ਇਸ ਸਾਲ ਕ੍ਰਿਕਟ ਦੇ 5 ਵਿਵਾਦ, ਜਿਨ੍ਹਾਂ ਕੀਤਾ ਸ਼ਰਮਸਾਰ

By: ਰਾਜੀਵ ਸ਼ਰਮਾ | | Last Updated: Wednesday, 27 December 2017 5:22 PM
ਇਸ ਸਾਲ ਕ੍ਰਿਕਟ ਦੇ 5 ਵਿਵਾਦ, ਜਿਨ੍ਹਾਂ ਕੀਤਾ ਸ਼ਰਮਸਾਰ

ਅੰਮ੍ਰਿਤਸਰ (ਰਾਜੀਵ ਸ਼ਰਮਾ): ਕ੍ਰਿਕਟ ਨੂੰ ਜੈਂਟਲਮੈਨ ਗੇਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਇਸ ਦੇ ਨਾਲ ਹੀ ਇਸ ਖੇਡ ਵਿੱਚ ਕਈ ਵਾਰ ਵਿਵਾਦ ਵੀ ਦੇਖਣ ਨੂੰ ਮਿਲੇ ਹਨ। ਹਰ ਸਾਲ ਦੀ ਵਾਂਗ ਇਸ ਸਾਲ ਵੀ ਮੈਦਾਨ ਦੇ ਅੰਦਰ ਤੇ ਬਾਹਰ ਕਈ ਅਜਿਹੀਆਂ ਘਟਨਾਵਾਂ ਹੋਈਆਂ ਜਿਸ ਦੀ ਵਜ੍ਹਾ ਨਾਲ ਇਸ ਖੇਡ ਨੂੰ ਸ਼ਰਮਸਾਰ ਹੋਣਾ ਪਿਆ। ਸਾਲ 2017 ਹੁਣ ਆਪਣੇ ਆਖਰੀ ਪੜਾਅ ਵਿੱਚ ਹੈ। ਪੂਰੇ ਸਾਲ ਦੇਸ਼-ਵਿਦੇਸ਼ ਦੇ ਖਿਡਾਰੀ ਆਪਣੀ ਖੇਡ ਦੀ ਵਜ੍ਹਾ ਨਾਲ ਸੁਰਖੀਆਂ ਵਿੱਚ ਰਹੇ। ਆਓ ਜਾਣਦੇ ਹਾਂ ਇਸ ਸਾਲ ਦੇ 5 ਅਜਿਹੇ ਵਿਵਾਦ ਜਿਸ ਦੀ ਚਰਚਾ ਰਹੀ।

 

1. ਵਿਰਾਟ ਕੋਹਲੀ-ਸਟੀਵ ਸਮਿਥ

ਸਾਲ 2017 ਦੀ ਸ਼ੁਰੂਆਤ ਹੀ ਵਿਵਾਦਾਂ ਨਾਲ ਹੋਈ। ਟੈਸਟ ਸੀਰੀਜ਼ ਲਈ ਭਾਰਤ ਦੌਰੇ ‘ਤੇ ਆਈ ਟੀਮ ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਤੇ ਵਿਰਾਟ ਕੋਹਲੀ ਵਿਚਾਲੇ ਮੈਦਾਨ ‘ਤੇ ਗਰਮਾ-ਗਰਮ ਬਹਿਸ ਦੇਖਣ ਨੂੰ ਮਿਲੀ। ਦਰਅਸਲ ਦੂਜੇ ਟੈਸਟ ਮੈਚ ਦੌਰਾਨ ਸਮਿਥ ਨੂੰ ਅੰਪਾਇਰ ਨੇ ਐਲਬੀਡਬਲਿਊ ਆਊਟ ਦਿੱਤਾ ਪਰ ਉਹ ਡੀਆਈਐਸ ਲਈ ਡਰੈਸਿੰਗ ਰੂਮ ਦੀ ਮਦਦ ਲੈਣ ਲੱਗੇ। ਸਮਿਥ ਨੂੰ ਅਜਿਹਾ ਕਰਦਿਆਂ ਦੇਖ ਕੋਹਲੀ ਆਪਣਾ ਆਪਾ ਗਵਾ ਬੈਠੇ ਤੇ ਕੋਹਲੀ-ਸਮਿਥ ਵਿਚਾਲੇ ਬਹਿਸ ਹੋਣ ਲੱਗੀ। ਹਾਲਾਂਕਿ ਅੰਪਾਇਰ ਨੇ ਸਮਿਥ ਨੂੰ ਡੀ.ਆਰ.ਐਸ. ਨਹੀਂ ਲੈਣ ਦਿੱਤਾ। ਬਾਅਦ ਵਿੱਚ ਸਮਿਥ ਨੇ ਸਫਾਈ ਦਿੰਦਿਆਂ ਕਿਹਾ ਕਿ ਉਸ ਵੇਲੇ ਉਹ ਬਰੇਨ ਫੇਡ ਹੋ ਗਏ ਸਨ।

