ਅਲਕਾਇਦਾ ਦੇ ਨਿਸ਼ਾਨ 'ਤੇ ਭਾਰਤ, ਅਮਰੀਕੀ ਸਾਂਸਦ ਵੱਲੋਂ ਖੁਲਾਸਾ

By: abp sanjha | | Last Updated: Friday, 14 July 2017 4:27 PM
ਅਲਕਾਇਦਾ ਦੇ ਨਿਸ਼ਾਨ 'ਤੇ ਭਾਰਤ, ਅਮਰੀਕੀ ਸਾਂਸਦ ਵੱਲੋਂ ਖੁਲਾਸਾ

ਵਾਸ਼ਿੰਗਟਨ: ਅੱਤਵਾਦੀ ਸੰਗਠਨ ਅਲਕਾਇਦਾ ਭਾਰਤੀ ਉਪ ਮਹਾਂਦੀਪ ਵਿੱਚ ਬੇਹੱਦ ਸਰਗਰਮ ਹੋ ਰਿਹਾ ਹੈ। ਇਸ ਨੇ 2017 ਤੱਕ ਸੈਂਕੜੇ ਮੈਂਬਰ ਬਣਾ ਲਏ ਹਨ। ਇਸ ਦੇ ਜ਼ਿਆਦਾਤਰ ਟਿਕਾਣੇ ਅਫ਼ਗ਼ਾਨਿਸਤਾਨ ਵਿੱਚ ਹਨ ਤੇ ਇਸ ਦਾ ਸਰਗਨਾ ਬੰਗਲਾਦੇਸ਼ ਵਿੱਚ ਹੈ। ਅੱਤਵਾਦ ਵਿਰੋਧੀ ਮਾਹਿਰਾਂ ਨੇ ਅਮਰੀਕੀ ਸਾਂਸਦਾਂ ਨੂੰ ਇਹ ਜਾਣਕਾਰੀ ਦਿੱਤੀ ਹੈ।
ਸਮਕਾਲੀ ਮਾਮਲਿਆਂ ਦੇ ਮਾਹਿਰ ਸੇਥ ਜੀ ਜੋਨਸ ਨੇ ਕਿਹਾ ਕਿ 2017 ਤੱਕ ਅਲਕਾਇਦਾ ਭਾਰਤ ਉਪ ਮਹਾਂਦੀਪ ਵਿੱਚ ਸੈਂਕੜੇ ਮੈਂਬਰ ਬਣਾ ਚੁੱਕਾ ਹੈ। ਇਸ ਦੇ ਟਿਕਾਣੇ ਅਫ਼ਗ਼ਾਨਿਸਤਾਨ ਦੇ ਹੇਲਮੰਡ, ਕੰਧਾਰ, ਜਾਬੁਲ, ਪਰਖਿਤਆ, ਜਨੀ ਤੇ ਗ਼ਜ਼ਨੀ ਤੇ ਨੂਰਿਸਤਾਨ ਰਾਜ ਵਿੱਚ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਅਲਕਾਇਦਾ ਦੀ ਮੌਜੂਦਗੀ ਪਿਛਲੇ ਪੰਜ ਤੋਂ ਦਸ ਸਾਲਾਂ ਦੇ ਮੁਕਾਬਲੇ ਵਰਤਮਾਨ ਵਿੱਚ ਜ਼ਿਆਦਾ ਵੱਡੀ ਤੇ ਵਿਸਤਰਿਤ ਹੈ।
ਜੋਨਸ ਨੇ ਇਹ ਗੱਲ ਅੱਤਵਾਦ ਤੇ ਖ਼ੁਫੀਆ ਮਾਮਲਿਆਂ ਉੱਤੇ ਸਦਨ ਦੀ ਅੰਦਰੂਨੀ ਸੁਰੱਖਿਆ ਉਪ ਕਮੇਟੀ ਦੇ ਸਾਹਮਣੇ ਗਵਾਹੀ ਵਿੱਚ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਬੰਗਲਾਦੇਸ਼ ਵਿੱਚ ਅਲਕਾਇਦਾ ਦੇ ਮੈਂਬਰ ਬੇਹੱਦ ਸਰਗਰਮ ਹਨ। ਉਹ ਬਹੁਤ ਸਾਰੇ ਹਮਲਿਆਂ ਨੂੰ ਅੰਜਾਮ ਦੇ ਰਹੇ ਹਨ। ਇਸ ਤੋਂ ਇਲਾਵਾ ਅਲਕਾਇਦਾ ਭਾਰਤੀ ਉਪ ਮਹਾਂਦੀਪ ਵਿੱਚ ਆਪਣੀ ਮੀਡੀਆ ਸ਼ਾਖਾ ਬਹਿਸ ਜ਼ਰੀਏ ਹੋਲੀ-ਹੌਲੀ ਆਪਣਾ ਪ੍ਰੋਪੋਗੰਡਾ ਮੁਹਿੰਮ ਚਲਾ ਰਿਹਾ ਹੈ।
ਜੋਨਸ ਨੇ ਕਿਹਾ ਕਿ ਇਸ ਅੱਤਵਾਦੀ ਸੰਗਠਨ ਨੇ ਅਫ਼ਗ਼ਾਨਿਸਤਾਨ ਤੇ ਪਾਕਿਸਤਾਨ ਵਿੱਚ ਬੇਹੱਦ ਘੱਟ ਹਮਲੇ ਕੀਤੇ ਹਨ। ਤਾਲਿਬਾਨ ਦੇ ਹਮਲਿਆਂ ਵਿੱਚ ਇਸ ਦੀ ਭੂਮਿਕਾ ਕਾਫ਼ੀ ਹੱਦ ਤੱਕ ਗੈਰਵਿਵਹਾਰਕ ਹੈ। ਅਫਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਵਿੱਚ ਉਸ ਦੇ ਸੁਰੱਖਿਅਤ ਟਿਕਾਣਿਆਂ ਦਾ ਲਾਭ ਚੁੱਕਦੇ ਹੋਏ ਅਲਕਾਇਦਾ ਆਗੂ ਆਇਮਨ ਅਲ ਜਵਾਹਿਰੀ ਹਨ।
ਸਤੰਬਰ 2014 ਵਿੱਚ ਭਾਰਤੀ ਉਪ ਮਹਾਂਦੀਪ ਵਿੱਚ ਅਲਕਾਇਦਾ ਨਾਲ ਜੁੜੇ ਖੇਤਰੀ ਸੰਗਠਨ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਅਮਰੀਕਨ ਇੰਟਰਪ੍ਰਾਈਜ਼ ਇੰਸਟੀਚਿਊਟ ਵਿੱਚ ਅਧਿਐਨ ਕਰਤਾ ਜਿੰਮਰਮੇਨ ਨੇ ਸਾਂਸਦਾਂ ਨੂੰ ਦੱਸਿਆ ਕਿ ਅਲਜਵਾਹਿਰੀ ਵੱਲੋਂ ਨਵੀਂ ਸ਼ਾਖਾ ਸ਼ੁਰੂ ਕਰਨ ਦੇ ਐਲਾਨ ਦੇ ਬਾਵਜੂਦ ਭਾਰਤੀ ਉਪ ਮਹਾਂਦੀਪ ਵਿੱਚ ਅਲਕਾਇਦਾ ਕਮਜ਼ੋਰ ਬਣਾ ਹੋਇਆ ਹੈ।
First Published: Friday, 14 July 2017 4:27 PM

