ਪਾਕਿਸਤਾਨ ਵੱਲੋਂ ਹਿੰਦੂਆਂ ਨੂੰ ਵੱਡਾ 'ਤੋਹਫਾ'

Last Updated: Monday, 20 March 2017 5:29 PM
ਪਾਕਿਸਤਾਨ ਵੱਲੋਂ ਹਿੰਦੂਆਂ ਨੂੰ ਵੱਡਾ 'ਤੋਹਫਾ'

ਇਸਲਾਮਾਬਾਦ: ਪਾਕਿਸਤਾਨ ਨੈਸ਼ਨਲ ਅਸੈਂਬਲੀ ਵੱਲੋਂ ਪਾਸ ਕੀਤੇ ਜਾ ਚੁੱਕੇ ਹਿੰਦੂ ਵਿਆਹ ਐਕਟ-2016 ਨੂੰ ਸੈਨੇਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਇਹ ਬਿੱਲ ਕਾਨੂੰਨ ਬਣ ਗਿਆ ਹੈ। ਇਸ ਐਕਟ ਨੂੰ ਸੈਨੇਟ ਦੀ ਮਾਨਵ ਅਧਿਕਾਰਾਂ ਨਾਲ ਸਬੰਧਤ ਕਮੇਟੀ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਐਤਵਾਰ ਦੇਰ ਸ਼ਾਮ ਬਿੱਲ ‘ਤੇ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਦਸਤਖ਼ਤ ਕੀਤੇ ਜਿਸ ਤੋਂ ਬਾਅਦ ਬਿੱਲ ਅੰਤਿਮ ਕਾਰਵਾਈ ਲਈ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਕੋਲ ਭੇਜਿਆ ਗਿਆ। ਪ੍ਰਧਾਨ ਮੰਤਰੀ ਦੇ ਦਸਤਖਤ ਤੋਂ ਬਾਅਦ ਹੁਣ ਇਹ ਬਿਲ ਕਾਨੂੰਨ ਬਣ ਗਿਆ ਹੈ।

ਇਸ ਕਾਨੂੰਨ ਦੇ ਬਣਨ ਨਾਲ ਹੁਣ ਪਾਕਿਸਤਾਨ ਵਸਦੇ ਹਿੰਦੂਆਂ ਨੂੰ ਸੁਤੰਤਰ ਰੂਪ ‘ਚ ਆਪਣਾ ਕਾਨੂੰਨ ਮਿਲ ਗਿਆ ਹੈ। ਇਹ ਕਾਨੂੰਨ ਪੂਰੇ ਪਾਕਿਸਤਾਨ ਵਿੱਚ ਲਾਗੂ ਹੋਵੇਗਾ। ਹੁਣ ਹਿੰਦੂਆਂ ਦੇ ਵਿਆਹ ਇਸੇ ਕਾਨੂੰਨ ਤਹਿਤ ਹੀ ਰਜਿਸਟਰ ਹੋਣਗੇ। ਹੁਣ ਹਿੰਦੂਆਂ ਨੂੰ ਵਿਆਹ ਨਾਲ ਸਬੰਧਤ ਸਾਰੇ ਅਧਿਕਾਰ ਮਿਲਣਗੇ। ਇਸ ਦੇ ਨਾਲ ਹੀ ਇਸ ਕਾਨੂੰਨ ਮੁਤਾਬਕ ਵਿਆਹ ਤੋੜਨਾ, ਤਲਾਕ ਤੇ ਤਲਾਕ ਤੋਂ ਬਾਅਦ ਪਤੀ-ਪਤਨੀ ਤੇ ਬੱਚਿਆਂ ਨੂੰ ਆਰਥਿਕ ਸੁਰੱਖਿਆ ਦੇਣ ਵਿੱਚ ਮਦਦ ਆਦਿ ਦਾ ਵੀ ਹਿੰਦੂ ਵਿਆਹ ਕਾਨੂੰਨ ਮੁਤਾਬਕ ਫੈਸਲਾ ਹੋਵੇਗਾ।
ਕਾਨੂੰਨ ਦੇ ਲਾਗੂ ਹੋਣ ਤੋਂ ਪਹਿਲਾਂ ਹੋਏ ਹਿੰਦੂ ਵਿਆਹਾਂ ਨੂੰ ਵੀ ਕਾਨੂੰਨੀ ਮੰਨਿਆ ਗਿਆ। ਇਸ ਦੇ ਨਾਲ ਹੀ ਪੁਰਾਣੇ ਵਿਵਾਦਾਂ ਨੂੰ ਵੀ ਫੈਮਲੀ ਕੋਰਟ ਵਿੱਚ ਭੇਜਿਆ ਜਾਏਗਾ। ਸ਼ਾਦੀਸ਼ੁਦਾ ਮਰਦ ਨਾਲ ਵਿਆਹ ਕਰਨ ਤੇ ਵਿਧਵਾ ਵਿਆਹ ਨੂੰ ਲੈ ਕੇ ਵੀ ਕਾਨੂੰਨ ਵਿੱਚ ਵੱਖੋ-ਵੱਖਰੀਆਂ ਧਾਰਾਵਾਂ ਦਰਜ ਹਨ। ਇਸ ਦੇ ਨਾਲ ਹੀ ਕਾਨੂੰਨ ਤੋੜਨ ਵਾਲਿਆਂ ਲਈ ਇੱਕ ਲੱਖ ਦਾ ਜੁਰਮਾਨਾ ਤੇ ਸਜ਼ਾ ਦਾ ਪ੍ਰਾਵਧਾਨ ਹੈ।

