ਉਲੰਪਿਕ ਮੈਡਲਿਸਟ ਪੀ ਵੀ ਸਿੰਧੂ ਨੇ ਏਅਰਲਾਈਨ ਸਟਾਫ ਉੱਤੇ ਬੁਰੇ ਸਲੂਕ ਦਾ ਲਾਇਆ ਦੋਸ਼

By: abp sanjaha | | Last Updated: Monday, 6 November 2017 10:58 AM
ਉਲੰਪਿਕ ਮੈਡਲਿਸਟ ਪੀ ਵੀ ਸਿੰਧੂ ਨੇ ਏਅਰਲਾਈਨ ਸਟਾਫ ਉੱਤੇ ਬੁਰੇ ਸਲੂਕ ਦਾ ਲਾਇਆ ਦੋਸ਼

ਨਵੀਂ ਦਿੱਲੀ- ਓਲੰਪਿਕ ਵਿੱਚੋਂ ਚਾਂਦੀ ਦਾ ਤਮਗਾ ਜਿੱਤਣ ਵਾਲੀ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਨੇ ਕੱਲ੍ਹ ਇੰਡੀਗੋ ਏਅਰਲਾਈਨ ਦੇ ਗਰਾਊਂਡ ਸਟਾਫ ‘ਤੇ ਉਸ ਦੇ ਨਾਲ ਬੁਰਾ ਸਲੂਕ ਕਰਨ ਦਾ ਦੋਸ਼ ਲਾਇਆ, ਪਰ ਏਅਰਲਾਈਨ ਨੇ ਉਸ ਦੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ।

 

 

ਪੀ ਵੀ ਸਿੰਧੂ ਨੇ ਹੈਦਰਾਬਾਦ ਤੋਂ ਮੁੰਬਈ ਦੀ ਫਲਾਈਟ ਲਈ ਸੀ। ਸੰਸਾਰ ਦੀ ਦੂਜੇ ਨੰਬਰ ਦੀ ਇਸ ਖਿਡਾਰਨ ਨੇ ਦਾਅਵਾ ਕੀਤਾ ਕਿ ਗਰਾਊਂਡ ਸਟਾਫ ਨੇ ਉਸ ਦੇ ਨਾਲ ਮਾੜਾ ਵਤੀਰਾ ਕੀਤਾ ਤੇ ਇੱਕ ਏਅਰਹੋਸਟੈਸ ਨੇ ਦਖਲ ਦੇ ਕੇ ਉਸ ਸਟਾਫ ਨੂੰ ਅਜਿਹਾ ਨਾ ਕਰਨ ਦੀ ਸਲਾਹ ਵੀ ਦਿੱਤੀ। ਸਿੰਧੂ ਨੇ ਆਪਣੇ ਟਵਿੱਟਰ ਹੈਂਡਲ ‘ਤੇ ਲਿਖਿਆ, ‘ਗਰਾਊਂਡ ਸਟਾਫ ਦੇ ਮੈਂਬਰ ਅਜਿਤੇਸ਼ ਨੇ ਮੇਰੇ ਨਾਲ ਬਹੁਤ ਬੁਰਾ ਤੇ ਆਕੜ ਭਰੇ ਤਰੀਕੇ ਦਾ ਵਤੀਰਾ ਕੀਤਾ। ਜਦੋਂ ਏਅਰਹੋਸਟੈੱਸ ਆਸ਼ਿਮਾ ਨੇ ਉਸ ਨੂੰ ਯਾਤਰੀ (ਮੇਰੇ) ਨਾਲ ਸਹੀ ਸਲੂਕ ਕਰਨ ਦੀ ਸਲਾਹ ਦੇਣ ਦੀ ਕੋਸ਼ਿਸ਼ ਕੀਤੀ ਤਾਂ ਹੈਰਾਨੀ ਦੀ ਗੱਲ ਹੈ ਕਿ ਉਸ ਨੇ ਏਅਰਹੋਸਟੈੱਸ ਨਾਲ ਵੀ ਇਸੇ ਤਰ੍ਹਾਂ ਦਾ ਸਲੂਕ ਕੀਤਾ। ਜੇ ਇਸ ਤਰ੍ਹਾਂ ਦੇ ਲੋਕ ਅਜਿਹੀ ਨਾਮੀ ਏਅਰਲਾਈਨਜ਼, ਜਿਵੇਂ ਇੰਡੀਗੋ ਵਿੱਚ ਕੰਮ ਕਰਨਗੇ ਤਾਂ ਉਸ ਦੀ ਸਾਖ ਹੀ ਖਰਾਬ ਹੋਵੇਗੀ।’ ਚੈਂਪੀਅਨ ਸ਼ਟਲਰ ਨੇ ਕਿਹਾ, ‘ਇਹ ਕਹਿਣਾ ਬਹੁਤ ਦੁਖਦਾਈ ਹੈ ਕਿ ਮੇਰਾ ਬਹੁਤ ਬੁਰਾ ਤਜਰਬਾ ਰਿਹਾ। ਜਦੋਂ ਮੈਂ ਚਾਰ ਨਵੰਬਰ ਨੂੰ 6ਈ 608 ਫਲਾਈਟ ਨਾਲ ਮੁੰਬਈ ਲਈ ਜਾ ਰਹੀ ਸੀ ਤਾਂ ਗਰਾਊਂਡ ਸਟਾਫ ਅਜਿਤੇਸ਼ ਨੇ ਕਾਫੀ ਬੁਰਾ ਸਲੂਕ ਕੀਤਾ।’

