ਓਲਪਿੰਕ ਜੇਤੂ ਭਲਵਾਨ ਦਾ ਸਰਕਾਰ 'ਤੇ ਵੱਡਾ ਇਲਜ਼ਾਮ

By: ਏਬੀਪੀ ਸਾਂਝਾ | | Last Updated: Sunday, 5 March 2017 4:38 PM
ਓਲਪਿੰਕ ਜੇਤੂ ਭਲਵਾਨ ਦਾ ਸਰਕਾਰ 'ਤੇ ਵੱਡਾ ਇਲਜ਼ਾਮ

ਨਵੀਂ ਦਿੱਲੀ: ਰੀਓ ਓਲਪਿੰਕ ਵਿੱਚ ਕੁਸ਼ਤੀ ਵਰਗ ਵਿੱਚ ਤਾਂਬੇ ਦਾ ਮੈਡਲ ਜਿੱਤਣ ਵਾਲੀ ਹਰਿਆਣਾ ਦੀ ਪਹਿਲੀ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਨੇ ਹਰਿਆਣਾ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸਾਕਸ਼ੀ ਮਲਿਕ ਨੇ ਹਰਿਆਣਾ ਦੀ ਮਨੋਹਰ ਲਾਲ ਸਰਕਾਰ ਉੱਤੇ ਵਾਅਦਾ ਖ਼ਿਲਾਫ਼ੀ ਕਰਨ ਦਾ ਦੋਸ਼ ਲਾਇਆ ਹੈ। ਸਾਕਸ਼ੀ ਅਨੁਸਾਰ ਹਰਿਆਣਾ ਸਰਕਾਰ ਨੇ ਮੈਡਲ ਜਿੱਤਣ ਤੋਂ ਬਾਅਦ ਐਲਾਨਿਆ ਇਨਾਮ ਨਹੀਂ ਦਿੱਤਾ।

 

ਸਾਕਸ਼ੀ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹੋਏ ਟਵੀਟ ਕਰਕੇ ਪੁੱਛਿਆ ਹੈ ‘ਮੈਡਲ ਦਾ ਵਾਅਦਾ ਮੈਂ ਪੂਰਾ ਕਰ ਦਿੱਤਾ, ਇਨਾਮ ਦਾ ਵਾਅਦਾ ਕਦੋਂ ਪੂਰਾ ਕਰੇਗੀ ਸਰਕਾਰ।

#Media_Announcements #Haryana_Government@cmohry @VijayGoelBJP

 

— Sakshi Malik (@SakshiMalik) March 4, 2017

Announcements made by Haryana Government after my OLYMPIC MEDAL win were for MEDIA ONLY

(2/2)@cmohry@anilvijminister @VijayGoelBJP

 

— Sakshi Malik (@SakshiMalik) March 4, 2017

 

ਓਲਪਿੰਕ ਵਿੱਚ ਮੈਡਲ ਜਿੱਤਣ ਤੋਂ ਬਾਅਦ ਹਰਿਆਣਾ ਸਰਕਾਰ ਨੇ ਸਾਕਸ਼ੀ ਮਲਿਕ ਨੂੰ ਢਾਈ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਸਾਕਸ਼ੀ ਅਨੁਸਾਰ ਇਹ ਇਨਾਮ ਉਨ੍ਹਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ।

 

ਦੂਜੇ ਪਾਸੇ ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿੱਜ ਨੇ ਸਾਕਸ਼ੀ ਦੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਇਸ ਨੂੰ ਗ਼ਲਤ ਕਰਾਰ ਦਿੱਤਾ ਗਿਆ ਹੈ। ਖੇਡ ਮੰਤਰੀ ਅਨੁਸਾਰ ਢਾਈ ਕਰੋੜ ਦਾ ਚੈੱਕ ਪਹਿਲਾਂ ਹੀ ਸਾਕਸ਼ੀ ਨੂੰ ਦਿੱਤਾ ਜਾ ਚੁੱਕਾ ਹੈ। ਖੇਡ ਮੰਤਰੀ ਅਨੁਸਾਰ ਸਾਕਸ਼ੀ ਮਲਿਕ ਨੂੰ ਨੌਕਰੀ ਦੇਣ ਲਈ ਯੂਨੀਵਰਸਿਟੀ ਵਿੱਚ ਵੱਖਰੇ ਤੌਰ ਉੱਤੇ ਪੋਸਟ ਬਣਾਈ ਗਈ ਹੈ।

