ਯੁਵੀ ਵੱਲ਼ੋਂ ਜ਼ਹੀਰ ਦੀ ਪਤਨੀ ਨਾਲ ਖਿਚਵਾਈ ਫੋਟੋ ਦੇ ਚਰਚੇ

By: ਏਬੀਪੀ ਸਾਂਝਾ | | Last Updated: Friday, 29 December 2017 4:14 PM
ਯੁਵੀ ਵੱਲ਼ੋਂ ਜ਼ਹੀਰ ਦੀ ਪਤਨੀ ਨਾਲ ਖਿਚਵਾਈ ਫੋਟੋ ਦੇ ਚਰਚੇ

ਨਵੀਂ ਦਿੱਲੀ: ਮੰਗਲਵਾਰ ਨੂੰ ਮੁੰਬਈ ਵਿੱਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਗਰੈਂਡ ਰਿਸੈਪਸ਼ਨ ਹੋਈ ਸੀ। ਬਾਲੀਵੁੱਡ ਤੇ ਕ੍ਰਿਕਟ ਦੇ ਇੱਕ ਤੋਂ ਵੱਧ ਕੇ ਇੱਕ ਦਿੱਗਜਾਂ ਨੇ ਸ਼ਿਰਕਤ ਕੀਤੀ। ਇਸ ਰਿਸੈਪਸ਼ਨ ਵਿੱਚ ਅਭਿਨੇਤਰੀ ਸਾਗਰਿਕਾ ਆਪਣੇ ਪਤੀ ਜ਼ਹੀਰ ਖ਼ਾਨ ਨਾਲ ਪਹੁੰਚੀ ਸੀ। ਓਧਰ ਯੁਵਰਾਜ ਇਸ ਰਿਸੈਪਸ਼ਨ ਵਿੱਚ ਇਕੱਲੇ ਪੁੱਜੇ ਸਨ। ਸਾਗਰਿਕਾ-ਯੁਵਰਾਜ ਨਾਲ ਜੁੜਿਆ ਇਹ ਵਾਕਿਆ ਇਸੇ ਹੀ ਰਿਸੈਪਸ਼ਨ ਦਾ ਹੈ।

78

 

ਦਰਅਸਲ ਪਾਰਟੀ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਜ਼ਹੀਰ ਖ਼ਾਨ ਦੀ ਨਵੀਂ ਨਵੇਲੀ ਦੁਲਹਣ ਸਾਗਰਿਕਾ ਘਟਗੇ ਦੀ ਡਰੈਸ ਦਾ ਰੰਗ ਭਾਰਤੀ ਕ੍ਰਿਕਟਰ ਯੁਵਰਾਜ ਦੇ ਕੱਪੜਿਆਂ ਨਾਲ ਮੈਚ ਕਰ ਰਿਹਾ ਸੀ। ਪਾਰਟੀ ਵਿੱਚ ਸਾਗਰਿਕਾ ਨੇ ਯੁਵਰਾਜ ਨਾਲ ਇੱਕ ਤਸਵੀਰ ਖਿਚਵਾਈ ਤੇ ਬਾਅਦ ਵਿੱਚ ਉਸ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ। ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕਰਦਿਆਂ ਸਾਗਰਿਕਾ ਨੇ ਕੈਪਸ਼ਨ ‘ਚ ਲਿਖਿਆ “ਯੁਵਰਾਜ ਦੇ ਨਾਲ ਚੰਗੀ ਟਿਊਨਿੰਗ”, ਮਿਸ ਯੂ ਹੇਜ਼ਲ ਕੀਚ।’

 

