ਹਿਰਾਸਤ ਵਿੱਚ ਲਏ ਪ੍ਰਿੰਸ ਭੁੰਜੇ ਪਾਏ, ਤਸਵੀਰਾਂ ਵਾਇਰਲ

By: ABP SANJHA | | Last Updated: Thursday, 9 November 2017 10:13 AM
ਹਿਰਾਸਤ ਵਿੱਚ ਲਏ ਪ੍ਰਿੰਸ ਭੁੰਜੇ ਪਾਏ, ਤਸਵੀਰਾਂ ਵਾਇਰਲ

ਰਿਆਧ- ਸਾਊਦੀ ਅਰਬ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ 11 ਪ੍ਰਿੰਸ ਤੇ ਕਈ ਮੰਤਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਇਸ ਦੌਰਾਨ ਉਨ੍ਹਾਂ ਦੀ ਹੈਰਾਨ ਕਰਦੀ ਤਸਵੀਰ ਸਾਹਮਣੇ ਆਈ ਹੈ।ਅਸਲ ਵਿੱਚ ਹਿਰਾਸਤ ਵਿੱਚ ਲਏ ਗਏ ਸਾਰੇ ਪ੍ਰਿੰਸ ਅਤੇ ਮੰਤਰੀ ਇਸ ਤਸਵੀਰ ਵਿੱਚ ਰਿਆਦ ਦੇ ਇੱਕ ਫਾਈਵ ਸਟਾਰ ਹੋਟਲ ਦੇ ਫਰਸ਼ ਉੱਤੇ ਸੌਂਦੇ ਦਿਖਾਏ ਗਏ ਹਨ। ਇਹ ਤਸਵੀਰ ਸਾਊਦੀ ਅਰਬ ਦੇ ਸੂਤਰਾਂ ਅਤੇ ਹੋਰ ਅੰਗਰੇਜ਼ੀ ਵੈੱਬਸਾਈਟ ਉੱਤੇ ਸਾਂਝੀ ਕੀਤੀ ਗਈ ਹੈ।

 

 

ਮਿਲੀਆਂ ਰਿਪੋਰਟਾਂ ਮੁਤਾਬਕ ਫਰਸ਼ ਉੱਤੇ ਸੌਂ ਰਹੇ ਪ੍ਰਿੰਸਾਂ ਵਿੱਚ ਸਾਊਦੀ ਅਰਬ ਦੇ ਸਭ ਤੋਂ ਅਮੀਰ ਪ੍ਰਿੰਸ ਅਲ ਵਾਲਿਦ ਬਿਨ ਤਲਾਲ ਵੀ ਸ਼ਾਮਲ ਸਨ। ਵਰਨਣ ਯੋਗ ਹੈ ਕਿ ਅਲ ਵਾਲਿਦ ਦਾ ਸਮਰਾਜ 1.22 ਲੱਖ ਕਰੋੜ ਰੁਪਏ ਤੋਂ ਵਧੇਰੇ ਦਾ ਹੈ। ਉਨ੍ਹਾਂ ਕੋਲ 300 ਲਗਜ਼ਰੀ ਕਾਰਾਂ ਤੋਂ ਇਲਾਵਾ ਦੁਨੀਆ ਦਾ ਸਭ ਤੋਂ ਮਹਿੰਗਾ ਗੋਲਡ ਪਲੇਟਿਡ ਜਹਾਜ਼ ਅਤੇ ਦਰਜਨਾਂ ਲਗਜ਼ਰੀ ਯਾਟਸ ਵੀ ਹਨ।

 

 

ਸਾਊਦੀ ਅਰਬ ਦੀ ਸਰਕਾਰੀ ਖਬਰ ਏਜੰਸੀ ਮੁਤਾਬਕ ਭ੍ਰਿਸ਼ਟਾਚਾਰ ਰੋਕੂ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਕਰ ਰਹੇ ਹਨ। ਉਨ੍ਹਾਂ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਜਾਂ ਟਰੈਵਲ ਬੈਨ ਕਰਨ ਦਾ ਅਧਿਕਾਰ ਹੈ। ਪ੍ਰਿੰਸ ਸਲਮਾਨ ਦੇ ਹੁਕਮ ਮੁਤਾਬਕ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਤਹਿਤ 11 ਪ੍ਰਿੰਸ ਅਤੇ ਕੁਝ ਮੰਤਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

First Published: Thursday, 9 November 2017 8:04 AM

Related Stories

ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ

ਬੇਰੂਤ: ਸਊਦੀ ਅਰਬ ‘ਚ ਦੋ ਹਫਤੇ ਪਹਿਲਾਂ ਸ਼ੁਰੂ ਹੋਈਆਂ ਅਮੀਰਾਂ ਦੀਆਂ

ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਦਿੱਤੀ ਧਮਕੀ
ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਦਿੱਤੀ ਧਮਕੀ

ਨਵੀਂ ਦਿੱਲੀ: ਪਾਕਿਸਤਾਨ ਦੇ ਪੰਜਾਬ ਦੀ ਅਦਾਲਤ ਵਲੋਂ ਮੋਸਟ ਵਾਟਿੰਡ ਅੱਤਵਾਦੀ ਅਤੇ

ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ 'ਤੇ ਸਿੱਖ ਦੋਫਾੜ..!
ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ 'ਤੇ ਸਿੱਖ ਦੋਫਾੜ..!

ਚੰਡੀਗੜ੍ਹ: ਆਸਟਰੇਲੀਆ ਦੇ ਮੈਲਬੋਰਨ ‘ਚ ਸਿੱਖਾਂ ਵੱਲੋਂ ਭਾਰਤੀ ਹਾਈ ਕਮਿਸ਼ਨਰ

ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ
ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ

ਲੰਡਨ : ਦੱਖਣੀ ਪੂਰਬੀ ਇੰਗਲੈਂਡ ਵਿਚ ਇਕ ਹਲਕੇ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿਚਕਾਰ

ਪਾਕਿਸਤਾਨ ਦਾ ਖਜ਼ਾਨਾ ਮੰਤਰੀ ਭਗੌੜਾ ਐਲਾਨਿਆ
ਪਾਕਿਸਤਾਨ ਦਾ ਖਜ਼ਾਨਾ ਮੰਤਰੀ ਭਗੌੜਾ ਐਲਾਨਿਆ

ਇਸਲਾਮਾਬਾਦ- ਪਾਕਿਸਤਾਨ ਦੀ ਇੱਕ ਅਦਾਲਤ ਨੇ ਖਜ਼ਾਨਾ ਮੰਤਰੀ ਇਸਹਾਕ ਡਾਰ ਨੂੰ

ਉੱਤਰੀ ਕੋਰੀਆ ਨੂੰ ਅੱਤਵਾਦ ਪੱਖੀ ਦੇਸ਼ ਕਰਾਰ ਦਿੱਤਾ
ਉੱਤਰੀ ਕੋਰੀਆ ਨੂੰ ਅੱਤਵਾਦ ਪੱਖੀ ਦੇਸ਼ ਕਰਾਰ ਦਿੱਤਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਉੱਤਰ ਕੋਰੀਆ

ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ
ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ

ਵਾਸ਼ਿੰਗਟਨ- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ ਜਲਦੀ-ਜਲਦੀ