First Published: Sunday, 5 March 2017 4:38 PM

Related Stories

ਧੋਨੀ ਨਾਲ ਝਗੜੇ ਬਾਰੇ ਭੱਜੀ ਵੱਲੋਂ ਵੀਡੀਓ ਜਾਰੀ
ਧੋਨੀ ਨਾਲ ਝਗੜੇ ਬਾਰੇ ਭੱਜੀ ਵੱਲੋਂ ਵੀਡੀਓ ਜਾਰੀ

ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਖਿਡਾਰੀ ਹਰਭਜਨ ਸਿੰਘ ਨੇ ਟੀਮ ਦੇ ਸਾਬਕਾ

ਗੁਰਸਿੱਖ ਅਥਲੀਟ ਬਣਿਆ ਏਸ਼ੀਆ ਦਾ ਸਭ ਤੋਂ ਤੇਜ਼ ਦੌੜਾਕ
ਗੁਰਸਿੱਖ ਅਥਲੀਟ ਬਣਿਆ ਏਸ਼ੀਆ ਦਾ ਸਭ ਤੋਂ ਤੇਜ਼ ਦੌੜਾਕ

ਚੰਡੀਗੜ੍ਹ: ਨੈਸ਼ਨਲ ਯੂਥ ਅਥਲੈਟਿਕਸ ਚੈਂਪੀਅਨਸ਼ਿਪ ‘ਚੋਂ ਨਵਾਂ ਰਿਕਾਰਡ ਕਾਇਮ

ਅੰਸ਼ੂ ਨੇ ਚੌਥੀ ਵਾਰ ਕੀਤਾ ਮਾਊਂਟ ਐਵਰੈਸਟ ਨੂੰ ਸਰ
ਅੰਸ਼ੂ ਨੇ ਚੌਥੀ ਵਾਰ ਕੀਤਾ ਮਾਊਂਟ ਐਵਰੈਸਟ ਨੂੰ ਸਰ

ਈਟਾਨਗਰ: ਅਰੁਣਾਚਲ ਪ੍ਰਦੇਸ਼ ਦੀ ਅੰਸ਼ੂ ਜਮਸੈਨਪਾ ਚਾਰ ਵਾਰ ਮਾਊਂਟ ਐਵਰੈਸਟ ਨੂੰ ਸਰ

ਆਈਪੀਐਲ-10 'ਚ ਫਿਕਸਿੰਗ ਦਾ ਹੋਇਆ 'ਮਹੂਰਤ'
ਆਈਪੀਐਲ-10 'ਚ ਫਿਕਸਿੰਗ ਦਾ ਹੋਇਆ 'ਮਹੂਰਤ'

