ਕੀ ਖਾਂਦੈ ਵਿਰਾਟ ਕੋਹਲੀ, ਵੇਖੋ ਪੂਰਾ 'ਡਾਈਟ ਚਾਰਟ'

By: ਰਵੀ ਇੰਦਰ ਸਿੰਘ | | Last Updated: Thursday, 8 February 2018 5:10 PM
ਕੀ ਖਾਂਦੈ ਵਿਰਾਟ ਕੋਹਲੀ, ਵੇਖੋ ਪੂਰਾ 'ਡਾਈਟ ਚਾਰਟ'

ਨਵੀਂ ਦਿੱਲੀ: ਆਪਣੀ ਫਿਟਨੈਸ ਦੇ ਦਮ ‘ਤੇ ਦੁਨੀਆ ਭਰ ਵਿੱਚ ਲੋਹਾ ਮਨਵਾ ਚੁੱਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਬਿਹਤਰੀਨ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਆਪਣੇ ਸਿਹਤਮੰਦ ਹੋਣ ਦੇ ਕਾਰਨ ਹੀ ਵਿਰਾਟ ਕੋਹਲੀ ਆਪਣੀ ਕਾਬਲੀਅਤ ਦੇ ਝੰਡੇ ਗੱਡਦਾ ਜਾ ਰਿਹਾ ਹੈ।

 

ਆਪਣੀ ਵਧਦੀ ਉਮਰ ਦੇ ਨਾਲ-ਨਾਲ ਵਿਰਾਟ ਹੋਰ ਵੀ ਜ਼ਿਆਦ ਫਿੱਟ ਤੇ ਐਥਲੀਟ ਹੁੰਦੇ ਜਾ ਰਹੇ ਹਨ। ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਦਾ ਕਾਰਨ ਵਿਰਾਟ ਆਪਣੀ ਮਿਹਨਤ ਤੇ ਡਾਈਟ ਪਲੈਨ ਨੂੰ ਮੰਨਦੇ ਹਨ।

 

ਹਾਲ ਹੀ ਵਿੱਚ ਵਿਰਾਟ ਨੇ ਕਿਹਾ,”ਇਸ ਸਾਲ ਮੈਂ ਤੀਹਾਂ ਦਾ ਹੋ ਜਾਣਾ ਹੈ, ਮੈਂ ਚਾਹੁੰਦਾ ਹਾਂ ਕਿ ਜਦੋਂ ਮੈਂ 34-35 ਸਾਲ ਦਾ ਹੋ ਜਾਵਾਂ ਤਾਂ ਵੀ ਇਵੇਂ ਹੀ ਖੇਡਦਾ ਰਹਾਂ। ਇਸ ਲਈ ਮੈਂ ਵੱਧ ਤੋਂ ਵੱਧ ਟ੍ਰੇਨਿੰਗ ਕਰਦਾ ਹਾਂ।”

 

ਆਓ ਤੁਹਾਨੂੰ ਦੱਸਦੇ ਹਾਂ ਕਿ ਵਿਰਾਟ ਕੋਹਲੀ ਨੇ ਆਪਣੇ ਜਿੰਮ ਤੇ ਟ੍ਰੇਨਿੰਗ ਦੇ ਨਾਲ-ਨਾਲ ਖੁਰਾਕ ਨੂੰ ਆਪਣੇ ਲਈ ਕਿਵੇਂ ਡਿਜ਼ਾਇਨ ਕੀਤਾ ਹੋਇਆ ਹੈ-

 

ਬ੍ਰੇਕਫਾਸਟ:

  • ਤਿੰਨ ਅੰਡਿਆਂ ਦਾ ਆਮਲੇਟ (ਬਿਨਾ ਯੋਕ ਯਾਨੀ ਜਰਦੀ, ਜੋ ਅੰਡੇ ਦਾ ਪੀਲਾ ਭਾਗ ਹੁੰਦਾ ਹੈ), ਇੱਕ ਪੂਰੇ ਅੰਡੇ ਦਾ ਆਮਲੇਟ, ਪਾਲਕ, ਕਾਲੀ ਮਿਰਚ ਤੇ ਚੀਜ਼ ਯਾਨੀ ਪਨੀਰ।
  • ਇਸ ਤੋਂ ਬਾਅਦ ਵਿਰਾਟ ਨਾਸ਼ਤੇ ਵਿੱਚ ਭੁੱਜਿਆ ਹੋਇਆ ਮੀਟ ਜਾਂ ਮੱਛੀ ਖਾਂਦਾ ਹੈ। ਨਾਲ ਹੀ ਫਲਾਂ ਵਿੱਚ ਤਰਬੂਜ਼ ਜਾਂ ਪਪੀਤਾ ਲੈਂਦਾ ਹੈ।
  • ਕੁਝ ਫੈਟ ਲਈ ਵਿਰਾਟ ਥੋੜ੍ਹਾ ਪਨੀਰ ਵੀ ਖਾਂਦਾ ਹੈ, ਨਟ ਬਟਰ ਤੇ ਗਲੂਟਨ ਫ੍ਰੀ ਬ੍ਰੈਡ ਵੀ ਆਪਣੇ ਨਾਲ ਹੀ ਰੱਖਦਾ ਹੈ ਤੇ ਲੋੜ ਪੈਣ ‘ਤੇ ਖਾਂਦਾ ਹੈ।
  • ਇਸ ਦੇ ਨਾਲ ਹੀ ਉਹ ਨਿੰਬੂ ਦੇ ਨਾਲ 3-4 ਕੱਪ ਗ੍ਰੀਨ ਟੀ ਪੀਂਦਾ ਹੈ।

