ਮਹਿਲਾ ਏਸ਼ੀਆ ਕੱਪ 'ਚ ਭਾਰਤ ਵੱਲੋਂ ਸਿੰਗਾਪੁਰ ਨੂੰ ਕਰਾਰੀ ਮਾਤ

By: harpinder | | Last Updated: Saturday, 28 October 2017 7:15 PM
ਮਹਿਲਾ ਏਸ਼ੀਆ ਕੱਪ 'ਚ ਭਾਰਤ ਵੱਲੋਂ ਸਿੰਗਾਪੁਰ ਨੂੰ ਕਰਾਰੀ ਮਾਤ

ਕਾਕਾਮਿਗਾਹਾਰਾ (ਜਪਾਨ):ਭਾਰਤੀ ਹਾਕੀ ਪੁਰਸ਼ ਟੀਮ ਦੇ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਵੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਭਾਰਤੀ ਮਹਿਲਾ ਖਿਡਾਰਨਾ ਨੇ ਸਿੰਗਾਪੁਰ ਨੂੰ ਪਹਿਲੇ ਮੈਚ ‘ਚ 10-0 ਨਾਲ ਕਰਾਰੀ ਮਾਤ ਦਿੱਤੀ। ਮੈਚ ‘ਚ ਨਵਨੀਤ ਕੌਰ,ਨਵਜੋਤ ਕੋਰ ਤੇ ਕਪਤਾਨ ਰਾਣੀ ਨੇ ਦੋ-ਦੋ ਗੋਲ ਕੀਤੇ। ਮੈਚ ‘ਚ ਭਾਰਤ ਨੇ ਸ਼ੁਰੂ ਤੋਂ ਹੀ ਪਕੜ ਮਜ਼ਬੂਤ ਕੀਤੀ ਤੇ ਨਵਨੀਤ ਕੌਰ ਨੇ ਤੀਸਰੇ ਮਿੰਟ ‘ਚ ਹੀ ਗੋਲ ਕਰ ਟੀਮ ਦਾ ਖਾਤਾ ਖੋਲ ਦਿੱਤਾ। ਇਸ ਤੋਂ ਬਾਅਦ ਰਾਣੀ ਨੇ 15ਵੇਂ ਮਿੰਟ ‘ਚ ਪਹਿਲਾ ਕੁਆਟਰ ਦੀ ਸਮਾਪਤੀ ਦੇ ਅੰਤ ‘ਚ ਦੂਜਾ ਗੋਲ ਕਰ ਟੀਮ ਨੂੰ ਬੜ੍ਹਤ ਦਵਾ ਦਿੱਤੀ।

 

ਇਸ ਤੋਂ ਬਾਅਕ ਸਿੰਗਾਪੁਰ ਦੀ ਟੀਮ ਦਬਾਅ ਹੇਠ ਖੇਡਦੀ ਦਿਖੀ ਤੇ ਭਾਰਤੀ ਖਿਡਾਰਨਾਂ ਸਾਹਮਣੇ ਸੰਘਰਸ਼ ਕਰਦੀ ਨਜ਼ਰ ਆਈ। 18ਵੇਂ ਮਿੰਟ ‘ਚ ਰਾਣੀ ਤੇ ਲਾਲਰੇਮੀਸਿਆਮੀ ਵੱਲੋਂ ਕੀਤੇ ਗੋਲਾਂ ਨੇ ਸਿੰਗਾਪੁਰ ਲਈ ਹੋਰ ਮੁਸ਼ਕਿਲ ਖੜੀ ਕਰ ਦਿੱਤੀ। ਇਸ ਤੋਂ ਬਾਅਦ 25ਵੇਂ ਮਿੰਟ ‘ਚ ਦੀਪ ਗ੍ਰੇਸ ਏਕਾ ਨੇ ਤੇ 30ਵੇਂ ਮਿੰਟ ‘ਚ ਨਵਜੋਤ ਕੌਰ ਨੇ ਗੋਲ ਕਰ ਗੋਲਾਂ ਦੀ ਗਿਣਤੀ 6 ਤੱਕ ਪਹੁੰਚਾ ਦਿੱਤੀ।

