ਪਾਕਿਸਤਾਨ ਵੱਲੋਂ ਹਿੰਦੂਆਂ ਨੂੰ ਵੱਡਾ 'ਤੋਹਫਾ'

By: ABP SANJHA | | Last Updated: Monday, 20 March 2017 5:29 PM
ਪਾਕਿਸਤਾਨ ਵੱਲੋਂ ਹਿੰਦੂਆਂ ਨੂੰ ਵੱਡਾ 'ਤੋਹਫਾ'

ਇਸਲਾਮਾਬਾਦ: ਪਾਕਿਸਤਾਨ ਨੈਸ਼ਨਲ ਅਸੈਂਬਲੀ ਵੱਲੋਂ ਪਾਸ ਕੀਤੇ ਜਾ ਚੁੱਕੇ ਹਿੰਦੂ ਵਿਆਹ ਐਕਟ-2016 ਨੂੰ ਸੈਨੇਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਹ ਬਿੱਲ ਕਾਨੂੰਨ ਬਣ ਗਿਆ ਹੈ। ਇਸ ਐਕਟ ਨੂੰ ਸੈਨੇਟ ਦੀ ਮਾਨਵ ਅਧਿਕਾਰਾਂ ਨਾਲ ਸਬੰਧਤ ਕਮੇਟੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਐਤਵਾਰ ਦੇਰ ਸ਼ਾਮ ਬਿੱਲ ‘ਤੇ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਦਸਤਖ਼ਤ ਕੀਤੇ ਜਿਸ ਤੋਂ ਬਾਅਦ ਬਿੱਲ ਅੰਤਿਮ ਕਾਰਵਾਈ ਲਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕੋਲ ਭੇਜਿਆ ਗਿਆ। ਪ੍ਰਧਾਨ ਮੰਤਰੀ ਦੇ ਦਸਤਖਤ ਤੋਂ ਬਾਅਦ ਹੁਣ ਇਹ ਬਿਲ ਕਾਨੂੰਨ ਬਣ ਗਿਆ ਹੈ।

ਇਸ ਕਾਨੂੰਨ ਦੇ ਬਣਨ ਨਾਲ ਹੁਣ ਪਾਕਿਸਤਾਨ ਵਸਦੇ ਹਿੰਦੂਆਂ ਨੂੰ ਸੁਤੰਤਰ ਰੂਪ ‘ਚ ਆਪਣਾ ਕਾਨੂੰਨ ਮਿਲ ਗਿਆ ਹੈ। ਇਹ ਕਾਨੂੰਨ ਪੂਰੇ ਪਾਕਿਸਤਾਨ ਵਿੱਚ ਲਾਗੂ ਹੋਵੇਗਾ। ਹੁਣ ਹਿੰਦੂਆਂ ਦੇ ਵਿਆਹ ਇਸੇ ਕਾਨੂੰਨ ਤਹਿਤ ਹੀ ਰਜਿਸਟਰ ਹੋਣਗੇ। ਹੁਣ ਹਿੰਦੂਆਂ ਨੂੰ ਵਿਆਹ ਨਾਲ ਸਬੰਧਤ ਸਾਰੇ ਅਧਿਕਾਰ ਮਿਲਣਗੇ। ਇਸ ਦੇ ਨਾਲ ਹੀ ਇਸ ਕਾਨੂੰਨ ਮੁਤਾਬਕ ਵਿਆਹ ਤੋੜਨਾ, ਤਲਾਕ ਤੇ ਤਲਾਕ ਤੋਂ ਬਾਅਦ ਪਤੀ-ਪਤਨੀ ਤੇ ਬੱਚਿਆਂ ਨੂੰ ਆਰਥਿਕ ਸੁਰੱਖਿਆ ਦੇਣ ਵਿੱਚ ਮਦਦ ਆਦਿ ਦਾ ਵੀ ਹਿੰਦੂ ਵਿਆਹ ਕਾਨੂੰਨ ਮੁਤਾਬਕ ਫੈਸਲਾ ਹੋਵੇਗਾ।
ਕਾਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਹੋਏ ਹਿੰਦੂ ਵਿਆਹਾਂ ਨੂੰ ਵੀ ਕਾਨੂੰਨੀ ਮੰਨਿਆ ਗਿਆ। ਇਸ ਦੇ ਨਾਲ ਹੀ ਪੁਰਾਣੇ ਵਿਵਾਦਾਂ ਨੂੰ ਵੀ ਫੈਮਲੀ ਕੋਰਟ ਵਿੱਚ ਭੇਜਿਆ ਜਾਏਗਾ। ਸ਼ਾਦੀਸ਼ੁਦਾ ਮਰਦ ਨਾਲ ਵਿਆਹ ਕਰਨ ਤੇ ਵਿਧਵਾ ਵਿਆਹ ਨੂੰ ਲੈ ਕੇ ਵੀ ਕਾਨੂੰਨ ਵਿੱਚ ਵੱਖੋ-ਵੱਖਰੀਆਂ ਧਾਰਾਵਾਂ ਦਰਜ ਹਨ। ਇਸ ਦੇ ਨਾਲ ਹੀ ਕਾਨੂੰਨ ਤੋੜਨ ਵਾਲਿਆਂ ਲਈ ਇੱਕ ਲੱਖ ਦਾ ਜੁਰਮਾਨਾ ਤੇ ਸਜ਼ਾ ਦਾ ਪ੍ਰਾਵਧਾਨ ਹੈ।

