ਭਾਰਤ ਦੇ ਗੁੱਸੇ ਮਗਰੋਂ ਬ੍ਰਿਟਿਸ਼ ਸਰਕਾਰ ਵੱਲੋਂ ਰੈਲੀ ਰੱਦ

By: ਏਬੀਪੀ ਸਾਂਝਾ | | Last Updated: Thursday, 6 July 2017 12:16 PM
ਭਾਰਤ ਦੇ ਗੁੱਸੇ ਮਗਰੋਂ ਬ੍ਰਿਟਿਸ਼ ਸਰਕਾਰ ਵੱਲੋਂ ਰੈਲੀ ਰੱਦ

ਲੰਡਨ: ਭਾਰਤ ਸਰਕਾਰ ਦੇ ਸਖਤ ਵਿਰੋਧ ਪਿੱਛੋਂ ਬ੍ਰਿਟਿਸ਼ ਸਰਕਾਰ ਨੇ ਹਿਜ਼ਬੁਲ ਮੁਜ਼ਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਯਾਦ ਵਿੱਚ ‘ਬੁਰਹਾਨ ਵਾਨੀ ਦਿਹਾੜਾ’ ਮਨਾਉਣ ਲਈ ਉਲੀਕੀ ਰੈਲੀ ਰੱਦ ਕਰ ਦਿੱਤੀ ਹੈ। ਬਰਮਿੰਘਮ ਸ਼ਹਿਰ ਦੀ ਪ੍ਰੀਸ਼ਦ ਨੇ ਅਗਲੇ ਸ਼ਨੀਵਾਰ ਨੂੰ ‘ਬੁਰਹਾਨ ਵਾਨੀ ਦਿਹਾੜਾ’ ਮੌਕੇ ਹੋਣ ਵਾਲੀ ਰੈਲੀ ਨੂੰ ਦਿੱਤੀ ਮਨਜ਼ੂਰੀ ਰੱਦ ਕਰ ਦਿੱਤੀ ਹੈ।

 

ਕਾਬਲੇਗੌਰ ਹੈ ਕਿ ਬਰਮਿੰਘਮ ਵਿੱਚ ਸ਼ਨਿਚਰਵਾਰ ਨੂੰ ‘ਬੁਰਹਾਨ ਵਾਨੀ ਦਿਹਾੜਾ’ ਮਨਾਉਣ ਦੀ ਯੋਜਨੀ ਸੀ। ਇਸ ਮੌਕੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਸੀ। ਇਸ ਬਾਰੇ ਭਾਰਤ ਨੇ ਯੂਕੇ ਕੋਲ ਨਾਰਾਜ਼ਗੀ ਜ਼ਾਹਿਰ ਕਰਦਿਆਂ ਪੁੱਛਿਆ ਸੀ ਕਿ ਬਰਤਾਨਵੀ ਸਰਕਾਰ ਆਪਣੀ ਸਰਜ਼ਮੀਂ ਉਤੇ ‘ਅਤਿਵਾਦੀਆਂ ਨੂੰ ਵਡਿਆਉਣ’ ਦੀ ਆਗਿਆ ਕਿਵੇਂ ਦੇ ਸਕਦੀ ਹੈ। ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਯੂਕੇ ਦੇ ਵਿਦੇਸ਼ ਦਫ਼ਤਰ ਨੂੰ ਪੱਤਰ ਲਿਖ ਕੇ ਰੋਸ ਪ੍ਰਗਟਾਇਆ ਸੀ।

 

ਇਹ ਰੈਲੀ ਯੂਕੇ ਆਧਾਰਤ ਕਸ਼ਮੀਰੀ ਗਰੁੱਪਾਂ ਵੱਲੋਂ 8 ਜੁਲਾਈ, 2016 ਨੂੰ ਕਸ਼ਮੀਰ ’ਚ ਭਾਰਤੀ ਹਥਿਆਰਬੰਦ ਬਲਾਂ ਨਾਲ ਮੁਕਾਬਲੇ ਵਿੱਚ ਮਾਰੇ ਗਏ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਪਹਿਲੀ ਬਰਸੀ ਮੌਕੇ ਰੈਲੀ ਕੀਤੀ ਜਾ ਰਹੀ ਸੀ। ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਸੋਮਵਾਰ ਨੂੰ ਵਿਦੇਸ਼ ਦਫ਼ਤਰ ਨੂੰ ਵਾਨੀ ਦੇ ਅਪਰਾਧਾਂ ਦੇ ਵੇਰਵੇ ਸਮੇਤ ‘ਰੋਸ ਪੱਤਰ’ ਭੇਜਿਆ ਸੀ।

 

ਪਟਨਾਇਕ ਨੇ ਲਿਖਿਆ ਸੀ ਕਿ ਕਸ਼ਮੀਰ ਬਾਰੇ ਰੈਲੀ ਵੱਖਰਾ ਮਸਲਾ ਹੈ ਪਰ ਅਤਿਵਾਦੀ ਦੀ ਵਡਿਆਈ ਤੇ ਗੁਣਗਾਣ ਬਰਦਾਸ਼ਤ ਤੋਂ ਬਾਹਰ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਯੂਕੇ ਖ਼ੁਦ ਅਤਿਵਾਦ ਹੱਥੋਂ ਪੀੜਤ ਹੈ। ਇਸ ਕਾਰਨ ਜ਼ਿੰਦਗੀ ਲੀਹ ਤੋਂ ਲੱਥ ਗਈ ਹੈ। ਹਿੰਸਾ ਤੇ ਅਤਿਵਾਦੀਆਂ ਦੀ ਅਜਿਹੀ ਮਹਿਮਾ ਨੂੰ ਕਾਨੂੰਨ ਕਿਵੇਂ ਆਗਿਆ ਦੇ ਸਕਦਾ ਹੈ।’ ਸੀਨੀਅਰ ਸਫ਼ੀਰ ਨੇ ਪੁੱਛਿਆ, ‘ਵਾਨੀ ਦਾ ਜਸ਼ਨ ਮਨਾਉਣ ਵਾਲੇ ਇਹ ਲੋਕ ਜੇਕਰ ਖੁਰਮ ਬੱਟ ਤੇ ਲੰਡਨ ਬ੍ਰਿਜ ’ਤੇ ਹਮਲਾ ਕਰਨ ਵਾਲੇ ਅਤਿਵਾਦੀਆਂ ਦੀ ਉਸਤਤ ਲਈ ਅਜਿਹੀ ਯੋਜਨਾ ਬਣਾਉਣ ਤਾਂ ਕੀ ਇਸ ਮੁਲਕ ਦਾ ਕਾਨੂੰਨ ਆਗਿਆ ਦੇਵੇਗਾ?’

First Published: Thursday, 6 July 2017 12:16 PM

Related Stories

ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!
ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!

ਤਹਿਰਾਨ: ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ

ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!
ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!

ਦਿੱਲੀ: ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ
ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ

ਬਰਲਿਨ: ਸੌਰਮੰਡਲ ਵਿਚ ਛੋਟੇ ਗ੍ਰਹਿ ਘੇਰੇ ਵਿਚ ਵਿਗਿਆਨਕਾਂ ਨੇ ਹੱਬਲ ਸਪੇਸ

'ਬਲੂ ਵੇਲ੍ਹ' ਦਾ ਨਵਾਂ ਕਾਰਾ
'ਬਲੂ ਵੇਲ੍ਹ' ਦਾ ਨਵਾਂ ਕਾਰਾ

ਮਾਸਕੋ:17 ਸਾਲ ਦੀ ਲੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ ‘ਬਲੂ ਵ੍ਹੇਲ’ ਦੀ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