 

2. ਵਿਰਾਟ ਕੋਹਲੀ-ਅਨਿਲ ਕੁੰਬਲੇ

ਵਿਰਾਟ ਕੋਹਲੀ ਤੇ ਭਾਰਤ ਦੇ ਮਹਾਨ ਸਪਿਨ ਗੇਂਦਬਾਜ਼ ਅਨਿਲ ਕੁੰਬਲੇ ਵਿਚਾਲੇ ਹੋਇਆ ਵਿਵਾਦ ਕ੍ਰਿਕਟ ਵਿੱਚ ਕਿਸੇ ਭੁਚਾਲ ਤੋਂ ਘੱਟ ਨਹੀਂ ਸੀ। ਵਿਰਾਟ-ਕੁੰਬਲੇ ਵਿਚਾਲੇ ਵਿਵਾਦ ਇੰਨਾ ਜ਼ਿਆਦਾ ਵਧ ਗਿਆ ਸੀ ਕਿ ਕੁੰਬਲੇ ਨੇ ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਤੋਂ ਅਸਤੀਫਾ ਤੱਕ ਦੇ ਦਿੱਤਾ। ਦਰਅਸਲ ਵਿਵਾਦ ਨੇ ਤੂਲ ਫੜਿਆ ਜਦੋਂ ਚੈਂਪੀਅਨਜ਼ ਟਰਾਫੀ ਦੌਰਾਨ ਬੀਸੀਸੀਆਈ ਨੇ ਕੋਚ ਦੇ ਅਹੁਦੇ ਲਈ ਅਰਜ਼ੀਆਂ ਮੰਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਸਮੇਂ ਤੱਕ ਕੁੰਬਲੇ ਟੀਮ ਇੰਡੀਆ ਦੇ ਮੁੱਖ ਕੋਚ ਸਨ ਤੇ ਉਨ੍ਹਾਂ ਦੇ ਕਾਰਜਕਾਲ ਨੂੰ ਵੈਸਟਇੰਡੀਜ਼ ਦੌਰੇ ਤੱਕ ਵਧਾ ਦਿੱਤਾ ਗਿਆ ਸੀ ਪਰ ਕਪਤਾਨ ਕੋਹਲੀ ਰਵੀ ਸ਼ਾਸ਼ਤਰੀ ਨੂੰ ਟੀਮ ਦਾ ਮੁੱਖ ਕੋਚ ਬਣਾਉਣਾ ਚਾਹੁੰਦੇ ਸਨ। ਅਜਿਹੇ ਵਿੱਚ ਕੁੰਬਲੇ ਨੇ ਚੈਂਪੀਅਨਜ਼ ਟਰਾਫੀ ਤੋਂ ਬਾਅਦ ਕੋਚ ਦੇ ਅਹੁਦੇ ਨੂੰ ਛੱਡਣਾ ਹੀ ਬਿਹਤਰ ਸਮਝਿਆ।

 

3. ਬੇਨ ਸਟੋਕਸ ਨਾਈਟ ਕਲੱਬ ਵਿਵਾਦ

ਸਾਲ 2017 ਵਿੱਚ ਇੰਗਲੈਂਡ ਦੇ ਸਭ ਤੋਂ ਵੱਡੇ ਆਲਰਾਊਂਡਰ ਦੇ ਰੂਪ ਵਿੱਚ ਉੱਭਰ ਕੇ ਆਉਣ ਵਾਲੇ ਬੇਨ ਸਟੋਕਸ ਐਸ਼ੇਜ਼ ਸੀਰੀਜ਼ ਤੋਂ ਪਹਿਲਾਂ ਬ੍ਰਿਸਟਲ ਦੇ ਇੱਕ ਨਾਈਟ ਕਲੱਬ ਦੇ ਬਾਹਰ ਮਾਰਕੁੱਟ ਦੇ ਇਲਜ਼ਾਮਾਂ ਵਿੱਚ ਗ੍ਰਿਫ਼ਤਾਰ ਹੋਏ। ਇਸ ਘਟਨਾ ਤੋਂ ਬਾਅਦ ਸਟੋਕਸ ਨੂੰ ਐਸੇਜ ਟੀਮ ਤੋਂ ਬਾਹਰ ਵੀ ਹੋਣਾ ਪਿਆ।

