ਕ੍ਰਿਕਟ ਖਿਡਾਰੀਆਂ ਦੀ ਲੜਾਈ CCTV ਵਿੱਚ ਕੈਦ

By: ਏਬੀਪੀ ਸਾਂਝਾ | | Last Updated: Monday, 5 March 2018 1:33 PM
ਕ੍ਰਿਕਟ ਖਿਡਾਰੀਆਂ ਦੀ ਲੜਾਈ CCTV ਵਿੱਚ ਕੈਦ

ਨਵੀਂ ਦਿੱਲੀ: ਦੱਖਣੀ ਅਫਰੀਕੀ ਦੌਰੇ ‘ਤੇ ਗਈ ਆਸਟ੍ਰੇਲਿਆਈ ਟੀਮ ਪਹਿਲਾ ਟੈਸਟ ਜਿੱਤਣ ਕਿਨਾਰੇ ਹੈ ਪਰ ਡਰਬਨ ਟੈਸਟ ਦੇ ਚੌਥੇ ਦਿਨ ਦੇ ਸੀਸੀਟੀਵੀ ਫੁਟੇਜ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤ। ਇਸ ਫੁਟੇਜ ਵਿੱਚ ਆਸਟ੍ਰੇਲੀਆ ਦੇ ਵਾਈਸ ਕੈਪਟਨ ਡੇਵਿਡ ਵਾਰਨਰ ਤੇ ਦੱਖਣੀ ਅਫਰੀਕੀ ਵਿਕਟ ਕੀਪਰ ਬੱਲੇਬਾਜ਼ ਕਵਿੰਟਨ ਡੀ ਕੌਕ ਆਪਸ ਵਿੱਚ ਝਗੜਦੇ ਨਜ਼ਰ ਆ ਰਹੇ ਹਨ।

 

ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਵਾਪਸ ਆਪਣੇ ਡ੍ਰੈਸਿੰਗ ਰੂਮ ਵਿੱਚ ਪਰਤਦੇ ਵੇਲੇ ਡੇਵਿਡ ਵਾਰਨਰ ਬੇਹੱਦ ਗੁੱਸੇ ਵਿੱਚ ਸੀ ਤੇ ਡੀ ਕੌਕ ‘ਤੇ ਭੜਕਦੇ ਹੋਏ ਜਾ ਰਹੇ ਸੀ। ਇਸ ਦੌਰਾਨ ਆਸਟ੍ਰੇਲਿਆਈ ਕੈਪਟਨ ਸਟੀਵ ਸਮਿਥ ਵਾਰਨਰ ਨੂੰ ਸਮਝਾਉਂਦੇ ਵੀ ਵਿਖਾਈ ਦੇ ਰਹੇ ਹਨ। ਇਸ ਦੌਰਾਨ ਦੋਹਾਂ ਟੀਮਾਂ ਦੇ ਹੋਰ ਖਿਡਾਰੀ ਵੀ ਨਾਲ ਹਨ। ਇਸ ਮਾਮਲੇ ਨੂੰ ਹੁਣ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

ਇਸ ਵੀਡੀਓ ਵਿੱਚ ਵਿਖਾਈ ਦੇ ਰਿਹਾ ਹੈ ਕਿ ਪਹਿਲਾਂ ਉਸਮਾਨ ਖਵਾਜ਼ਾ ਫਿਰ ਟਿੱਮ ਤੇ ਅਖੀਰ ਵਿੱਚ ਕੈਪਟਨ ਸਮਿਥ ਵਾਰਨਰ ਨੂੰ ਲਿਜਾ ਰਹੇ ਹਨ। ਵਾਰਨਰ ਗੁੱਸੇ ਵਿੱਚ ਹਨ ਤੇ ਡੀ ਕੌਕ ਨੂੰ ਕੁਝ ਕਹਿ ਰਹੇ ਹਨ। ਇਸ ਘਟਨਾ ਨੂੰ ਵਧਦਾ ਵੇਖ ਦੱਖਣੀ ਅਫਰੀਕੀ ਕੈਪਟਨ ਡੁਪਲੇਸੀ ਵੀ ਵਿਚਾਲੇ ਆ ਗਏ। ਵੀਡੀਓ ਵਿੱਚ ਡੀ ਕੌਕ ਬਿਲਕੁਲ ਸ਼ਾਂਤ ਨਜ਼ਰ ਆ ਰਹੇ ਹਨ।

