ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਇਨਾਮ

By: ਏਬੀਪੀ ਸਾਂਝਾ | | Last Updated: Sunday, 23 July 2017 6:45 PM
ਕੈਪਟਨ ਵੱਲੋਂ ਹਰਮਨਪ੍ਰੀਤ ਨੂੰ ਪੰਜ ਲੱਖ ਰੁਪਏ ਇਨਾਮ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਹਿਲਾ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਲਈ ਪੰਜ ਲੱਖ ਰੁਪਏ ਨਗਦ ਇਨਾਮ ਦਾ ਐਲਾਨ ਕੀਤਾ। ਹਰਮਨਪ੍ਰੀਤ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਮੁੱਖ ਮੰਤਰੀ ਨੇ ਹਰਮਨਪ੍ਰੀਤ ਦੇ ਪਿਤਾ ਹਰਮੰਦਰ ਸਿੰਘ ਨੂੰ ਫੋਨ ਕਰਕੇ ਉਨ੍ਹਾਂ ਦੀ ਧੀ ਦੀ ਸ਼ਾਨਦਾਰ ਖੇਡ ਲਈ ਵਧਾਈ ਦਿੱਤੀ।

 

ਮੁੱਖ ਮੰਤਰੀ ਨੇ ਹਰਮਨਪ੍ਰੀਤ ਵੱਲੋਂ ਨਾਬਾਦ ਰਹਿੰਦਿਆਂ 115 ਗੇਂਦਾਂ ‘ਤੇ 171 ਦੌੜਾਂ ਬਣਾਉਣ ਤੇ ਮਹਿਲਾ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਿੱਚ ਦੂਜੇ ਨੰਬਰ ਦੀ ਖਿਡਾਰਨ ਬਣਨ ਦੀ ਭਰਵੀਂ ਸ਼ਲਾਘਾ ਕੀਤੀ। ਹਰਮਨਪ੍ਰੀਤ ਦੇ ਇਸ ਵਿਲੱਖਣ ਪ੍ਰਦਰਸ਼ਨ ਸਦਕਾ ਹੀ ਭਾਰਤ ਵਿਸ਼ਵ ਕੱਪ ਦੇ ਫਾਈਨਲ ਵਿਚ ਪਹੁੰਚਿਆ।

 

ਇੰਗਲੈਂਡ ਤੇ ਭਾਰਤ ਦਰਮਿਆਨ ਫਾਈਨਲ ਮੈਚ ਲਈ ਹਰਮਨਪ੍ਰੀਤ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਉਹ ਆਪਣੀ ਸ਼ਾਨਦਾਰ ਖੇਡ ਦੇ ਸਫਰ ਨੂੰ ਜਾਰੀ ਰੱਖਦਿਆਂ ਮੁਲਕ ਦਾ ਨਾਂ ਦੁਨੀਆਂ ਭਰ ਵਿੱਚ ਹੋਰ ਚਮਕਾਏਗੀ।

First Published: Sunday, 23 July 2017 6:45 PM

Related Stories

ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?
ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?

ਚੰਡੀਗੜ੍ਹ: ਲੰਡਨ ‘ਚ ਪਿਛਲੇ ਹਫ਼ਤੇ ਹੋਈ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ

ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ
ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ

ਨਵੀਂ ਦਿੱਲੀ: ਜਦੋਂ ਸ਼੍ਰੀਲੰਕਾ ਖਿਲਾਫ਼ ਇੱਕ ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ

ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ...

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ

ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...
ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...

ਚੰਡੀਗੜ੍ਹ: ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਸ਼ਾਨ ਵਧਾਉਣ ਲਈ

85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ
85 ਸਾਲ ਬਾਅਦ ਭਾਰਤ ਨੇ ਆਖਰ ਕਰ ਵਿਖਾਇਆ

ਕੋਲੰਬੋ: ਭਾਰਤ ਟੀਮ ਨੇ ਸ਼੍ਰੀਲੰਕਾ ਨੂੰ 3-0 ਨਾਲ ਟੈਸਟ ਸੀਰਜ ਹਰਾ ਦਿੱਤੀ। ਇਹ 85 ਸਾਲ

ਸ਼ਿਖਰ ਧਵਨ ਦੇ ਸੈਂਕੜੇ ਸਦਕਾ ਭਾਰਤ 300 ਦੌੜਾਂ ਤੋਂ ਪਾਰ
ਸ਼ਿਖਰ ਧਵਨ ਦੇ ਸੈਂਕੜੇ ਸਦਕਾ ਭਾਰਤ 300 ਦੌੜਾਂ ਤੋਂ ਪਾਰ

ਕੈਂਡੀ: ਸ਼੍ਰੀਲੰਕਾ ਵਿਰੁੱਧ ਖੇਡੀ ਜਾ ਰਹੀ ਤਿੰਨ ਮੈਚਾਂ ਦੀ ਲੜੀ ਦੇ ਆਖਰੀ ਮੈਚ ਦੇ

IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ
IND vs SL: ਭਾਰਤ ਨੇ ਕੀਤੀ ਮਜ਼ਬੂਤ ਸ਼ੁਰੂਆਤ

ਕੈਂਡੀ: ਸਲਾਮੀ ਜੋੜੀ ਸ਼ਿਖਰ ਧਵਨ ਅਤੇ ਲੋਕੇਸ਼ ਰਾਹੁਲ ਦੀ ਸ਼ਾਨਦਾਰ ਸਾਂਝੇਦਾਰੀ ਦੇ

ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ
ਦਵਿੰਦਰ ਦੀ ਕਾਮਯਾਬੀ ਪਿੱਛੇ ਲੁਕੀ ਹੈ ਸੰਘਰਸ਼ ਭਰੀ ਕਹਾਣੀ

ਚੰਡੀਗੜ੍ਹ: ਦਵਿੰਦਰ ਸਿੰਘ ਕੰਗ ਉਹ ਅਥਲੀਟ ਹੈ ਜੋ ਵਿਸ਼ਵ ਚੈਂਪੀਅਨਸ਼ਿਪ ਨੇਜਾ ਸੁੱਟਣ