ਦੱਸਣਯੋਗ ਹੈ ਕਿ ਪਾਕਿਸਤਾਨ ‘ਚ ਹਿੰਦੂ ਵਿਆਹ ਪੰਜੀਕਰਨ ਐਕਟ ਲਾਗੂ ਨਾ ਹੋਣ ਕਰਕੇ ਹਿੰਦੂ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਹੀਂ ਮਿਲ ਰਹੀ ਸੀ। ਇਸ ਕਰਕੇ ਪਾਕਿ ‘ਚ ਰਹਿੰਦੇ ਹਿੰਦੂਆਂ ਨੂੰ ਕਈ ਸਮਾਜਿਕ ਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਉਪਰੋਕਤ ਬਿੱਲ ਵਿਚ ਦਰਜ ਕਾਨੂੰਨ ਦੀ ਧਾਰਾ 17 ਦੇ ਮੁਤਾਬਕ ਕਿਸੇ ਵੀ ਹਿੰਦੂ ਵਿਧਵਾ ਔਰਤ ਨੂੰ ਪਤੀ ਦੀ ਮੌਤ ਦੇ ਛੇ ਮਹੀਨੇ ਬਾਅਦ ਮੁੜ ਵਿਆਹ ਕਰਨ ਦਾ ਅਧਿਕਾਰ ਪ੍ਰਾਪਤ ਹੋਵੇਗਾ।

First Published: Monday, 20 March 2017 5:29 PM

Related Stories

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ

ਉੱਤਰ ਕੋਰੀਆ ਤੇ ਅਮਰੀਕਾ ਦੀ ਜੰਗ ਯਕੀਨੀ!
ਉੱਤਰ ਕੋਰੀਆ ਤੇ ਅਮਰੀਕਾ ਦੀ ਜੰਗ ਯਕੀਨੀ!

ਵਾਸ਼ਿੰਗਟਨ: ਉੱਤਰ ਕੋਰੀਆ ਦੁਸ਼ਮਨ ਦੇਸ਼ ਅਮਰੀਕਾ ਦੀ ਭੋਰਾ ਵੀ ਪਰਵਾਹ ਨਹੀਂ ਕਰ ਰਿਹਾ।

ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ
ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ

ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ‘ਚ ਵਿਦਿਆਰਥੀਆਂ

ਮੈਲਬੌਰਨ ਦੇ ਸਿੱਖ ਨੇ ਪੁੱਤਰ ਨੂੰ ਪਟਕੇ ਸਮੇਤ ਸਕੂਲ ਭੇਜਣ ਲਈ ਕਾਨੂੰਨੀ ਲੜਾਈ ਜਿੱਤੀ
ਮੈਲਬੌਰਨ ਦੇ ਸਿੱਖ ਨੇ ਪੁੱਤਰ ਨੂੰ ਪਟਕੇ ਸਮੇਤ ਸਕੂਲ ਭੇਜਣ ਲਈ ਕਾਨੂੰਨੀ ਲੜਾਈ...

ਮੈਲਬੌਰਨ: ਇੱਕ ਸਿੱਖ ਪਰਿਵਾਰ ਨੂੰ ਆਪਣੇ ਬੱਚੇ ਦੇ ਸਕੂਲ ਪਟਕਾ ਪਹਿਨਾ ਕੇ ਭੇਜਣ ਲਈ

ਅਮਰੀਕਾ ਜਾਣ ਵਾਲਿਆਂ ਲਈ ਖੁਸ਼ਖਬਰੀ!
ਅਮਰੀਕਾ ਜਾਣ ਵਾਲਿਆਂ ਲਈ ਖੁਸ਼ਖਬਰੀ!

ਵਾਸ਼ਿੰਗਟਨ: ਯੂ.ਐਸ. ਨੇ ਸਾਰੀਆਂ ਸ਼੍ਰੇਣੀਆਂ ਵਿੱਚ ਐਚ-1 ਬੀ ਵੀਜ਼ਾ ਦੀ ਤੇਜ਼

ਰੋਹਿੰਗਿਆ ਮੁਸਲਮਾਨਾਂ ਦੇ ਉਜਾੜੇ 'ਤੇ ਬੋਲੀ ਸੂ ਕੀ
ਰੋਹਿੰਗਿਆ ਮੁਸਲਮਾਨਾਂ ਦੇ ਉਜਾੜੇ 'ਤੇ ਬੋਲੀ ਸੂ ਕੀ

ਨਵੀਂ ਦਿੱਲੀ: ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ‘ਤੇ ਮਿਆਂਮਾਰ ਨੇ ਆਖਰ ਆਪਣੀ