਤੀਜਾ ਵੱਡਾ ਕਾਰਨ ਟੂਰਨਾਮੈਂਟ ਵਿੱਚ ਆਪਣਾ ਦਮਖਮ ਦਿਖਾਉਣ ਵਾਲੇ ਸਾਰੇ ਵੱਡੇ ਖਿਡਾਰੀਆਂ ਦਾ ਪੂਰੀ ਤਰ੍ਹਾਂ ਨਾਲ ਫਲਾਪ ਹੋ ਜਾਣਾ ਰਿਹਾ। ਪਾਕਿਸਤਾਨੀ ਗੇਂਦਬਾਜ਼ਾਂ ਨੇ ਪਹਿਲੇ 5 ਬੱਲੇਬਾਜ਼ਾਂ ਰੋਹਿਤ, ਕੋਹਲੀ, ਸ਼ਿਖਰ ਧਵਨ, ਯੁਵਰਾਜ ਸਿੰਘ ਤੇ ਐਮਐਸ ਧੋਨੀ ਨੂੰ ਸਿਰਫ 54 ਦੌੜਾਂ ‘ਤੇ ਹੀ ਚਿੱਤ ਕਰ ਦਿੱਤਾ।

 

ਚੌਥਾ ਕਾਰਨ ਵਿਰਾਟ ਕੋਹਲੀ ਦੀ ਟੀਮ ਦਾ ਓਵਰ ਕੌਨਫੀਡੈਂਸ ਵੀ ਰਿਹਾ ਕਿਉਂਕਿ ਭਾਰਤੀ ਟੀਮ ਸ਼ਾਇਦ ਪਾਕਿਸਤਾਨੀ ਖਿਡਾਰੀਆਂ ਨੂੰ ਹਲਕੇ ਵਿੱਚ ਲੈ ਬੈਠੀ ਕਿਉਂਕਿ ਭਾਰਤੀ ਟੀਮ ਮੁਕਾਬਲੇ ਦੇ ਪਹਿਲੇ ਦੂਜੇ ਗੇੜ੍ਹ ‘ਤੇ ਸੀ ਜਦਕਿ ਪਾਕਿਸਤਾਨੀ ਟੀਮ ਅੱਠਵੇਂ ਨੰਬਰ ‘ਤੇ ਸੀ।

 

ਗੇਂਦਬਾਜ਼ਾਂ ਦਾ ਖਰਾਬ ਪ੍ਰਦਰਸ਼ਨ ਵੀ ਹਾਰ ਦਾ ਵੱਡਾ ਕਾਰਨ ਰਿਹਾ। ਜਿਸ ਸਮੇਂ ਭਾਰਤੀ ਗੇਂਦਬਾਜ਼ਾਂ ਨੂੰ ਦੌੜਾਂ ਬਣਾਉਣੀਆਂ ਚਾਹੀਦੀਆਂ ਸਨ, ਉਸ ਸਮੇਂ ਮੁੱਖ ਸਪਿਨ ਗੇਂਦਬਾਜ਼ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਨੇ ਜੰਮਕੇ ਦੌੜਾਂ ਲੁਟਾਈਆਂ। ਜਦੋਂ ਪਾਕਿਸਤਾਨੀ ਵਿਕਟਾਂ ਡਿੱਗ ਰਹੀਆਂ ਸਨ ਤਾਂ ਕੋਹਲੀ ਨੂੰ ਤੇਜ਼ ਗੇਂਦਬਾਜ਼ਾਂ ਦੀ ਬਜਾਏ ਸਪਿਨਰਜ਼ ਨੂੰ ਹੀ ਲਾਈ ਰੱਖਿਆ ਜਿਸ ਕਾਰਨ ਨੁਕਸਾਨ ਝੱਲਣਾ ਪਿਆ।

First Published: Monday, 19 June 2017 3:13 PM

Related Stories

 ਕੁੰਬਲੇ ਵੱਲੋਂ ਟੀਮ ਇੰਡੀਆ ਨਾਲ ਜਾਣ ਤੋਂ ਇਨਕਾਰ
ਕੁੰਬਲੇ ਵੱਲੋਂ ਟੀਮ ਇੰਡੀਆ ਨਾਲ ਜਾਣ ਤੋਂ ਇਨਕਾਰ

ਲੰਡਨ: ਭਾਰਤੀ ਕ੍ਰਿਕਟ ਟੀਮ ਵੈਸਟ ਇੰਡੀਜ਼ ਦੌਰੇ ਲਈ ਕੋਚ ਅਨਿਲ ਕੁੰਬਲੇ ਤੋਂ ਬਿਨਾਂ

ਵਿਰਾਟ ਕੋਹਲੀ ਤੋਂ ਪਾਕਿਸਤਾਨੀ ਪੱਤਰਕਾਰ ਨੇ ਇਹ ਕੀ ਪੁੱਛਿਆ?
ਵਿਰਾਟ ਕੋਹਲੀ ਤੋਂ ਪਾਕਿਸਤਾਨੀ ਪੱਤਰਕਾਰ ਨੇ ਇਹ ਕੀ ਪੁੱਛਿਆ?

