ਇੱਥੇ ਰੋਟੀ ਤੋਂ ਮੁਹਤਾਜ ਹੋਣ ਵਾਲੇ ਨੇ 78 ਲੱਖ ਲੋਕ

By: ABP SANJHA | | Last Updated: Sunday, 11 June 2017 4:53 PM
ਇੱਥੇ ਰੋਟੀ ਤੋਂ ਮੁਹਤਾਜ ਹੋਣ ਵਾਲੇ ਨੇ 78 ਲੱਖ ਲੋਕ

ਇਥੋਪੀਆ:- ਸੰਯੁਕਤ ਰਾਸ਼ਟਰ ਸੰਘ ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੂਨ ਮਹੀਨੇ ਦੇ ਖਤਮ ਹੋਣ ਦੇ ਨਾਲ ਹੀ ਇਥੋਪੀਆ ਨੂੰ 78 ਲੱਖ ਲੋਕਾਂ ਲਈ ਉਪਲਬਧ ਕਰਵਾਈ ਗਈ ਐਮਰਜੈਂਸੀ ਮਦਦ ਖਤਮ ਹੋ ਜਾਵੇਗੀ। ਸੰਯੁਕਤ ਰਾਸ਼ਟਰ ਸੰਘ ਦੀ ਏਜੰਸੀ ਵਰਲਡ ਫੂਡ ਪ੍ਰੋਗਰਾਮ ਦੇ ਸਾਨ ਆਇਲਫ ਨੇ ਕਿਹਾ, ਸਾਡਾ ਖਾਣ ਪੀਣ ਦਾ ਸਮਾਨ ਜੂਨ ਮਹੀਨੇ ਖਤਮ ਹੋਣ ਜਾ ਰਿਹਾ ਹੈ ਇਸਦਾ ਮਤਲਬ ਹੈ ਕਿ 78 ਲੱਖ ਲੋਕਾਂ ਨੂੰ ਅਚਾਨਕ ਖਾਣਾ ਮਿਲਣਾ ਬੰਦ ਹੋ ਜਾਵੇਗਾ।

 

ETHIOPIA 1

‘ਸੇਵ ਦ ਚਿਲਡਰਨ’ ਸੰਸਥਾ ਨਾਲ ਜੁੜੇ ਜਾਨ ਗ੍ਰਾਹਮ ਨੇ ਕਿਹਾ ਕਿ ਜਦੋਂ ਖਾਣਾ ਖਤਮ ਹੋ ਜਾਵੇਗਾ ਤਾਂ ਸਾਨੂੰ ਨਹੀਂ ਪਤਾ ਕੀ-ਕੀ ਹੋਵੇਗਾ, ਖਾਣ ਦੀਆਂ ਬੁਨਿਆਦੀ ਚੀਜ਼ਾਂ ਤੋਂ ਬਿਨਾਂ ਖਤਰਨਾਕ ਕੁਪੋਸ਼ਣ ਦੀ ਸਮੱਸਿਆ ਸਾਹਮਣੇ ਆਏਗੀ, ਕਿਉਂਕਿ ਲੋਕਾਂ ਦੇ ਖਾਣੇ ਲਈ ਕੁਝ ਨਹੀਂ ਮਿਲ ਰਿਹਾ ਹੋਵੇਗਾ। ਇਹ ਬੱਚੇ ਗੰਭੀਰ ਕੁਪੋਸ਼ਣ ਦੇ ਸ਼ਿਕਾਰ ਹੋ ਜਾਣਗੇ ਜੋ ਬੇਹੱਦ ਖਤਰਨਾਕ ਸਥਿਤੀ ਹੋਵੇਗੀ। ਇਥੋਪੀਆ ਦੀ ਸਰਕਾਰ ਤੇ ਹੋਰ ਸਮਾਜਿਕ ਸੰਸਥਾਵਾਂ ਨੇ ਦੁਨੀਆ ਭਰ ਦੇ ਦਾਨੀ ਸੱਜਣਾਂ ਤੋਂ ਮਦਦ ਮੰਗੀ ਹੈ ਪਰ ਉਹ ਅਣਸੁਣਿਆ ਕਰ ਦਿੱਤੇ ਜਾਣ ਦੇ ਖਦਸ਼ੇ ਤੋਂ ਡਰੇ ਹੋਏ ਨੇ।

 

ETHIOPIA

 

 

