ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?

By: ABP SANJHA | | Last Updated: Monday, 24 July 2017 5:05 PM
ਭਾਰਤੀ ਟੀਮ ਦਾ 10 ਵੱਜ ਕੇ 10 ਮਿੰਟ ਨਾਲ ਕੁਨੈਕਸ਼ਨ?

ਨਵੀਂ ਦਿੱਲੀ: ਘੜੀ ‘ਤੇ ਜਦੋਂ ਹੀ 10 ਵੱਜ ਕੇ 10 ਮਿੰਟ ਹੁੰਦੇ ਹਨ ਤਾਂ ਇਸ ਨੂੰ ਬੜਾ ਅਹਿਮ ਸਮਾਂ ਮੰਨਿਆ ਜਾਂਦਾ ਹੈ। ਇਸ ਸਮੇਂ ਨਾਲ ਕਈ ਕਹਾਣੀਆਂ ਵੀ ਜੁੜੀਆਂ ਹੋਈਆਂ ਹਨ। ਬਹੁਤੀਆਂ ਮਸ਼ਹੂਰ ਕੰਪਨੀਆਂ ਆਪਣੀਆਂ ਘੜੀਆਂ ਦੇ ਸ਼ੋਅ ਰੂਮਾਂ ‘ਚ ਇਸ ਸਮੇਂ ਨੂੰ ਪ੍ਰਦਰਸ਼ਿਤ ਕਰਦੇ ਹਨ। ਇਸ ਪਿੱਛੇ ਪ੍ਰਚਲਿਤ ਕਹਾਣੀਆਂ ਮੁਤਾਬਕ ਜਦੋਂ ਘੜੀ ਦੀ ਕਾਢ ਹੋਈ ਸੀ ਤਾਂ ਉਸ ਸਮੇਂ 10 ਵੱਜ ਕੇ 10 ਮਿੰਟ ਹੋ ਰਹੇ ਸੀ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਅਬਰਾਹਿਮ ਲਿੰਕਨ ਦਾ ਜਦੋਂ ਦਿਹਾਂਤ ਹੋਇਆ ਸੀ ਤਾਂ ਉਦੋਂ ਵੀ ਇਹੀ ਸਮਾਂ ਹੋਇਆ ਸੀ। ਕੁਝ ਲੋਕ ਨਾਗਾਸਾਕੀ ‘ਤੇ ਹੋਏ ਹਮਲੇ ਦਾ ਵਕਤ ਵੀ ਇਹੀ ਦੱਸਦੇ ਹਨ।

ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ‘ਚ ਕਿਸੇ ਕਹਾਣੀ ਦੀ ਸੱਚਾਈ ਸਹੀ ਸਾਬਤ ਨਹੀਂ ਹੋਈ। ਇਸ ਤੋਂ ਉਲਟ ਆਧੁਨਿਕ ਸਮੇਂ ਦੀ ਇਹ ਥਿਊਰੀ ਵਧੇਰੇ ਪ੍ਰਚਲਿਤ ਹੈ ਕਿ 10 ਵੱਜ ਕੇ 10 ਮਿੰਟ ਦਾ ਸਮਾਂ ਘੜੀ ਦੇ ਬ੍ਰੈਂਡ ਨੂੰ ਚੰਗੀ ਤਰ੍ਹਾਂ ਦਿਖਾਉਣ ਲਈ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਜਦੋਂ ਘੜੀ ਦੀਆਂ ਸੂਈਆਂ ਦਾ ਆਕਾਰ ਅਜਿਹਾ ਹੁੰਦਾ ਹੈ ਤਾਂ ਬ੍ਰੈਂਡ ਦਾ ਨਾਮ ਪੂਰੀ ਤਰ੍ਹਾਂ ਦਿਖਾਈ ਦਿੰਦਾ ਹੈ। ਇਸ ਦੇ ਵਿਰੋਧ ‘ਚ ਇੱਕ ਤਰਕ ਵੀ ਆਇਆ ਹੈ ਕਿ ਸੂਈਆਂ ਦੀ ਇਹੀ ਸਥਿਤੀ ਤਾਂ 8 ਵੱਜ ਕੇ 20 ਮਿੰਟ ‘ਤੇ ਵੀ ਹੁੰਦੀ ਹੈ।

ਇਸ ਦਾ ਜਵਾਬ ਵੀ ਲਾਜਵਾਬ ਹੈ ਕਿ ਜਦੋਂ 8 ਵੱਜ ਕੇ 20 ਮਿੰਟ ਦੀ ਸਥਿਤੀ ‘ਚ ਸੂਈਆਂ ਹੁੰਦੀਆਂ ਹਨ ਤਾਂ ਸੂਈਆਂ ਦਾ ਅਕਾਰ ਪੁੱਠੀ ‘ਸਮਾਈਲੀ’ ਦਾ ਚਿੰਨ ਪੇਸ਼ ਕਰਦਾ ਹੈ ਜਦਕਿ 10 ਵੱਜ ਕੇ 10 ਮਿੰਟ ਦਾ ਆਕਾਰ ਹੱਸਦੀ ਹੋਈ ‘ਸਮਾਈਲੀ’ ਦਾ। ਜਦੋਂ ਐਤਵਾਰ ਨੂੰ ਲਾਰਡਜ਼ ‘ਚ ਭਾਰਤੀ ਮਹਿਲਾਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਉਨ੍ਹਾਂ ‘ਚ ਹੱਸਦੀ ਹੋਈ ਸਮਾਈਲੀ ਦਾ ਹੀ ਅਹਿਸਾਸ ਸੀ।