ਦੱਸਣਯੋਗ ਹੈ ਕਿ ਪਾਕਿਸਤਾਨ ‘ਚ ਹਿੰਦੂ ਵਿਆਹ ਪੰਜੀਕਰਨ ਐਕਟ ਲਾਗੂ ਨਾ ਹੋਣ ਕਰਕੇ ਹਿੰਦੂ ਵਿਆਹਾਂ ਨੂੰ ਕਾਨੂੰਨੀ ਮਾਨਤਾ ਨਹੀਂ ਮਿਲ ਰਹੀ ਸੀ। ਇਸ ਕਰਕੇ ਪਾਕਿ ‘ਚ ਰਹਿੰਦੇ ਹਿੰਦੂਆਂ ਨੂੰ ਕਈ ਸਮਾਜਿਕ ਤੇ ਆਰਥਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਉਪਰੋਕਤ ਬਿੱਲ ਵਿਚ ਦਰਜ ਕਾਨੂੰਨ ਦੀ ਧਾਰਾ 17 ਦੇ ਮੁਤਾਬਕ ਕਿਸੇ ਵੀ ਹਿੰਦੂ ਵਿਧਵਾ ਔਰਤ ਨੂੰ ਪਤੀ ਦੀ ਮੌਤ ਦੇ ਛੇ ਮਹੀਨੇ ਬਾਅਦ ਮੁੜ ਵਿਆਹ ਕਰਨ ਦਾ ਅਧਿਕਾਰ ਪ੍ਰਾਪਤ ਹੋਵੇਗਾ।

First Published: Monday, 20 March 2017 5:29 PM

Related Stories

 ਭਾਰਤੀਆਂ ਦਾ ਅਮਰੀਕਾ 'ਚ ਕਾਰਾ, ਪਹੁੰਚੇ ਜੇਲ੍ਹ
ਭਾਰਤੀਆਂ ਦਾ ਅਮਰੀਕਾ 'ਚ ਕਾਰਾ, ਪਹੁੰਚੇ ਜੇਲ੍ਹ

ਵਾਸ਼ਿੰਗਟਨ: ਕੌਮਾਂਤਰੀ ਪੱਧਰ ਦੇ ਕ੍ਰੈਡਿਟ ਕਾਰਡ ਘੁਟਾਲੇ ਵਿੱਚ ਦੋਸ਼ੀ ਦੋ ਭਾਰਤੀਆਂ

ਅਮਰੀਕੀ ਵੀਜ਼ਾ ਸੋਧ ਬਿੱਲ ਦੇ ਹੱਕ 'ਚ ਡਟੇ ਟਰੰਪ
ਅਮਰੀਕੀ ਵੀਜ਼ਾ ਸੋਧ ਬਿੱਲ ਦੇ ਹੱਕ 'ਚ ਡਟੇ ਟਰੰਪ

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਐਚ1 ਬੀ ਵੀਜ਼ਾ ਸੋਧ ਬਿੱਲ ਜਿਸ ਵਿੱਚ ਆਈਟੀ

