ਹਾਕੀ ਟੀਮ 'ਚ ਸ਼੍ਰੀਜੇਸ਼ ਦੀ ਵਾਪਸੀ, ਸਰਦਾਰਾ ਅਜੇ ਵੀ ਬਾਹਰ 

By: ABP Sanjha | | Last Updated: Tuesday, 9 January 2018 2:47 PM
ਹਾਕੀ ਟੀਮ 'ਚ ਸ਼੍ਰੀਜੇਸ਼ ਦੀ ਵਾਪਸੀ, ਸਰਦਾਰਾ ਅਜੇ ਵੀ ਬਾਹਰ 

ਚੰਡੀਗੜ੍ਹ: ਲੰਬਾ ਸਮਾਂ ਟੀਮ ਤੋਂ ਬਾਹਰ ਰਹੇ ਗੋਲਕੀਪਰ ਪੀਆਰ ਸ਼੍ਰੀਜੇਸ਼ ਦੀ ਭਾਰਤੀ ਹਾਕੀ ਟੀਮ ‘ਚ ਵਾਪਸੀ ਹੋ ਗਈ ਹੈ। ਸ਼੍ਰੀਜੇਸ਼ ਅੱਠ ਮਹੀਨਿਆਂ ਤੋਂ ਕੌਮਾਂਤਰੀ ਟੂਰਨਾਮੈਂਟ ਵਿੱਚ ਨਹੀਂ ਖੇਡ ਪਾਇਆ ਸੀ। ਨਿਊਜ਼ੀਲੈਂਡ ਵਿੱਚੋਂ ਹੋਣ ਜਾ ਰਹੀ ਚਾਰ ਦੇਸ਼ਾਂ ਵਿਚਕਾਰ ਸੀਰੀਜ਼ ਵਿੱਚ ਸ਼੍ਰੀਜੇਸ਼ ਨੂੰ ਮੌਕਾ ਦਿੱਤਾ ਗਿਆ। ਇਹ ਸੀਰੀਜ਼ 17 ਜਨਵਰੀ ਨੂੰ ਸ਼ੁਰੂ ਹੋਵੇਗੀ।

ਇਸ ਟੂਰਨਾਮੈਂਟ ‘ਚ ਨਿਊਜ਼ੀਲੈਂਡ, ਬੈਲਜੀਅਮ, ਭਾਰਤ ਤੇ ਜਾਪਾਨ ਦੀਆਂ ਟੀਮਾਂ ਵਿਚਕਾਰ ਹੋਵੇਗਾ। ਗੋਡੇ ਦੀ ਸੱਟ ਕਾਰਨ ਸ਼੍ਰੀਜੇਸ਼ 2017 ਦੇ ਵੱਡੇ ਟੂਰਨਾਮੈਂਟਾਂ ‘ਚ ਹਿੱਸਾ ਨਹੀਂ ਲੈ ਸਕੇ। ਹਾਕੀ ਇੰਡੀਆ ਨੇ ਚਾਰ ਦੇਸ਼ਾਂ ਵਿਚਕਾਰ ਹੋਣ ਵਾਲੇ ਟੂਰਨਾਮੈਂਟ ਲਈ 20 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ।

ਇਸ ਟੀਮ ‘ਚ ਸਾਬਕਾ ਕਪਤਾਨ ਸਰਦਾਰਾ ਸਿੰਘ ਨੂੰ ਇੱਕ ਵਾਰੀ ਫਿਰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਨਾਲ ਐਸਵੀ ਸੁਨੀਲ ਦੀ ਚੋਣ ਵੀ ਟੀਮ ‘ਚ ਨਹੀਂ ਕੀਤੀ ਗਈ। ਟੀਮ ਦੀ ਕਮਾਨ ਇੱਕ ਵਾਰ ਫਿਰ ਨੌਜਵਾਨ ਮਿਡਫੀਲਡਰ ਮਨਪ੍ਰੀਤ ਸਿੰਘ ਨੂੰ ਸੌਂਪੀ ਗਈ। ਮਨਪ੍ਰੀਤ ਦੀ ਅਗਵਾਈ ‘ਚ ਭਾਰਤੀ ਟੀਮ ਨੇ ਲਾਜਵਾਬ ਪ੍ਰਦਰਸ਼ਨ ਕੀਤਾ ਹੈ।