ਸੰਯੁਕਤ ਰਾਸ਼ਟਰ ਨੇ ਉੱਤਰ ਪੂਰਬੀ ਨਾਈਜੀਰੀਆ, ਦੱਖਣੀ ਸੂਡਾਨ, ਯਮਨ ਅਤੇ ਸੋਮਾਲੀਆ ਵਿੱਚ ਚੱਲ ਰਹੇ ਅਕਾਲ ਨੂੰ 1945 ਤੋਂ ਬਾਅਦ ਦੁਨੀਆ ਦਾ ਸਭ ਤੋਂ ਵੱਡਾ ਮਨੁੱਖੀ ਸੰਕਟ ਐਲਾਨਿਆ ਹੈ। ਇਥੋਪੀਆ ਸਰਕਾਰ ਨੇ ਹਾਲ ਹੀ ਵਿੱਚ ਸੋਕੇ ਤੋਂ ਨਿਪਟਣ ਵਿੱਚ ਸਫਲਤਾ ਹਾਸਲ ਕੀਤੀ ਹੈ ਪਰ ਹਾਲੇ ਤੱਕ ਸਰਕਾਰ ਕੋਲ ਆਪਣੇ ਦਮ ‘ਤੇ ਸੋਕੇ ਨਾਲ ਨਿਪਟਣ ਲਈ ਲੋੜੀਂਦਾ ਧਨ ਨਹੀਂ ਹੈ। ਬੀਤੇ ਦੋ ਸਾਲਾਂ ਵਿੱਚ ਸਰਕਾਰ ਨੇ 381 ਮਿਲੀਅਨ ਡਾਲਰ ਦੀ ਰਾਸ਼ੀ ਸੋਕੇ ਨਾਲ ਨਿਪਟਣ ਲਈ ਵੰਡੀ ਸੀ ਪਰ ਸੋਕੇ ਦਾ ਸੰਕਟ ਹਾਲੇ ਤੱਕ ਬਣਿਆ ਹੋਇਆ ਹੈ।

First Published: Sunday, 11 June 2017 4:53 PM

Related Stories

ਇੱਥੇ ਫੈਲੀ ਹੈ ਹੈਜ਼ੇ ਦੀ ਸਭ ਤੋਂ ਭਿਆਨਕ ਬਿਮਾਰੀ
ਇੱਥੇ ਫੈਲੀ ਹੈ ਹੈਜ਼ੇ ਦੀ ਸਭ ਤੋਂ ਭਿਆਨਕ ਬਿਮਾਰੀ

ਨਵੀਂ ਦਿੱਲੀ: ਯੁੱਧ ਪੀੜਤ ਦੇਸ਼ ਯਮਨ ਵਿੱਚ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਭਿਆਨਕ

ਭਾਰਤ ਵਿਗਿਆਨੀ ਨੇ ਲੱਭਿਆ ਰਹੱਸਮਈ ਗ੍ਰਹਿ!
ਭਾਰਤ ਵਿਗਿਆਨੀ ਨੇ ਲੱਭਿਆ ਰਹੱਸਮਈ ਗ੍ਰਹਿ!

ਨਿਊਯਾਰਕ: ਸੌਰ ਮੰਡਲ ਦੇ ਬਾਹਰੀ ਸਿਰੇ ‘ਤੇ ਮੰਗਲ ਗ੍ਰਹਿ ਦੇ ਆਕਾਰ ਦੇ ਇੱਕ

ਟਰੰਪ ਨੇ ਤੋੜੀ 20 ਸਾਲ ਪੁਰਾਣੀ ਰਵਾਇਤ
ਟਰੰਪ ਨੇ ਤੋੜੀ 20 ਸਾਲ ਪੁਰਾਣੀ ਰਵਾਇਤ

ਵਾਸ਼ਿੰਗਟਨ: ਪਿਛਲੇ ਦੋ ਦਹਾਕਿਆਂ ਤੋਂ ਰਮਜ਼ਾਨ ਮੌਕੇ ਹਰ ਸਾਲ ਅਮਰੀਕਾ ਦੇ ਰਾਸ਼ਟਰਪਤੀ

ਹੁਣ ਡਰੋਨ ਪੈਦਾ ਕਰਨਗੇ ਜੰਗਲ!
ਹੁਣ ਡਰੋਨ ਪੈਦਾ ਕਰਨਗੇ ਜੰਗਲ!

