ਦੱਖਣੀ ਅਫ਼ਰੀਕਾ 'ਚ ਹਿੰਸਾ, ਟੀਮ ਇੰਡੀਆ ਦੀ ਸੁਰੱਖਿਆ ਵਧਾਈ

By: ਏਬੀਪੀ ਸਾਂਝਾ | | Last Updated: Sunday, 14 January 2018 12:17 PM
ਦੱਖਣੀ ਅਫ਼ਰੀਕਾ 'ਚ ਹਿੰਸਾ, ਟੀਮ ਇੰਡੀਆ ਦੀ ਸੁਰੱਖਿਆ ਵਧਾਈ

ਨਵੀਂ ਦਿੱਲੀ: ਸੈਂਚੂਰੀਅਨ ਤੋਂ ਭਾਰਤ-ਦੱਖਣੀ ਅਫ਼ਰੀਕਾ ਮੁਕਾਬਲੇ ਵਿਚਾਲੇ ਇੱਕ ਬੁਰੀ ਖ਼ਬਰ ਆ ਰਹੀ ਹੈ। ਸੈਂਚੂਰੀਅਨ ਦੇ ਜਿਸ ਹੋਟਲ ਵਿੱਚ ਭਾਰਤੀ ਟੀਮ ਰੁਕੀ ਹੈ, ਉਸ ਦੇ ਨੇੜੇ-ਤੇੜੇ ਹਾਲਾਤ ਠੀਕ ਨਹੀਂ ਹਨ। ਜੋਹੱਨਸਬਰਗ ਸਣੇ ਦੱਖਣੀ ਅਫ਼ਰੀਕਾ ਦੇ ਕਈ ਇਲਾਕਿਆਂ ਵਿੱਚ ਈਐਫਐਫ (ਇਕਨਾਮਿਕ ਫਰੀਡਮ ਫਾਇਟਰਜ਼) ਨਾਂ ਦੀ ਜਥੇਬੰਦੀ ਹਿੰਸਕ ਪ੍ਰਦਰਸ਼ਨ ਕਰ ਰਹੀ ਹੈ।

 

ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਦੱਖਣੀ ਅਫ਼ਰੀਕਾ ਵਿੱਚ ਟੀਮ ਇੰਡੀਆ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦਰਅਸਲ ਜਿੱਥੇ ਟੀਮ ਇੰਡੀਆ ਰੁਕੀ ਹੈ, ਉਸ ਕੋਲ ਇੱਕ ਮੌਲ ਵਿੱਚ ਕੁਝ ਲੋਕਾਂ ਨੇ ਕੰਪਨੀ ਖ਼ਿਲਾਫ਼ ਪ੍ਰਦਰਸ਼ਨ ਕੀਤੇ ਤੇ ਤੋੜਫੋੜ ਕੀਤੀ। ਪ੍ਰਦਰਸ਼ਨ ਕਰਨ ਵਾਲਿਆਂ ਨੂੰ ਕੰਪਨੀ ਦੇ ਇਸ਼ਤਿਹਾਰ ‘ਤੇ ਇਤਰਾਜ਼ ਸੀ। ਇਸ ਤੋੜਫੋੜ ਤੇ ਹੰਗਾਮੇ ਨੂੰ ਵੇਖਦੇ ਹੋਏ ਟੀਮ ਇੰਡੀਆ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।

 

ਮਿਡਰੈਂਡ ਵਿੱਚ ਪ੍ਰਦਰਸ਼ਨਕਾਰੀਆਂ ਨੇ ਇੱਕ ਮਲਟੀ ਨੈਸ਼ਨਲ ਕੰਪਨੀ ਦੇ ਕੱਪੜਿਆਂ ਦੇ ਸ਼ੋਅ ਰੂਮ ਵਿੱਚ ਤੋੜਫੋੜ ਕੀਤੀ ਤੇ ਸਾਮਾਨ ਚੋਰੀ ਕਰ ਲਿਆ। ਇਸ ਮੌਲ ਦੇ ਨਜ਼ਦੀਕ ਹੀ ਟੀਮ ਇੰਡੀਆ ਸੈਵਨ ਸਟਾਰ ਹੋਟਲ ਵਿੱਚ ਰੁਕੀ ਹੈ।

 

ਸੈਂਚੂਰੀਅਨ ਟੈਸਟ ਦਾ ਸਿਰਫ਼ ਇੱਕ ਦਿਨ ਦਾ ਖੇਡ ਹੀ ਅਜੇ ਹੋ ਸਕਿਆ ਹੈ। ਇਸ ਵਿੱਚ ਦੋਵੇਂ ਟੀਮਾਂ ਤਕਰੀਬਨ ਬਰਾਬਰੀ ‘ਤੇ ਹਨ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਦੱਖਣੀ ਅਫ਼ਰੀਕੀ ਟੀਮ ਨੇ 6 ਵਿਕਟ ਦੇ ਨੁਕਸਾਨ ‘ਤੇ 269 ਦੌੜਾਂ ਬਣਾਈਆਂ ਸਨ।

