ਜਰਮਨੀ ਮਸਲੇ 'ਚ ਦੋਵੇਂ ਧਿਰਾਂ ਹੋਣਗੀਆਂ ਅਕਾਲ ਤਖਤ ਸਾਹਿਬ ਵਿਖੇ ਤਲਬ

By: ABP SANJHA | | Last Updated: Wednesday, 17 May 2017 12:08 PM
ਜਰਮਨੀ ਮਸਲੇ 'ਚ ਦੋਵੇਂ ਧਿਰਾਂ ਹੋਣਗੀਆਂ ਅਕਾਲ ਤਖਤ ਸਾਹਿਬ ਵਿਖੇ ਤਲਬ

ਅੰਮ੍ਰਿਤਸਰ: ਜਰਮਨੀ ਦੇ ਫਰੈਂਕਫਰਟ ਸ਼ਹਿਰ ਦੇ ਗੁਰਦੁਆਰਾ ਸਿੱਖ ਸੈਂਟਰ ਵਿੱਚ ਵਾਪਰੀ ਟਕਰਾਅ ਦੀ ਘਟਨਾ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਇਸ ਮਾਮਲੇ ਦੀ ਜਾਂਚ ਕਰਾਉਣ ਅਤੇ ਦੋਵਾਂ ਧਿਰਾਂ ਨੂੰ ਅਕਾਲ ਤਖ਼ਤ ‘ਤੇ ਤਲਬ ਕਰਨ ਦਾ ਫ਼ੈਸਲਾ ਕੀਤਾ ਹੈ। ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰੇ ਵਿੱਚ ਸਿੱਖਾਂ ਦੇ ਆਪਸੀ ਟਕਰਾਅ ਦੀ ਘਟਨਾ ਨੂੰ ਨਿੰਦਣਯੋਗ ਅਤੇ ਮੰਦਭਾਗੀ ਦੱਸਦਿਆਂ ਕਿਹਾ ਕਿ ਇਸ ਘਟਨਾ ਨੇ ਸਿੱਖੀ ਨੂੰ ਸ਼ਰਮਸਾਰ ਕੀਤਾ ਹੈ।

 

ਉਨ੍ਹਾਂ ਕਿਹਾ ਕਿ ਵਿਦੇਸ਼ ਵਿੱਚ ਸਿੱਖਾਂ ਅਤੇ ਸਿੱਖੀ ਨੂੰ ਜਿੱਥੇ ਮਾਣ ਸਤਿਕਾਰ ਮਿਲ ਰਿਹਾ ਹੈ, ਉਥੇ ਸਿੱਖ ਭਾਈਚਾਰਾ ਆਪਸ ਵਿੱਚ ਲੜ ਕੇ ਇਕ ਦੂਜੇ ਦੀਆਂ ਦਸਤਾਰਾਂ ਉਤਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਰਪ ਵਿੱਚ ਜਿੱਥੇ ਸਿੱਖ ਪਹਿਲਾਂ ਹੀ ਦਸਤਾਰ ਦੇ ਮੁੱਦੇ ‘ਤੇ ਕਾਨੂੰਨੀ ਲੜਾਈ ਲੜ ਰਹੇ ਹਨ, ਉਥੇ ਦਸਤਾਰ ਦੀ ਬੇਅਦਬੀ ਕਰਨਾ ਅਤਿ ਮੰਦਭਾਗਾ ਹੈ। ਇਸ ਨਾਲ ਕਾਨੂੰਨੀ ਲੜਾਈ ਕਮਜ਼ੋਰ ਹੋਵੇਗੀ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕੁਝ ਲੋਕਾਂ ਨੇ ਆਪਣੀ ਜ਼ਿੱਦ ਨੂੰ ਪੂਰਾ ਕਰਨ ਲਈ ਸਿੱਖ ਕੌਮ ਨੂੰ ਨੀਵਾਂ ਕੀਤਾ ਹੈ।

First Published: Wednesday, 17 May 2017 12:07 PM

Related Stories

ਕੈਪਟਨ ਵੱਲੋਂ ਖਾਲਿਸਤਾਨੀਆਂ ਨੂੰ ਖੁੱਲ੍ਹੀ ਵੰਗਾਰ, ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ
ਕੈਪਟਨ ਵੱਲੋਂ ਖਾਲਿਸਤਾਨੀਆਂ ਨੂੰ ਖੁੱਲ੍ਹੀ ਵੰਗਾਰ, ਜ਼ੈੱਡ ਪਲੱਸ ਸੁਰੱਖਿਆ ਲੈਣ...

