ਕ੍ਰਿਕਟ ਨੇ ਕਿਹਾ, ਅਨੁਸ਼ਕਾ ਨਾਲ ਵਿਆਹ ਜ਼ਰੂਰੀ ਸੀ!

By: ABP Sanjha | | Last Updated: Thursday, 28 December 2017 6:18 PM
 ਕ੍ਰਿਕਟ ਨੇ ਕਿਹਾ, ਅਨੁਸ਼ਕਾ ਨਾਲ ਵਿਆਹ ਜ਼ਰੂਰੀ ਸੀ!

ਇਟਲੀ ਵਿੱਚ ਵਿਆਹ ਕਰਵਾਉਣ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁਡ ਦੀ ਖ਼ੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਭਾਰਤ ਆ ਕੇ ਦਿੱਲੀ ਵਿੱਚ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਦਿੱਤੀ ਹੈ। ਭਲਕੇ ਵੀ ਉਨ੍ਹਾਂ ਵੱਲੋਂ ਮੁੰਬਈ ਵਿੱਚ ਇੱਕ ਪਾਰਟੀ ਦਿੱਤੀ ਜਾਣੀ ਹੈ।

ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਲਈ ਕ੍ਰਿਕਟ ਸੀਰੀਜ਼ ਵਿਚਾਲੇ ਉਨ੍ਹਾਂ ਦਾ ਵਿਆਹ ‘ਵੱਧ ਅਹਿਮ’ ਸੀ। ਉਨ੍ਹਾਂ ਕਿਹਾ ਕਿ ਤਿੰਨ ਹਫਤੇ ਦੇ ਆਰਾਮ ਦਾ ਦੱਖਣੀ ਅਫਰੀਕਾ ਦੌਰੇ ਲਈ ਉਨ੍ਹਾਂ ਦੀਆਂ ਤਿਆਰੀਆਂ ‘ਤੇ ਕੋਈ ਅਸਰ ਨਹੀਂ ਹੈ। ਭਾਰਤੀ ਕਪਤਾਨ ਨੇ ਸ੍ਰੀਲੰਕਾ ਖਿਲਾਫ ਸੀਮਤ ਓਵਰਾਂ ਦੀ ਲੜੀ ਵਿੱਚ ਹਿੱਸਾ ਨਹੀਂ ਲਿਆ।

ਇਸ ਦੌਰਾਨ, ਵਿਰਾਟ ਨੇ ਇਟਲੀ ਵਿੱਚ ਬਾਲੀਵੁੱਡ ਅਦਾਕਾਰ ਅਨੁਸ਼ਕਾ ਸ਼ਰਮਾ ਨਾਲ ਵਿਆਹ ਕਰਾਇਆ ਸੀ। ਸਾਲ 2017 ਵਿੱਚ 11 ਸੈਂਕੜਿਆਂ ਨਾਲ 2818 ਦੌੜਾਂ ਬਣਾਉਣ ਵਾਲੇ ਕਪਤਾਨ ਕੋਹਲੀ ਦੀ ਅਗਵਾਈ ਵਿੱਚ ਭਾਰਤੀ ਟੀਮ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਈ ਹੈ।

ਇੱਥੇ ਤਿੰਨ ਟੈਸਟ ਮੈਚਾਂ ਦੀ ਲੜੀ 5 ਜਨਵਰੀ ਤੋਂ ਸ਼ੁਰੂ ਹੋਵੇਗੀ। ਕੋਹਲੀ ਨੂੰ ਪੁੱਛਿਆ ਗਿਆ ਸੀ ਕਿ ਵਿਆਹ ਤੋਂ ਬਾਅਦ ਕ੍ਰਿਕਟ ਵਿੱਚ ਵਾਪਸੀ ਕਰਨ ਵਿੱਚ ਮੁਸ਼ਕਲ ਹੋਵੇਗੀ। ਉਨ੍ਹਾਂ ਕਿਹਾ, “ਇਹ ਕਿਸੇ ਵੀ ਤਰੀਕੇ ਨਾਲ ਮੁਸ਼ਕਲ ਨਹੀਂ। ਮੈਂ ਕੁਝ ਅਹਿਮ ਕੰਮ (ਵਿਆਹ) ਕਰਕੇ ਬਾਹਰ ਸੀ। ਇਹ ਅਜਿਹਾ ਸਮਾਂ ਸੀ, ਜੋ ਹਮੇਸ਼ਾ ਸਾਡੇ ਦੋਵਾਂ ਲਈ ਖਾਸ ਹੋਵੇਗਾ।”

ਉਸ ਨੇ ਕਿਹਾ, “ਕ੍ਰਿਕਟ ਵਿੱਚ ਵਾਪਸ ਆਉਣਾ ਮੁਸ਼ਕਲ ਨਹੀਂ ਹੋਵੇਗਾ। ਕਿਸੇ ਹੋਰ ਟੀਮ ਮੈਂਬਰ ਜਾਂ ਟੀਮ ਪ੍ਰਬੰਧਕ ਵਾਂਗ ਕ੍ਰਿਕਟ ਮੇਰੇ ਖੂਨ ਵਿੱਚ ਹੈ।” ਕੋਹਲੀ ਤੇ ਅਨੁਸ਼ਕਾ ਨੇ 11 ਦਸੰਬਰ ਨੂੰ ਇਟਲੀ ਵਿੱਚ ਵਿਆਹ ਤੋਂ ਬਾਅਦ ਨਵੀਂ ਦਿੱਲੀ ਤੇ ਮੁੰਬਈ ਵਿੱਚ ਦੋ ਪਾਰਟੀਆਂ ਕੀਤੀਆਂ ਸੀ, ਜਿਸ ਵਿੱਚ ਬਾਲੀਵੁੱਡ ਤੇ ਰਾਜਨੀਤਕ ਸਰਕਲ ਦੀਆਂ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਸੀ।