 

ਲੰਚ:

 

  • ਦੁਪਹਿਰ ਦੇ ਖਾਣੇ ਵਿੱਚ ਵਿਰਾਟ ਭੁੰਨਿਆ ਹੋਇਆ ਚਿਕਨ, ਉੱਬਲੇ ਹੋਏ ਆਲੂ, ਹਰੀ ਸਬਜ਼ੀਆਂ, ਪਾਲਕ ਖਾਂਦਾ ਹੈ। ਲੰਚ ਵਿੱਚ ਵਿਰਾਟ ਨੂੰ ਰੈੱਡ ਮੀਟ ਖਾਣਾ ਵੀ ਪਸੰਦ ਹੈ।

 

ਡਿਨਰ:

 

  • ਦਿਨ ਦੇ ਅਖੀਰਲੇ ਭੋਜਨ ਵਿੱਚ ਵਿਰਾਟ ਸਿਰਫ ਉੱਬਲਿਆ ਹੋਇਆ ਜਾਂ ਭੁੱਜਿਆ ਹੋਇਆ ਸੀਅ ਫੂਡ ਖਾਣਾ ਪਸੰਦ ਕਰਦਾ ਹੈ।

 

First Published: Thursday, 8 February 2018 5:10 PM

Related Stories

ਕਰੀਨਾ ਦੀ 'ਗਰਲ ਗੈਂਗ' ਪਾਰਟੀ ਵਾਇਰਲ
ਕਰੀਨਾ ਦੀ 'ਗਰਲ ਗੈਂਗ' ਪਾਰਟੀ ਵਾਇਰਲ

ਮੁੰਬਈ-ਬਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅਕਸਰ ਆਪਣੇ ਗਰਲ ਗੈਂਗ ਦੇ ਨਾਲ ਹੈਗ

ਆਖਰ ਕੌਣ ਹੈ 11,500 ਕਰੋੜ ਦਾ ਚੂਨਾ ਲਾਉਣ ਵਾਲਾ ਮੋਦੀ ?
ਆਖਰ ਕੌਣ ਹੈ 11,500 ਕਰੋੜ ਦਾ ਚੂਨਾ ਲਾਉਣ ਵਾਲਾ ਮੋਦੀ ?

ਪੰਜਾਬ ਨੈਸ਼ਨਲ ਬੈਂਕ ਆਫ਼ ਮੁੰਬਈ ਦੀ ਸ਼ਾਖਾ ਵਿੱਚ ਬਹੁਤ ਸਾਰੇ ਧੋਖੇਬਾਜ਼

'ਡੀਜੇ ਵਾਲੇ ਬਾਬੂ' ਵਾਲੀ ਨਤਾਸ਼ਾ ਸੁਰਖੀਆਂ 'ਚ
'ਡੀਜੇ ਵਾਲੇ ਬਾਬੂ' ਵਾਲੀ ਨਤਾਸ਼ਾ ਸੁਰਖੀਆਂ 'ਚ

ਮੁੰਬਈ: ਮਾਡਲ ਹੋਵੇ ਜਾਂ ਅਦਾਕਾਰਾ ਆਪਣੇ ਅੰਦਾਜ਼ ਨਾਲ ਇੰਸਟਾਗ੍ਰਾਮ ਉੱਤੇ ਸੁਰਖੀਆਂ

 ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਖੁਸਖ਼ਬਰੀ!
ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਖੁਸਖ਼ਬਰੀ!

