ਦਰਅਸਲ ਇਹ ਹੈ ਵਿਰਾਟ ਕੋਹਲੀ ਦੀ ਫਿਟਨੈਸ ਦਾ ਰਾਜ਼!

By: ਏਬੀਪੀ ਸਾਂਝਾ | | Last Updated: Tuesday, 7 November 2017 1:57 PM
ਦਰਅਸਲ ਇਹ ਹੈ ਵਿਰਾਟ ਕੋਹਲੀ ਦੀ ਫਿਟਨੈਸ ਦਾ ਰਾਜ਼!

ਨਵੀਂ ਦਿੱਲੀ: ਟੀਮ ਇੰਡੀਆ ਦੇ ਕੈਪਟਨ ਵਿਰਾਟ ਕੋਹਲੀ ਨੂੰ ਸਭ ਤੋਂ ਫਿਟ ਕ੍ਰਿਕੇਟਰਾਂ ‘ਚੋਂ ਇੱਕ ਮੰਨਿਆ ਜਾਂਦਾ ਹੈ। ਬ੍ਰੇਕਫਾਸਟ ਵਿਦ ਚੈਂਪੀਅਨ ਦੇ ਇੱਕ ਐਪੀਸੋਡ ‘ਚ ਗੌਰਵ ਕਪੂਰ ਨਾਲ ਗੱਲਬਾਤ ਕਰਦੇ ਹੋਏ ਵਿਰਾਟ ਨੇ ਦੱਸਿਆ ਕਿ ਉਹ ਫਿੱਟ ਰਹਿਣ ਲਈ ਕਿਹੜੀ-ਕਿਹੜੀ ਡਾਇਟ ਲੈਂਦੇ ਹਨ।

 

ਦਰਅਸਲ ਉਹ ਡਾਇਟ ਦੇ ਨਾਲ ਰੱਜ ਕੇ ਐਕਸਰਸਾਈਜ਼ ਵੀ ਕਰਦੇ ਹਨ। ਵਿਰਾਟ ਨੇ ਇਸ ਦੌਰਾਨ ਸਵੇਰੇ ਬ੍ਰੇਕਫਾਸਟ ਤੋਂ ਲੈ ਕੇ ਲੰਚ ਤੇ ਡਿਨਰ ਦਾ ਪੂਰਾ ਸ਼ੈਡਿਊਲ ਦੱਸਿਆ। ਵਿਰਾਟ ਦੇ ਦਿਨ ਦੀ ਸ਼ੁਰੂਆਤ ਬ੍ਰੇਕਫਾਸਟ ‘ਚ ਆਮਲੇਟ, ਕਾਲੀ ਮਿਰਚ ਤੇ ਪਨੀਰ ਦੇ ਨਾਲ ਪਾਲਕ ਤੋਂ ਹੁੰਦੀ ਹੈ।

 

ਇਸ ਤੋਂ ਬਾਅਦ ਉਹ 3-4 ਕੱਪ ਨਿੰਬੂ ਨਾਲ ਗ੍ਰੀਨ ਟੀ ਲੈਂਦੇ ਹਨ। ਕਈ ਵਾਰ ਉਹ ਬ੍ਰੇਕਫਾਸਟ ‘ਚ ਫਿਸ਼, ਤਰਬੂਜ਼, ਪਪੀਤਾ ਤੇ ਫੈਟ ਵਧਾਉਣ ਲਈ ਐਕਸਟ੍ਰਾ ਚੀਜ਼ ਲੈਂਦੇ ਹਨ। ਹੋਟਲ ‘ਚ ਬ੍ਰੇਕਫਾਸਟ ਲਈ ਵਿਰਾਟ ਆਪਣੇ ਨਾਲ ਨਟ ਬਟਰ ਤੇ ਬ੍ਰੈਡ ਲੈ ਕੇ ਜਾਂਦੇ ਹਨ।

 

ਬ੍ਰੇਕਫਾਸਟ ਤੋਂ ਬਾਅਦ ਵਿਰਾਟ ਲੰਚ ‘ਚ ਗ੍ਰਿਲਡ ਫਿਸ਼ ਤੇ ਚਿਕਨ ਖਾਂਦੇ ਹਨ। ਇਸ ਤੋਂ ਇਲਾਵਾ ਵਿਰਾਟ ਉਬਲੇ ਆਲੂ, ਪਾਲਕ ਤੇ ਹਰੀਆਂ ਸਬਜ਼ੀਆਂ ਵੀ ਖਾਂਦੇ ਹਨ। ਮਸਲਜ਼ ਵਧਾਉਣ ਲਈ ਵਿਰਾਟ ਰੈੱਡ ਮੀਟ ਦਾ ਇਸਤੇਮਾਲ ਵੀ ਕਰਦੇ ਹਨ।

 