 

ਇਸ ਤੋਂ ਬਾਅਦ ਭਾਰਤੀ ਖਿਡਾਰਨਾਂ ਦਾ ਗੋਲ ਕਰਨ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। 41 ਵੇਂ ਮਿੰਟ ‘ਚ ਗੁਰਜੀਤ ਤੇ ਨਵਨੀਤ ਨੇ ਦੋ ਗੋਲ ਹੋਰ ਦਾਗ ਦਿੱਤੇ। ਇਸ ਉਪਰੰਤ 45ਵੇਂ ਮਿੰਟ ‘ਚ ਸੋਨੀਕਾ ਨੇ ਗਸਲ ਕਰ ਬੜ੍ਹਤ ਨੂੰ 9-0 ਤੱਕ ਵਧਾ ਦਿੱਤਾ। ਅੰਤਿਮ ਗੋਲ ਨਵਜੋਤ ਕੌਰ ਨੇ 50ਵੇਂ ਮਿੰਟ ‘ਚ ਕੀਤਾ। ਪਰ ਸਿੰਗਾਪੁਰ ਦੀ ਟੀਮ ਆਪਣਾ ਖਾਤਾ ਵੀ ਨਹੀਂ ਖੋਲ ਸਕੀ। ਭਾਰਤ ਦੇ ਦੂਜਾ ਮੈਚ ਪੂਲ ਏ ‘ਚ ਗਵਾਂਢੀ ਦੇਸ਼ ਚੀਨ ਨਾਲ 29 ਅਕਤੂਬਰ ਨੂੰ ਹੋਵੇਗਾ।

First Published: Saturday, 28 October 2017 6:56 PM

Related Stories

ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ
ਸਾਊਥ ਅਫ਼ਰੀਕਾ ਦੌਰੇ ਦੌਰਾਨ ਭੂਵੀ 'ਤੇ ਭਾਰਤ ਦੀਆਂ ਉਮੀਦਾਂ

ਕੋਲਕਾਤਾ: ਸ਼੍ਰੀਲੰਕਾ ਖਿਲਾਫ ਸੀਰੀਜ਼ ਖ਼ਤਮ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ

ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ
ਭਾਰਤ ਦੇ ਸ਼੍ਰੀਲੰਕਾ ਦਰਮਿਆਨ ਪਹਿਲੇ ਦੋ ਮੈਚਾਂ ਦਾ ਸਮਾਂ ਬਦਲਿਆ

ਨਵੀਂ ਦਿੱਲੀ : ਬੀਸੀਸੀਆਈ ਨੇ ਧੁੰਦ ਤੇ ਠੰਢ ਦੇ ਮੌਸਮ ਕਾਰਨ ਭਾਰਤ ਤੇ ਸ਼੍ਰੀਲੰਕਾ

ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ
ਕੋਲਕਾਤਾ ਟੈਸਟ 'ਚ ਭਾਰਤ ਦੀ ਵਾਪਸੀ

ਕੋਲਕਾਤਾ: ਖ਼ਰਾਬ ਰੌਸ਼ਨੀ ਤੇ ਮੀਂਹ ਕਾਰਨ ਚੌਥੇ ਦਿਨ ਦਾ ਖੇਡ ਸਮੇਂ ਤੋਂ ਪਹਿਲਾਂ ਖ਼ਤਮ

ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!
ਨੀਲਾਮ ਹੋਈ ਮਾਈਕਲ ਸ਼ੂਮਾਕਰ ਦੀ ਫਰਾਰੀ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ!