 

 

ਏਅਰਲਾਈਨ ਨੇ ਇਸ ਦਾ ਜਵਾਬ ਦਿੰਦੇ ਹੋਏ ਆਪਣੇ ਮੁਲਾਜ਼ ਦਾ ਧੀਰਜ ਵਰਤਣ ਕਾਰਨ ਬਚਾਅ ਕੀਤਾ ਤੇ ਕਿਹਾ ਕਿ ਸਟਾਫ ਸਿਰਫ ਆਪਣਾ ਕੰਮ ਕਰ ਰਿਹਾ ਸੀ। ਏਅਰਲਾਈਨ ਨੇ ਬਿਆਨ ਵਿੱਚ ਕਿਹਾ, ‘ਪੀ ਵੀ ਸਿੰਧੂ ਨੇ ਹੈਦਰਾਬਾਦ ਤੋਂ ਮੁੰਬਈ ਤੱਕ ਜਾਣ ਵਾਸਤੇ 6ਈ 608 ਫਲਾਈਟ ਲਈ ਸੀ, ਜਿਸ ਵਿੱਚ ਉਸ ਕੋਲ ਵੱਡਾ ਬੈਗ ਸੀ, ਜਿਹੜਾ ਉਪਰ ਸਾਮਾਨ ਰੱਖਣ ਦੀ ਜਗ੍ਹਾ ਵਿੱਚ ਫਿੱਟ ਨਹੀਂ ਹੋ ਰਿਹਾ ਸੀ। ਸਿੰਧੂ ਨੂੰ ਸੂਚਿਤ ਕੀਤਾ ਗਿਆ ਕਿ ਇਸ ਨੂੰ ਏਅਰਕਰਾਫਟ ਦੇ ਕਾਰਗੋ ਵਿੱਚ ਰੱਖਿਆ ਜਾਵੇ। ਅਸੀਂ ਸਾਰੇ ਯਾਤਰੀਆਂ ਲਈ ਇਹੀ ਨੀਤੀ ਅਪਣਾਉਂਦੇ ਹਾਂ।” ਗਰਾਊਂਡ ਸਟਾਫ ਨੇ ਉਸ ਕਿੱਟ ਬੈਗ ‘ਤੇ ਇਤਰਾਜ਼ ਕੀਤਾ, ਜਿਸ ਵਿੱਚ ਉਸ ਦੇ ਰੈਕੇਟ ਸਨ। ਉਹ ਆਮ ਤੌਰ ‘ਤੇ ਕਿੱਟ ਬੈਗ ਨੂੰ ‘ਹੈਂਡ ਲਗੇਜ’ ਦੇ ਰੂਪ ਵਿੱਚ ਲੈ ਜਾਂਦੀ ਹੈ। ਪਤਾ ਲੱਗਾ ਹੈ ਕਿ ਸਟਾਫ ਨੇ ਉਸ ਨੂੰ ਕਿੱਟ ਬੈਗ ਨੂੰ ਹਟਾਉਣ ਲਈ ਬਹੁਤ ਬੁਰੀ ਤਰ੍ਹਾਂ ਕਿਹਾ।