ਲੰਚ ਤੋਂ ਬਾਅਦ ਵਿਰਾਟ ਡਿਨਰ ‘ਚ ਸੀ ਫੂਡ ਖਾਣਾ ਪਸੰਦ ਕਰਦੇ ਹਨ। ਵਿਰਾਟ ਨੇ ਇਸ ਦੌਰਾਨ ਦੱਸਿਆ ਕਿ ਉਹ ਖਾਣੇ ਦੇ ਬੜੇ ਸ਼ੌਕੀਨ ਹਨ। ਉਨ੍ਹਾਂ ਨੂੰ ਛੋਲੇ-ਭਟੂਰੇ ਬੜੇ ਪਸੰਦ ਹਨ ਪਰ ਫਿਟਨੈੱਸ ਕਾਰਨ ਇਨ੍ਹਾਂ ਚੀਜ਼ਾਂ ਤੋਂ ਦੂਰ ਰਹਿੰਦੇ ਹਨ।

First Published: Tuesday, 7 November 2017 1:57 PM

Related Stories

ਇੰਗਲੈਂਡ ਦੇ ਖਿਡਾਰੀਆਂ ਦਾ ਕਰੀਅਰ ਖਤਮ ਕਰਨ ਦੀ ਧਮਕੀ
ਇੰਗਲੈਂਡ ਦੇ ਖਿਡਾਰੀਆਂ ਦਾ ਕਰੀਅਰ ਖਤਮ ਕਰਨ ਦੀ ਧਮਕੀ

ਨਵੀਂ ਦਿੱਲੀ: ਏਸ਼ੇਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਿਡਾਰੀਆਂ ਨੇ ਮਾਇੰਡ ਗੇਮ ਖੇਡਣੀ

ਆਸਟ੍ਰੇਲਿਆਈ ਟੀਮ ਬੋਲਟ ਤੋਂ ਸਿੱਖ ਰਹੀ ਦੌੜਨ ਦੇ ਗੁਰ
ਆਸਟ੍ਰੇਲਿਆਈ ਟੀਮ ਬੋਲਟ ਤੋਂ ਸਿੱਖ ਰਹੀ ਦੌੜਨ ਦੇ ਗੁਰ

ਸਿਡਨੀ: ਪੰਜ ਟੈਸਟ ਮੈਚਾਂ ਦੀ ਏਸ਼ੇਜ਼ ਸੀਰੀਜ ਤੋਂ ਪਹਿਲਾਂ ਫਰਾਟਾ ਦੌੜਾਕ ਉਸੈਨ ਬੋਲਟ

 ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ 'ਚ ਕੇਸ ਦਰਜ
ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ 'ਚ ਕੇਸ ਦਰਜ

ਨਵੀਂ ਦਿੱਲੀ: ਮਸ਼ਹੂਰ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਖਿਲਾਫ ਦਿੱਲੀ ਪੁਲਿਸ ਨੇ

ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ
ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ

ਕੋਲਕਾਤਾ: ਸ਼੍ਰੀਲੰਕਾ ਖਿਲਾਫ ਸੀਰੀਜ਼ ਖ਼ਤਮ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ

ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ
ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ

ਨਵੀਂ ਦਿੱਲੀ : ਬੀਸੀਸੀਆਈ ਨੇ ਧੁੰਦ ਤੇ ਠੰਢ ਦੇ ਮੌਸਮ ਕਾਰਨ ਭਾਰਤ ਤੇ ਸ਼੍ਰੀਲੰਕਾ

ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ
ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ

ਕੋਲਕਾਤਾ: ਖ਼ਰਾਬ ਰੌਸ਼ਨੀ ਤੇ ਮੀਂਹ ਕਾਰਨ ਚੌਥੇ ਦਿਨ ਦਾ ਖੇਡ ਸਮੇਂ ਤੋਂ ਪਹਿਲਾਂ ਖ਼ਤਮ

ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!
ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!

ਨਵੀਂ ਦਿੱਲੀ: ਮਸ਼ਹੂਰ ਡਰਾਈਵਰ ਤੇ ਸੱਤ ਵਾਰ ਦੇ ਫਾਰਮੂਲਾ ਵਨ ਚੈਂਪੀਅਨ ਰਹੇ ਮਾਈਕਲ

ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ
ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ

ਚੰਡੀਗੜ੍ਹ: ਸਾਊਥ ਅਫਰੀਕਾ ਦੇ 20 ਸਾਲਾ ਕ੍ਰਿਕਟਰ ਸ਼ੇਨ ਡੈੱਡਸਵੇਲ ਨੇ ਕਲੱਬ ਮੈਚ

 ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ
ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ

  ਕੋਲਕਾਤਾ: ਭਾਰਤ ਤੇ ਸ਼੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਪਹਿਲੈ ਟੈਸਟ ਮੈਚ ਦੇ

ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ
ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ

  ਨਵੀਂ ਦਿੱਲੀ: ਓਲੰਪਿਕ ‘ਚ ਦੋ ਮੈਡਲ ਜਿੱਤ ਵਾਲੇ ਇਕਲੌਤੇ ਭਾਰਤੀ ਸੁਸ਼ੀਲ ਕੁਮਾਰ