ਟ੍ਰੰਪ ਕੋਲ ਪ੍ਰਮਾਣੂ ਬੰਬ ਦੇ ਬਟਨ ਦਾ ਰਾਜ਼ !

By: abp sanjha | | Last Updated: Sunday, 7 January 2018 3:37 PM
ਟ੍ਰੰਪ ਕੋਲ ਪ੍ਰਮਾਣੂ ਬੰਬ ਦੇ ਬਟਨ ਦਾ ਰਾਜ਼ !

ਨਵੀਂ ਦਿੱਲੀ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਵਿਚਾਲੇ ਪ੍ਰਮਾਣੂ ਹਮਲੇ ਨੂੰ ਲੈ ਕੇ ਤਣਾਅ ਜਾਰੀ ਹੈ। ਦੋਵੇਂ ਸੋਸ਼ਲ ਮੀਡੀਆ ‘ਤੇ ਇੱਕ-ਦੂਜੇ ਦੇ ਦੁਆਲੇ ਹੋਏ ਪਏ ਹਨ। ਦੋਹਾਂ ਮੁਲਕਾਂ ਦੇ ਵੱਡੇ ਲੀਡਰ ਸਿਰਫ਼ ਇੱਕ ਬਟਨ ਦਬਾ ਕੇ ਇੱਕ-ਦੂਜੇ ਨੂੰ ਉਡਾਉਣ ਦੀਆਂ ਧਮਕੀਆਂ ਦੇ ਰਹੇ ਹਨ।

 

ਕੁਝ ਦਿਨ ਪਹਿਲਾਂ ਕਿਮ ਜੋਂਗ ਉਨ ਨੇ ਕਿਹਾ ਸੀ ਕਿ ਉਨ੍ਹਾਂ ਦੇ ਟੇਬਲ ਕੋਲ ਪ੍ਰਮਾਣੂ ਬੰਬ ਦਾ ਬਟਨ ਹੈ ਜਿਸ ਨੂੰ ਨੱਪਦਿਆਂ ਹੀ ਅਮਰੀਕਾ ਤਬਾਹ ਹੋ ਜਾਵੇਗਾ। ਕੋਰਿਆਈ ਨੇਤਾ ਦੀ ਇਸ ਧਮਕੀ ਦਾ ਅਮਰੀਕੀ ਰਾਸ਼ਟਰਪਤੀ ਨੇ ਜੁਆਬ ਦਿੱਤਾ ਤੇ ਕਿਹਾ ਕਿ ਮੇਰੇ ਮੇਜ਼ ਕੋਲ ਵੀ ਇੱਕ ਬਟਨ ਹੈ। ਉਹ ਜ਼ਿਆਦਾ ਤਾਕਤਵਰ ਤੇ ਖ਼ਤਰਨਾਕ ਹੈ। ਸਵਾਲ ਇਹ ਹੈ ਕਿ ਕੀ ਵਾਕਿਆ ਹੀ ਇਨ੍ਹਾਂ ਦੇ ਮੇਜ਼ਾਂ ਕੋਲ ਅਜਿਹੇ ਬਟਨ ਹਨ ਜਿਸ ਤੋਂ ਪ੍ਰਮਾਣੂ ਹਮਲਾ ਹੋ ਸਕਦਾ ਹੈ।

 

ਖ਼ੈਰ, ਉੱਤਰੀ ਕੋਰੀਆ ਨੂੰ ਲੈ ਕੇ ਫ਼ਿਲਹਾਲ ਇਹ ਸਾਫ਼ ਨਹੀਂ ਕਿ ਉਸ ਕੋਲ ਪ੍ਰਮਾਣੂ ਹਥਿਆਰ ਹਨ ਜਾਂ ਨਹੀਂ ਕਿਉਂਕਿ ਉਸ ਨੇ ਅਜੇ ਤੱਕ ਪ੍ਰਮਾਣੂ ਕੰਟਰੋਲ ਰਿਐਕਟਰ ਸਥਾਪਤ ਨਹੀਂ ਕੀਤਾ। ਸਾਲ 2006, 2009, 2013, 2016 ਤੇ 2017 ਵਿੱਚ ਉਹ ਪ੍ਰਮਾਣੂ ਹਥਿਆਰਾਂ ਨਾਲ ਲੈਸ ਮਿਜ਼ਾਈਲਾਂ ਦਾ ਟੈਸਟ ਜ਼ਰੂਰ ਕਰ ਚੁੱਕਿਆ ਹੈ>

 

ਅਮਰੀਕਾ ਦੀ ਗੱਲ ਕਰੀਏ ਤਾਂ ਇਹ ਸਾਫ਼ ਹੈ ਕਿ ਉਹ 1945 ਵਿੱਚ ਜਪਾਨ ‘ਤੇ ਪ੍ਰਮਾਣੂ ਬੰਬਾਂ ਨਾਲ ਹਮਲੇ ਕਰ ਚੁੱਕਿਆ ਹੈ। ਪ੍ਰਮਾਣੂ ਹਮਲਾ ਕਰਨਾ ਇੰਨਾ ਸੌਖਾ ਨਹੀਂ ਕਿ ਸਿਰਫ਼ ਇੱਕ ਬਟਨ ਦਬਾ ਕੇ ਹਮਲਾ ਹੋ ਜਾਵੇ। ਮਤਲਬ ਟ੍ਰੰਪ ਦਾ ਇਹ ਕਹਿਣਾ ਸਿਰਫ਼ ਆਪਣਾ ਰੁਖ ਸਾਫ਼ ਕਰਨਾ ਹੈ। ਦਰਅਸਲ ਅਮਰੀਕੀ ਪ੍ਰਮਾਣੂ ਬੰਬ ਫਾਇਰ ਕਰਨ ਲਈ ਫੁਟਬਾਲ ਤੇ ਬਿਸਕੁਟ ਦੀ ਲੋੜ ਹੁੰਦੀ ਹੈ। ਇਨ੍ਹਾਂ ਦੋਹਾਂ ਦੇ ਨਾਲ ਅਮਰੀਕੀ ਰਾਸ਼ਟਰਪਤੀ ਬੰਬ ਧਮਾਕੇ ਕਰਨ ਦਾ ਹੁਕਮ ਦਿੰਦਾ ਹੈ।