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਫੀਆ ਰਿਪੋਰਟਾਂ ਤੇ ਸ਼ਰੇਆਮ

ਇਲਾਜ ਦੇ ਬਹਾਨੇ ਡਾਕਟਰ ਦਾ ਸ਼ਰਮਨਾਕ ਕਾਰਾ, ਚੱਪਲਾਂ ਨਾਲ ਹੋਈ ਪਰੇਡ
ਇਲਾਜ ਦੇ ਬਹਾਨੇ ਡਾਕਟਰ ਦਾ ਸ਼ਰਮਨਾਕ ਕਾਰਾ, ਚੱਪਲਾਂ ਨਾਲ ਹੋਈ ਪਰੇਡ

ਅੰਬਾਲਾ: ਇੱਥੋਂ ਦੇ ਇੱਕ ਡਾਕਟਰ ਉੱਤੇ ਮਹਿਲਾ ਮਰੀਜ਼ ਨਾਲ ਛੇੜਛਾੜ ਕਰਨ ਦਾ ਮਾਮਲਾ

ਰਾਣਾ ਗੁਰਜੀਤ ਦੇ 'ਨੌਕਰ' ਰਾਤੋ-ਰਾਤ ਬਣੇ ਕਰੋੜਪਤੀ ਠੇਕੇਦਾਰ
ਰਾਣਾ ਗੁਰਜੀਤ ਦੇ 'ਨੌਕਰ' ਰਾਤੋ-ਰਾਤ ਬਣੇ ਕਰੋੜਪਤੀ ਠੇਕੇਦਾਰ

ਚੰਡੀਗੜ੍ਹ: ਪੰਜਾਬ ਵਿੱਚ ਸ਼ੁੱਕਰਵਾਰ ਨੂੰ ਹੋਈ ਰੇਤਾ-ਬਜਰੀ ਦੀਆਂ ਖੱਡਾਂ ਦੀ ਬੋਲੀ

ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫਾ
ਸਿੱਖਿਆ ਬੋਰਡ ਦੇ ਚੇਅਰਮੈਨ ਵੱਲੋਂ ਅਸਤੀਫਾ

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ

ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ

10 ਵੀਂ ਦੇ ਨਤੀਜੇ ਤੋਂ ਨਿਰਾਸ਼ ਪੰਜ ਵਿਦਿਆਰਥੀਆਂ ਕੀਤੀ ਖੁਦਕੁਸ਼ੀ-ਇੱਕ ਗੰਭੀਰ
10 ਵੀਂ ਦੇ ਨਤੀਜੇ ਤੋਂ ਨਿਰਾਸ਼ ਪੰਜ ਵਿਦਿਆਰਥੀਆਂ ਕੀਤੀ ਖੁਦਕੁਸ਼ੀ-ਇੱਕ ਗੰਭੀਰ

ਚੰਡੀਗੜ੍ਹ: ਇਸ ਬਾਰ ਪੰਜਾਬ ਵਿੱਚ ਦਸਵੀਂ ਦੇ ਨਤੀਜੇ ਵਿਦਿਆਰਥੀਆਂ ਲਈ ਆਫਤ ਬਣਕੇ ਆਏ

ਸਰਕਾਰ ਨੇ ਬਿਜਲੀ ਬੱਚਤ ਦਾ ਲੱਭਿਆ ਤਰੀਕਾ
ਸਰਕਾਰ ਨੇ ਬਿਜਲੀ ਬੱਚਤ ਦਾ ਲੱਭਿਆ ਤਰੀਕਾ

ਚੰਡੀਗੜ੍ਹ: ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ

ਪੰਜਾਬ ਵਿੱਚ ਪੰਚਾਇਤੀ ਚੋਣਾਂ ਮੁਲਤਵੀ
ਪੰਜਾਬ ਵਿੱਚ ਪੰਚਾਇਤੀ ਚੋਣਾਂ ਮੁਲਤਵੀ

ਚੰਡੀਗੜ੍ਹ :ਪੰਜਾਬ ਵਿੱਚ ਪੰਚਾਂ-ਸਰਪੰਚਾਂ ਦੀਆਂ ਖਾਲੀ ਸੀਟਾਂ ਲਈ 11 ਜੂਨ ਨੂੰ ਹੋਣ

ਖਾਲਿਸਤਾਨੀਆਂ ਵੱਲੋਂ ਕੈਪਟਨ ਅਮਰਿੰਦਰ ਤੇ ਰਵਨੀਤ ਬਿੱਟੂ ਦੇ ਕਤਲ ਦੀ ਧਮਕੀ
ਖਾਲਿਸਤਾਨੀਆਂ ਵੱਲੋਂ ਕੈਪਟਨ ਅਮਰਿੰਦਰ ਤੇ ਰਵਨੀਤ ਬਿੱਟੂ ਦੇ ਕਤਲ ਦੀ ਧਮਕੀ

ਲੁਧਿਆਣਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਂਸਦ ਰਵਨੀਤ ਸਿੰਘ