ਲੰਡਨ 'ਚ ਭਾਰਤ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ

By: abp sanjha | | Last Updated: Monday, 19 June 2017 9:05 AM
ਲੰਡਨ 'ਚ ਭਾਰਤ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ

ਲੰਡਨ : ਜਿਸ ਸੁਪਰ ਸੰਡੇ ਦਾ ਭਾਰਤੀਆਂ ਨੂੰ ਬੇਤਾਬੀ ਨਾਲ ਇੰਤਜ਼ਾਰ ਸੀ ਉਹ ਉਹੋ ਜਿਹਾ ਨਹੀਂ ਰਿਹਾ। ਸ਼ਾਮ ਨੂੰ ਲੰਡਨ ਦੇ ਲੀ ਵੈਲੀ ਹਾਕੀ ਐਂਡ ਟੈਨਿਸ ਸੈਂਟਰ ‘ਤੇ ਭਾਰਤੀ ਟੀਮ ਪਾਕਿਸਤਾਨ ‘ਤੇ ਪੂਰੀ ਤਰ੍ਹਾਂ ਹਾਵੀ ਰਹੀ ਪ੍ਰੰਤੂ ਉਥੋਂ ਅੱਧੇ ਘੰਟੇ ਦੀ ਦੂਰੀ ‘ਤੇ ਸਥਿਤ ਓਵਲ ‘ਚ ਵਿਰਾਟ ਸੈਨਾ ਨੇ ਪਾਕਿਸਤਾਨ ਖ਼ਿਲਾਫ ਆਤਮ ਸਮਰਪਣ ਕਰ ਦਿੱਤਾ।

 

ਭਾਰਤ ਨੇ ਐਤਵਾਰ ਨੂੰ ਵਿਸ਼ਵ ਹਾਕੀ ਲੀਗ ਸੈਮੀਫਾਈਨਲ ਦੇ ਗਰੁੱਪ ਬੀ ਦੇ ਮੈਚ ‘ਚ ਪਾਕਿਸਤਾਨ ਨੂੰ 7-1 ਨਾਲ ਕਰਾਰੀ ਹਾਰ ਦਿੱਤੀ। ਭਾਰਤ ਲਈ ਹਰਮਨਪ੍ਰੀਤ ਸਿੰਘ (13ਵੇਂ, 33ਵੇਂ ਮਿੰਟ), ਤਲਵਿੰਦਰ ਸਿੰਘ (21ਵੇਂ, 24ਵੇਂ ਮਿੰਟ), ਆਕਾਸ਼ਦੀਪ ਸਿੰਘ (47ਵੇਂ, 58ਵੇਂ ਮਿੰਟ) ਅਤੇ ਪ੍ਰਦੀਪ ਮੋਰ (49ਵੇਂ ਮਿੰਟ) ਨੇ ਗੋਲ ਦਾਗੇ।

 

ਪਾਕਿਸਤਾਨ ਦੇ ਲਈ ਇਕੋ ਇਕ ਗੋਲ ਮੁਹੰਮਦ ਓਮਰ ਭੁੱਟਾ (57ਵਾਂ ਮਿੰਟ) ਨੇ ਕੀਤਾ। ਭਾਰਤ ਦੀ ਟੂਰਨਾਮੈਂਟ ‘ਚ ਇਹ ਲਗਾਤਾਰ ਤੀਸਰੀ ਜਿੱਤ ਅਤੇ ਪਾਕਿਸਤਾਨ ਦੀ ਤੀਸਰੀ ਹਾਰ ਹੈ।

 

ਇਹ 50 ਸਾਲ ‘ਚ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਲੰਡਨ ‘ਚ ਪਾਕਿਸਤਾਨ ਨੂੰ ਹਰਾਇਆ। ਇਸ ਤੋਂ ਪਹਿਲੇ ਲੰਡਨ ‘ਚ ਦੋ ਵਾਰ ਦੋਨੋਂ ਦੇਸ਼ ਭਿੜੇ ਅਤੇ ਹਰ ਵਾਰ ਪਾਕਿਸਤਾਨ ਜਿੱਤਿਆ। ਲੰਡਨ ‘ਚ ਦੋਨੋਂ ਦੇਸ਼ ਪਹਿਲੀ ਵਾਰ 1967 ‘ਚ ਪ੍ਰੀ ਓਲੰਪਿਕ ਟੂਰਨਾਮੈਂਟ ‘ਚ ਭਿੜੇ ਜਿਥੇ ਪਾਕਿਸਤਾਨ 1-0 ਨਾਲ ਜਿੱਤਿਆ। ਦੂਸਰੀ ਵਾਰ 1986 ‘ਚ ਵਿਸ਼ਵ ਕੱਪ ‘ਚ ਪਾਕਿਸਤਾਨ 3-2 ਨਾਲ ਜਿੱਤਿਆ।

