ਜਰਮਨੀ ਵਿੱਚ ਮਰਕੇਲ ਚੌਥੀ ਵਾਰੀ ਚਾਂਸਲਰ ਵਜੋਂ ਸਹੁੰ ਚੁੱਕੇਗੀ

By: abp sanjha | | Last Updated: Monday, 5 March 2018 10:12 AM
ਜਰਮਨੀ ਵਿੱਚ ਮਰਕੇਲ ਚੌਥੀ ਵਾਰੀ ਚਾਂਸਲਰ ਵਜੋਂ ਸਹੁੰ ਚੁੱਕੇਗੀ

ਬਰਲਿਨ- ਪਿਛਲੇ 6 ਮਹੀਨੇ ਤੋਂ ਜਰਮਨੀ ਵਿਚ ਚੱਲ ਰਹੀ ਸਿਆਸੀ ਅਨਿਸ਼ਚਿਤਤਾ ਦਾ ਦੌਰ ਖਤਮ ਹੋਣ ਵਾਲਾ ਹੈ। ਸੋਸ਼ਲ ਡੈਮੋਕ੍ਰੇਟਸ (ਐਸ ਪੀ ਡੀ) ਪਾਰਟੀ ਦੀ ਹਮਾਇਤ ਨਾਲ ਚਾਂਸਲਰ ਏਂਜਲਾ ਮਰਕੇਲ ਦੀ ਅਗਵਾਈ ਵਿਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਤਿਆਰ ਹੋ ਗਿਆ ਹੈ। ਮੱਧ ਮਾਰਚ ਤੱਕ ਨਵੀਂ ਸਰਕਾਰ ਬਣਨ ਦੀ ਸੰਭਾਵਨਾ ਜਤਾਈ ਗਈ ਹੈ ਤੇ ਏਂਜਲਾ ਮਰਕੇਲ ਚੌਥੀ ਵਾਰੀ ਚਾਂਸਲਰ ਦੀ ਸਹੁੰ ਚੁੱਕੇਗੀ।

 

 
ਵਰਨਣ ਯੋਗ ਹੈ ਕਿ ਪਿਛਲੇ ਸਾਲ 24 ਸਤੰਬਰ ਨੂੰ ਆਮ ਚੋਣਾਂ ਦੇ ਨਤੀਜੇ ਜਦੋਂ ਆਏ ਸਨ ਤਾਂ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਣ ਕਾਰਨ ਜਰਮਨੀ ਸਿਆਸੀ ਅਨਿਸ਼ਚਿਤਤਾ ਦਾ ਦੌਰ ਚੱਲ ਰਿਹਾ ਸੀ। ਜਰਮਨ ਮੀਡੀਆ ਵਿਚ ਇਸ ਐਤਵਾਰ ਨੂੰ ਐਸ ਪੀ ਡੀ ਦੇ ਇਕ ਅਹੁਦੇਦਾਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਪਾਰਟੀ ਦੇ ਦੋ ਤਿਹਾਈ ਮੈਂਬਰਾਂ ਨੇ ਸਮਝੌਤਾ ਕਰਨ ਦੇ ਪੱਖ ਵਿਚ ਵੋਟ ਦਿੱਤੀ ਹੈ।

 

 

ਇਸ ਦਾ ਮਤਲਬ ਇਹ ਹੈ ਕਿ ਮਰਕੇਲ ਦੀ ਅਗਵਾਈ ਵਾਲਾ ਕੰਜ਼ਰਵੇਟਿਵ ਬਲਾਕ ਅਤੇ ਐਸ ਪੀ ਡੀ ਮਿਲ ਕੇ ਗਠਜੋੜ ਸਰਕਾਰ ਬਣਾਵੇਗਾ। ਏਂਜਲਾ ਮਰਕੇਲ ਹੁਣ ਚੌਥੀ ਵਾਰ ਚਾਂਸਲਰ ਅਹੁਦੇ ਦੀ ਸਹੁੰ ਚੁੱਕੇਗੀ। ਉਹ ਸਾਲ 2013 ਤੋਂ ਜਰਮਨੀ ਉੱਤੇ ਸ਼ਾਸਨ ਕਰ ਰਹੀ ਹੈ।

 

 

