ਕੋਚ ਰਾਹੁਲ ਦ੍ਰਾਵਿੜ ਨੇ ਵਿਖਾਇਆ ਵੱਡਾ ਦਿਲ

By: ਏਬੀਪੀ ਸਾਂਝਾ | | Last Updated: Monday, 26 February 2018 3:25 PM
ਕੋਚ ਰਾਹੁਲ ਦ੍ਰਾਵਿੜ ਨੇ ਵਿਖਾਇਆ ਵੱਡਾ ਦਿਲ

ਨਵੀਂ ਦਿੱਲੀ: ਜਿਸ ਖਿਡਾਰੀ ਨੂੰ ਮੁਲਕ ਤੋਂ ਅੱਗੇ ਕੁਝ ਨਾ ਨਜ਼ਰ ਆਉਂਦਾ ਹੋਵੇ, ਉਸ ਲਈ ਪੈਸੇ ਵੀ ਕੋਈ ਮਾਇਨੇ ਨਹੀਂ ਰੱਖਦੇ। ਅਸੀਂ ਗੱਲ ਕਰ ਰਹੇ ਹਾਂ ਅੰਡਰ-19 ਟੀਮ ਦੇ ਕੋਚ ਤੇ ਵੱਡੇ ਖਿਡਾਰੀ ਰਾਹੁਲ ਦ੍ਰਾਵਿੜ ਦੀ। ਦ੍ਰਾਵਿੜ ਨੂੰ ਅੰਡਰ-19 ਟੀਮ ਦੇ ਵਰਲਡ ਕੱਪ ਜਿੱਤਣ ‘ਤੇ 50 ਲੱਖ ਰੁਪਏ ਮਿਲ ਰਹੇ ਸਨ ਜਦਕਿ ਟੀਮ ਦੇ ਹੋਰ ਸਟਾਫ ਨੂੰ 20-20 ਲੱਖ। ਇਸ ਬਾਰੇ ਦ੍ਰਾਵਿੜ ਨੇ ਕਿਹਾ ਕਿ ਜਿੱਤ ਵਿੱਚ ਜਿੰਨਾ ਮੇਰਾ ਯੋਗਦਾਨ ਹੈ, ਓਨਾਂ ਹੀ ਸਾਰਿਆਂ ਦਾ, ਇਸ ਲਈ ਸਾਰਿਆਂ ਨੂੰ ਬਰਾਬਰ ਪੈਸੇ ਮਿਲਣੇ ਚਾਹੀਦੇ ਹਨ।

 

ਦ੍ਰਾਵਿੜ ਦੀ ਇਸ ਗੱਲ ਤੋਂ ਬਾਅਦ ਬੀਸੀਸੀਆਈ ਨੇ ਵਰਲਡ ਕੱਪ ਨਾਲ ਜੁੜੀ ਟੀਮ ਤੋਂ ਇਲਾਵਾ ਇੱਕ ਸਾਲ ਪਹਿਲਾਂ ਜੁੜੇ ਸਟਾਫ ਦੇ ਹਰ ਮੈਂਬਰ ਨੂੰ ਇਨਾਮੀ ਰਕਮ ਦੇਣ ਦਾ ਫੈਸਲਾ ਕੀਤਾ। ਬੋਰਡ ਨੇ ਸਾਰੇ ਖਿਡਾਰੀਆਂ ਨੂੰ 25-25 ਲੱਖ ਰੁਪਏ ਇਨਾਮ ਦੇਣ ਦਾ ਫੈਸਲਾ ਕੀਤਾ। ਇਸ ਵਿੱਚ ਹੀ ਕੋਚ ਰਾਹੁਲ ਦ੍ਰਾਵਿੜ ਵੀ ਸ਼ਾਮਲ ਸੀ।

 

ਇਸ ਤੋਂ ਸਾਫ ਹੋ ਗਿਆ ਕਿ ਪਿਛਲੇ ਸਾਲ ਗੁਜ਼ਰੇ ਟ੍ਰੇਨਰ ਰਾਜੇਸ਼ ਸਾਵੰਤ ਦੇ ਪਰਿਵਾਰ ਨੂੰ ਵੀ ਉਨ੍ਹਾਂ ਦੇ ਹਿੱਸੇ ਦੀ ਰਕਮ ਦੇ ਦਿੱਤੀ ਜਾਵੇਗੀ। ਟ੍ਰੇਨਰ ਰਾਜੇਸ਼ ਦੀ ਪਿਛਲੇ ਸਾਲ ਟੀਮ ਦੇ ਨਾਲ ਔਨ ਡਿਊਟੀ ਮੌਤ ਹੋ ਗਈ ਸੀ। ਦ੍ਰਾਵਿੜ ਨੂੰ ਪਹਿਲਾਂ 50 ਲੱਖ ਤੇ ਬਾਕੀ ਸਾਰਿਆਂ ਨੂੰ 20-20 ਲੱਖ ਮਿਲਣਾ ਸੀ ਪਰ ਬਾਅਦ ਵਿੱਚ ਦ੍ਰਾਵਿੜ ਸਣੇ ਸਾਰਿਆਂ ਨੂੰ 25-25 ਲੱਖ ਦਿੱਤਾ ਗਿਆ।