 

ਭਾਰਤ ਦੇ ਚੋਟੀ ਦੇ ਪੁਰਖ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਐਤਵਾਰ ਨੂੰ ਜਕਾਰਤਾ ‘ਚ ਇੰਡੋਨੇਸ਼ੀਆ ਓਪਨ ਸੁਪਰ ਸੀਰੀਜ਼ ਖਿਤਾਬ ਜਿੱਤ ਲਿਆ। ਉਹ ਇਹ ਖਿਤਾਬ ਜਿੱਤਣ ਵਾਲੇ ਭਾਰਤ ਦੇ ਪਹਿਲੇ ਪੁਰਖ ਖਿਡਾਰੀ ਬਣ ਗਏ ਹਨ। ਵਿਸ਼ਵ ‘ਚ 22ਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਫਾਈਨਲ ਮੈਚ ‘ਚ ਜਾਪਾਨ ਦੇ ਕਾਜੁਮਾਸਾ ਸਾਕਾਈ ਨੂੰ 21-11, 21-19 ਨਾਲ ਮਾਤ ਦੇ ਕੇ ਇਤਿਹਾਸਕ ਸਫ਼ਲਤਾ ਹਾਸਿਲ ਕੀਤੀ। ਸ਼੍ਰੀਕਾਂਤ ਦਾ ਇਹ ਦੂਸਰਾ ਸੁਪਰ ਸੀਰੀਜ਼ ਪ੍ਰੀਮੀਅਰ ਖਿਤਾਬ ਹੈ। ਇਸ ਤੋਂ ਪਹਿਲੇ ਉਨ੍ਹਾਂ ਨੇ 2014 ‘ਚ ਚਾਈਨਾ ਓਪਨ ‘ਤੇ ਕਬਜ਼ਾ ਜਮਾਇਆ ਸੀ। ਸ਼੍ਰੀਕਾਂਤ ਦਾ ਇਹ ਚੌਥਾ ਸੁਪਰ ਸੀਰੀਜ਼ ਫਾਈਨਲ ਸੀ। 2015 ‘ਚ ਉਹ ਇੰਡੀਆ ਓਪਨ ਆਪਣੇ ਨਾਂ ਕਰ ਚੁੱਕੇ ਹਨ।

First Published: Monday, 19 June 2017 9:05 AM

Related Stories

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ

ਬ੍ਰਿਟੇਨ 'ਚ ਰਾਤੋ ਰਾਤ ਹੀਰੋ ਬਣ ਗਿਆ ਇਹ 12 ਸਾਲਾ ਭਾਰਤੀ ਬੱਚਾ
ਬ੍ਰਿਟੇਨ 'ਚ ਰਾਤੋ ਰਾਤ ਹੀਰੋ ਬਣ ਗਿਆ ਇਹ 12 ਸਾਲਾ ਭਾਰਤੀ ਬੱਚਾ

ਲੰਡਨ, 17 ਅਗਸਤ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਇਕ ਟੀ ਵੀ ਪ੍ਰੋਗਰਾਮ ਵਿੱਚ ਸਾਰੇ

ਚੀਨ ਦੀ ਖੂਨੀ ਸਾਜਿਸ਼: ਤਿੱਬਤ 'ਚ 'ਬਲੱਡ ਬੈਂਕ' ਤਬਦੀਲ, ਭਾਰਤ ਨੂੰ ਧਮਕੀ
ਚੀਨ ਦੀ ਖੂਨੀ ਸਾਜਿਸ਼: ਤਿੱਬਤ 'ਚ 'ਬਲੱਡ ਬੈਂਕ' ਤਬਦੀਲ, ਭਾਰਤ ਨੂੰ ਧਮਕੀ

ਨਵੀਂ ਦਿੱਲੀ: ਡੋਕਲਾਮ ਵਿਵਾਦ ‘ਤੇ ਭਾਰਤ ਤੇ ਚੀਨ ਵਿਚਾਲੇ ਖਿੱਚੋਤਾਣ ਵਧ ਰਹੀ ਹੈ।

ਓਬਾਮਾ ਦੇ ਇਸ ਟਵੀਟ ਨੇ ਇਤਿਹਾਸ ਰੱਚ ਦਿੱਤਾ
ਓਬਾਮਾ ਦੇ ਇਸ ਟਵੀਟ ਨੇ ਇਤਿਹਾਸ ਰੱਚ ਦਿੱਤਾ

ਵਾਸ਼ਿੰਗਟਨ:ਅਮਰੀਕਾ ਦੇ ਚਾਰਲੋਟਸਵਿਲੇ ‘ਚ ਨਸਲੀ ਹਿੰਸਾ ਨੂੰ ਲੈ ਕੇ ਸਾਬਕਾ