'ਛੜਿਆਂ' ਤੋਂ ਕੰਪਨੀ ਨੇ 24 ਘੰਟਿਆਂ 'ਚ ਵੱਟੇ ਡੇਢ ਲੱਖ ਕਰੋੜ

By: ਰਵੀ ਇੰਦਰ ਸਿੰਘ | | Last Updated: Sunday, 12 November 2017 11:20 AM
'ਛੜਿਆਂ' ਤੋਂ ਕੰਪਨੀ ਨੇ 24 ਘੰਟਿਆਂ 'ਚ ਵੱਟੇ ਡੇਢ ਲੱਖ ਕਰੋੜ

ਦੁਨੀਆ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਲੀਬਾਬਾ ਨੇ ਵਿਕਰੀ ਵਿੱਚ ਆਪਣੇ ਹੀ ਪੁਰਾਣੇ ਰਿਕਾਰਡ ਨੂੰ 13 ਘੰਟਿਆਂ ਵਿੱਚ ਹੀ ਤੋੜ ਦਿੱਤਾ। ਕੰਪਨੀ ਨੇ ਪੂਰੇ 24 ਘੰਟਿਆਂ ਕੁੱਲ 1.64 ਲੱਖ ਕਰੋੜ ਰੁਪਏ ਦੀਆਂ ਵਸਤਾਂ ਵੇਚਣ ਦਾ ਨਵਾਂ ਰਿਕਾਰਡ ਬਣਾਇਆ ਹੈ।

 

ਚੀਨ ਵਿੱਚ “ਸਿੰਗਲਸ ਡੇਅ” ‘ਤੇ ਲੱਗੀ ਸੇਲ ਗੇ ਪਹਿਲੇ 13 ਘੰਟਿਆਂ ਵਿੱਚ ਅਲੀਬਾਬਾ ਨੇ 1.17 ਲੱਖ ਕਰੋੜ ਰੁਪਏ ਦਾ ਸਮਾਨ ਵੇਚਣ ਦਾ ਦਾਅਵਾ ਕੀਤਾ ਹੈ। ਬੀਤੇ ਸਾਲ ਕੰਪਨੀ ਨੇ ਇਸੇ ਦਿਨ ਲੱਗੀ ਸੇਲ ਨੂੰ 24 ਘੰਟਿਆਂ ਵਿੱਚ 1.16 ਲੱਖ ਕਰੋੜ ਰੁਪਏ ਦੀ ਵਿਕਰੀ ਦਰਜ ਕੀਤੀ ਗਈ ਸੀ ਜਦਕਿ ਇਸ ਸਾਲ ਕੰਪਨੀ ਮੁਤਾਬਕ ਇਹ ਅੰਕੜਾ 1.64 ਲੱਖ ਕਰੋੜ ਰੁਪਏ ਤਕ ਪਹੁੰਚ ਗਿਆ ਹੈ।

 

ਅਲੀਬਾਬਾ ਦੇ ਮਾਲਕ ਜੈਕ ਮਾ ਨੇ ਦੱਸਿਆ ਕਿ ਇਸ ਸੇਲ ਵਿੱਚ ਉਨ੍ਹਾਂ 1.40 ਲੱਖ ਬ੍ਰਾਂਡਜ਼ ਦੀਆਂ ਤਕਰੀਬਨ 15 ਲੱਖ ਵਸਤੂਆਂ ਨੂੰ ਸ਼ਾਮਲ ਕੀਤਾ ਸੀ। ਸੇਲ ਦੇ ਪਹਿਲੇ ਘੰਟੇ ਦੌਰਾਨ 3.25 ਲੱਖ ਆਰਡਰ ਮਿਲ ਗਏ ਸਨ। ਐੱਪਲ, ਸੈਮਸੰਗ, ਨਾਇਕੀ, ਜ਼ਾਰਾ ਸਮੇਤ 60 ਕੌਮਾਂਤਰੀ ਬ੍ਰਾਂਡਜ਼ ਦੇ 100 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੇ ਪ੍ਰੋਡਕਟਸ ਵਿਕੇ ਹਨ।

 