 

4. ਕ੍ਰਿਸ ਗੇਲ ਤੇ ਤੌਲੀਆ ਵਿਵਾਦ

ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਤੇ ਵਿਵਾਦਾਂ ਦਾ ਗੂੜ੍ਹਾ ਸਾਥ ਰਿਹਾ ਹੈ। ਸਾਲ 2017 ਵਿੱਚ ਇੱਕ ਔਰਤ ਨੇ ਗੇਲ ‘ਤੇ ਇਲਜ਼ਾਮ ਲਾਇਆ ਸੀ ਕਿ 2015 ਦੇ ਵਰਲਡ ਕੱਪ ਦੌਰਾਨ ਉਹ ਡਰੈਸਿੰਗ ਰੂਮ ਵਿੱਚ ਨਿਰਵਸਤਰ ਹੋ ਗਏ ਸਨ। ਇਸ ਤੋਂ ਬਾਅਦ ਗੇਲ ‘ਤੇ ਮੁਕੱਦਮਾ ਵੀ ਚੱਲਿਆ ਪਰ ਸਬੂਤਾਂ ਦੀ ਘਾਟ ਕਰਕੇ ਗੇਲ ਨੂੰ ਉਨ੍ਹਾਂ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ।

 

5. ਵਿਰੇਂਦਰ ਸਹਿਵਾਗ

ਟੀਮ ਇੰਡੀਆ ਦੇ ਸਾਬਕਾ ਵਿਸਫੋਟਕ ਬੱਲੇਬਾਜ਼ ਵਿਰੇਂਦਰ ਸਹਿਵਾਗ ਆਪਣੀ ਬੇਬਾਕੀ ਲਈ ਜਾਣੇ ਜਾਂਦੇ ਹੈ ਤੇ ਖੁੱਲ੍ਹ ਕੇ ਆਪਣੀ ਗੱਲ ਰੱਖਦੇ ਹਨ। ਸਾਲ 2017 ਵਿੱਚ ਕੋਹਲੀ ਤੇ ਕੁੰਬਲੇ ਵਿਚਾਲੇ ਵਿਵਾਦ ਹਾਲੇ ਘਟਿਆ ਨਹੀਂ ਸੀ ਕਿ ਸਹਿਵਾਗ ਦੇ ਇੱਕ ਵਿਵਾਦਤ ਬਿਆਨ ਨੇ ਇਸ ਨੂੰ ਹੋਰ ਤੂਲ ਦੇ ਦਿੱਤਾ। ਦਰਅਸਲ ਕੁੰਬਲੇ ਦੇ ਅਸਤੀਫਾ ਦੇਣ ਮਗਰੋਂ ਸ਼ਾਸ਼ਤਰੀ ਤੋਂ ਇਲਾਵਾ ਸਹਿਵਾਗ ਨੇ ਵੀ ਕੋਚ ਦੇ ਅਹੁਦੇ ਲਈ ਅਰਜ਼ੀ ਦਿੱਤੀ ਸੀ ਤੇ ਸਹਿਵਾਗ ਟੀਮ ਦੇ ਨਵੇਂ ਕੋਚ ਬਣਨ ਦੀ ਰੇਸ ਵਿੱਚ ਸਭ ਤੋਂ ਅੱਗੇ ਚੱਲ ਰਹੇ ਸਨ, ਪਰ ਆਖੀਰ ਵਿੱਚ ਸ਼ਾਸ਼ਤਰੀ ਨੂੰ ਭਾਰਤ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ, ਓਦੋਂ ਸਹਿਵਾਗ ਨੇ ਇਹ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੂੰ ਇਸ ਲਈ ਕੋਚ ਨਹੀਂ ਬਣਾਇਆ ਗਿਆ ਕਿਉਂਕਿ ਬੀਸੀਸੀਆਈ ਵਿੱਚ ਉਨ੍ਹਾਂ ਦੀ ਕੋਈ ਸੈਟਿੰਗ ਨਹੀਂ ਸੀ।

