ਦੱਖਣੀ ਅਫਰੀਕਾ ਨੂੰ ਫਤਹਿ ਕਰ ਛਾ ਗਏ ਵਿਰਾਟ ਕੋਹਲੀ

By: ABP Sanjha | | Last Updated: Sunday, 25 February 2018 6:10 PM
ਦੱਖਣੀ ਅਫਰੀਕਾ ਨੂੰ ਫਤਹਿ ਕਰ ਛਾ ਗਏ ਵਿਰਾਟ ਕੋਹਲੀ

ਮੁੰਬਈ: ਆਈਸੀਸੀ ਟੈਸਟ ਰੈਂਕਿੰਗ ‘ਚ ਪਹਿਲੀ ਥਾਂ ‘ਤੇ ਕਾਬਜ਼ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਈਸੀਸੀ ਟੈਸਟ ਚੈਂਪੀਅਨਸ਼ਿਪ ਗੁਰਜ ਸੌਂਪਿਆ ਗਿਆ ਹੈ। ਆਈਸੀਸੀ ਵੱਲੋਂ ਕ੍ਰਿਕਟ ਹਾਲ ਆਫ ਫੇਮ ਵਿੱਚ ਸ਼ਾਮਲ ਸੁਨੀਲ ਗਾਵਸਕਰ ਤੇ ਗ੍ਰੀਮ ਪੋਲਾਕ ਨੇ ਕ੍ਰਿਕਟ ਟੀ-20 ਸੀਰੀਜ਼ ਵਿੱਚ ਦੱਖਣੀ ਅਫਰੀਕਾ ‘ਤੇ ਭਾਰਤ ਦੀ ਜਿੱਤ ਮਗਰੋਂ ਸਮਾਰੋਹ ਦੌਰਾਨ ਕੋਹਲੀ ਨੂੰ ਇਹ ਗੁਰਜ ਸੌਂਪਿਆ।

ਪਿਛਲੇ ਮਹੀਨੇ ਦੱਖਣ ਅਫਰੀਕਾ ਖਿਲਾਫ ਤੀਸਰੇ ਟੈਸਟ ਵਿੱਚ ਜੋਹੱਨਸਬਰਗ ਵਿੱਚ ਜਿੱਤ ਨਾਲ ਭਾਰਤ ਨੇ ਆਈਸੀਸੀ ਟੈਸਟ ਟੀਮ ਰੈਂਕਿੰਗ ਵਿੱਚ ਪਹਿਲਾ ਸਥਾਨ ਤੇ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਤੈਅ ਕਰ ਲਈ ਸੀ। ਇਸ ਜਿੱਤ ਨਾਲ ਇਹ ਤੈਅ ਕਰ ਲਿਆ ਗਿਆ ਸੀ ਕਿ 3 ਅਪ੍ਰੈਲ ਦੇ ਸਮੇਂ ਤੱਕ ਕੋਈ ਵੀ ਟੀਮ ਟੈਸਟ ਰੈਂਕਿੰਗ ‘ਚ ਭਾਰਤ ਨੂੰ ਹਰਾਉਣ ਦੇ ਯੋਗ ਨਹੀਂ ਹੋਵੇਗੀ।

ਭਾਰਤ ਨੇ ਲਗਾਤਾਰ ਦੂਜੇ ਸਾਲ ਇਹ ਪੁਰਸਕਾਰ ਜਿੱਤਿਆ ਹੈ। ਅਕਤੂਬਰ 2016 ਤੋਂ ਬਾਅਦ ਟੀਮ ਨੂੰ ਪਹਿਲੀ ਵਾਰ ਇਹ ਥਾਂ ਮਿਲੀ ਹੈ। ਟੀਮ ਕੋਹਲੀ ਦੀ ਕਪਤਾਨੀ ਹੇਠ ਪਹਿਲਾਂ ਵੀ ਦੋ ਵਾਰ ਜਨਵਰੀ-ਫਰਵਰੀ 2016 ਤੇ ਅਗਸਤ 2016 ਵਿੱਚ ਸਿਖਰ ‘ਤੇ ਪਹੁੰਚ ਚੁੱਕੀ ਹੈ। ਆਈਸੀਸੀ ਟਰਾਫੀ ਗੁਰਜ ਸਟੀਵ ਵਾ, ਰਿਕੀ ਪੋਟਿੰਗ, ਮਾਈਕਲ ਕਲਾਰਕ, ਸਟੀਵ ਸਮਿਥ, ਅੰਦ੍ਰਿਆਸ ਸਟ੍ਰਾਸ, ਗ੍ਰੀਮ ਸਮਿਥ ਤੇ ਹਾਸ਼ਿਮ ਅਮਲਾ ਤੇ ਮਿਸਬਾਹ ਉਲ ਨੂੰ ਦਿੱਤਾ ਗਿਆ ਹੈ। ਕੋਹਲੀ ਨੇ ਕਿਹਾ, “ਸਾਨੂੰ ਪਿਛਲੇ ਕੁਝ ਸਾਲਾਂ ਵਿਚ ਜੋ ਕੁਝ ਅਸੀਂ ਕੀਤਾ ਹੈ, ਉਸ ‘ਤੇ ਸਾਨੂੰ ਮਾਣ ਹੈ ਤੇ ਸਾਡੀ ਕਾਰਗੁਜ਼ਾਰੀ ਸਾਡੀ ਰੈੰਕਿੰਗ ਵਿਚ ਦਰਸਾਈ ਗਈ ਹੈ।”