ਅਖ਼ਬਾਰ ਦੈਨਿਕ ਭਾਸਕਰ ਮੁਤਾਬਕ ਭਾਰਤ ਵਿੱਚ ਵੀ ਪ੍ਰਮੁੱਖ ਈ-ਕਾਮਰਸ ਕੰਪਨੀਆਂ ਫਲਿੱਪਕਾਰਟ ਤੇ ਅਮੇਜ਼ਨ ਨੇ ਇਸ ਦੀਵਾਲੀ ਮੌਕੇ 6,800 ਕਰੋੜ ਰੁਪਏ ਦਾ ਸਮਾਨ ਵੇਚਿਆ ਸੀ। ਪਰ ਇਹ 4-5 ਦਿਨ ਚੱਲੀ ਸੇਲ ਦੀ ਕੁੱਲ ਵਿਕਰੀ ਹੈ। ਇਨ੍ਹਾਂ ਦੇ ਮੁਕਾਬਲੇ ਅਲੀਬਾਬਾ ਨੇ ਹਰ ਛੇ ਘੰਟਿਆਂ ਵਿੱਚ ਤਕਰੀਬਨ 852 ਕਰੋੜ ਰੁਪਏ ਦਾ ਸਮਾਨ ਵੇਚਿਆ।

 

ਜ਼ਿਕਰਯੋਗ ਹੈ ਕਿ ਚੀਨ ਦੇ ਨੌਜਵਾਨ 11 ਨਵੰਬਰ ਨੂੰ ਸਿੰਗਲਜ਼ ਡੇਅ ਦਾ ਜਸ਼ਨ ਮਨਾਉਂਦੇ ਹਨ। 2009 ਵਿੱਚ ਅਲੀਬਾਬਾ ਨੇ ਪਹਿਲੀ ਵਾਰ ਇਸੇ ਦਿਨ ਕੰਪਨੀ ਵੱਲੋਂ ਸੇਲ ਦੀ ਸ਼ੁਰੂਆਤ ਕੀਤੀ ਸੀ।

First Published: Sunday, 12 November 2017 11:20 AM

Related Stories

ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ
ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ

ਵਾਸ਼ਿੰਗਟਨ- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ ਜਲਦੀ-ਜਲਦੀ

ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ
ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ

ਲਾ ਜੋਨਕੁਏਰਾ- ਪੁਲਸ ਨੇ ਉਸ ਆਦਮੀ ਨੂੰ ਗੋਲੀ ਮਾਰ ਦਿੱਤੀ, ਜਿਹੜਾ ਸਪੇਨ ਦੀ ਫਰਾਂਸ

ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ
ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ‘ਚ ਭਾਰਤ ਨੂੰ ਵੱਡੀ ਜਿੱਤ ਮਿਲੀ ਹੈ। ਭਾਰਤ ਦੇ

ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ
ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ

ਬੀਜ਼ਿੰਗ: ਚੀਨ ਦੀ ਫੌਜ ‘ਚ ਅਗਲੇ ਸਾਲ ਲੰਮੀ ਦੂਰੀ ਵਾਲੀ ਅਜਿਹੀ ਬੈਲਿਸਟਿਕ

ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!
ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!

ਚੰਡੀਗੜ੍ਹ: ਹੁਣ ਆਸਟ੍ਰੇਲੀਆ ਵਿੱਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ

ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...
ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...

ਵਾਸ਼ਿੰਗਟਨ,- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਹਰਕਤਾਂ ਕਾਰਨ ਅਮਰੀਕੀ

ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ
ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ

ਇਸਤਾਂਬੁਲ : ਤੁਰਕੀ ‘ਚ 107 ਅਧਿਆਪਕਾਂ ਦੀ ਗਿ੫ਫ਼ਤਾਰੀ ਲਈ ਸੋਮਵਾਰ ਨੂੰ ਵਾਰੰਟ ਜਾਰੀ

ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....
ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....

ਨਿਊਯਾਰਕ- ਵਿਗਿਆਨਕਾਂ ਦੇ ਇਕ ਗਰੁੱਪ ਨੇ ਏਲੀਅਨਸ ਨਾਲ ਸੰਬੰਧ ਸਥਾਪਤ ਕਰਨ ਦੀ ਆਸ