ਫਿਰੋਜ਼ਪੁਰ ਦੇ ਕ੍ਰਿਕਟਰ ਲਈ ਯੁਵਰਾਜ ਦੀ ਤਾਰੀਫ

By: pervezsandhu | | Last Updated: Monday, 27 February 2017 3:47 PM
ਫਿਰੋਜ਼ਪੁਰ ਦੇ ਕ੍ਰਿਕਟਰ ਲਈ ਯੁਵਰਾਜ ਦੀ ਤਾਰੀਫ

ਨਵੀਂ ਦਿੱਲੀ – ਯੁਵਰਾਜ ਸਿੰਘ ਜਦ ਬੱਲੇਬਾਜ਼ੀ ਕਰਨ ਉਤਰਦੇ ਹਨ ਤਾਂ ਟੀਮ ਅਤੇ ਵਿਰੋਧੀ ਟੀਮ ‘ਚ ਸ਼ਾਮਿਲ ਖਿਡਾਰੀ ਵੀ ਉਨ੍ਹਾਂ ਦੇ ਫੈਨ ਹੋ ਜਾਂਦੇ ਹਨ। ਯੁਵੀ ਦੀ ਬੱਲੇਬਾਜ਼ੀ ਦਾ ਅੰਦਾਜ਼ ਅਜਿਹਾ ਹੈ ਕਿ ਹਰ ਕੋਈ ਉਨ੍ਹਾਂ ਦੀ ਵਾਹ-ਵਾਹੀ ਕਰਦਾ ਹੈ। ਪਰ ਐਤਵਾਰ ਨੂੰ ਇੱਕ ਯੁਵਾ ਖਿਡਾਰੀ ਨੇ ਯੁਵਰਾਜ ਸਿੰਘ ਸਾਹਮਣੇ ਅਜੇਹੀ ਬੱਲੇਬਾਜ਼ੀ ਕੀਤੀ ਅਤੇ ਯੁਵੀ ਵੀ ਇਸ ਖਿਡਾਰੀ ਦੀ ਤਾਰੀਫ ਕਰਨੋ ਖੁਦ ਨੂੰ ਰੋਕ ਨਹੀਂ ਸਕੇ। ਯੁਵਰਾਜ ਸਿੰਘ ਨੇ ਟਵੀਟ ਕਰਕੇ ਫਿਰੋਜ਼ਪੁਰ ਦੇ ਇਸ ਬੱਲੇਬਾਜ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਮੁਸ਼ਕਿਲ ਵਿਕਟ ‘ਤੇ ਇਸ ਬੱਲਬਾਜ ਨੇ ਕਮਾਲ ਕਰ ਵਿਖਾਇਆ। ਇਹ ਯੁਵਾ ਬੱਲੇਬਾਜ ਹੈ ਸ਼ੁਭਮਨ ਗਿੱਲ।

1326844_Wallpaper2  yuvraj-singh-feature
ਵਿਜੈ ਹਜ਼ਾਰੇ ਟਰਾਫੀ ਦੇ ਮੈਚ ‘ਚ ਐਤਵਾਰ ਨੂੰ ਪੰਜਾਬ ਦਾ ਮੈਚ ਅਸਮ ਨਾਲ ਹੋਇਆ। ਇਹ ਮੈਚ ਤਾਂ ਅਸਮ ਨੇ ਜਿੱਤਿਆ ਪਰ ਇਸ ਮੈਚ ‘ਚ ਦਿਲ ਸ਼ੁਭਮਨ ਗਿੱਲ ਨੇ ਜਿੱਤੇ। ਗੇਂਦਬਾਜ਼ੀ ਲਈ ਚੰਗੀ ਸਾਬਿਤ ਹੋਣ ਵਾਲੀ ਪਿਚ ‘ਤੇ ਸ਼ੁਭਮਨ ਗਿੱਲ ਨੇ 121 ਰਨ ਦੀ ਪਾਰੀ ਖੇਡੀ। ਖਾਸ ਗੱਲ ਇਹ ਸੀ ਕਿ ਜਿਸ ਵਿਕਟ ‘ਤੇ ਯੁਵਰਾਜ ਸਿੰਘ ਖਾਤਾ ਵੀ ਨਹੀਂ ਖੋਲ ਸਕੇ ਅਤੇ ਮਨਦੀਪ ਸਿੰਘ ਤੇ ਮਨਨ ਵੋਹਰਾ ਵਰਗੇ ਦਿੱਗਜ ਵੀ ਸਸਤੇ ‘ਚ ਨਿਪਟ ਗਏ, ਉਸੇ ਵਿਕਟ ‘ਤੇ ਸ਼ੁਭਮਨ ਗਿੱਲ ਨੇ ਕਮਾਲ ਦੀ ਬੱਲੇਬਾਜ਼ੀ ਕਰਕੇ ਵਿਖਾਈ। ਸ਼ੁਭਮਨ ਗਿੱਲ ਨੇ 129 ਗੇਂਦਾਂ ‘ਤੇ 121 ਰਨ ਦੀ ਪਾਰੀ ਖੇਡੀ। ਸ਼ੁਭਮਨ ਗਿੱਲ ਦੀ ਪਾਰੀ ‘ਚ 11 ਚੌਕੇ ਅਤੇ 1 ਛੱਕਾ ਸ਼ਾਮਿਲ ਸੀ। ਸ਼ੁਭਮਨ ਗਿੱਲ ਦੀ ਦਮਦਾਰ ਪਾਰੀ ਦਾ ਅੰਦਾਜ਼ਾ ਲਗਾਉਣ ਲਈ ਇੰਨਾ ਹੀ ਕਾਫੀ ਹੈ ਕਿ ਪੰਜਾਬ ਦੇ 244 ਰਨ ਦੇ ਸਕੋਰ ‘ਚ 121 ਰਨ ਸ਼ੁਭਮਨ ਗਿੱਲ ਨੇ ਇਕੱਲੇ ਹੀ ਬਣਾ ਦਿੱਤੇ।