ਚੀਨ ਦੀਆਂ ਫੌਜੀ ਤਿਆਰੀਆਂ ਤੋਂ ਅਮਰੀਕਾ ਚੌਕੰਨਾ
ਚੀਨ ਦੀਆਂ ਫੌਜੀ ਤਿਆਰੀਆਂ ਤੋਂ ਅਮਰੀਕਾ ਚੌਕੰਨਾ

ਵਾਸ਼ਿੰਗਟਨ: ਅਮਰੀਕੀ ਥਿੰਕ ਟੈਂਕ ਨੇ ਚੀਨ ਵੱਲੋਂ ਕਿਸੇ ਵੀ ਵਕਤ ਸਾਊਥ ਚਾਈਨਾ ਸਾਗਰ

ਟਰੰਪ ਨੇ ਮੋਦੀ ਨੂੰ ਕੀਤਾ ਫੋਨ
ਟਰੰਪ ਨੇ ਮੋਦੀ ਨੂੰ ਕੀਤਾ ਫੋਨ

ਵਾਸ਼ਿੰਗਟਨ:- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰੇਂਦਰ

ਭਾਰਤੀ ਵਿਦਿਆਰਥੀਆਂ ਵੱਲੋਂ ਅਮਰੀਕਾ ਜਾਣ ਤੋਂ ਤੋਬਾ
ਭਾਰਤੀ ਵਿਦਿਆਰਥੀਆਂ ਵੱਲੋਂ ਅਮਰੀਕਾ ਜਾਣ ਤੋਂ ਤੋਬਾ

ਵਾਸ਼ਿੰਗਟਨ: ਪਿਛਲੇ ਹਫਤੇ ਜਾਰੀ ਹੋਈ ‘ਓਪਨ ਡੋਰਸ 2016’ ਦੀ ਰਿਪੋਰਟ ਮੁਤਾਬਕ

ਆਸਟ੍ਰੇਲੀਆ 'ਚ ਲੱਭਿਆ ਸਿੱਖਾਂ ਦੀ ਸਥਾਪਤੀ ਦਾ ਕੇਂਦਰ
ਆਸਟ੍ਰੇਲੀਆ 'ਚ ਲੱਭਿਆ ਸਿੱਖਾਂ ਦੀ ਸਥਾਪਤੀ ਦਾ ਕੇਂਦਰ

ਮੈਲਬਰਨ: ਆਸਟਰੇਲੀਆ ਦੇ ਵਿਕਟੋਰੀਆ ਖੇਤਰ ਦਾ ਸ਼ਹਿਰ ਬਿਨਾਲਾ ਉਨ੍ਹਾਂ ਚੋਣਵੇਂ

ਅਮਰੀਕੀ ਚੈਨਲ 'ਤੇ ਭੜਕੇ ਭਾਰਤੀ
ਅਮਰੀਕੀ ਚੈਨਲ 'ਤੇ ਭੜਕੇ ਭਾਰਤੀ

ਵਾਸ਼ਿੰਗਟਨ: ਅਮਰੀਕਾ ਦੇ ਸ਼ਿਕਾਗੋ ਵਿੱਚ ਭਾਰਤੀ-ਅਮਰੀਕੀ ਵਾਸੀਆਂ ਨੇ ਨਿਊਜ਼ ਚੈਨਲ

ਮੌਤ ਦੇ ਮੂੰਹ 'ਚੋਂ ਬਚੇ 10 ਪੰਜਾਬੀ
ਮੌਤ ਦੇ ਮੂੰਹ 'ਚੋਂ ਬਚੇ 10 ਪੰਜਾਬੀ

ਦੁਬਈ: ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 10 ਪੰਜਾਬੀਆਂ ਦੀ ਸਜ਼ਾ ਅਬੂਧਾਬੀ ਦੀ

ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ ਨਸਲੀ ਹਮਲੇ ਦਾ ਸ਼ਿਕਾਰ
ਆਸਟ੍ਰੇਲੀਆ 'ਚ ਭਾਰਤੀ ਵਿਦਿਆਰਥੀ ਨਸਲੀ ਹਮਲੇ ਦਾ ਸ਼ਿਕਾਰ

ਮੈਲਬਾਰਨ: ਇੱਥੇ ਇੱਕ ਭਾਰਤੀ ‘ਤੇ ਹੋਏ ਕਥਿਤ ਨਸਲੀ ਹਮਲੇ ਦੇ ਮਾਮਲੇ ਦੀ ਪੁਲਿਸ ਨੇ

ਅਮਰੀਕੀ ਏਅਰ ਲਾਈਨਜ਼ 'ਚ ਤੰਗ ਪਜਾਮੀ ਬੈਨ
ਅਮਰੀਕੀ ਏਅਰ ਲਾਈਨਜ਼ 'ਚ ਤੰਗ ਪਜਾਮੀ ਬੈਨ

ਵਾਸ਼ਿੰਗਟਨ: ਇੱਥੋਂ ਦੀ ਏਅਰ ਲਾਈਨਜ਼ ਨੇ ਦੋ ਕੁੜੀਆਂ ਦੇ ਤੰਗ ਪਜਾਮੀ (ਪਜਾਮੀ ਸਲਵਾਰ)