ਲਾਸ ਵੇਗਾਸ: ਵੈਲਨਟਾਈਨ ਡੇਅ ਮੌਕੇ ਵਿਆਹ ਕਰਨ ਵਾਲਿਆਂ ਲਈ ਲਾਸ ਵੇਗਾਸ ਹਵਾਈ ਅੱਡਾ

ਕਿਰਾਏ 'ਤੇ ਬੁਆਏਫਰੈਂਡ: ਇਸ ਮੁੰਡੇ ਦਾ 'ਲਵ ਪੈਕੇਜ' ਹੋਇਆ ਵਾਇਰਲ
ਕਿਰਾਏ 'ਤੇ ਬੁਆਏਫਰੈਂਡ: ਇਸ ਮੁੰਡੇ ਦਾ 'ਲਵ ਪੈਕੇਜ' ਹੋਇਆ ਵਾਇਰਲ

ਨਵੀਂ ਦਿੱਲੀ-14 ਫਰਵਰੀ, ਵੈਲੇਨਟਾਈਨ ਡੇਅ ਮੌਕੇ ਗੁੜਗਾਂਵ ਦਾ ਇੱਕ ਲੜਕਾ ਕਿਰਾਏ

'ਹੇਟ ਸਟੋਰੀ 4' ਦੀ ਅਦਾਕਾਰਾ ਦਾ ਨਵਾਂ ਰੂਪ
'ਹੇਟ ਸਟੋਰੀ 4' ਦੀ ਅਦਾਕਾਰਾ ਦਾ ਨਵਾਂ ਰੂਪ

ਮੁੰਬਈ- ‘ਹੇਟ ਸਟੋਰੀ 4’ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿਖਾਈ ਦੇਣ ਵਾਲੀ

ਵਿਆਹ ਦੀ ਰਾਣੀ ਬਣੀ ਮਿਸ ਵਰਲਡ ਮਾਨੂਸ਼ੀ..
ਵਿਆਹ ਦੀ ਰਾਣੀ ਬਣੀ ਮਿਸ ਵਰਲਡ ਮਾਨੂਸ਼ੀ..

ਨਵੀਂ ਦਿੱਲੀ-ਮਿਸ ਵਰਲਡ 2018 ਮੁੰਬਈ ਵਿਚ ਆਯੋਜਿਤ ਇੱਕ ਸਮਾਗਮ ‘ਚ ਮਾਨੂਸ਼ੀ ਛਿੱਲਰ

ਪੰਜਾਬ ਨੂੰ 'ਕੈਂਸਰ ਟ੍ਰੇਨ' ਤੋਂ ਮੁਕਤੀ ਦਿਵਾਉਣਾ ਚਾਹੁੰਦਾ ਮੋਗੇ ਦਾ ਕੁਲਵੰਤ
ਪੰਜਾਬ ਨੂੰ 'ਕੈਂਸਰ ਟ੍ਰੇਨ' ਤੋਂ ਮੁਕਤੀ ਦਿਵਾਉਣਾ ਚਾਹੁੰਦਾ ਮੋਗੇ ਦਾ ਕੁਲਵੰਤ

ਇਮਰਾਨ ਖ਼ਾਨ   ਜਲੰਧਰ: ਪੰਜਾਬ ਵਿੱਚੋਂ ਰੋਜ਼ਾਨਾ ਸੈਂਕੜੇ ਮਰੀਜ਼ ਕੈਂਸਰ ਦਾ ਇਲਾਜ

ਇੱਕ ਲੜਕੀ ਦੋ ਲੜਕਿਆਂ ਨਾਲ ਕਿਵੇਂ ਪਿਆਰ ਕਰ ਸਕਦੀ!
ਇੱਕ ਲੜਕੀ ਦੋ ਲੜਕਿਆਂ ਨਾਲ ਕਿਵੇਂ ਪਿਆਰ ਕਰ ਸਕਦੀ!

ਵਾਸ਼ਿੰਗਟਨ: ਕੀ ਇੱਕ ਕੁੜੀ ਦੋ ਮੁੰਡਿਆਂ ਨੂੰ ਇੱਕੋ ਵੇਲੇ ਬਰਾਬਰ ਪਿਆਰ ਕਰ ਸਕਦੀ ਹੈ?

ਕਿਸ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ ?
ਕਿਸ ਨੂੰ ਦਈਏ ਕਿਹੜੇ ਰੰਗ ਦਾ ਗੁਲਾਬ ?

Happy Rose Day: ਅੱਜ ਤੋਂ ਸ਼ੁਰੂਆਤ ਹੁੰਦੀ ਹੈ ਵੈਲੈਨਟਾਈਨ ਵੀਕ ਦੀ। ਵੈਲੈਨਟਾਈਨ ਵੀਕ ਦੀ