file  spr4
ਯੁਵਰਾਜ ਸਿੰਘ ਦਾ ਟਵੀਟ

20h20 hours ago

Saw a serious talent today shubman gill only 17 years of age ! A brilliant ton on a tough wicket

 
livelinkshubhamcricket  Player of Punjab Ranji Team Yuvraj Singh giving tips to Manan Vohra during net practice at PCA Stadium in Mohali on Tuesday, January 27 2015. Express photo by Jasbir Malhi

ਹਾਲ ‘ਚ ਸ਼ੁਭਮਨ ਗਿੱਲ ਨੇ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਲਈ ਕਮਾਲ ਕਰਕੇ ਵਿਖਾਇਆ ਸੀ। ਇੰਗਲੈਂਡ ਖਿਲਾਫ ਖੇਡੀ ਗਈ ਅੰਡਰ-19 ਵਨਡੇ ਸੀਰੀਜ਼ ‘ਚ ਸ਼ੁਭਮਨ ਗਿੱਲ ਨੇ ਲਗਾਤਾਰ 2 ਸੈਂਕੜੇ ਠੋਕ ਸਭ ਦਾ ਧਿਆਨ ਆਪਣੇ ਵਲ ਖਿੱਚਿਆ ਸੀ। ਵਨਡੇ ਸੀਰੀਜ਼ ਦੇ ਪਹਿਲੇ 2 ਮੈਚਾਂ ‘ਚ ਸ਼ੁਭਮਨ ਗਿੱਲ ਨੂੰ ਵਨ-ਡਾਊਨ ਨੰਬਰ (ਤੀਜੇ ਨੰਬਰ) ‘ਤੇ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਸ਼ੁਭਮਨ ਗਿੱਲ ਨੇ ਪਹਿਲੇ ਮੈਚ ‘ਚ 27 ਗੇਂਦਾਂ ‘ਤੇ 29 ਰਨ ਦੀ ਪਾਰੀ ਖੇਡੀ। ਦੂਜੇ ਮੈਚ ‘ਚ ਸ਼ੁਭਮਨ ਗਿੱਲ ਨੇ 24 ਰਨ ਦਾ ਯੋਗਦਾਨ ਪਾਇਆ। ਪਰ ਸ਼ੁਭਮਨ ਗਿੱਲ ਦਾ ਅਸਲੀ ਜਲਵਾ ਅਜੇ ਬਾਕੀ ਸੀ। ਤੀਜੇ ਮੈਚ ‘ਚ ਗਿੱਲ ਨੇ ਓਪਨਿੰਗ ਕਰਨ ਲਈ ਭੇਜਿਆ ਗਿਆ। 216 ਰਨ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਲਈ ਸਲਾਮੀ ਬੱਲੇਬਾਜ ਸ਼ੁਭਮਨ ਗਿੱਲ ਨੇ ਦਮਦਾਰ ਬੱਲੇਬਾਜ਼ੀ ਕੀਤੀ। ਸ਼ੁਭਮਨ ਗਿੱਲ ਨੇ 138 ਰਨ ਦੀ ਨਾਬਾਦ ਪਾਰੀ ਖੇਡ ਟੀਮ ਇੰਡੀਆ ਨੂੰ ਜਿੱਤ ਹਾਸਿਲ ਕਰਵਾਈ। ਸ਼ੁਭਮਨ ਗਿੱਲ ਦੀ ਪਾਰੀ ‘ਚ 17 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਮੁੰਬਈ ‘ਚ ਚੌਥੇ ਵਨਡੇ ‘ਚ ਵੀ ਸ਼ੁਭਮਨ ਗਿੱਲ ਨੇ ਤੀਜੇ ਵਨਡੇ ਦੇ ਕਮਾਲ ਨੂੰ ਦੋਹਰਾਇਆ ਅਤੇ ਸੈਂਕੜਾ ਠੋਕਿਆ। ਸ਼ੁਭਮਨ ਗਿੱਲ ਨੇ 160 ਰਨ ਦੀ ਪਾਰੀ ਖੇਡੀ। ਸ਼ੁਭਮਨ ਗਿੱਲ ਨੇ 120 ਗੇਂਦਾਂ ‘ਤੇ 23 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 160 ਰਨ ਬਣਾਏ। 