First Published: Wednesday, 27 December 2017 5:22 PM

Related Stories

ਸਮਿਥ 'ਤੇ ਲੱਗੇ ਗੇਂਦ ਨਾਲ ਛੇੜਛਾੜ ਦੇ ਇਲਜ਼ਾਮ
ਸਮਿਥ 'ਤੇ ਲੱਗੇ ਗੇਂਦ ਨਾਲ ਛੇੜਛਾੜ ਦੇ ਇਲਜ਼ਾਮ

ਨਵੀਂ ਦਿੱਲੀ: ਇੰਗਲੈਂਡ ਕ੍ਰਿਕਟ ਟੀਮ ਨੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਨੂੰ 3-0 ਨਾਲ

ਟੀਮ ਮੈਨੇਜਮੈਂਟ 'ਤੇ ਭੜਕੇ ਭੱਜੀ
ਟੀਮ ਮੈਨੇਜਮੈਂਟ 'ਤੇ ਭੜਕੇ ਭੱਜੀ

ਕੋਲਕਾਤਾ: ਸਾਊਥ ਅਫ਼ਰੀਕਾ ਵਿੱਚ ਟੀਮ ਇੰਡੀਆ ਦੀ ਮਾੜੀ ਪਰਫਾਰਮੈਂਸ ਬਾਰੇ ਚਾਰੇ

ਇੰਗਲੈਂਡ-ਆਸਟ੍ਰੇਲੀਆ ਕ੍ਰਿਕਟ ਮੈਚ 'ਚ ਪੁਲਿਸਵਾਲਾ ਬਣਿਆ ਹੀਰੋ
ਇੰਗਲੈਂਡ-ਆਸਟ੍ਰੇਲੀਆ ਕ੍ਰਿਕਟ ਮੈਚ 'ਚ ਪੁਲਿਸਵਾਲਾ ਬਣਿਆ ਹੀਰੋ

ਨਵੀਂ ਦਿੱਲੀ/ਸਿਡਨੀ: ਇੰਗਲੈਂਡ ਤੇ ਆਸਟ੍ਰੇਲੀਆ ਵਿਚਾਲੇ 5 ਮੈਚਾਂ ਦੀ ਸੀਰੀਜ਼

ਟੀਮ ਇੰਡੀਆ ਦੀ ਮਾੜੀ ਪ੍ਰਫਾਰਮੈਂਸ 'ਤੇ ਭੜਕੇ ਪ੍ਰਭਾਕਰ
ਟੀਮ ਇੰਡੀਆ ਦੀ ਮਾੜੀ ਪ੍ਰਫਾਰਮੈਂਸ 'ਤੇ ਭੜਕੇ ਪ੍ਰਭਾਕਰ

ਕੋਲਕਾਤਾ: ਟੀਮ ਇੰਡੀਆ ਦੇ ਸਾਬਕਾ ਕੈਪਟਨ ਐਮਐਸ ਧੋਨੀ ਨੇ ਮੌਜ਼ੂਦਾ ਕਪਤਾਨ ਵਿਰਾਟ

ਡਿਊਮਨੀ ਨੇ ਬਣਾਇਆ ਓਵਰ 'ਚ 37 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ
ਡਿਊਮਨੀ ਨੇ ਬਣਾਇਆ ਓਵਰ 'ਚ 37 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ

ਨਵੀਂ ਦਿੱਲੀ: ਸਾਊਥ ਅਫ਼ਰੀਕਾ ਦੇ ਸਟਾਰ ਕ੍ਰਿਕਟਰ ਜੇਪੀ ਡਿਊਮਿਨੀ ਨੇ ਇੱਕ ਓਵਰ ਵਿੱਚ

IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..
IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..

ਨਵੀਂ ਦਿੱਲੀ-ਤਿੰਨ ਟੈਸਟ, 6 ਇਕ ਦਿਨਾ ਅਤੇ 6 ਟੀ-20 ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ

ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?
ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?

ਚੇਨਈ :ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਖਿਡਾਰੀ ਰਵੀਚੰਦਰਨ

ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ
ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ

ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ
ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਣ ਹਰਮਨਪ੍ਰੀਤ ਕੌਰ ਪੰਜਾਬ ਸਰਕਾਰ ਤੇ

ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ
ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ਹਰਪਿੰਦਰ ਸਿੰਘ   ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