First Published: Sunday, 14 January 2018 12:17 PM

Related Stories

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ
ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ

ਚੇਨਈ: ਬਲਦਾਂ ਦੀ ਖੇਡ ਜਲੀਕੱਟੂ ਨੇ ਤਿੰਨ ਜਾਨਾਂ ਲੈ ਲਈਆਂ ਤੇ 70 ਲੋਕਾਂ ਨੂੰ ਜ਼ਖ਼ਮੀ

ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ
ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ
ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ

ਸਾਓ ਪਾਉਲੋ: ਬ੍ਰਾਜ਼ੀਲ ਦੇ ਵਿਸ਼ਵ ਕੱਪ ਜੇਤੂ ਫੁਟਬਾਲਰ ਰਿਨਾਲਡੀਨੋ ਨੇ ਫੁਟਬਾਲ ਨੂੰ

ਭਾਰਤੀ ਹਾਕੀ ਟੀਮ ਦੀ ਜਾਪਾਨ 'ਤੇ 6-0 ਨਾਲ ਨਾਲ ਫਤਹਿ
ਭਾਰਤੀ ਹਾਕੀ ਟੀਮ ਦੀ ਜਾਪਾਨ 'ਤੇ 6-0 ਨਾਲ ਨਾਲ ਫਤਹਿ

ਚੰਡੀਗੜ੍ਹ: ਨਿਊਜ਼ੀਲੈਂਡ ਵਿੱਚ ਚਾਰ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਵਿੱਚ ਭਾਰਤੀ

IND vs SA: ਦੂਜੇ ਟੈਸਟ 'ਚ ਭਾਰਤ ਦੀ ਹਾਲਤ ਪਤਲੀ
IND vs SA: ਦੂਜੇ ਟੈਸਟ 'ਚ ਭਾਰਤ ਦੀ ਹਾਲਤ ਪਤਲੀ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਭਾਰਤ ਦੀ

ਭਾਰਤੀ ਹਾਕੀ ਟੀਮ ਦਾ ਜਾਪਾਨ ਨਾਲ ਮੈਚ ਅੱਜ
ਭਾਰਤੀ ਹਾਕੀ ਟੀਮ ਦਾ ਜਾਪਾਨ ਨਾਲ ਮੈਚ ਅੱਜ

ਤੌਰੰਗਾ-ਨਿਊਜ਼ੀਲੈਂਡ ਵਿਚ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਭਾਰਤੀ ਹਾਕੀ ਟੀਮ ਦਾ

ਅਫ਼ਗਾਨਿਸਤਾਨ ਦਾ ਭਾਰਤੀ ਟੀਮ ਨਾਲ ਜੂਨ 'ਚ ਹੋਵੇਗਾ ਪਹਿਲਾ ਟੈਸਟ
ਅਫ਼ਗਾਨਿਸਤਾਨ ਦਾ ਭਾਰਤੀ ਟੀਮ ਨਾਲ ਜੂਨ 'ਚ ਹੋਵੇਗਾ ਪਹਿਲਾ ਟੈਸਟ

ਬੈਂਗਲੁਰੂ-ਭਾਰਤ ਅਫ਼ਗਾਨਿਸਤਾਨ ਦੇ ਇਤਿਹਾਸਕ ਪਹਿਲੇ ਟੈਸਟ ਮੈਚ ਦੀ ਮੇਜ਼ਬਾਨੀ

ਦੂਜੇ ਟੈਸਟ 'ਚ ਭਾਰਤ ਅੱਗੇ 287 ਦੌੜਾਂ ਦਾ ਟੀਚਾ
ਦੂਜੇ ਟੈਸਟ 'ਚ ਭਾਰਤ ਅੱਗੇ 287 ਦੌੜਾਂ ਦਾ ਟੀਚਾ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ICC ਨੇ ਵਿਰਾਟ ਕੋਹਲੀ 'ਤੇ ਠੋਕਿਆ ਜੁਰਮਾਨਾ
ICC ਨੇ ਵਿਰਾਟ ਕੋਹਲੀ 'ਤੇ ਠੋਕਿਆ ਜੁਰਮਾਨਾ

ਨਵੀਂ ਦਿੱਲੀ: ਦੱਖਣੀ ਅਫ਼ਰੀਕਾ ਦੌਰੇ ‘ਤੇ ਭਾਰਤੀ ਟੀਮ ਦੇ ਕਰਤਾਨ ਵਿਰਾਟ ਕੋਹਲੀ