ਅਦਾਲਤ ਵੱਲੋਂ ਕੁੱਤੇ ਨੂੰ ਮੌਤ ਦੀ ਸਜ਼ਾ

By: ABP SANJHA | | Last Updated: Thursday, 18 May 2017 12:42 PM
 ਅਦਾਲਤ ਵੱਲੋਂ ਕੁੱਤੇ ਨੂੰ ਮੌਤ ਦੀ ਸਜ਼ਾ

ਲਾਹੌਰ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਬੱਚੇ ਨੂੰ ਵੱਢਣ ਵਾਲੇ ਕੁੱਤੇ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਜੀਓ ਟੀਵੀ ਅਨੁਸਾਰ ਪੰਜਾਬ ਸੂਬੇ ਦੇ ਭਕੱਕਰ ਵਿੱਚ ਸਹਾਇਕ ਸੈਸ਼ਨ ਜੱਜ ਸਲੀਮ ਨੇ ਕੁੱਤੇ ਨੂੰ ਮੌਤ ਦੀ ਸਜ਼ਾ ਸੁਣਾਉਂਦੇ ਹੋਏ ਉਸ ਦੇ ਮਾਲਕ ਖ਼ਿਲਾਫ਼ ਵੀ ਸਖ਼ਤ ਕਾਰਵਾਈ ਦੀ ਪੈਰਵਾਈ ਕੀਤੀ ਹੈ।

 
ਸਲੀਮ ਨੇ ਆਖਿਆ ਹੈ ਕਿ ਕੁੱਤੇ ਨੂੰ ਸਜ਼ਾ ਮਾਨਵੀ ਆਧਾਰ ਉੱਤੇ ਸੁਣਾਈ ਗਈ ਹੈ। ਉਨ੍ਹਾਂ ਆਖਿਆ ਕਿ ਕੁੱਤੇ ਨੇ ਬੱਚੇ ਨੂੰ ਜ਼ਖਮੀ ਕੀਤਾ ਇਸ ਲਈ ਉਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੁੱਤੇ ਦੇ ਮਾਲਕ ਖ਼ਿਲਾਫ਼ ਦੀਵਾਨੀ ਅਦਾਲਤ ਵਿੱਚ ਕੇਸ ਦੀ ਪੈਰਵੀ ਕਰਨ ਦਾ ਆਦੇਸ਼ ਵੀ ਦਿੱਤਾ।

 

 

ਦੂਜੇ ਪਾਸੇ ਕੁੱਤੇ ਦਾ ਮਾਲਕ ਜ਼ਮੀਲ ਨੇ ਆਖਿਆ ਹੈ ਕਿ ਪ੍ਰਭਾਵਿਤ ਬੱਚੇ ਦੇ ਪਰਿਵਾਰ ਨੇ ਮੇਰੇ ਕੁੱਤੇ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਇਸ ਤੋਂ ਬਾਅਦ ਉਸ ਨੂੰ ਹਫ਼ਤੇ ਤੱਕ ਕੈਦ ਦੀ ਸਜ਼ਾ ਹੋਈ। ਅਜਿਹੇ ਵਿੱਚ ਫਿਰ ਤੋਂ ਉਸੇ ਮਾਮਲੇ ਵਿੱਚ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਜ਼ਮੀਲ ਨੇ ਆਖਿਆ ਕਿ ਕੁੱਤੇ ਨੂੰ ਇਨਸਾਫ਼ ਦਿਵਾਉਣ ਲਈ ਉਹ ਉੱਪਰਲੀ ਅਦਾਲਤ ਵਿੱਚ ਜਾਣਗੇ।

First Published: Thursday, 18 May 2017 12:42 PM

Related Stories

ਆਸਟ੍ਰੇਲਿਆਈ ਏਅਰ ਫੋਰਸ ਦਾ ਪਹਿਲਾ ਦਸਤਾਰਧਾਰੀ ਸਿੱਖ
ਆਸਟ੍ਰੇਲਿਆਈ ਏਅਰ ਫੋਰਸ ਦਾ ਪਹਿਲਾ ਦਸਤਾਰਧਾਰੀ ਸਿੱਖ

ਮੈਲਬਰਨ: ਦਸਤਾਰਧਾਰੀ ਸਿੱਖ ਅਫਸਰ ਵਿਕਰਮ ਸਿੰਘ ਗਰੇਵਾਲ ਰਾਇਲ ਆਸਟ੍ਰੇਲੀਅਨ ਏਅਰ

ਸਿੱਖ ਟੈਕਸੀ ਡ੍ਰਾਈਵਰ ਦੀ ਲੰਦਨ 'ਚ ਮੁਫਤ ਟੈਕਸੀ ਸੇਵਾ
ਸਿੱਖ ਟੈਕਸੀ ਡ੍ਰਾਈਵਰ ਦੀ ਲੰਦਨ 'ਚ ਮੁਫਤ ਟੈਕਸੀ ਸੇਵਾ

