ਫਰਾਂਸ ਨੇ ਭਾਰਤ ਦੀ ਖੋਲ੍ਹੀ ਪੋਲ!

By: Harsharan K | | Last Updated: Tuesday, 11 July 2017 11:09 AM
ਫਰਾਂਸ ਨੇ ਭਾਰਤ ਦੀ ਖੋਲ੍ਹੀ ਪੋਲ!

ਦਿੱਲੀ: ਇਕ ਪਾਸੇ ਭਾਰਤ ਪਰਮਾਣੂ ਬਿਜਲੀ ਘਰਾਂ ਦੀ ਗਿਣਤੀ ਵਧਾਉਣ ਲਈ ਲਗਾਤਾਰ ਕੋਸ਼ਿਸ ਕਰ ਰਿਹਾ ਹੈ ਤਾਂ ਵਿਕਸਤ ਦੇਸ਼ ਹੁਣ ਇਨ੍ਹਾਂ ਬਿਜਲੀ ਘਰਾਂ ਨੂੰ ਬੰਦ ਕਰਨ ਦਾ ਫੈਸਲਾ ਕਰ ਰਹੇ ਹਨ। ਤਾਜ਼ਾ ਫੈਸਲਾ ਪਰਮਾਣੂ ਊਰਜਾ ਦਾ ਸਭ ਤੋਂ ਵੱਧ ਇਸਤੇਮਾਲ ਕਰ ਰਹੇ ਫਰਾਂਸ ਦਾ ਹੈ। ਉੱਥੋਂ ਦੀ ਸਰਕਾਰ ਨੇ ਸੰਨ 2015 ਤਕ ਦੇਸ਼ ਦੇ 17 ਰਿਐਕਟਰ ਬੰਦ ਕਰਨ ਦਾ ਫੈਸਲਾ ਕੀਤਾ ਹੈ।

 
ਵਾਤਾਵਰਣ ਮੰਤਰੀ ਨਿਕੋਲਸ ਹਿਊਲਟ ਨੇ ਮੁਤਾਬਕ, ਬਿਜਲੀ ਦੇ ਇਸਤੇਮਾਲ ‘ਚ ਪਰਮਾਣੂ ਊਰਜਾ ਦਾ ਹਿੱਸਾ ਹੁਣ ਘੱਟ ਕੀਤਾ ਜਾਵੇਗਾ। ਇਹ ਹਿੱਸੇਦਾਰੀ 75 ਫੀਸਦੀ ਤੋਂ ਘਟਾ ਕੇ 50 ਫ਼ੀਸਦੀ ‘ਤੇ ਲਿਆਂਦੀ ਜਾਵੇਗੀ। ਇਸੇ ਲਈ ਪਰਮਾਣੂ ਬਿਜਲੀ ਦੀ ਪੈਦਾਵਾਰ ਕਰਦਾ ਹੈ ਤੇ ਗੁਆਂਢੀ ਦੇਸ਼ਾਂ ‘ਚ ਉਸਦੀ ਬਰਾਮਦ ਵੀ ਕਰਦਾ ਹੈ। ਇਹ ਉਸਦੀ ਆਮਦ ਦਾ ਵੱਡਾ ਵਸੀਲਾ ਹੈ। ਫਰਾਂਸ ਹੀ ਨਹੀਂ ਜਰਮਨੀ ਨੇ ਵੀ ਆਪਣੇ ਇੱਥੇ ਪਰਮਾਣੂ ਊਰਜਾ ਦੀ ਮਾਤਰਾ ਘਟਾਉਣ ਦਾ ਫੈਸਲਾ ਕੀਤਾ ਹੈ।

 
ਜਾਪਾਨ ‘ਚ ਹੋਈ ਫੁਕੁਸ਼ੀਮਾ ਦਾਇਚੀ ਪਰਮਾਣੂ ਬਿਜਲੀ ਘਰ ਹਾਦਸੇ ਤੋਂ ਬਾਅਦ ਜਰਮਨੀ ਨੇ ਵੀ 17 ਰਿਐਕਟਰ ਬੰਦ ਕਰਨ ਦਾ ਫ਼ੈਸਲਾ ਕੀਤਾ। ਇਹ ਰਿਐਕਟਰ ਸੰਨ 2022 ਤਕ ਬੰਦ ਹੋ ਜਾਣਗੇ। ਇਕ ਹੋਰ ਵਿਕਸਤ ਦੇਸ਼ ਦੱਖਣੀ ਕੋਰੀਆ ਵੀ ਪਰਮਾਣੂ ਊਰਜਾ ਦੀ ਮਾਤਰਾ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਦੇਸ਼ ਕਈ ਦਹਾਕਿਆਂ ਤੋਂ ਪਰਮਾਣੂ ਊਰਜਾ ਦਾ ਕਾਰੋਬਾਰੀ ਇਸਤੇਮਾਲ ਕਰ ਰਹੇ ਹਨ।

First Published: Tuesday, 11 July 2017 11:09 AM

Related Stories

ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!
ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!

ਤਹਿਰਾਨ: ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ

ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!
ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!

ਦਿੱਲੀ: ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ
ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ

ਬਰਲਿਨ: ਸੌਰਮੰਡਲ ਵਿਚ ਛੋਟੇ ਗ੍ਰਹਿ ਘੇਰੇ ਵਿਚ ਵਿਗਿਆਨਕਾਂ ਨੇ ਹੱਬਲ ਸਪੇਸ

'ਬਲੂ ਵੇਲ੍ਹ' ਦਾ ਨਵਾਂ ਕਾਰਾ
'ਬਲੂ ਵੇਲ੍ਹ' ਦਾ ਨਵਾਂ ਕਾਰਾ

ਮਾਸਕੋ:17 ਸਾਲ ਦੀ ਲੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ ‘ਬਲੂ ਵ੍ਹੇਲ’ ਦੀ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