Related Stories

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ

ਉੱਤਰ ਕੋਰੀਆ ਤੇ ਅਮਰੀਕਾ ਦੀ ਜੰਗ ਯਕੀਨੀ!
ਉੱਤਰ ਕੋਰੀਆ ਤੇ ਅਮਰੀਕਾ ਦੀ ਜੰਗ ਯਕੀਨੀ!

ਵਾਸ਼ਿੰਗਟਨ: ਉੱਤਰ ਕੋਰੀਆ ਦੁਸ਼ਮਨ ਦੇਸ਼ ਅਮਰੀਕਾ ਦੀ ਭੋਰਾ ਵੀ ਪਰਵਾਹ ਨਹੀਂ ਕਰ ਰਿਹਾ।

ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ
ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ

ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ‘ਚ ਵਿਦਿਆਰਥੀਆਂ

ਮੈਲਬੌਰਨ ਦੇ ਸਿੱਖ ਨੇ ਪੁੱਤਰ ਨੂੰ ਪਟਕੇ ਸਮੇਤ ਸਕੂਲ ਭੇਜਣ ਲਈ ਕਾਨੂੰਨੀ ਲੜਾਈ ਜਿੱਤੀ
ਮੈਲਬੌਰਨ ਦੇ ਸਿੱਖ ਨੇ ਪੁੱਤਰ ਨੂੰ ਪਟਕੇ ਸਮੇਤ ਸਕੂਲ ਭੇਜਣ ਲਈ ਕਾਨੂੰਨੀ ਲੜਾਈ...

ਮੈਲਬੌਰਨ: ਇੱਕ ਸਿੱਖ ਪਰਿਵਾਰ ਨੂੰ ਆਪਣੇ ਬੱਚੇ ਦੇ ਸਕੂਲ ਪਟਕਾ ਪਹਿਨਾ ਕੇ ਭੇਜਣ ਲਈ