First Published: Monday, 6 November 2017 7:55 AM

Related Stories

ਇੰਗਲੈਂਡ ਦੇ ਖਿਡਾਰੀਆਂ ਦਾ ਕਰੀਅਰ ਖਤਮ ਕਰਨ ਦੀ ਧਮਕੀ
ਇੰਗਲੈਂਡ ਦੇ ਖਿਡਾਰੀਆਂ ਦਾ ਕਰੀਅਰ ਖਤਮ ਕਰਨ ਦੀ ਧਮਕੀ

ਨਵੀਂ ਦਿੱਲੀ: ਏਸ਼ੇਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਿਡਾਰੀਆਂ ਨੇ ਮਾਇੰਡ ਗੇਮ ਖੇਡਣੀ

ਆਸਟ੍ਰੇਲਿਆਈ ਟੀਮ ਬੋਲਟ ਤੋਂ ਸਿੱਖ ਰਹੀ ਦੌੜਨ ਦੇ ਗੁਰ
ਆਸਟ੍ਰੇਲਿਆਈ ਟੀਮ ਬੋਲਟ ਤੋਂ ਸਿੱਖ ਰਹੀ ਦੌੜਨ ਦੇ ਗੁਰ

ਸਿਡਨੀ: ਪੰਜ ਟੈਸਟ ਮੈਚਾਂ ਦੀ ਏਸ਼ੇਜ਼ ਸੀਰੀਜ ਤੋਂ ਪਹਿਲਾਂ ਫਰਾਟਾ ਦੌੜਾਕ ਉਸੈਨ ਬੋਲਟ

 ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ 'ਚ ਕੇਸ ਦਰਜ
ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ 'ਚ ਕੇਸ ਦਰਜ

ਨਵੀਂ ਦਿੱਲੀ: ਮਸ਼ਹੂਰ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ ਪੁਲਿਸ ਨੇ

ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ
ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ

ਕੋਲਕਾਤਾ: ਸ਼੍ਰੀਲੰਕਾ ਖਿਲਾਫ ਸੀਰੀਜ਼ ਖ਼ਤਮ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ

ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ
ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ

ਨਵੀਂ ਦਿੱਲੀ : ਬੀਸੀਸੀਆਈ ਨੇ ਧੁੰਦ ਤੇ ਠੰਢ ਦੇ ਮੌਸਮ ਕਾਰਨ ਭਾਰਤ ਤੇ ਸ਼੍ਰੀਲੰਕਾ

ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ
ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ

ਕੋਲਕਾਤਾ: ਖ਼ਰਾਬ ਰੌਸ਼ਨੀ ਤੇ ਮੀਂਹ ਕਾਰਨ ਚੌਥੇ ਦਿਨ ਦਾ ਖੇਡ ਸਮੇਂ ਤੋਂ ਪਹਿਲਾਂ ਖ਼ਤਮ

ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!
ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!

ਨਵੀਂ ਦਿੱਲੀ: ਮਸ਼ਹੂਰ ਡਰਾਈਵਰ ਤੇ ਸੱਤ ਵਾਰ ਦੇ ਫਾਰਮੂਲਾ ਵਨ ਚੈਂਪੀਅਨ ਰਹੇ ਮਾਈਕਲ

ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ
ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ

ਚੰਡੀਗੜ੍ਹ: ਸਾਊਥ ਅਫਰੀਕਾ ਦੇ 20 ਸਾਲਾ ਕ੍ਰਿਕਟਰ ਸ਼ੇਨ ਡੈੱਡਸਵੇਲ ਨੇ ਕਲੱਬ ਮੈਚ

 ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ
ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ

  ਕੋਲਕਾਤਾ: ਭਾਰਤ ਤੇ ਸ਼੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਪਹਿਲੈ ਟੈਸਟ ਮੈਚ ਦੇ

ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ
ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ

  ਨਵੀਂ ਦਿੱਲੀ: ਓਲੰਪਿਕ ‘ਚ ਦੋ ਮੈਡਲ ਜਿੱਤ ਵਾਲੇ ਇਕਲੌਤੇ ਭਾਰਤੀ ਸੁਸ਼ੀਲ ਕੁਮਾਰ