ਅਮਰੀਕਾ 'ਚ ਪੀਆਰ ਲੈਣ ਤੇ ਕੰਮ ਕਰਨ ਵਾਲਿਆਂ ਲਈ ਹੈ ਇਹ ਖ਼ਬਰ...

By: ਏਬੀਪੀ ਸਾਂਝਾ | | Last Updated: Wednesday, 12 July 2017 10:40 AM
ਅਮਰੀਕਾ 'ਚ ਪੀਆਰ ਲੈਣ ਤੇ ਕੰਮ ਕਰਨ ਵਾਲਿਆਂ ਲਈ ਹੈ ਇਹ ਖ਼ਬਰ...

ਵਾਸ਼ਿੰਗਟਨ :ਅਮਰੀਕਾ ‘ਚ ਸਥਾਈ ਤੌਰ ‘ਤੇ ਰਹਿਣ ਵਾਲੇ ਅਤੇ ਕੰਮ ਕਰਨ ਦਾ ਸੁਪਨਾ ਸੰਜੋਨ ਵਾਲੇ ਭਾਰਤੀਆਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਕ ਰਿਪੋਰਟ ਮੁਤਾਬਿਕ ਉਬਾਊ ਪ੍ਰਕਿਰਿਆ ਕਾਰਨ ਗ੍ਰੀਨ ਕਾਰਡ ਹਾਸਿਲ ਕਰਨ ਦੇ ਚਾਹਵਾਨ ਭਾਰਤੀਆਂ ਨੂੰ 12 ਸਾਲ ਤਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਹਰ ਸਾਲ ਸਭ ਤੋਂ ਜ਼ਿਆਦਾ ਭਾਰਤੀ ਨਾਗਰਿਕ ਹੀ ਗ੍ਰੀਨ ਕਾਰਡ ਲੈਣ ‘ਚ ਸਫਲ ਹੋ ਰਹੇ ਹਨ।
ਅਮਰੀਕਾ ਹਰ ਸਾਲ ਕੁਸ਼ਲ ਮਜ਼ਦੂਰਾਂ ਨੂੰ ਸਥਾਈ ਨਿਵਾਸ ਲਈ ਗ੍ਰੀਨ ਕਾਰਡ ਜਾਰੀ ਕਰਦਾ ਹੈ।

 

 

ਇਸ ਤਹਿਤ ਪਰਵਾਸੀਆਂ ਨੂੰ ਸਥਾਈ ਤੌਰ ‘ਤੇ ਅਮਰੀਕਾ ‘ਚ ਰਹਿਣ ਦੀ ਇਜਾਜ਼ਤ ਮਿਲ ਜਾਂਦੀ ਹੈ। ਐੱਚ-1 ਬੀ ਵੀਜ਼ਾ ਵਾਂਗ ਗ੍ਰੀਨ ਕਾਰਡ ਵੀ ਭਾਰਤੀ ਪੇਸ਼ੇਵਰਾਂ ‘ਚ ਬਹੁਤ ਲੋਕਪਿ੍ਰਆ ਹੈ। ਪਿਊ ਰਿਸਰਚ ਮੁਤਾਬਿਕ ਸਾਲ 2015 ‘ਚ 36,318 ਭਾਰਤੀ ਸਥਾਈ ਨਿਵਾਸ ਦਾ ਅਧਿਕਾਰ ਹਾਸਿਲ ਕਰਨ ‘ਚ ਸਫਲ ਰਹੇ ਸਨ।

 

 

ਇਸ ਦੇ ਇਲਾਵਾ 27,798 ਨਵੇਂ ਭਾਰਤੀਆਂ ਨੇ ਗ੍ਰੀਨ ਕਾਰਡ ਤਹਿਤ ਅਮਰੀਕਾ ‘ਚ ਕਾਨੂੰਨਨ ਸਥਾਈ ਤੌਰ ‘ਤੇ ਨਿਵਾਸ ਦਾ ਅਧਿਕਾਰ ਹਾਸਿਲ ਕੀਤਾ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੁਸ਼ਲ ਮਜ਼ਦੂਰ ਯੋਜਨਾ ਤਹਿਤ ਅਮਰੀਕਾ ‘ਚ ਸਥਾਈ ਨਿਵਾਸ ਦਾ ਦਰਜਾ ਹਾਸਿਲ ਕਰਨ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਦੀ ਇੰਤਜ਼ਾਰ ਸੂਚੀ 12 ਸਾਲ ਲੰਬੀ ਹੋ ਚੁੱਕੀ ਹੈ। ਦੂਜੇ ਸ਼ਬਦਾਂ ‘ਚ ਕਹੀਏ ਤਾਂ ਮਈ 2005 ‘ਚ ਗ੍ਰੀਨ ਕਾਰਡ ਦੀਆਂ ਅਰਜ਼ੀਆਂ ‘ਤੇ ਹੁਣ ਜਾ ਕੇ ਦਸਤਾਵੇਜ਼ੀ ਪ੍ਰਕਿਰਿਆ ਸ਼ੁਰੂ ਹੋਈ ਹੈ।

 

ਪਿਊ ਦੀ ਰਿਪੋਰਟ ਮੁਤਾਬਿਕ ਸਾਲ 2010 ਤੋਂ 2014 ਤਕ ਤਕਰੀਬਨ 36 ਫ਼ੀਸਦੀ ਗ੍ਰੀਨ ਕਾਰਡ (2.22 ਲੱਖ ਤੋਂ ਜ਼ਿਆਦਾ) ਐੱਚ-1ਬੀ ਵੀਜ਼ਾ ਧਾਰਕਾਂ ਨੂੰ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਇਸ ਦੇ ਤਹਿਤ ਅਰਜ਼ੀਕਾਰਾਂ ਨੂੰ ਅਮਰੀਕਾ ‘ਚ ਸਥਾਈ ਤੌਰ ‘ਤੇ ਰਹਿਣ ਅਤੇ ਕੰਮ ਕਰਨ ਵਾਲੇ ਪਰਵਾਸੀ ਦਾ ਦਰਜਾ ਦਿੱਤਾ ਜਾਂਦਾ ਹੈ।

First Published: Wednesday, 12 July 2017 10:40 AM

Related Stories

ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!
ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!

ਤਹਿਰਾਨ: ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ

ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!
ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!

ਦਿੱਲੀ: ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ
ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ

ਬਰਲਿਨ: ਸੌਰਮੰਡਲ ਵਿਚ ਛੋਟੇ ਗ੍ਰਹਿ ਘੇਰੇ ਵਿਚ ਵਿਗਿਆਨਕਾਂ ਨੇ ਹੱਬਲ ਸਪੇਸ

'ਬਲੂ ਵੇਲ੍ਹ' ਦਾ ਨਵਾਂ ਕਾਰਾ
'ਬਲੂ ਵੇਲ੍ਹ' ਦਾ ਨਵਾਂ ਕਾਰਾ

ਮਾਸਕੋ:17 ਸਾਲ ਦੀ ਲੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ ‘ਬਲੂ ਵ੍ਹੇਲ’ ਦੀ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