ਮਨਪ੍ਰੀਤ ਦੀ ਅਗਵਾਈ ‘ਚ ਭਾਰਤੀ ਟੀਮ ਨੇ ਏਸ਼ੀਆ ਕੱਪ ‘ਚ ਜਿੱਤ ਤੇ ਹਾਕੀ ਵਿਸ਼ਵ ਲੀਗ ‘ਚ ਭਾਰਤੀ ਟੀਮ ਨੇ ਕਾਂਸੇ ਦਾ ਤਗਮਾ ਹਾਸਲ ਕੀਤਾ ਸੀ। 2017 ‘ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਦਿਲਪ੍ਰੀਤ ਸਿੰਘ ਤੇ ਮਿਡਫੀਲਡਰ ਵਿਵੇਕ ਸਾਗਰ ਪ੍ਰਸਾਦ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ।

ਟੀਮ ਇਸ ਪ੍ਰਕਾਰ ਹੈ-

ਭਾਰਤੀ ਟੀਮ ‘ਚ ਹਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਗੁਰਿੰਦਰ ਸਿੰਘ, ਵਰਣ ਕੁਮਾਰ, ਰੁਪਿੰਦਰ ਪਾਲ ਸਿੰਘ, ਬੀਰੇਂਦਰ ਲਾਕੜਾ ਡਿਫੈਂਡਰ ਦੀ ਭੂਮਿਕਾ ਨਿਭਾਉਣਗੇ।

ਮਿਡਫੀਲਡ ‘ਚ ਕਪਤਾਨ ਮਨਪ੍ਰੀਤ ਸਿੰਘ, ਚਿੰਗਲੇਨਸਾਨਾ ਸਿੰਘ ਕਾਂਗੁਜਾਮ, ਵਿਵੇਕ ਸਾਗਰ ਪ੍ਰਸਾਦ, ਹਰਜੀਤ ਸਿੰਘ, ਨਿਲਾਕਾਂਤ ਸ਼ਰਮਾ, ਸਿਮਰਨਜੀਤ ਸਿੰਘ ਤੇ ਸਤਬੀਰ ਸਿੰਘ ਦੀ ਚੋਣ ਕੀਤੀ ਗਈ ਹੈ। ਫਾਰਵਡ ਲਈ ਦਿਲਪ੍ਰੀਤ ਸਿੰਘ, ਰਮਨਦੀਪ ਸਿੰਘ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ ਤੇ ਅਰਮਾਨ ਕੁਰੈਸ਼ੀ ਚੁਣੇ ਗਏ ਹਨ। ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਭਾਰਤ ਦੀ ਤਿਆਰੀ ਲਈ ਇਹ ਟੂਰਨਾਮੈਂਟ ਅਹਿਮ ਹੈ।

First Published: Tuesday, 9 January 2018 2:47 PM

Related Stories

ਭਾਰਤੀ ਟੀਮ ਨੂੰ ਕਲੀਨ ਸਵੀਪ ਦੀ ਧਮਕੀ
ਭਾਰਤੀ ਟੀਮ ਨੂੰ ਕਲੀਨ ਸਵੀਪ ਦੀ ਧਮਕੀ

ਜੋਹੱਨਸਬਰਗ: ਸਾਊਥ ਅਫ਼ਰੀਕੀ ਤੇਜ਼ ਗੇਂਦਬਾਜ਼ ਵਰਨੋਨ ਫਿਲੈਂਡਰ ਨੇ ਟੀਮ ਇੰਡੀਆ ਨੂੰ

ਭਾਰਤ ਦੀ ਹਾਰ 'ਤੇ ਰਵੀ ਸ਼ਾਸਤਰੀ ਨੇ ਮੰਨੀ ਗ਼ਲਤੀ
ਭਾਰਤ ਦੀ ਹਾਰ 'ਤੇ ਰਵੀ ਸ਼ਾਸਤਰੀ ਨੇ ਮੰਨੀ ਗ਼ਲਤੀ