ਦਿੱਲੀ:- ਆਈਪੀਐਲ-10 ਵਿੱਚ ਫਿਕਸਿੰਗ ਦੇ ਇਲਜ਼ਾਮਾਂ ਦਾ ਮਹੂਰਤ ਹੋ ਗਿਆ ਹੈ। ਇਲਜ਼ਾਮਾਂ

'ਜਿੰਦਰ' ਨੇ ਮਚਾਈ WWE 'ਚ ਤਰਥੱਲੀ
'ਜਿੰਦਰ' ਨੇ ਮਚਾਈ WWE 'ਚ ਤਰਥੱਲੀ

  ਸਰੀ : ਗਰੇਟ ਖਲੀ ਤੋਂ ਬਾਅਦ ਡਬਲਿਊ ਡਬਲਿਊ ਈ ਵਿੱਚ ਇੱਕ ਹੋਰ ਭਾਰਤੀ ਨੌਜਵਾਨ

ਝੂਲਨ ਗੋਸਵਾਮੀ ਦਾ ਦੁਨੀਆ ਭਰ 'ਤੇ ਪਰਚਮ
ਝੂਲਨ ਗੋਸਵਾਮੀ ਦਾ ਦੁਨੀਆ ਭਰ 'ਤੇ ਪਰਚਮ

ਨਵੀਂ ਦਿੱਲੀ: ਭਾਰਤ ਦੀ ਝੂਲਨ ਗੋਸਵਾਮੀ ਮਹਿਲਾ ਕ੍ਰਿਕਟਰਾਂ ਵਿੱਚ ਦੁਨੀਆ ਦੀ ਸਭ

ਪੰਜਾਬ ਦੇ ਚੌਕੇ ਛੱਕਿਆਂ ਨੇ ਕੋਲਕਾਤਾ ਨੂੰ ਕੀਤਾ ਚਿੱਤ
ਪੰਜਾਬ ਦੇ ਚੌਕੇ ਛੱਕਿਆਂ ਨੇ ਕੋਲਕਾਤਾ ਨੂੰ ਕੀਤਾ ਚਿੱਤ

ਮੁਹਾਲੀ:- ਆਈਪੀਐਲ ਦੇ ਬੀਤੀ ਰਾਤ ਮੁਹਾਲੀ ਸਟੇਡੀਅਮ ਵਿਖੇ ਹੋਏ ਮੈਚ ਦੌਰਾਨ ਕਿੰਗਜ਼

 ਚੈਂਪੀਅਨਜ਼ ਟਰਾਫ਼ੀ: ਹਰਭਜਨ ਹਾਰੇ, ਯੁਵਰਾਜ ਜਿੱਤੇ
ਚੈਂਪੀਅਨਜ਼ ਟਰਾਫ਼ੀ: ਹਰਭਜਨ ਹਾਰੇ, ਯੁਵਰਾਜ ਜਿੱਤੇ

ਨਵੀਂ ਦਿੱਲੀ: ਇੰਗਲੈਂਡ ‘ਚ 1 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਚੈਂਪੀਅਨਜ਼ ਟਰਾਫ਼ੀ ਲਈ

ਟੀਮ ਇੰਡੀਆ ਖੇਡੇਗੀ ਚੈਂਪੀਅਨ ਟਰਾਫੀ, 48 ਘੰਟਿਆਂ 'ਚ ਹੋਏਗੀ ਟੀਮ ਦੀ ਚੋਣ
ਟੀਮ ਇੰਡੀਆ ਖੇਡੇਗੀ ਚੈਂਪੀਅਨ ਟਰਾਫੀ, 48 ਘੰਟਿਆਂ 'ਚ ਹੋਏਗੀ ਟੀਮ ਦੀ ਚੋਣ

ਨਵੀਂ ਦਿੱਲੀ: ਚੈਂਪੀਅਨ ਟਰਾਫੀ ਵਿੱਚ ਟੀਮ ਇੰਡੀਆ ਦੇ ਖੇਡਣ ਨੂੰ ਭਾਰਤੀ ਕ੍ਰਿਕਟ

 ਬਾਸਕਟਬਾਲ ਦੇ ਮੈਦਾਨ 'ਚ ਸਿੱਖਾਂ ਲਈ ਖੁਸਖਬਰੀ
ਬਾਸਕਟਬਾਲ ਦੇ ਮੈਦਾਨ 'ਚ ਸਿੱਖਾਂ ਲਈ ਖੁਸਖਬਰੀ

ਵਾਸ਼ਿੰਗਟਨ : ਬਾਸਕਟਬਾਲ ਦੇ ਮੈਦਾਨ ਵਿੱਚ ਸਿੱਖਾਂ ਲਈ ਵੱਡੀ ਖਬਰ ਹੈ। ਬਾਸਕਟਬਾਲ ਦੀ