133 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰੇਗੀ ਟੀਮ ਇੰਡੀਆ!

By: ABP SANJHA | | Last Updated: Wednesday, 6 December 2017 2:41 PM
133 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕਰੇਗੀ ਟੀਮ ਇੰਡੀਆ!

ਨਵੀਂ ਦਿੱਲੀ: ਸ਼੍ਰੀਲੰਕਾਈ ਟੀਮ ਦੇ 3 ਵਿਕਟ ਚਟਕਾ ਕੇ, ਟੀਮ ਇੰਡੀਆ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ‘ਤੇ ਖੇਡੇ ਜਾ ਰਹੇ ਮੁਕਾਬਲੇ ਵਿੱਚ ਜਿੱਤ ਦੇ ਦਰਵਾਜ਼ੇ ਉੱਪਰ ਖੜ੍ਹੀ ਹੈ। ਇਸ ਮੁਕਾਬਲੇ ਨੂੰ ਜਿੱਤਣ ਦੇ ਨਾਲ ਹੀ 1932 ਤੋਂ ਟੈਸਟ ਕ੍ਰਿਕਟ ਖੇਡ ਰਹੀ ਭਾਰਤੀ ਟੀਮ ਅਜਿਹਾ ਇਤਿਹਾਸ ਰਚ ਦੇਵੇਗੀ ਜਿਸ ਤੋਂ ਉਹ ਹਾਲੇ ਤੱਕ ਦੂਰ ਸੀ।

 

ਭਾਰਤੀ ਟੀਮ ਇਹ ਸੀਰੀਜ਼ ਜਿੱਤਣ ਦੇ ਨਾਲ ਹੀ ਵਰਲਡ ਕ੍ਰਿਕਟ ਵਿੱਚ ਟੈਸਟ ਦੀ ਬਾਦਸ਼ਾਹਤ ਰੱਖਣ ਵਾਲੇ ਇੰਗਲੈਂਡ ਤੇ ਆਸਟਰੇਲੀਆ ਦੇ ਵੱਡੇ ਰਿਆਕਰਡ ਦੀ ਬਰਾਬਰੀ ਕਰ ਲਵੇਗੀ। ਟੀਮ ਇੰਡੀਆ ਇਸ ਜਿੱਤ ਦੇ ਨਾਲ ਲਗਾਤਾਰ ਨੌਵੀਂ ਟੈਸਟ ਸੀਰੀਜ਼ ਜਿੱਤ ਲਵੇਗੀ ਜੋ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ ਸਭ ਤੋਂ ਵਧੇਰੇ ਸੀਰੀਜ਼ ਜਿੱਤਣ ਦਾ ਰਿਕਾਰਡ ਵਰਲਡ ਕ੍ਰਿਕਟ ਵਿੱਚ ਸਿਰਫ ਇੰਗਲੈਂਡ ਤੇ ਆਸਟਰੇਲੀਆ ਦੇ ਨਾਂ ਹੈ।

 

ਹਾਲਾਂਕਿ ਇੰਗਲੈਂਡ ਦੀ ਟੀਮ ਨੇ ਇਹ ਰਿਕਾਰਡ ਇੱਕ ਸਦੀ ਤੋਂ ਵੀ ਪਹਿਲਾਂ ਬਣਾਇਆ ਸੀ। ਉਨ੍ਹਾਂ ਨੇ ਸਾਲ 1884 ਤੋਂ 1891/92 ਦੇ ਦਰਮਿਆਨ ਕੁੱਲ 9 ਸੀਰੀਜ਼ ਜਿੱਤੀਆਂ ਸਨ ਜਦਕਿ ਆਸਟਰੇਲੀਆ ਟੀਮ ਨੇ ਲਗਾਤਾਰ 9 ਟੈਸਟ ਸੀਰੀਜ਼ ਜਿੱਤ ਕੇ 2005 ਤੋਂ 2008 ਵਿੱਚ ਕਾਰਨਾਮਾ ਕੀਤਾ ਸੀ।

 

ਭਾਰਤੀ ਟੀਮ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਇਕ ਜੇਤੂ ਰੱਥ ‘ਤੇ ਸਵਾਰ ਹੈ ਜੋ 2015 ਵਿੱਚ ਸ੍ਰੀਲੰਕਾ ਦੀ ਟੈਸਟ ਲੜੀ ਨਾਲ ਸ਼ੁਰੂ ਹੋਈ ਸੀ ਤੇ ਇੱਕ ਵਾਰ ਫਿਰ ਦੱਖਣੀ ਅਫਰੀਕਾ, ਨਿਊਜ਼ੀਲੈਂਡ, ਇੰਗਲੈਂਡ, ਬੰਗਲਾਦੇਸ਼, ਆਸਟ੍ਰੇਲੀਆ ਰਾਹੀਂ ਸ੍ਰੀਲੰਕਾ ਪਹੁੰਚ ਗਈ ਹੈ।

 

ਇਹ ਸੁਫਨਾ ਇਸ ਲਈ ਵੀ ਸੱਚ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਸ਼੍ਰੀਲੰਕਾਈ ਟੀਮ ਨੇ ਆਪਣੇ ਤਿੰਨ ਸਭ ਤੋਂ ਮਹੱਤਵਪੂਰਨ ਬੱਲੇਬਾਜ਼ਾਂ ਨੂੰ ਗੁਆ ਦਿੱਤਾ ਹੈ, ਜਦਕਿ ਆਖਰੀ ਦਿਨ ਜਿੱਤਣ ਲਈ 379 ਦੌੜਾਂ ਦੀ ਜ਼ਰੂਰਤ ਹੈ। ਇਹ ਇੱਕ ਅਸੰਭਵ ਟੀਚਾ ਹੈ।

