ਵਿਰਾਟ ਕੋਹਲੀ ਨੇ ਦੱਸੀ ਹਾਰ ਦੀ ਇਹ ਵਜ੍ਹਾ

By: ABP Sanjha | | Last Updated: Thursday, 22 February 2018 4:45 PM
ਵਿਰਾਟ ਕੋਹਲੀ ਨੇ ਦੱਸੀ ਹਾਰ ਦੀ ਇਹ ਵਜ੍ਹਾ

ਸੈਂਚੂਰੀਅਨ ਵਿੱਚ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ। ਦੱਖਣੀ ਅਫਰੀਕਾ ਸਾਹਮਣੇ 189 ਦੌੜਾਂ ਦਾ ਟੀਚਾ ਸੀ, ਜਿਸ ਨੂੰ ਟੀਮ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ। ਭਾਰਤ ਦੀ ਹਾਰ ਤੋਂ ਬਾਅਦ ਕੈਪਟਨ ਵਿਰਾਟ ਕੋਹਲੀ ਨੇ ਖੁਦ ਦੱਖਣੀ ਅਫਰੀਕਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਜਿੱਤ ਦੱਸੀ। ਟੀਮ ਇੰਡੀਆ ਦੇ ਕਪਤਾਨ ਨੇ ਕਿਹਾ ਕਿ ਇਹ ਦਿਨ ਭਾਰਤੀ ਗੇਂਦਬਾਜ਼ਾਂ ਲਈ ਨਹੀਂ ਸੀ।

ਵਿਰਾਟ ਨੇ ਮੈਚ ਤੋਂ ਬਾਅਦ ਕਿਹਾ, “ਇਹ ਮੈਚ ਗੇਂਦਬਾਜ਼ਾਂ ਲਈ ਮੁਸ਼ਕਲ ਸੀ, ਸਾਨੂੰ 175 ਦੌੜਾਂ ਬਣਾਉਣ ਦੀ ਆਸ ਸੀ ਪਰ ਮਨੀਸ਼ ਪਾਂਡਿਆ ਤੇ ਰੈਨਾ ਦੀ ਵਧੀਆ ਬੱਲੇਬਾਜ਼ੀ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਸਾਨੂੰ 190 ਤੱਕ ਪਹੁੰਚਾਇਆ।” ਵਿਰਾਟ ਨੇ ਇਹ ਵੀ ਕਿਹਾ ਕਿ ਭਾਰਤੀ ਦੀ ਗੇਂਦਬਾਜ਼ੀ ਸਮੇਂ 12ਵੇਂ ਓਵਰ ‘ਤੇ ਬਾਰਸ਼ ਦੌਰਾਨ ਟੀਮ ਇੰਡੀਆ ਦੀ ਮੁਸ਼ਕਲ ਵਧ ਗਈ ਸੀ।

ਹਾਲਾਂਕਿ, ਵਿਰਾਟ ਨੇ ਜਿੱਤ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਕ੍ਰੈਡਿਟ ਦਿੱਤਾ ਤੇ ਕਿਹਾ ਕਿ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਕ੍ਰਿਕਟ ਖੇਡਿਆ, ਉਹ ਜਿੱਤਣ ਦੇ ਹੱਕਦਾਰ ਸੀ। ਵਿਰਾਟ ਨੇ ਕਿਹਾ, “ਬਾਰਸ਼ ਕਰਕੇ ਗੇਂਦ ਨੇ ਪਿੱਚ ਤੇ ਗ੍ਰਿਪ ਫੜਨੀ ਬੰਦ ਕਰ ਦਿੱਤੀ ਸੀ, ਜਿਸ ਕਰਕੇ ਗੇਂਦਬਾਜ਼ਾਂ ਨੂੰ ਬਹੁਤ ਮੁਸ਼ਕਲਾਂ ਆਈਆਂ।’ ਇਸ ਦੇ ਨਾਲ ਹੀ ਵਿਰਾਟ ਨੇ ਦਰਸ਼ਕਾਂ ਦੇ ਲਿਹਾਜ਼ ਵੱਲੋਂ ਵੀ “ਪੈਸਾ ਪੂਰਾ” ਦੱਸਿਆ।

First Published: Thursday, 22 February 2018 4:45 PM

Related Stories

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ
IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ

ਚੰਡੀਗੜ੍ਹ: ਕਿੰਗਜ਼ ਇਲੈਵਨ ਪੰਜਾਬ ਨੂੰ ਉਸ ਦੇ ਘਰੇਲੂ ਮੈਚਾਂ ਲਈ ਬਦਲਾਅ ਕਰਨ ਦੀ

ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ
ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ

ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ
ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ

ਨਵੀਂ ਦਿੱਲੀ: ਨਿਦਾਸ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਖਿਲਾਫ ਭਾਰਤ

ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ
ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ

ਨਵੀਂ ਦਿੱਲੀ: ਭਾਰਤੀ ਟੀਮ ਨੇ ਐਤਵਾਰ ਨੂੰ ਨਿਧਾਸ ਟ੍ਰਾਫੀ ਦੇ ਖ਼ਿਤਾਬੀ ਮੁਕਾਬਲੇ

ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ
ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ

ਚੰਡੀਗੜ੍ਹ: ਇਸੇ ਮਹੀਨੇ ਹੋਈ ਕੌਮਾਂਤਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਤੋਂ ਲੈ ਕੇ

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