ਐਸ ਪੀ ਡੀ ਨੇ ਪਿਛਲੀ ਸਰਕਾਰ ਦੌਰਾਨ ਵੀ ਮਰਕੇਲ ਦੀ ਹਮਾਇਤ ਕੀਤੀ ਸੀ, ਪਰ ਚੋਣਾਂ ਤੋਂ ਪਹਿਲਾਂ ਗਠਜੋੜ ਤੋਂ ਵੱਖ ਹੋ ਗਈ ਸੀ। ਐਸ ਪੀ ਡੀ ਦੇ ਨੇਤਾ ਮਾਰਟਿਨ ਸ਼ੂਲਜ਼ ਨੇ ਪਾਰਟੀ ਕਾਰਕੁੰਨਾਂ ਨੂੰ ਕਿਹਾ ਕਿ ਪਾਰਟੀ ਅਗਲੀ ਜਰਮਨ ਸਰਕਾਰ ਵਿਚ ਸ਼ਾਮਲ ਹੋਵੇਗੀ। ਮਰਕੇਲ ਨੇ ਐਸ ਪੀ ਡੀ ਨੂੰ ਟਵਿੱਟਰ ਉੱਤੇ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਤੁਹਾਡੇ ਨਾਲ ਫਿਰ ਤੋਂ ਕੰਮ ਕਰਨ ਦੀ ਉਡੀਕ ਹੈ।

First Published: Monday, 5 March 2018 8:09 AM

Related Stories

ਭਾਰਤੀਆਂ ਦੇ ਫੇਸਬੁੱਕ ਡੇਟਾ ਚੋਰੀ ਬਾਰੇ ਜ਼ਕਰਬਰਗ ਦਾ ਖੁੱਲ੍ਹਿਆ ਭੇਤ
ਭਾਰਤੀਆਂ ਦੇ ਫੇਸਬੁੱਕ ਡੇਟਾ ਚੋਰੀ ਬਾਰੇ ਜ਼ਕਰਬਰਗ ਦਾ ਖੁੱਲ੍ਹਿਆ ਭੇਤ

ਨਵੀਂ ਦਿੱਲੀ: ਫੇਸਬੁਕ ‘ਤੇ ਲੋਕਾਂ ਦੇ ਡਾਟਾ ਚੋਰੀ ਦੇ ਖ਼ੁਲਾਸੇ ਤੋਂ ਬਾਅਦ

ਟਰੰਪ ਦਾ ਫੁਰਮਾਨ ਅਮਰੀਕਾ 'ਚ ਇਹ ਲੋਕ ਨਹੀਂ ਬਣ ਸਕਣਗੇ ਫ਼ੌਜ ਦਾ ਹਿੱਸਾ
ਟਰੰਪ ਦਾ ਫੁਰਮਾਨ ਅਮਰੀਕਾ 'ਚ ਇਹ ਲੋਕ ਨਹੀਂ ਬਣ ਸਕਣਗੇ ਫ਼ੌਜ ਦਾ ਹਿੱਸਾ

ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਮਿਲਿਟਰੀ ਸਰਵਿਸ ਵਿੱਚ ਟ੍ਰਾਂਸਜੈਂਡਰਾਂ ਦੇ

ਟਰੰਪ ਨੇ ਭਾਰਤ ਵਿਰੋਧੀ 'ਬੰਦੇ' ਨੂੰ ਲਾਇਆ ਆਪਣਾ ਸੁਰੱਖਿਆ ਸਲਾਹਕਾਰ
ਟਰੰਪ ਨੇ ਭਾਰਤ ਵਿਰੋਧੀ 'ਬੰਦੇ' ਨੂੰ ਲਾਇਆ ਆਪਣਾ ਸੁਰੱਖਿਆ ਸਲਾਹਕਾਰ

ਨਵੀਂ ਦਿੱਲੀ: ਬੀਤੇ 14 ਮਹੀਨਿਆਂ ਵਿੱਚ ਇਹ ਤੀਜੀ ਵਾਰ ਹੈ ਜਦੋਂ ਅਮਰੀਕੀ ਰਾਸ਼ਟਰਪਤੀ

ਇਲਾਜ ਕਰਵਾਉਣ ਹਿੰਦੋਸਤਾਨ ਆਈ ਵਿਦੇਸ਼ੀ ਔਰਤ ਲਾਪਤਾ
ਇਲਾਜ ਕਰਵਾਉਣ ਹਿੰਦੋਸਤਾਨ ਆਈ ਵਿਦੇਸ਼ੀ ਔਰਤ ਲਾਪਤਾ