ਸਾਗਰਿਕਾ ਦੇ ਇਸ ਇੰਸਤਾਗਰਾਮ ਪੋਸਟ ਨੂੰ ਦੇਖਦਿਆਂ ਹੀ ਹੇਜ਼ਲ ਨੇ ਇਸ ‘ਤੇ ਆਪਣੀ ਤੁਰੰਤ ਪ੍ਰਤੀਕਿਰਿਆ ਦਿੱਤੀ ਜਿਸ ਨੂੰ ਦੇਖਣ ਤੋਂ ਬਾਅਦ ਫੈਨਸ ਕਾਫੀ ਮਜ਼ੇ ਲੈ ਰਹੇ ਹਨ। ਤਸਵੀਰ ਦੇ ਕਮੈਂਟ ਬਾਕਸ ਵਿੱਚ ਹੇਜ਼ਲ ਨੇ ਲਿਖਿਆ “ਮੈਨੂੰ ਅਜਿਹਾ ਲੱਗਦਾ ਹੈ ਕਿ ਮੈਨੂੰ ਜ਼ਹੀਰ ਖ਼ਾਨ ਨਾਲ ਮੈਚਿੰਗ ਦਾ ਆਊਟਫਿੱਟ ਪਹਿਨਣਾ ਚਾਹੀਦਾ ਸੀ। ਤੁਹਾਨੂੰ ਦੱਸੀਏ ਕਿ ਯੁਵਰਾਜ ਤੇ ਸਾਗਰਿਕਾ ਦੀ ਇਹ ਤਸਵੀਰ ਜ਼ਹੀਰ ਖ਼ਾਨ ਨੇ ਕਲਿੱਕ ਕੀਤੀ ਹੈ। ਸਾਗਰਿਕਾ ਤੇ ਜ਼ਹੀਰ ਖ਼ਾਨ ਨੇ 23 ਨਵੰਬਰ ਨੂੰ ਕੋਰਟ ਮੈਰਿਜ ਕਰਵਾਈ ਸੀ ਤੇ 27 ਨਵੰਬਰ ਨੂੰ ਮੁੰਬਈ ਦੇ ਤਾਜ ਮਹੱਲ ਪੈਲੇਸ ਵਿੱਚ ਗਰੈਂਡ ਰਿਸੈਪਸ਼ਨ ਦਿੱਤਾ ਸੀ।

7

First Published: Friday, 29 December 2017 4:09 PM

Related Stories

'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ
'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ-ਸੰਜੇ ਲੀਲੀ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਜੀ ਰਿਲੀਜ਼ ਉੱਤੇ ਰੋਕ

ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ
ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ

ਮੁੰਬਈ: ਦਿਲਜੀਤ ਦੋਸਾਂਝ ਪੰਜਾਬ ਦੇ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੱਡਾ ਕਲਾਕਾਰ

ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ
ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ

ਮੁਜ਼ੱਫਰਪੁਰ: ਸੁਪਰੀਮ ਕੋਰਟ ਵੱਲੋਂ ਵਿਵਾਦਤ ਫ਼ਿਲਮ ‘ਪਦਮਾਵਤ’ ਉੱਪਰ ਲੱਗੀ

ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ
ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ

ਨਵੀਂ ਦਿੱਲੀ: ਵਿਸ਼ਵ ਸੁੰਦਰੀ 2017 ਦਾ ਖਿਤਾਬ ਜਿੱਤਣ ਦੇ ਨਾਲ ਹੀ ਮਾਨੁਸ਼ੀ ਛਿੱਲਰ ਦੇ

ਪ੍ਰਕਾਸ਼ ਰਾਜ ਇਸ ਤਿੱਕੜੀ ਦੇ ਕੱਟੜ ਵਿਰੋਧੀ
ਪ੍ਰਕਾਸ਼ ਰਾਜ ਇਸ ਤਿੱਕੜੀ ਦੇ ਕੱਟੜ ਵਿਰੋਧੀ

ਹੈਦਰਾਬਾਦ: ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਕਿ ਉਹ ਹਿੰਦੂ ਵਿਰੋਧੀ ਨਹੀਂ ਹਨ, ਸਿਰਫ

3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'
3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