ਜਦੋਂ ਹੈਲਮੇਟ ਪਾ ਕੀਤੀ ਗੇਂਦਬਾਜ਼ੀ, ਬੱਲੇਬਾਜ਼ ਨਹੀਂ, ਸਗੋਂ ਇਹ ਸੀ ਡਰ!

By: ABP Sanjha | | Last Updated: Sunday, 24 December 2017 1:42 PM
ਜਦੋਂ ਹੈਲਮੇਟ ਪਾ ਕੀਤੀ ਗੇਂਦਬਾਜ਼ੀ, ਬੱਲੇਬਾਜ਼ ਨਹੀਂ, ਸਗੋਂ ਇਹ ਸੀ ਡਰ!

ਨਵੀਂ ਦਿੱਲੀ: ਕ੍ਰਿਕਟ ਦੇ ਮੈਦਾਨ ਵਿੱਚ ਗੇਂਦਬਾਜ਼ਾਂ ਵੱਲੋਂ ਕਰਵਾਈਆਂ ਜਾਣ ਵਾਲੀਆਂ ਤੇਜ਼ ਗੇਂਦਾਂ ਦੇ ਡਰੋਂ ਬੱਲੇਬਾਜ਼ ਸਿਰ ‘ਤੇ ਹੈਲਮੇਟ ਪਹਿਨ ਕੇ ਆਉਂਦੇ ਹਨ। ਇਨ੍ਹਾਂ ਤੋਂ ਇਲਾਵਾ ਵਿਕਟ ਕੀਪਰ ਤੇ ਪਿੱਚ ਦੇ ਨਜ਼ਦੀਕ ਵਾਲੇ ਫੀਲਡਰ ਆਪਣੇ ਬਚਾਅ ਲਈ ਹੈਲਮੇਟ ਪਹਿਨਦੇ ਆਮ ਹੀ ਵਿਖਾਈ ਦਿੰਦੇ ਹਨ ਪਰ ਕੀਤ ਤੁਸੀਂ ਕਦੇ ਸੁਣਿਆ ਹੈ ਕਿ ਗੇਂਦਬਾਜ਼ ਹੈਲਮੇਟ ਪਹਿਨ ਕੇ ਗੇਂਦਬਾਜ਼ੀ ਕਰ ਰਿਹਾ ਹੈ?

 

ਜੀ ਹਾਂ, ਇਸ ਵਾਰ ਤੇਜ਼ ਗੇਂਦਬਾਜ਼ ਨੇ ਆਪਣੇ ਗੇਂਦਬਾਜ਼ੀ ਦੇ ਅੰਦਾਜ਼ (ਬੋਲਿੰਗ ਐਕਸ਼ਨ) ਕਾਰਨ ਹੈਲਮੇਟ ਪਹਿਨ ਕੇ ਗੇਂਦਬਾਜ਼ੀ ਕੀਤੀ। ਨਿਊਜ਼ੀਲੈਂਡ ਦੇ ਹੈਮਿਲਟਨ ਵਿੱਚ ਖੇਡੇ ਜਾ ਰਹੇ ਇੱਕ ਟੀ-20 ਮੈਚ ਵਿੱਚ ਤੇਜ਼ ਗੇਂਦਬਾਜ਼ ਵਾਰੇਨ ਬਰਨਸ ਨੇ ਗੇਂਦਬਾਜ਼ੀ ਸਮੇਂ ਹੈਲਮੇਟ ਪਹਿਨਿਆ ਸੀ। ਇਸ ਹੈਲਮੇਟ ਨੂੰ ਗੇਂਦਬਾਜ਼ ਤੇ ਵੋਲਜ਼ ਦੇ ਕੋਚ ਰੌਬ ਵੇਲਟਰ ਨੇ ਮਿਲ ਕੇ ਡਿਜ਼ਾਈਨ ਕੀਤਾ ਹੈ।

 