First Published: Sunday, 25 February 2018 6:10 PM

Related Stories

ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ
ਕ੍ਰਿਕਟਰ ਤੇ ਅਦਾਕਾਰਾ ਦੀ ਇੱਕ ਹੋਰ ਜੋੜੀ

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਅਦਾਕਾਰਾ ਐਲੀ ਅਵਰਾਮ ਬਹੁਤ ਸਮੇਂ ਤੋਂ ਆਪਣੇ ਰਿਸ਼ਤੇ

IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ
IPL ਦੇ ਤਿੰਨ ਮੈਚ ਮੁਹਾਲੀ 'ਚ ਹੋਣਗੇ

ਚੰਡੀਗੜ੍ਹ: ਕਿੰਗਜ਼ ਇਲੈਵਨ ਪੰਜਾਬ ਨੂੰ ਉਸ ਦੇ ਘਰੇਲੂ ਮੈਚਾਂ ਲਈ ਬਦਲਾਅ ਕਰਨ ਦੀ

ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ
ਕਸੂਤੀ ਕੜਿੱਕੀ 'ਚ ਫਸਿਆ ਮੁਹੰਮਦ ਸ਼ਮੀ

ਨਵੀਂ ਦਿੱਲੀ: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀਆਂ ਮੁਸ਼ਕਲਾਂ ਰੁਕਣ ਦਾ ਨਾਮ

ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ
ਅਮਿਤਾਭ ਨੇ ਮੰਗੀ ਦਿਨੇਸ਼ ਕਾਰਤਿਕ ਤੋਂ ਮੁਆਫੀ

ਨਵੀਂ ਦਿੱਲੀ: ਦਿਨੇਸ਼ ਕਾਰਤਿਕ (29 ਦੌੜਾਂ) ਦੀ ਬੱਲੇਬਾਜ਼ੀ ਦੇ ਦਮ ‘ਤੇ ਭਾਰਤ ਨੇ

ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ
ਭਾਰਤ ਨੂੰ ਜਿਤਾਉਣ ਵਾਲੇ ਕਾਰਤਿਕ ਨੂੰ ਟੀਮ 'ਚੋਂ ਬਾਹਰ ਹੋਣ ਦਾ ਖਤਰਾ

ਨਵੀਂ ਦਿੱਲੀ: ਨਿਦਾਸ ਟਰਾਫੀ ਦੇ ਫਾਈਨਲ ਮੁਕਾਬਲੇ ਵਿੱਚ ਬੰਗਲਾਦੇਸ਼ ਖਿਲਾਫ ਭਾਰਤ

ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ
ਪੰਜ ਸਾਲਾਂ ਬਾਅਦ ਭਾਰਤ ਦੀ ਝੋਲੀ ਪਈ ਤਿਕੋਣੀ ਲੜੀ

ਨਵੀਂ ਦਿੱਲੀ: ਭਾਰਤੀ ਟੀਮ ਨੇ ਐਤਵਾਰ ਨੂੰ ਨਿਧਾਸ ਟ੍ਰਾਫੀ ਦੇ ਖ਼ਿਤਾਬੀ ਮੁਕਾਬਲੇ

ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ
ਚੰਡੀਗੜ੍ਹ ਦੀ ਮੁਟਿਆਰ ਨੇ ਸ਼ੂਟਿੰਗ 'ਚ ਫੁੰਡਿਆ ਗੋਲਡ ਮੈਡਲ

ਚੰਡੀਗੜ੍ਹ: ਇਸੇ ਮਹੀਨੇ ਹੋਈ ਕੌਮਾਂਤਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਤੋਂ ਲੈ ਕੇ

ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ
ਨੇਪਾਲ ਕ੍ਰਿਕੇਟ ਟੀਮ ਦਾ ਵੱਡਾ ਮਾਅਰਕਾ

ਨਵੀਂ ਦਿੱਲੀ: ਜੇਕਰ ਤੁਸੀਂ ਨੇਪਾਲ ਦੀ ਕ੍ਰਿਕੇਟ ਟੀਮ ਬਾਰੇ ਨਹੀਂ ਜਾਣਦੇ ਤਾਂ