ਨਵੀਂ ਦਿੱਲੀ: ਚੈਂਪੀਅਨ ਟਰਾਫ਼ੀ ਵਿੱਚ ਟੀਮ ਇੰਡੀਆ ਦੀ ਪਾਕਿਸਤਾਨ ਹੱਥੋਂ ਹੋਈ ਹਾਰ

ਹਾਰਦਿਕ ਦਾ ਕ੍ਰਿਕਟ ਪ੍ਰੇਮੀਆਂ ਲਈ ਸੁਨੇਹਾ
ਹਾਰਦਿਕ ਦਾ ਕ੍ਰਿਕਟ ਪ੍ਰੇਮੀਆਂ ਲਈ ਸੁਨੇਹਾ

ਨਵੀਂ ਦਿੱਲੀ: ਖਿਡਾਰੀਆਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ ਭਾਰਤੀ ਟੀਮ ਚੈਂਪੀਅਨ ਟਰਾਫ਼ੀ

ਪਾਕਿਸਤਾਨੀਆਂ ਨੇ ਭਾਰਤੀ ਖਿਡਾਰੀਆਂ ਤੋਂ ਪੁੱਛਿਆ,
ਪਾਕਿਸਤਾਨੀਆਂ ਨੇ ਭਾਰਤੀ ਖਿਡਾਰੀਆਂ ਤੋਂ ਪੁੱਛਿਆ, "ਬਾਪ ਕੌਣ ਹੈ?"

ਲੰਡਨ: ਪਾਕਿਸਤਾਨ ਦੇ ਕ੍ਰਿਕਟ ਪ੍ਰੇਮੀਆ ਨੇ ਭਾਰਤੀ ਦਾ ਖ਼ੂਬ ਮਜ਼ਾਕ ਉਡਾਇਆ ਹੈ। ਇਹ

ਹਾਰ ਮਗਰੋਂ ਭਾਰਤੀ ਖਿਡਾਰੀਆਂ ਦੀ ਸ਼ਾਮਤ, ਘਰਾਂ ਦੀ ਸੁਰੱਖਿਆ ਵਧਾਈ
ਹਾਰ ਮਗਰੋਂ ਭਾਰਤੀ ਖਿਡਾਰੀਆਂ ਦੀ ਸ਼ਾਮਤ, ਘਰਾਂ ਦੀ ਸੁਰੱਖਿਆ ਵਧਾਈ

ਰਾਂਚੀ: ਚੈਂਪੀਅਨਜ਼ ਟਰਾਫ਼ੀ ਵਿੱਚ ਪਾਕਿਸਤਾਨ ਹੱਥੋਂ ਸ਼ਰਮਨਾਕ ਹਾਰ ਤੋਂ ਬਾਅਦ ਟੀਮ

ਭਾਰਤ 'ਤੇ ਭਾਰੀ ਪਿਆ ਪਾਕਿਸਤਾਨੀ ਫ਼ਖ਼ਰ ਜ਼ਮਾਨ
ਭਾਰਤ 'ਤੇ ਭਾਰੀ ਪਿਆ ਪਾਕਿਸਤਾਨੀ ਫ਼ਖ਼ਰ ਜ਼ਮਾਨ

ਲੰਡਨ: ਪਾਕਿਸਤਾਨ ਨੇ ਚੈਂਪੀਅਨ ਟਰਾਫ਼ੀ ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੂੰ ਹਰਾ

ਭਾਰਤ-ਪਾਕਿ ਭੇੜ 'ਤੇ ਦੁਨੀਆ ਭਰ ਦੀ ਨਜ਼ਰ
ਭਾਰਤ-ਪਾਕਿ ਭੇੜ 'ਤੇ ਦੁਨੀਆ ਭਰ ਦੀ ਨਜ਼ਰ

ਲੰਡਨ: ਭਾਰਤ-ਪਾਕਿ ਦਾ ਅੱਜ ਜਬਰਦਸਤ ਭੇੜ ਹੋ ਰਿਹਾ ਹੈ। ਦੋਵੇਂ ਮੁਲਕ ਆਈਸੀਸੀ

 ਭਾਰਤ -ਪਾਕਿ ਮੈਚ ਤੋਂ ਪਹਿਲਾਂ ਐਡ ਬਾਜ਼ਾਰ ਹੋਇਆ ਗਰਮ
ਭਾਰਤ -ਪਾਕਿ ਮੈਚ ਤੋਂ ਪਹਿਲਾਂ ਐਡ ਬਾਜ਼ਾਰ ਹੋਇਆ ਗਰਮ

ਲੰਡਨ : ਇੱਥੋਂ ਦੇ ਓਵਲ ਮੈਦਾਨ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੈਂਪੀਅਨ

UK 'ਚ ਟੀਮ ਇੰਡੀਆ ਦੀ ਹੋਈ 'ਆਓ ਭਗਤ'
UK 'ਚ ਟੀਮ ਇੰਡੀਆ ਦੀ ਹੋਈ 'ਆਓ ਭਗਤ'

ਲੰਡਨ : ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ‘ਚ ਪੁੱਜੀ ਭਾਰਤੀ ਕ੍ਰਿਕਟ ਟੀਮ ਲਈ

ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਦੱਖਣੀ ਅਫ਼ਰੀਕਾ ਦੀ ਟੀਮ
ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਦੱਖਣੀ ਅਫ਼ਰੀਕਾ ਦੀ ਟੀਮ

ਲੰਡਨ : ਚੈਂਪੀਅਨਜ਼ ਟਰਾਫ਼ੀ ਦੇ ਇੱਕ ਅਹਿਮ ਮੈਚ ‘ਚ ਭਾਰਤ ਖ਼ਿਲਾਫ਼ ਟਾਸ ਹਾਰ ਕੇ ਪਹਿਲਾ