First Published: Monday, 27 February 2017 3:47 PM

Related Stories

ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ
ਪਦਮ ਭੂਸ਼ਣ ਬਣਨਗੇ ਮਹਿੰਦਰ ਧੋਨੀ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮਹਿੰਦਰ ਸਿੰਘ ਧੋਨੀ

ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ
ਰਾਠੌਰ ਦੇ ਰਾਜ 'ਚ ਪੰਜਾਬ ਦੇ ਖਿਡਾਰੀ ਨਾਲ ਧੱਕੇਸ਼ਾਹੀ

ਚੰਡੀਗੜ੍ਹ: ਰਾਜਵਰਧਨ ਸਿੰਘ ਰਾਠੌਰ ਨੇ ਖੇਡ ਮੰਤਰੀ ਦਾ ਅਹੁਦਾ ਮਿਲਣ ਤੋਂ ਬਾਅਦ

ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ
ਪੀ.ਵੀ. ਸਿੰਧੂ ਨੇ ਰਚਿਆ ਇਤਿਹਾਸ, ਵਿਸ਼ਵ ਚੈਂਪੀਅਨ ਨੂੰ ਦਿੱਤੀ ਮਾਤ

ਸਿਓਲ: ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ

ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..
ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਦਾ ਵੱਡਾ ਬਿਆਨ..

ਨਵੀਂ ਦਿੱਲੀ : ਟੀਮ ਇੰਡੀਆ ਦੇ ਮੁੱਖ ਕੋਚ ਦੇ ਅਹੁਦੇ ਨੂੰ ਲੈ ਕੇ ਵਰਿੰਦਰ ਸਹਿਵਾਗ ਨੇ

24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ
24 ਅਕਤੂਬਰ ਤੋਂ ਸ਼ੁਰੂ ਹੋਵੇਗੀ ਵਰਲਡ ਕਬੱਡੀ ਲੀਗ

ਚੰਡੀਗੜ੍ਹ: ਵਰਲਡ ਕਬੱਡੀ ਲੀਗ ਦਾ ਆਗਾਜ਼ 24 ਅਕਤੂਬਰ ਤੋਂ ਜਲੰਧਰ ਦੇ ਗੁਰੂ ਗੋਬਿੰਦ

ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ
ਧੋਨੀ ਬਾਰੇ ਰਵੀ ਸ਼ਾਸਤਰੀ ਦਾ ਵੱਡਾ ਬਿਆਨ

ਨਵੀਂ ਦਿੱਲੀ: ਕ੍ਰਿਕਟ ਖਿਡਾਰੀ ਮਹਿੰਦਰ ਧੋਨੀ ਦੇ ਪੱਖ ਵਿੱਚ ਬਿਆਨ ਦਿੰਦੇ ਹੋਏ ਰਵੀ

ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ
ਟੀਮ ਇੰਡੀਆ ਨੂੰ ਵੱਡਾ ਝਟਕਾ, ਧਵਨ ਤਿੰਨ ਮੈਚਾਂ ਤੋਂ ਬਾਹਰ

ਕੋਲੰਬੋ: ਸ਼੍ਰੀਲੰਕਾ ਵਿਰੁੱਧ ਦੌਰੇ ‘ਤੇ ਧਮਾਕੇਦਾਰ ਫੌਰਮ ਵਿੱਚ ਰਹੇ ਟੀਮ ਇੰਡੀਆ

ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ
ਆਖਰ ਜਾਗ ਹੀ ਪਿਆ ਕੈਪਟਨ ਦਾ ਖੇਡ ਵਿਭਾਗ

ਚੰਡੀਗੜ੍ਹ: ਕੁਝ ਵਕਫ਼ੇ ਬਾਅਦ ਹੀ ਸਹੀ ਪਰ ਪੰਜਾਬ ਦਾ ਖੇਡ ਵਿਭਾਗ ਜਾਗਿਆ ਹੈ। ਉਸ ਨੇ