 

ਅਮਰੀਕੀ ਰਾਸ਼ਟਰਪਤੀ ਕੋਲ ਇੱਕ ਅਜਿਹਾ ਬਰੀਫ਼ਕੇਸ ਹੁੰਦਾ ਹੈ ਜਿਸ ਨੂੰ ‘ਨਿਊਕਲੀਅਰ ਫੁਟਬਾਲ’ ਕਹਿੰਦੇ ਹਨ। ਇਸ ਵਿੱਚ ਨਿਊਕਲੀਅਰ ਟੂਲ ਦੇ ਨਾਲ ਕੁਝ ਕਿਤਾਬਾਂ ਹੁੰਦੀਆਂ ਹਨ। ਇਸ ਦੀ ਮਦਦ ਨਾਲ ਹੀ ਪ੍ਰਮਾਣੂ ਅਟੈਕ ਕਰਨ ਬਾਰੇ ਫ਼ੈਸਲਾ ਰਾਸ਼ਟਰਪਤੀ ਕਰਦਾ ਹੈ। ਤਕਨੀਕੀ ਤੌਰ ‘ਤੇ ਬਿਸਕੁਟ ਕ੍ਰੈਡਿਟ ਕਾਰਡ ਵਾਂਗ ਨਜ਼ਰ ਆਉਂਦਾ ਹੈ। ਇਸ ਵਿੱਚ ਕੁਝ ਕੋਰਡ ਲਿਖੇ ਹੁੰਦੇ ਹਨ। ਇਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਵੱਲੋਂ ਫ਼ੌਜ ਨੂੰ ਦੱਸ ਕੇ ਆਪਣੀ ਪਛਾਣ ਪੱਕੀ ਕਰਨੀ ਹੁੰਦੀ ਹੈ। ਇਨ੍ਹਾਂ ਕੋਰਡ ਦੇ ਮੈਚ ਹੋਣ ਤੋਂ ਬਾਅਦ ਹੀ ਪ੍ਰਮਾਣੂ ਹਮਲਾ ਕੀਤਾ ਜਾਂਦਾ ਹੈ।

First Published: Sunday, 7 January 2018 3:37 PM

Related Stories

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਸੰਯੁਕਤ ਰਾਸ਼ਟਰ ਕੱਸੇ ਪਾਕਿਸਤਾਨ 'ਤੇ ਸ਼ਿਕੰਜਾ: ਅਮਰੀਕਾ
ਸੰਯੁਕਤ ਰਾਸ਼ਟਰ ਕੱਸੇ ਪਾਕਿਸਤਾਨ 'ਤੇ ਸ਼ਿਕੰਜਾ: ਅਮਰੀਕਾ

ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਹੈ ਕਿ

ਪਾਕਿਸਤਾਨੀਆਂ ਵੱਲੋਂ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ 
ਪਾਕਿਸਤਾਨੀਆਂ ਵੱਲੋਂ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ 

ਵਾਸ਼ਿੰਗਟਨ: ਪਾਕਿਸਤਾਨੀਆਂ ਦੇ ਇੱਕ ਸਮੂਹ ਨੇ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ ਦੀ

ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ
ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ

ਓਂਟਾਰੀਓ: ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਆਪਣੀ

'ਹੱਜ ਸਬਸਿਡੀ' ਦੇ ਰੋਕੇ 700 ਕਰੋੜ ਦਾ ਕੀ ਕਰੇਗੀ ਮੋਦੀ ਸਰਕਾਰ..?
'ਹੱਜ ਸਬਸਿਡੀ' ਦੇ ਰੋਕੇ 700 ਕਰੋੜ ਦਾ ਕੀ ਕਰੇਗੀ ਮੋਦੀ ਸਰਕਾਰ..?

ਨਵੀਂ ਦਿੱਲੀ: ਮੋਦੀ ਸਰਕਾਰ ਨੇ ਹੱਜ ਯਾਤਰੀਆਂ ਲਈ ਦਿੱਤੀ ਜਾਣ ਵਾਲੀ ਸਰਕਾਰੀ

ਕਾਬੁਲ 'ਚ ਭਾਰਤੀ ਦੂਤਾਵਾਸ 'ਤੇ ਰਾਕਟ ਦਾਗਿਆ
ਕਾਬੁਲ 'ਚ ਭਾਰਤੀ ਦੂਤਾਵਾਸ 'ਤੇ ਰਾਕਟ ਦਾਗਿਆ

ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਭਾਰਤੀ ਦੂਤਾਵਾਸ ‘ਤੇ

ਰੂਸ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ....
ਰੂਸ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ....

ਮਾਸਕੋ- ਈਰਾਨ ਨਾਲ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਐਟਮੀ ਸਮਝੌਤਿਆਂ ਨੂੰ ਬਦਲਣ ਦੀ