ਇਸ ਤੋਂ ਪਹਿਲਾਂ, ਕੋਹਲੀ ਨੇ ਸ਼੍ਰੀਲੰਕਾ ਖਿਲਾਫ ਤਿੰਨ ਟੈਸਟਾਂ ਦੀ ਲੜੀ ਵਿੱਚ 610 ਦੌੜਾਂ ਬਣਾਈਆਂ ਸੀ। ਉਨ੍ਹਾਂ ਕਿਹਾ ਕਿ ਬਰੇਕ ਦੇ ਦੌਰਾਨ ਉਹ ਦੱਖਣੀ ਅਫਰੀਕਾ ਦੌਰੇ ਲਈ ਤਿਆਰੀ ਜਾਰੀ ਰੱਖ ਰਿਹਾ ਸੀ। ਕੋਹਲੀ ਨੇ ਕਿਹਾ, “ਮੈਂ ਪਿਛਲੇ ਤਿੰਨ ਹਫਤਿਆਂ ਵਿੱਚ ਕੁਝ ਨਹੀਂ ਕੀਤਾ।”ਉਨ੍ਹਾਂ ਕਿਹਾ, “ਤੁਸੀਂ ਕਿਤੇ ਨਾ ਕਿਤੇ ਇਹ ਸੋਚਦੇ ਰਹਿੰਦੇ ਹੋ ਕਿ ਆਉਣ ਵਾਲੇ ਸਮੇ ਵਿੱਚ ਕੁਝ ਮਹੱਤਵਪੂਰਣ ਹੋਵੇਗਾ ਤੇ ਉਸ ਲਈ ਤਿਆਰੀ ਕਰਦੇ ਰਹਿੰਦੇ ਹੋ।”ਉਸ ਨੇ ਕਿਹਾ, “ਮਾਨਸਿਕ ਤੌਰ ‘ਤੇ ਮੈਂ ਚੰਗੀ ਤਰ੍ਹਾਂ ਤਿਆਰ ਹਾਂ।”

First Published: Thursday, 28 December 2017 6:18 PM

Related Stories

ਡਿਊਮਨੀ ਨੇ ਬਣਾਇਆ ਓਵਰ 'ਚ 37 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ
ਡਿਊਮਨੀ ਨੇ ਬਣਾਇਆ ਓਵਰ 'ਚ 37 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ

ਨਵੀਂ ਦਿੱਲੀ: ਸਾਊਥ ਅਫ਼ਰੀਕਾ ਦੇ ਸਟਾਰ ਕ੍ਰਿਕਟਰ ਜੇਪੀ ਡਿਊਮਿਨੀ ਨੇ ਇੱਕ ਓਵਰ ਵਿੱਚ

IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..
IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..

ਨਵੀਂ ਦਿੱਲੀ-ਤਿੰਨ ਟੈਸਟ, 6 ਇਕ ਦਿਨਾ ਅਤੇ 6 ਟੀ-20 ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ

ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?
ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?

ਚੇਨਈ :ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਖਿਡਾਰੀ ਰਵੀਚੰਦਰਨ

ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ
ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ

ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ
ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਣ ਹਰਮਨਪ੍ਰੀਤ ਕੌਰ ਪੰਜਾਬ ਸਰਕਾਰ ਤੇ

ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ
ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ਹਰਪਿੰਦਰ ਸਿੰਘ   ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ

ਜੋ ਕੰਮ ਸਚਿਨ ਤੇ ਦ੍ਰਵਿੜ ਵੀ ਨਾ ਕਰ ਸਕੇ, ਉਹ ਕੋਹਲੀ ਨੇ ਕਰ ਦਿਖਾਇਆ
ਜੋ ਕੰਮ ਸਚਿਨ ਤੇ ਦ੍ਰਵਿੜ ਵੀ ਨਾ ਕਰ ਸਕੇ, ਉਹ ਕੋਹਲੀ ਨੇ ਕਰ ਦਿਖਾਇਆ

ਨਵੀਂ ਦਿੱਲੀ: ਦੱਖਣੀ ਅਫਰੀਕਾ ਵਿਰੁੱਧ ਸੈਂਚੁਰੀਅਨ ਟੈਸਟ ਵਿੱਚ ਹਾਰ ਤੋਂ ਬਾਅਦ

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ
ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ

ਚੇਨਈ: ਬਲਦਾਂ ਦੀ ਖੇਡ ਜਲੀਕੱਟੂ ਨੇ ਤਿੰਨ ਜਾਨਾਂ ਲੈ ਲਈਆਂ ਤੇ 70 ਲੋਕਾਂ ਨੂੰ ਜ਼ਖ਼ਮੀ

ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ
ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