 

ਦਰਅਸਲ ਇਹ ਪੂਰਾ ਮਾਮਲਾ ਉਸ ਵੇਲੇ ਸ਼ੁਰੂ ਹੋਇਆ ਜਦ ਚਾਹ ਦੀ ਬ੍ਰੇਕ ਤੋਂ ਪਹਿਲਾਂ ਦੱਖਣੀ ਅਫਰੀਕੀ ਟੀਮ ਨੇ ਆਪਣੇ ਤਿੰਨ ਵਿਕਟ ਗੁਆ ਲਏ ਤੇ ਏਬੀ ਡਿਵਿਲੀਅਰਜ਼ ਗਰਾਉਂਡ ਵਿੱਚ ਬੱਲੇਬਾਜ਼ੀ ਕਰਨ ਆਏ। ਇੱਕ ਗੇਂਦ ਖੇਡਣ ਤੋਂ ਬਾਅਦ ਉਹ ਨੈਥਨ ਲਾਯਨ ਦੇ ਓਵਰ ਵਿੱਚ ਦੌੜ ਬਣਾਉਣ ਲੱਗੇ ਤਾਂ ਬਿਨਾ ਖਾਤਾ ਖੋਲ੍ਹੇ ਹੀ ਆਉਟ ਹੋ ਗਏ। ਡੇਵਿਡ ਵਾਰਨਰ ਨੇ ਗੇਂਦ ਲਾਯਨ ਵੱਲ ਸੁੱਟੀ। ਲਾਯਨ ਨੇ ਪਹਿਲਾਂ ਕਿੱਲੀਆਂ ਉਡਾਈਆਂ ਫਿਰ ਗੇਂਦ ਡੀਵਿਲੀਅਰਜ਼ ਵੱਲ ਸੁੱਟੀ।

 

ਇਸ ਮੁਕਾਬਲੇ ਵਿੱਚ ਆਸਟ੍ਰੇਲਿਆਈ ਟੀਮ ਜਿੱਤ ਤੋਂ ਸਿਰਫ ਇੱਕ ਵਿਕਟ ਦੂਰ ਹੈ ਜਦਕਿ ਦੱਖਣੀ ਅਫਰੀਕਾ ਨੂੰ ਜਿੱਤ ਲਈ 124 ਦੌੜਾਂ ਚਾਹੀਦੀਆਂ ਹਨ।

First Published: Monday, 5 March 2018 1:33 PM

Related Stories

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ
IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ

ਚੰਡੀਗੜ੍ਹ: ਕਿੰਗਜ਼ ਇਲੈਵਨ ਪੰਜਾਬ ਨੂੰ ਉਸ ਦੇ ਘਰੇਲੂ ਮੈਚਾਂ ਲਈ ਬਦਲਾਅ ਕਰਨ ਦੀ

ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ
ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ

ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ
ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ

ਨਵੀਂ ਦਿੱਲੀ: ਨਿਦਾਸ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਖਿਲਾਫ ਭਾਰਤ

ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ
ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ

ਨਵੀਂ ਦਿੱਲੀ: ਭਾਰਤੀ ਟੀਮ ਨੇ ਐਤਵਾਰ ਨੂੰ ਨਿਧਾਸ ਟ੍ਰਾਫੀ ਦੇ ਖ਼ਿਤਾਬੀ ਮੁਕਾਬਲੇ

ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ
ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ

ਚੰਡੀਗੜ੍ਹ: ਇਸੇ ਮਹੀਨੇ ਹੋਈ ਕੌਮਾਂਤਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਤੋਂ ਲੈ ਕੇ

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