ਜੋਹੱਨਸਬਰਗ: ਸਾਊਥ ਅਫ਼ਰੀਕੀ ਦੌਰੇ ‘ਤੇ ਲਗਾਤਾਰ ਦੋ ਟੈਸਟ ਮੈਚਾਂ ਵਿੱਚ ਮਿਲੀ ਹਾਰ

ਸਮਿਥ 'ਤੇ ਲੱਗੇ ਗੇਂਦ ਨਾਲ ਛੇੜਛਾੜ ਦੇ ਇਲਜ਼ਾਮ
ਸਮਿਥ 'ਤੇ ਲੱਗੇ ਗੇਂਦ ਨਾਲ ਛੇੜਛਾੜ ਦੇ ਇਲਜ਼ਾਮ

ਨਵੀਂ ਦਿੱਲੀ: ਇੰਗਲੈਂਡ ਕ੍ਰਿਕਟ ਟੀਮ ਨੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਨੂੰ 3-0 ਨਾਲ

ਟੀਮ ਮੈਨੇਜਮੈਂਟ 'ਤੇ ਭੜਕੇ ਭੱਜੀ
ਟੀਮ ਮੈਨੇਜਮੈਂਟ 'ਤੇ ਭੜਕੇ ਭੱਜੀ

ਕੋਲਕਾਤਾ: ਸਾਊਥ ਅਫ਼ਰੀਕਾ ਵਿੱਚ ਟੀਮ ਇੰਡੀਆ ਦੀ ਮਾੜੀ ਪਰਫਾਰਮੈਂਸ ਬਾਰੇ ਚਾਰੇ

ਇੰਗਲੈਂਡ-ਆਸਟ੍ਰੇਲੀਆ ਕ੍ਰਿਕਟ ਮੈਚ 'ਚ ਪੁਲਿਸਵਾਲਾ ਬਣਿਆ ਹੀਰੋ
ਇੰਗਲੈਂਡ-ਆਸਟ੍ਰੇਲੀਆ ਕ੍ਰਿਕਟ ਮੈਚ 'ਚ ਪੁਲਿਸਵਾਲਾ ਬਣਿਆ ਹੀਰੋ

ਨਵੀਂ ਦਿੱਲੀ/ਸਿਡਨੀ: ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਸੀਰੀਜ਼

ਟੀਮ ਇੰਡੀਆ ਦੀ ਮਾੜੀ ਪ੍ਰਫਾਰਮੈਂਸ 'ਤੇ ਭੜਕੇ ਪ੍ਰਭਾਕਰ
ਟੀਮ ਇੰਡੀਆ ਦੀ ਮਾੜੀ ਪ੍ਰਫਾਰਮੈਂਸ 'ਤੇ ਭੜਕੇ ਪ੍ਰਭਾਕਰ

ਕੋਲਕਾਤਾ: ਟੀਮ ਇੰਡੀਆ ਦੇ ਸਾਬਕਾ ਕੈਪਟਨ ਐਮਐਸ ਧੋਨੀ ਨੇ ਮੌਜ਼ੂਦਾ ਕਪਤਾਨ ਵਿਰਾਟ

ਡਿਊਮਨੀ ਨੇ ਬਣਾਇਆ ਓਵਰ 'ਚ 37 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ
ਡਿਊਮਨੀ ਨੇ ਬਣਾਇਆ ਓਵਰ 'ਚ 37 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ

ਨਵੀਂ ਦਿੱਲੀ: ਸਾਊਥ ਅਫ਼ਰੀਕਾ ਦੇ ਸਟਾਰ ਕ੍ਰਿਕਟਰ ਜੇਪੀ ਡਿਊਮਿਨੀ ਨੇ ਇੱਕ ਓਵਰ ਵਿੱਚ

IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..
IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..

ਨਵੀਂ ਦਿੱਲੀ-ਤਿੰਨ ਟੈਸਟ, 6 ਇਕ ਦਿਨਾ ਅਤੇ 6 ਟੀ-20 ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ

ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?
ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?

ਚੇਨਈ :ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਖਿਡਾਰੀ ਰਵੀਚੰਦਰਨ

ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ
ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