ਕੋਚ ਨੇ ਦੱਸਿਆ ਕਿ ਜਦੋਂ ਬਰਨਸ ਗੇਂਦਬਾਜ਼ੀ ਕਰਦਾ ਹੈ ਤਾਂ ਗੇਂਦ ਸੁੱਟਦਿਆਂ ਉਸ ਦਾ ਸਿਰ ਇੰਨਾ ਝੁਕ ਜਾਂਦਾ ਹੈ ਕਿ ਉਸ ਨੂੰ ਬੱਲੇਬਾਜ਼ ਵੱਲੋਂ ਖੇਡੇ ਸ਼ੌਟ ਬਾਰੇ ਕੋਈ ਜਾਣਕਾਰੀ ਨਹੀਂ ਹੋ ਸਕਦੀ। ਇਸ ਲਈ ਜੇ ਬੱਲੇਬਾਜ਼ ਸਿੱਧਾ ਸ਼ੌਟ (ਸਟ੍ਰੇਟ ਡ੍ਰਾਈਵ) ਮਾਰਦਾ ਹੈ ਤਾਂ ਬਰਨਸ ਦੇ ਸਿਰ ਵਿੱਚ ਸੱਟ ਲੱਗਣ ਦਾ ਖ਼ਤਰਾ ਰਹਿੰਦਾ ਹੈ।

 

ਇਸ ਲਈ ਬਰਨਸ ਹੈਲਮੇਟ ਪਹਿਨ ਕੇ ਗੇਂਦਬਾਜ਼ੀ ਕਰਦਾ ਹੈ। ਉਹ ਇਸ ਟੂਰਨਾਮੈਂਟ ਵਿੱਚ ਪਹਿਲਾਂ ਵੀ ਹੈਲਮੇਟ ਪਹਿਨ ਕੇ ਗੇਂਦਬਾਜ਼ੀ ਕਰ ਚੁੱਕਾ ਹੈ। ਹੈਲਮੇਟ ਦੇ ਬਾਵਜੂਦ ਉਸ ਨੇ 33 ਦੌੜਾਂ ਦੇ ਕੇ 3 ਵਿਕਟਾਂ ਵੀ ਹਾਸਲ ਕੀਤੀਆਂ।

 

ਵੇਖੋ ਵਾਰੇਨ ਬਰਨਸ ਦੀ ਹੈਲਮੇਟ ਨਾਲ ਗੇਂਦਬਾਜ਼ੀ ਕਰਦੇ ਦੀ ਵੀਡੀਓ-

 

First Published: Sunday, 24 December 2017 1:41 PM

Related Stories

ਜਦੋਂ ਮੋਟਰਸਾਈਕਲ ਸਵਾਰਾਂ ਸਾਹਮਣੇ ਆਇਆ ਬਾਘ
ਜਦੋਂ ਮੋਟਰਸਾਈਕਲ ਸਵਾਰਾਂ ਸਾਹਮਣੇ ਆਇਆ ਬਾਘ

ਚੰਡੀਗੜ੍ਹ: ਜ਼ਰਾ ਸੋਚੋ ਜੇਕਰ ਤੁਹਾਡੇ ਸਾਹਮਣੇ ਬਾਘ ਆ ਜਾਵੇ ਤੁਸੀਂ ਕੀ ਕਰੋਗੇ?

ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..
ਪਾਣੀ ਦੇ ਥੱਲੇ ਦੁਨੀਆ ਦੀ ਸਭ ਤੋਂ ਲੰਬੀ ਸੁਰੰਗ ਮਿਲੀ..

ਮੈਕਸੀਕੋ ਸਿਟੀ- ਗੋਤਾਖੋਰਾਂ ਦੇ ਇਕ ਗਰੁੱਪ ਨੇ ਪੂਰਬੀ ਮੈਕਸੀਕੋ ‘ਚ ਦੁਨੀਆ ਦੀ ਸਭ

ਦੁਨੀਆ ਦੀ ਸਭ ਤੋਂ ਮਹਿੰਗੀ ਏਅਰਵੇਜ਼ 'ਚ ਮਿਲੇ ਕੀੜੇ, ਚਾਰ ਘੰਟੇ ਉਡਾਣ ਲੇਟ
ਦੁਨੀਆ ਦੀ ਸਭ ਤੋਂ ਮਹਿੰਗੀ ਏਅਰਵੇਜ਼ 'ਚ ਮਿਲੇ ਕੀੜੇ, ਚਾਰ ਘੰਟੇ ਉਡਾਣ ਲੇਟ