ਸਮਾਈਲੀ ਦਾ ਅਹਿਸਾਸ ਇਸ ਲਈ ਕਿਉਂਕਿ ਪਿਛਲੇ ਕਰੀਬ ਇੱਕ ਮਹੀਨੇ ਤੋਂ ਕੁੜੀਆਂ ਦੀ ਟੀਮ ਨੇ ਪੂਰੇ ਦੇਸ਼ ‘ਚ ਮਹਿਲਾ ਕ੍ਰਿਕਟ ਨੂੰ ਲੈ ਕੇ ਨਵਾਂ ਜੋਸ਼ ਭਰ ਦਿੱਤਾ। ਕੁੜੀਆਂ ਨੇ ਇਸ ਗੱਲ ਦੀ ਪ੍ਰਵਾਹ ਵੀ ਨਹੀਂ ਕੀਤੀ ਕਿ ਬਹੁਤੇ ਲੋਕ ਮਹਿਲਾਵਾਂ ਦੀ ਕ੍ਰਿਕਟ ਇਸ ਲਈ ਦੇਖਦੇ ਹਨ ਕਿਉਂਕਿ ਉਨ੍ਹਾ ਦੀ ਦਿਲਚਸਪੀ ਖੇਡ ਨਾਲੋਂ ਕੱਪੜਿਆਂ ‘ਚ ਵਧੇਰੇ ਹੁੰਦੀ ਹੈ।

First Published: Monday, 24 July 2017 5:05 PM

Related Stories

ਭਾਰਤ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ
ਭਾਰਤ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ

ਸ਼੍ਰੀਲੰਕਾ ‘ਚ ਟੈਸਟ ਮੈਚਾਂ ਦੀ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਪਹਿਲੇ

IND vs SL: ਭਾਰਤ ਨੇ ਸ਼੍ਰੀਲੰਕਾ ਨੂੰ 216 'ਤੇ ਹੀ ਠੱਲ੍ਹਿਆ
IND vs SL: ਭਾਰਤ ਨੇ ਸ਼੍ਰੀਲੰਕਾ ਨੂੰ 216 'ਤੇ ਹੀ ਠੱਲ੍ਹਿਆ

ਮੰਜ਼ਿਲ ‘ਤੇ ਪੁੱਜਦੇ-ਪੁੱਜਦੇ ਰਸਤਾ ਕਿਵੇਂ ਭਟਕਿਆ ਜਾਂਦਾ ਹੈ ਇਹ ਕੋਈ

IND vs SL: ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਵਨ ਡੇਅ 'ਚ ਵੀ ਟੀਮ ਇੰਡਿਆ ਲਵੇਗੀ ਲੰਕਾ ਦਾ 'ਟੈਸਟ'
IND vs SL: ਟੈਸਟ ਸੀਰੀਜ਼ ਜਿੱਤਣ ਤੋਂ ਬਾਅਦ ਹੁਣ ਵਨ ਡੇਅ 'ਚ ਵੀ ਟੀਮ ਇੰਡਿਆ ਲਵੇਗੀ ਲੰਕਾ...

ਦਾਮਬੁਲਾ: ਸ਼੍ਰੀਲੰਕਾ ਦੇ ਦੌਰੇ ‘ਤੇ ਗਈ ਭਾਰਤੀ ਕ੍ਰਿਕੇਟ ਟੀਮ ਨੇ ਆਪਣੇ ਪਹਿਲੇ

ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ
ਦਵਿੰਦਰ ਕੰਗ ਬਾਰੇ ਪਰਗਟ ਸਿੰਘ ਨੇ ਗੇਂਦ ਕੇਂਦਰ ਦੇ ਖੇਮੇ 'ਚ ਸੁੱਟੀ

ਚੰਡੀਗੜ੍ਹ: ਅਥਲੀਟ ਦਵਿੰਦਰ ਕੰਗ ਵੱਲੋਂ ਖੁਲਾਸੇ ਕੀਤੇ ਜਾਣ ਤੋਂ ਬਾਅਦ ਜਲੰਧਰ

ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?
ਦਵਿੰਦਰ ਕੰਗ ਨੂੰ ਪੰਜਾਬ ਦੀ ਥਾਂ ਹਰਿਆਣਾ ਵੱਲੋਂ ਖੇਡਣ ਬਾਰੇ ਕਿਉਂ ਸੋਚਣਾ ਪਿਆ ?

ਚੰਡੀਗੜ੍ਹ: ਲੰਡਨ ‘ਚ ਪਿਛਲੇ ਹਫ਼ਤੇ ਹੋਈ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ‘ਚ

ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ
ਯੁਵਰਾਜ ਤੇ ਰੈਨਾ ਦੀ ਟੀਮ 'ਚ ਚੋਣ ਨਾ ਹੋਣ ਬਾਰੇ ਖੁਲਾਸਾ

ਨਵੀਂ ਦਿੱਲੀ: ਜਦੋਂ ਸ਼੍ਰੀਲੰਕਾ ਖਿਲਾਫ਼ ਇੱਕ ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ

ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ
ਯੁਵਰਾਜ ਨੇ ਵੀਡੀਓ ਰਾਹੀਂ ਕੁਝ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ...

ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਯੁਵਰਾਜ ਸਿੰਘ ਨੇ 71ਵੇਂ ਆਜ਼ਾਦੀ

ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...
ਦਵਿੰਦਰ ਕੰਗ ਦਾ ਦਰਦ: ਸਰਕਾਰਾਂ ਨਾ ਜਾਗੀਆਂ ਤਾਂ ਨਹੀਂ ਰਹੇਗਾ ਪੰਜਾਬ 'ਚ ਖਿਡਾਰੀ...

ਚੰਡੀਗੜ੍ਹ: ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਦੀ ਸ਼ਾਨ ਵਧਾਉਣ ਲਈ