ਲੰਦਨ:- ਮਾਨਚੈਸਟਰ ‘ਚ ਹੋਏ ਧਮਾਕੇ ਤੋਂ ਬਾਅਦ ਸਿੱਖ ਟੈਕਸੀ ਡ੍ਰਾਈਵਰ ਨੇ ਲੋੜਵੰਦ

ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਨਸਲੀ ਹਮਲੇ ਦਾ ਸ਼ਿਕਾਰ
ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਨਸਲੀ ਹਮਲੇ ਦਾ ਸ਼ਿਕਾਰ

ਮੈਲਬਰਨ: ਆਸਟ੍ਰੇਲੀਆ ਵਿੱਚ ਇੱਕ ਭਾਰਤੀ ‘ਤੇ ਨਸਲੀ ਟਿੱਪਣੀ ਤੇ ਹਮਲਾ ਕਰਨ ਦਾ

ਉੱਤਰੀ ਕੋਰੀਆ ਨੇ ਦਾਗੀ ਇੱਕ ਹੋਰ ਮਿਜ਼ਾਇਲ
ਉੱਤਰੀ ਕੋਰੀਆ ਨੇ ਦਾਗੀ ਇੱਕ ਹੋਰ ਮਿਜ਼ਾਇਲ

ਸਿਓਲ: ਉੱਤਰੀ ਕੋਰੀਆ ਨੇ ਮੱਧ ਦੂਰੀ ਤੱਕ ਮਾਰ ਕਰਨ ਵਾਲੀ ਨਵੀਂ ਬਾਲਿਸਟਿਕ ਮਿਜ਼ਾਈਲ

ਆਪਰੇਸ਼ਨ ਬਲੂ ਸਟਾਰ ਮੁੱਦੇ 'ਤੇ ਭਿੜੇ ਬਰਤਾਨੀਆ ਦੇ ਸਿਆਸਤਦਾਨ
ਆਪਰੇਸ਼ਨ ਬਲੂ ਸਟਾਰ ਮੁੱਦੇ 'ਤੇ ਭਿੜੇ ਬਰਤਾਨੀਆ ਦੇ ਸਿਆਸਤਦਾਨ

ਲੰਡਨ: ਆਪਰੇਸ਼ਨ ਬਲੂ ਸਟਾਰ ਦਾ ਮੁੱਦਾ ਲੰਦਨ ਦੀਆਂ ਆਮ ਚੋਣਾਂ ਵਿੱਚ ਖਾਸ ਚੋਣ ਮੁੱਦਾ

ਨਿਊਯਾਰਕ 'ਚ ਇੱਕ ਹੋਰ ਭਾਰਤੀ ਦਾ ਕਤਲ ?
ਨਿਊਯਾਰਕ 'ਚ ਇੱਕ ਹੋਰ ਭਾਰਤੀ ਦਾ ਕਤਲ ?

ਨਿਊਯਾਰਕ- ਕੋਰਨੈਲ ਯੂਨੀਵਰਸਿਟੀ ਚ ਪੜਦੇ 20 ਸਾਲਾ ਵਿਦਿਆਰਥੀ ਅਲਾਪ ਨਰਸੀਪੁਰਾ ਦੀ

ਰੂਹਾਨੀ ਦੂਜੀ ਵਾਰ ਬਣੇ ਇਰਾਨ ਦੇ ਰਾਸ਼ਟਰਪਤੀ
ਰੂਹਾਨੀ ਦੂਜੀ ਵਾਰ ਬਣੇ ਇਰਾਨ ਦੇ ਰਾਸ਼ਟਰਪਤੀ

ਇਰਾਨ:- ਹਸਨ ਰੂਹਾਨੀ ਨੂੰ ਇਰਾਨੀ ਲੋਕਾਂ ਨੇ ਦੂਜੀ ਵਾਰ ਦੇਸ਼ ਦਾ ਰਾਸ਼ਟਰਪਤੀ ਚੁਣ ਲਿਆ

ਸਿੱਖਾਂ ਨੇ ਆਪਣੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਟਰੂਡੋ ਨੂੰ ਕੀਤਾ ਸਨਮਾਨਿਤ
ਸਿੱਖਾਂ ਨੇ ਆਪਣੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਟਰੂਡੋ ਨੂੰ ਕੀਤਾ ਸਨਮਾਨਿਤ

ਕੈਨੇਡਾ:- ਵਿਸ਼ਵ ਭਰ ਵਿੱਚ ਹਰਮਨ ਪਿਆਰਤਾ ਖੱਟਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