ਲੰਡਨ- ਹੀਰਥੋ ਤੋਂ ਘਾਨਾ ਵਿਚਾਲੇ ਚੱਲਣ ਵਾਲੀ ਬ੍ਰਿਟਿਸ਼ ਏਅਰਵੇਜ਼ ਦੀ ਫਲਾਈਟ ਵਿੱਚ

ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 
ਅੱਠਵੀਂ ਦੇ ਚਿਰਾਗ ਨੂੰ ਆਉਂਦੇ 20 ਕਰੋੜ ਤੱਕ ਦੇ ਪਹਾੜੇ 

ਨਵੀਂ ਦਿੱਲੀ: ਅੱਠਵੀਂ ਜਮਾਤ ਦੇ ਚਿਰਾਗ ਨੂੰ 20, 90, 1567 ਜਾਂ ਇੱਕ ਲੱਖ 29 ਹਜ਼ਾਰ 523 ਦਾ

ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ
ਜ਼ੀਰੋ ਤੋਂ 67 ਡਿਗਰੀ ਹੇਠਾਂ ਪਾਰਾ, ਥਰਮਾਮੀਟਰ ਨੇ ਵੀ ਕੀਤੀ ਨਾਂਹ

ਮਾਸਕੋ: ਰੂਸ ਦੇ Yakutia ਇਲਾਕੇ ਵਿੱਚ ਠੰਢ ਦਾ ਆਲਮ ਅਜਿਹਾ ਹੈ ਕਿ ਥਰਮਾਮੀਟਰ ਨੇ ਵੀ

ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ
ਮੁਰਗੇ ਬਣੇ ਸਰਕਾਰੀ ਮਹਿਮਾਨ, ਪੁਲਿਸ ਹੱਥੋਂ ਚੁਗ ਰਹੇ ਦਾਣੇ

ਬੈਤੂਲ: ਭਾਰਤ ਵਿੱਚ ਪੁਲਿਸ ਵਾਲੇ ਲੋਕਾਂ ਤੋਂ ਖਾਤਿਰਦਾਰੀ ਕਰਵਾਉਂਦੇ ਹੀ ਸੁਣੇ

ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ
ਭਾਰਤੀ ਮੁੰਡੇ ਦਾ ਵੀਅਤਨਾਮੀ ਲੜਕੇ ਨਾਲ ਵਿਆਹ, ਬਾਪੂ ਰਾਜ਼ੀ, ਬੇਬੇ ਦਾ ਵਿਰੋਧ

ਮੁੰਬਈ: ਮਹਾਰਾਸ਼ਟਰ ਵਿੱਚ ਸਮਲਿੰਗੀ ਜੋੜੇ ਨੇ ਵਿਆਹ ਕੀਤਾ ਹੈ। ਮੂਲ ਰੂਪ ਤੋਂ

ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ
ਅਮਰੀਕਾ 'ਚ ਰੌਂਗਟੇ ਖੜ੍ਹੇ ਕਰ ਦੇਣ ਵਾਲਾ ਹਾਦਸਾ

ਕੈਲੇਫੋਰਨੀਆ: ਅਮਰੀਕਾ ਦੇ ਕੈਲੇਫੋਰਨੀਆ ਵਿੱਚ ਅਜਿਹਾ ਹਾਦਸਾ ਹੋਇਆ, ਜਿਸ ਬਾਰੇ

ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ
ਬਿਨਾ ਡਰਾਈਵਰ ਚੱਲਦੀ ਕਾਰ, ਨਾ ਸਟ੍ਰੇਰਿੰਗ ਨਾ ਹੀ ਬਰੇਕ

ਨਵੀਂ ਦਿੱਲੀ: ਸੈਲਫ਼ ਡਰਾਈਵਿੰਗ ਕਾਰ ਦੀਆਂ ਅੱਜਕਲ੍ਹ ਚਰਚਾਵਾਂ ਜ਼ੋਰਾਂ ‘ਤੇ ਹਨ।