2017 'ਚ ਆਪਣੇ ਹੀ ਰਿਕਾਰਡ ਨੂੰ ਤੋੜ ਬੁਲੰਦੀਆਂ 'ਤੇ ਟੀਮ ਇੰਡੀਆ

By: ਏਬੀਪੀ ਸਾਂਝਾ | | Last Updated: Tuesday, 26 December 2017 12:37 PM
2017 'ਚ ਆਪਣੇ ਹੀ ਰਿਕਾਰਡ ਨੂੰ ਤੋੜ ਬੁਲੰਦੀਆਂ 'ਤੇ ਟੀਮ ਇੰਡੀਆ

ਨਵੀਂ ਦਿੱਲੀ: ਸ੍ਰੀਲੰਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਕਲੀਨ ਸਵੀਪ ਕਰਨ ਤੋਂ ਬਾਅਦ ਟੀਮ ਇੰਡੀਆ ਜਿੱਤ ਦੇ ਨਵੇਂ ਰਿਕਾਰਡ ‘ਤੇ ਪਹੁੰਚ ਗਈ ਹੈ। ਭਾਰਤੀ ਕ੍ਰਿਕਟ ਟੀਮ ਨੇ ਸਾਲ 2017 ਵਿੱਚ ਤਿੰਨੇ ਫਾਰਮੈਟ ਵਿੱਚ 53 ਮੈਚ ਖੇਡੇ ਜਿਨ੍ਹਾਂ ਵਿੱਚ 37 ਵਿੱਚ ਜਿੱਤ ਦਰਜ ਕੀਤੀ ਜੋ ਇੱਕ ਸਾਲ ਵਿੱਚ ਬਹੁਤ ਬਿਹਤਰ ਪ੍ਰਦਰਸ਼ਨ ਹੈ।

ਭਾਰਤ ਨੇ 2017 ਵਿੱਚ 11 ਟੈਸਟ ਮੈਚ ਖੇਡੇ ਜਿਸ ਵਿੱਚ ਸੱਤ ਮੈਚ ਜਿੱਤੇ ਤੇ ਇੱਕ ਵਿੱਚ ਹਾਰੇ। ਬਾਕੀ ਤਿੰਨ ਡਰਾਅ ਹੋ ਗਏ। ਇਸ ਸਾਲ 29 ਵਨਡੇ ਖੇਡੇ, ਇਨ੍ਹਾਂ ਵਿੱਚ 21 ਜਿੱਤੇ ਤੇ ਸਿਰਫ 7 ਮੈਚ ਹੀ ਹਾਰੇ। ਇੱਕ ਮੈਚ ਦਾ ਨਤੀਜਾ ਨਹੀਂ ਆਇਆ। ਇਸੇ ਤਰ੍ਹਾਂ ਟੀ-20 ਵਿੱਚ ਭਾਰਤ ਨੇ 2017 ਵਿੱਚ 13 ਮੈਚ ਖੇਡੇ ਤੇ 9 ਮੈਚ ਦਿੱਤੇ ਤੇ ਚਾਰ ਹਾਰੇ।

ਇੱਕ ਸਾਲ ਵਿੱਚ ਇਹ ਭਾਰਤ ਦੀ ਸ਼ਾਨਦਾਰ ਕਾਰਗੁਜ਼ਾਰੀ ਹੈ। ਇਸ ਤੋਂ ਪਹਿਲਾਂ 2016 ਵਿੱਚ 46 ਮੈਚਾਂ ਵਿੱਚੋਂ 31 ਜਿੱਤੇ ਸਨ। ਪਿਛਲੇ ਸਾਲ ਭਾਰਤੀ ਟੀਮ ਨੇ ਰਿਕਾਰਡ 9 ਟੈਸਟ, ਸੱਤ ਵਨਡੇ ਤੇ ਰਿਕਾਰਡ 15 ਟੀ-20 ਮੈਚ ਜਿੱਤੇ ਸਨ। ਕਿਸੇ ਇੱਕ ਸਾਲ ਵਿੱਚ ਵੱਧ ਤੋਂ ਵੱਧ ਮੈਚ ਜਿੱਤਣ ਦਾ ਰਿਕਾਰਡ 24 ਹੈ ਜੋ 1998 ਵਿੱਚ ਬਣਿਆ ਸੀ।

ਇੱਕ ਸਾਲ ਵਿੱਚ ਸਭ ਤੋਂ ਵੱਧ ਮੈਚ ਜਿੱਤਣ ਦਾ ਰਿਕਾਰਡ ਆਸਟ੍ਰੇਲੀਆ ਦੀ ਟੀਮ ਕੋਲ ਹੈ। ਆਸਟ੍ਰੇਲੀਆ ਨੇ 2003 ਵਿੱਚ 47 ਵਿੱਚੋਂ 38 ਮੈਚ ਜਿੱਤੇ ਸਨ। ਭਾਰਤ ਹੁਣ ਇਸ ਲਿਸਟ ਵਿੱਚ ਦੂਜੇ ਨੰਬਰ ‘ਤੇ ਆ ਗਿਆ ਹੈ। ਇਸ ਤੋਂ ਬਾਅਦ ਆਸਟ੍ਰੇਲੀਆ (1999 ਵਿੱਚ 35), ਪਾਕਿਸਤਾਨ (2011 ਵਿੱਚ 34), ਆਸਟ੍ਰੇਲੀਆ (2007 ਤੇ 2009 ਵਿੱਚ 33 ਜਿੱਤ) ਤੇ ਸ੍ਰੀਲੰਕਾ (2014 ਵਿੱਚ 33 ਜਿੱਤ) ਦਾ ਨੰਬਰ ਆਉਂਦਾ ਹੈ।