ਨਵੀਂ ਦਿੱਲੀ: ਕੇਰਲ ਵਿੱਚ ਲਾਤਵਿਆ ਦੀ 33 ਸਾਲ ਦੀ ਇੱਕ ਔਰਤ ਦੇ ਗ਼ਾਇਬ ਹੋ ਜਾਣ ਦਾ

ਭਿਆਨਕ ਅੱਗ ਨੇ ਲਈਆਂ 13 ਜਾਨਾਂ, 27 ਜ਼ਖ਼ਮੀ
ਭਿਆਨਕ ਅੱਗ ਨੇ ਲਈਆਂ 13 ਜਾਨਾਂ, 27 ਜ਼ਖ਼ਮੀ

ਨਵੀਂ ਦਿੱਲੀ: ਵੀਅਤਨਾਮ ਦੇ ਇਮਾਰਤੀ ਕੰਪਲੈਕਸ ‘ਚ ਅੱਗ ਲੱਗਣ ਨਾਲ 13 ਲੋਕਾਂ ਦੀ ਮੌਤ

ਫਰਾਂਸ 'ਚ ਇਸਲਾਮਿਕ ਸਟੇਟ ਨੇ ਕੀਤੇ ਦੋ ਹਮਲੇ
ਫਰਾਂਸ 'ਚ ਇਸਲਾਮਿਕ ਸਟੇਟ ਨੇ ਕੀਤੇ ਦੋ ਹਮਲੇ

ਪੈਰਿਸ: ਫਰਾਂਸ ਦੇ ਦੱਖਣੀ ਹਿੱਸੇ ਵਿੱਚ ਦੋ ਅਲੱਗ-ਅਲੱਗ ਥਾਵਾਂ ‘ਤੇ ਅੱਤਵਾਦੀ

ਮਾਡਲ ਵੱਲੋਂ ਖੁਲਾਸਾ: ਸਰੀਰਕ ਸਬੰਧਾਂ ਲਈ ਟਰੰਪ ਨੇ ਕੀਤੀ ਸੀ ਮੋਟੀ ਪੇਸ਼ਕਸ਼
ਮਾਡਲ ਵੱਲੋਂ ਖੁਲਾਸਾ: ਸਰੀਰਕ ਸਬੰਧਾਂ ਲਈ ਟਰੰਪ ਨੇ ਕੀਤੀ ਸੀ ਮੋਟੀ ਪੇਸ਼ਕਸ਼

ਵਾਸ਼ਿੰਗਟਨ: ਪਲੇਬੁਆਏ ਮੈਗਜੀਨ ਦੀ ਸਾਬਕਾ ਮਾਡਲ ਕੇਰਨ ਮੈਕਡੌਗਲ ਨੇ ਇੱਕ ਇੰਟਰਵਿਊ

ਆਸਟ੍ਰੇਲੀਆ ਨੇ ਕੱਸਿਆ ਵੀਜ਼ੇ 'ਤੇ ਸ਼ਿਕੰਜਾ
ਆਸਟ੍ਰੇਲੀਆ ਨੇ ਕੱਸਿਆ ਵੀਜ਼ੇ 'ਤੇ ਸ਼ਿਕੰਜਾ

ਮੈਲਬੋਰਨ: ਆਸਟ੍ਰੇਲੀਆ ਨੇ ਆਪਣੇ ਮਸ਼ਹੂਰ 457 ਵੀਜ਼ਾ ਪ੍ਰੋਗਰਾਮ ‘ਤੇ ਰੋਕ ਲਾ ਦਿੱਤੀ

ਪਾਣੀ ਲਈ 200 ਬੋਤਲਾਂ ਲੱਕ ਨਾਲ ਬੰਨ੍ਹ ਚਾਰ ਕਿਲੋਮੀਟਰ ਸਫਰ
ਪਾਣੀ ਲਈ 200 ਬੋਤਲਾਂ ਲੱਕ ਨਾਲ ਬੰਨ੍ਹ ਚਾਰ ਕਿਲੋਮੀਟਰ ਸਫਰ

ਮਕਾਸਰ: ਇੰਡੋਨੇਸ਼ੀਆ ਦੇ ਇੱਕ ਪਿੰਡ ਵਿੱਚ ਰਹਿਣ ਵਾਲੀ ਔਰਤ ਵੱਲੋਂ ਆਪਣੇ ਭਾਈਚਾਰੇ

UK 'ਚ ਸਿੱਖ ਦਾ ਛੁਰਾ ਮਾਰ ਕੇ ਕਤਲ
UK 'ਚ ਸਿੱਖ ਦਾ ਛੁਰਾ ਮਾਰ ਕੇ ਕਤਲ

ਲੰਡਨ: ਯੂ.ਕੇ. ਦੀ ਰਾਜਧਾਨੀ ਦੇ ਅਰਧ ਸ਼ਹਿਰੀ ਇਲਾਕੇ ਸਾਊਥਹਾਲ ਵਿੱਚ ਇੱਕ 48 ਸਾਲਾ