ਮੈਲਬਰਨ: ਵਿਗਿਆਨਕਾਂ ਨੇ ਅਜਿਹੇ ਨਵੇਂ ਡਰੋਨ ਵਿਕਸਿਤ ਕੀਤੇ ਹਨ ਜੋ ਬੂਟੇ ਲਾਉਣ ਲਈ

ਜਦੋਂ ਹਵਾ 'ਚ ਵਾਸ਼ਿੰਗ ਮਸ਼ੀਨ ਬਣਿਆ ਜਹਾਜ਼
ਜਦੋਂ ਹਵਾ 'ਚ ਵਾਸ਼ਿੰਗ ਮਸ਼ੀਨ ਬਣਿਆ ਜਹਾਜ਼

ਸਿਡਨੀ: ਅੱਜ ਏਅਰ ਏਸ਼ੀਆ ਦੀ ਮਲੇਸ਼ੀਆ ਜਾਣ ਵਾਲੀ ਫਲਾਈਟ ਨੂੰ ਤਕਨੀਕੀ ਖਰਾਬੀ ਕਾਰਨ

ਤੇਲ ਟੈਂਕਰ ਨੂੰ ਲੱਗੀ ਅੱਗ,100 ਮਰੇ 75 ਜ਼ਖਮੀ
ਤੇਲ ਟੈਂਕਰ ਨੂੰ ਲੱਗੀ ਅੱਗ,100 ਮਰੇ 75 ਜ਼ਖਮੀ

ਲਾਹੌਰ: ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ‘ਚ ਵਾਪਰੀ ਬੇਹੱਦ ਮੰਦਭਾਗੀ ਘਟਨਾ ‘ਚ

ਮੋਦੀ ਪੁੱਜੇ ਅਮਰੀਕਾ,ਕੱਲ੍ਹ ਨੂੰ ਟਰੰਪ ਨਾਲ ਕਰਨਗੇ ਮੁਲਾਕਾਤ
ਮੋਦੀ ਪੁੱਜੇ ਅਮਰੀਕਾ,ਕੱਲ੍ਹ ਨੂੰ ਟਰੰਪ ਨਾਲ ਕਰਨਗੇ ਮੁਲਾਕਾਤ

ਵਸ਼ਿੰਗਟਨ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਸ਼ਹਿਰ ਵਸ਼ਿੰਗਟਨ ਪਹੁੰਚ

ਮਰਹੂਮ ਮਨਮੀਤ ਸਿੰਘ ਭੁੱਲਰ ਦੇ ਨਾਂ 'ਤੇ ਯਾਦਗਾਰੀ ਪਾਰਕ
ਮਰਹੂਮ ਮਨਮੀਤ ਸਿੰਘ ਭੁੱਲਰ ਦੇ ਨਾਂ 'ਤੇ ਯਾਦਗਾਰੀ ਪਾਰਕ

ਕੈਲਗਰੀ:- ਕੈਨੇਡਾ ਪਾਰਲੀਮੈਂਟ ਦੇ ਮਰਹੂਮ ਸਿੱਖ ਐਮਪੀ ਮਨਮੀਤ ਸਿੰਘ ਭੁੱਲਰ ਦੀ ਯਾਦ

ਸੁਪਰੀਮ ਕੋਰਟ ਦੀ ਜੱਜ ਬਣੀ ਪਹਿਲੀ ਦਸਤਾਰਧਾਰੀ ਸਿੰਘਣੀ
ਸੁਪਰੀਮ ਕੋਰਟ ਦੀ ਜੱਜ ਬਣੀ ਪਹਿਲੀ ਦਸਤਾਰਧਾਰੀ ਸਿੰਘਣੀ

ਬ੍ਰਿਟਿਸ਼ ਕੋਲੰਬੀਆ:- ਕੈਨੇਡਾ ਵਿੱਚ ਪਲਬਿੰਦਰ ਕੌਰ ਸ਼ੇਰਗਿੱਲ ਸੁਪਰੀਮ ਕੋਰਟ ਦੀ

ਮੱਕਾ ਮਸਜ਼ਿਦ 'ਤੇ ਅੱਤਵਾਦੀ ਹਮਲਾ ਨਾਕਾਮ, 11 ਲੋਕ ਜ਼ਖ਼ਮੀ
ਮੱਕਾ ਮਸਜ਼ਿਦ 'ਤੇ ਅੱਤਵਾਦੀ ਹਮਲਾ ਨਾਕਾਮ, 11 ਲੋਕ ਜ਼ਖ਼ਮੀ

ਨਵੀਂ ਦਿੱਲੀ : ਸਾਉਦੀ ਅਰਬ ਦਾ ਕਹਿਣਾ ਹੈ ਕਿ ਮੱਕਾ ਵਿੱਚ ਕਾਬਾ ਦੀ ਪਵਿੱਤਰ ਮਸਜਿਦ