First Published: Tuesday, 26 December 2017 12:37 PM

Related Stories

IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..
IND vs SA: ਰਵਿੰਦਰ ਜਡੇਜਾ ਨੇ ਸ਼ੇਅਰ ਕੀਤੀ ਸ਼ੇਰ ਨਾਲ ਤਸਵੀਰ..

ਨਵੀਂ ਦਿੱਲੀ-ਤਿੰਨ ਟੈਸਟ, 6 ਇਕ ਦਿਨਾ ਅਤੇ 6 ਟੀ-20 ਮੈਚਾਂ ਦੀ ਲੜੀ ਦੇ ਲਈ ਭਾਰਤੀ ਟੀਮ

ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?
ਅਸ਼ਵਿਨ ਨੂੰ ਧੋਨੀ ਮੁੜ ਟੀਮ 'ਚ ਕਿਉਂ ਸ਼ਾਮਲ ਕਰਨਾ ਚਾਹੁੰਦੇ?

ਚੇਨਈ :ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਖਿਡਾਰੀ ਰਵੀਚੰਦਰਨ

ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ
ਕੁੱਲ ਹਿੰਦ ਅੰਤਰਵਰਸਿਟੀ ਹਾਕੀ 5-ਸਾਈਡ ਚੈਂਪੀਅਨਸ਼ਿਪ ਸ਼ੁਰੂ

ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੀ ਖੇਡ ਨਿਰਦੇਸ਼ਕਾ ਡਾ. ਗੁਰਦੀਪ ਕੌਰ ਰੰਧਾਵਾ ਦੀ

ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ
ਹਰਮਨਪ੍ਰੀਤ ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਣ ਹਰਮਨਪ੍ਰੀਤ ਕੌਰ ਪੰਜਾਬ ਸਰਕਾਰ ਤੇ

ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ
ਰੇਲਵੇ ਤੇ ਪੰਜਾਬ ਪੁਲਿਸ ਵਿਚਕਾਰ ਫਸੀ ਸਟਾਰ ਕ੍ਰਿਕੇਟਰ ਹਰਮਨਪ੍ਰੀਤ

ਹਰਪਿੰਦਰ ਸਿੰਘ   ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ

ਜੋ ਕੰਮ ਸਚਿਨ ਤੇ ਦ੍ਰਵਿੜ ਵੀ ਨਾ ਕਰ ਸਕੇ, ਉਹ ਕੋਹਲੀ ਨੇ ਕਰ ਦਿਖਾਇਆ
ਜੋ ਕੰਮ ਸਚਿਨ ਤੇ ਦ੍ਰਵਿੜ ਵੀ ਨਾ ਕਰ ਸਕੇ, ਉਹ ਕੋਹਲੀ ਨੇ ਕਰ ਦਿਖਾਇਆ

ਨਵੀਂ ਦਿੱਲੀ: ਦੱਖਣੀ ਅਫਰੀਕਾ ਵਿਰੁੱਧ ਸੈਂਚੁਰੀਅਨ ਟੈਸਟ ਵਿੱਚ ਹਾਰ ਤੋਂ ਬਾਅਦ

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ
ਖੇਡ ਦੇ ਨਾਂ 'ਤੇ ਤਿੰਨ ਮੌਤਾਂ, 70 ਜ਼ਖ਼ਮੀ

ਚੇਨਈ: ਬਲਦਾਂ ਦੀ ਖੇਡ ਜਲੀਕੱਟੂ ਨੇ ਤਿੰਨ ਜਾਨਾਂ ਲੈ ਲਈਆਂ ਤੇ 70 ਲੋਕਾਂ ਨੂੰ ਜ਼ਖ਼ਮੀ

ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ
ਬੱਲੇਬਾਜ਼ਾਂ ਕਾਰਨ ਭਾਰਤ ਨੂੰ ਦੂਜੇ ਟੈਸਟ 'ਚ ਵੀ ਹਾਰ, ਸੀਰੀਜ਼ ਵੀ ਹੱਥੋਂ ਗਈ

ਨਵੀਂ ਦਿੱਲੀ: ਸੈਂਚੂਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਦੱਖਣੀ

ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ
ਰਿਨਾਲਡੀਨੋ ਦੀ ਫੁਟਬਾਲ ਨੂੰ ਅਲਵਿਦਾ

ਸਾਓ ਪਾਉਲੋ: ਬ੍ਰਾਜ਼ੀਲ ਦੇ ਵਿਸ਼ਵ ਕੱਪ ਜੇਤੂ ਫੁਟਬਾਲਰ ਰਿਨਾਲਡੀਨੋ ਨੇ ਫੁਟਬਾਲ ਨੂੰ