ਨਵੀਂ ਦਿੱਲੀ: ਮਸ਼ਹੂਰ ਡਰਾਈਵਰ ਤੇ ਸੱਤ ਵਾਰ ਦੇ ਫਾਰਮੂਲਾ ਵਨ ਚੈਂਪੀਅਨ ਰਹੇ ਮਾਈਕਲ

ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ
ਇਸ ਬੱਲੇਬਾਜ਼ ਨੇ 27 ਚੌਕੇ ਤੇ 57 ਛੱਕੇ ਜੜ ਰਚਿਆ ਇਤਿਹਾਸ

ਚੰਡੀਗੜ੍ਹ: ਸਾਊਥ ਅਫਰੀਕਾ ਦੇ 20 ਸਾਲਾ ਕ੍ਰਿਕਟਰ ਸ਼ੇਨ ਡੈੱਡਸਵੇਲ ਨੇ ਕਲੱਬ ਮੈਚ

 ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ
ਕੋਲਕਾਤਾ ਟੈਸਟ : ਮੁਸ਼ਕਿਲ 'ਚ ਭਾਰਤ

  ਕੋਲਕਾਤਾ: ਭਾਰਤ ਤੇ ਸ਼੍ਰੀਲੰਕਾ ਦਰਮਿਆਨ ਖੇਡੇ ਜਾ ਰਹੇ ਪਹਿਲੈ ਟੈਸਟ ਮੈਚ ਦੇ

ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ
ਬਿਨ੍ਹਾਂ ਮੁਕਾਬਲਾ ਖੇਡੇ ਸੁਸ਼ੀਲ ਬਣਿਆ ਚੈਂਪੀਅਨ

  ਨਵੀਂ ਦਿੱਲੀ: ਓਲੰਪਿਕ ‘ਚ ਦੋ ਮੈਡਲ ਜਿੱਤ ਵਾਲੇ ਇਕਲੌਤੇ ਭਾਰਤੀ ਸੁਸ਼ੀਲ ਕੁਮਾਰ

10 ਸਾਲ ਬਾਅਦ ਧੋਨੀ ਦਾ ਵੱਡਾ ਖੁਲਾਸਾ
10 ਸਾਲ ਬਾਅਦ ਧੋਨੀ ਦਾ ਵੱਡਾ ਖੁਲਾਸਾ

ਨਵੀਂ ਦਿੱਲੀ: ਭਾਰਤੀ ਟੀਮ ਦੇ ਸਭ ਤੋਂ ਸਫ਼ਲ ਕਪਤਾਨ ‘ਚੋਂ ਇਕ ਮਹਿੰਦਰ ਸਿੰਘ ਧੋਨੀ

ਭਾਰਤ ਦੀ ਪਹਿਲੀ ਪਾਰੀ 172 ਦੌੜਾਂ 'ਤੇ ਸਿਮਟੀ
ਭਾਰਤ ਦੀ ਪਹਿਲੀ ਪਾਰੀ 172 ਦੌੜਾਂ 'ਤੇ ਸਿਮਟੀ

ਕੋਲਕਾਤਾ: ਤੀਜੇ ਦਿਨ ਪਹਿਲੇ ਸੈਸ਼ਨ ਦੇ ਖ਼ਤਮ ਹੋਣ ਤੋਂ ਠੀਕ ਪਹਿਲਾਂ ਭਾਰਤ ਦੀ ਪਾਰੀ 172

ਸਰਦਾਰ ਸਿੰਘ ਦੀ ਟੀਮ ਤੋਂ ਛੁੱਟੀ, ਕਰੀਅਰ ਦਾ ਅੰਤ?
ਸਰਦਾਰ ਸਿੰਘ ਦੀ ਟੀਮ ਤੋਂ ਛੁੱਟੀ, ਕਰੀਅਰ ਦਾ ਅੰਤ?

ਨਵੀਂ ਦਿੱਲੀ: ਭਾਰਤ ਦੇ ਅਨੁਭਵੀ ਮਿਡਫੀਲਡਰ ਸਰਦਾਰ ਸਿੰਘ ਨੂੰ ਅਗਲੇ ਮਹੀਨੇ