First Published: Monday, 26 February 2018 3:25 PM

Related Stories

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ

ਆਖਰੀ ਓਵਰ ਦੇ ਛੱਕੇ ਨੇ ਬੰਗਲਾਦੇਸ਼ ਨੂੰ ਫਾਇਨਲ ਵਿੱਚ ਪਹੁੰਚਾਇਆ
ਆਖਰੀ ਓਵਰ ਦੇ ਛੱਕੇ ਨੇ ਬੰਗਲਾਦੇਸ਼ ਨੂੰ ਫਾਇਨਲ ਵਿੱਚ ਪਹੁੰਚਾਇਆ

ਨਵੀਂ ਦਿੱਲੀ: ਮਹਿਮੂਦੁੱਲਾਹ ਦੀ ਆਤਿਸ਼ੀ ਪਾਰੀ ਦੀ ਬਦੌਲਤ ਟ੍ਰਾਈ ਸੀਰੀਜ਼ ਦੇ

17 ਸਾਲਾਂ ਬਾਅਦ ਵੀਨਸ ਵਿਲੀਅਮਜ਼ ਨੇ ਕੀਤਾ ਕਮਾਲ
17 ਸਾਲਾਂ ਬਾਅਦ ਵੀਨਸ ਵਿਲੀਅਮਜ਼ ਨੇ ਕੀਤਾ ਕਮਾਲ

ਨਵੀਂ ਦਿੱਲੀ: ਅਮਰੀਕਾ ਦੀਆਂ ਸਟਾਰ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਦੀ ਭੈਣ

ਬੋਰਡ ਦੇ ਪੇਪਰਾਂ 'ਚ ਵਿਰਾਟ ਕੋਹਲੀ 'ਤੇ ਲੇਖ, ਬੱਚੇ ਹੈਰਾਨ
ਬੋਰਡ ਦੇ ਪੇਪਰਾਂ 'ਚ ਵਿਰਾਟ ਕੋਹਲੀ 'ਤੇ ਲੇਖ, ਬੱਚੇ ਹੈਰਾਨ

ਨਵੀਂ ਦਿੱਲੀ: ਪੱਛਮੀ ਬੰਗਾਲ ਦੇ 10ਵੀਂ ਦੇ ਬੋਰਡ ਪੇਪਰਾਂ ਵਿੱਚ ਭਾਰਤੀ ਕ੍ਰਿਕਟ ਟੀਮ

ਟਵੀਟ ਭੂਚਾਲ ਮਗਰੋਂ ਫਿਲੈਂਡਰ ਨੇ ਕਿਹਾ, 'ਅਕਾਉਂਟ ਹੈਕ'
ਟਵੀਟ ਭੂਚਾਲ ਮਗਰੋਂ ਫਿਲੈਂਡਰ ਨੇ ਕਿਹਾ, 'ਅਕਾਉਂਟ ਹੈਕ'

ਜੋਹੱਨਸਬਰਗ: ਸਾਉਥ ਅਫਰੀਕੀ ਤੇਜ਼ ਗੇਂਦਬਾਜ਼ ਵਾਰਨੋਨ ਫਿਲੈਂਡਰ ਦੇ ਟਵੀਟ ਤੋਂ ਬਾਅਦ

T-20 ਤਿਕੋਣੀ ਲੜੀ ਦੇ ਫ਼ਾਈਨਲ 'ਚ ਪੁੱਜਾ ਭਾਰਤ
T-20 ਤਿਕੋਣੀ ਲੜੀ ਦੇ ਫ਼ਾਈਨਲ 'ਚ ਪੁੱਜਾ ਭਾਰਤ

ਨਵੀਂ ਦਿੱਲੀ: ਕਪਤਾਨ ਰੋਹਿਤ ਸ਼ਰਮਾ ਦੀ ਸ਼ਾਨਦਾਰ ਪਾਰੀ ਸਦਕਾ ਭਾਰਤ ਨੇ ਬੰਗਲਾਦੇਸ਼

ਕ੍ਰਿਕਟਰ ਸ਼ਮੀ ਦੀ ਪਤਨੀ ਨੇ ਸੌਂਪੇ ਸਬੂਤ
ਕ੍ਰਿਕਟਰ ਸ਼ਮੀ ਦੀ ਪਤਨੀ ਨੇ ਸੌਂਪੇ ਸਬੂਤ

ਨਵੀਂ ਦਿੱਲੀ: ਆਪਣੇ ਪਤੀ ਤੇ ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ‘ਤੇ ਵੱਡੇ ਇਲਜ਼ਾਮ