First Published: Wednesday, 6 December 2017 2:41 PM

Related Stories

ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਪਹੁੰਚੇ ਰੋਹਿਤ ਸ਼ਰਮਾ
ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਪਹੁੰਚੇ ਰੋਹਿਤ ਸ਼ਰਮਾ

ਦੁਬਈ: ਆਈਸੀਸੀ ਦੀ ਤਾਜ਼ਾ ਵਨਡੇ ਰੈਂਕਿੰਗ ਵਿੱਚ ਟੀਮ ਇੰਡੀਆ ਦੇ ਓਪਨਰ ਬੱਲੇਬਾਜ਼

ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ ਮਦਦ
ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ...

ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਦੇ ਮੁੱਕੇਬਾਜ਼ ਖਿਡਾਰੀ ਕੌਰ ਸਿੰਘ (69) ਨੂੰ

ਬਠਿੰਡੇ ਦਾ ਗੱਭਰੂ ਕਰੇਗਾ ਆਸਟ੍ਰੇਲੀਆ ਕ੍ਰਿਕੇਟ ਟੀਮ ਦੀ ਅਗਵਾਈ
ਬਠਿੰਡੇ ਦਾ ਗੱਭਰੂ ਕਰੇਗਾ ਆਸਟ੍ਰੇਲੀਆ ਕ੍ਰਿਕੇਟ ਟੀਮ ਦੀ ਅਗਵਾਈ

ਬਠਿੰਡਾ: ਪੰਜਾਬ ਦਾ ਨਾਂਅ ਖੇਡਾਂ ਦੇ ਖੇਤਰ ‘ਚ ਇੱਕ ਵਾਰ ਫਿਰ ਉੱਚਾ ਹੋਇਆ ਹੈ।

ਟੁੱਟੇ ਸਾਰੇ ਰਿਕਾਰਡ, ਇੱਕ ਓਵਰ 'ਚ ਸੱਤ ਛੱਕੇ!
ਟੁੱਟੇ ਸਾਰੇ ਰਿਕਾਰਡ, ਇੱਕ ਓਵਰ 'ਚ ਸੱਤ ਛੱਕੇ!

ਕੋਲੰਬੋ: ਸ੍ਰੀਲੰਕਾ ਦੇ ਨੌਜਵਾਨ ਕ੍ਰਿਕਟ ਖਿਡਾਰੀ ਨੇ ਇੱਕ ਓਵਰ ਵਿੱਚ 7 ਛੱਕੇ ਮਾਰਨ

ਰੋਹਿਤ ਨੇ ਖੋਲ੍ਹਿਆ ਚੌਕਿਆਂ-ਛੱਕਿਆਂ ਦੀ ਝੜੀ ਦਾ ਰਾਜ਼!
ਰੋਹਿਤ ਨੇ ਖੋਲ੍ਹਿਆ ਚੌਕਿਆਂ-ਛੱਕਿਆਂ ਦੀ ਝੜੀ ਦਾ ਰਾਜ਼!

ਨਵੀਂ ਦਿੱਲੀ: ਆਈ.ਐਸ. ਬਿੰਦਰਾ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਵਨ ਡੇਅ ਵਿੱਚ ਭਾਰਤ

WORLD RECORD: ਸਭ ਤੋਂ ਘੱਟ ਸਮੇਂ 'ਚ 150 ਟੈਸਟ ਖੇਡਣ ਵਾਲੇ ਕ੍ਰਿਕਟਰ ਬਣੇ ਕੁੱਕ
WORLD RECORD: ਸਭ ਤੋਂ ਘੱਟ ਸਮੇਂ 'ਚ 150 ਟੈਸਟ ਖੇਡਣ ਵਾਲੇ ਕ੍ਰਿਕਟਰ ਬਣੇ ਕੁੱਕ

ਨਵੀਂ ਦਿੱਲੀ: ਐਲੀਸਟੇਅਰ ਕੁੱਕ 150 ਟੈਸਟ ਖੇਡਣ ਵਾਲੇ ਦੁਨੀਆਂ ਦੇ ਅੱਠਵੇਂ ਤੇ

ਧਰਮਸ਼ਾਲਾ ਦਾ ਹਿਸਾਬ ਮੋਹਾਲੀ 'ਚ ਬਰਾਬਰ, 141 ਦੌੜਾਂ ਨਾਲ ਭਾਰਤ ਜੇਤੂ
ਧਰਮਸ਼ਾਲਾ ਦਾ ਹਿਸਾਬ ਮੋਹਾਲੀ 'ਚ ਬਰਾਬਰ, 141 ਦੌੜਾਂ ਨਾਲ ਭਾਰਤ ਜੇਤੂ

ਐੱਸ.ਏ.ਐੱਸ. ਨਗਰ ਮੋਹਾਲੀ: ਬੀਤੀ 10 ਦਸੰਬਰ ਨੂੰ ਧਰਮਸ਼ਾਲਾ ਵਿੱਚ ਸ਼੍ਰੀਲੰਕਾ ਹੱਥੋਂ