ਦਲੇਰ ਅਮਰੀਕਨ ਦਾ ਸਨਮਾਨ ਕਰਨਗੇ ਭਾਰਤੀ

By: ABP SANJHA | | Last Updated: Tuesday, 21 March 2017 7:47 PM
ਦਲੇਰ ਅਮਰੀਕਨ ਦਾ ਸਨਮਾਨ ਕਰਨਗੇ ਭਾਰਤੀ

ਚੰਡੀਗੜ੍ਹ: ਫਰਵਰੀ ਮਹੀਨੇ ਅਮਰੀਕਾ ਦੇ ਕਨਸਾਸ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਦੌਰਾਨ ਭਾਰਤੀ ਇੰਜਨੀਅਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ 24 ਸਾਲਾ ਗੋਰੇ ਨੌਜਵਾਨ ਇਆਨ ਗ੍ਰਿਲਿਟ ਨੂੰ ਅਮਰੀਕਾ ਵੱਸਦੇ ਭਾਰਤੀ ਖਾਸ ਤੌਰ ‘ਤੇ ਸਨਮਾਨਿਤ ਕਰਨਗੇ।
ਕਨਸਾਸ ਵਿੱਚ ਵਾਪਰੀ ਉਸ ਗੋਲੀਬਾਰੀ ਵਿੱਚ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਮੌਤ ਹੋ ਗਈ ਸੀ ਜਦਕਿ ਸ੍ਰੀਨਿਵਾਸ ਦਾ ਦੋਸਤ ਜ਼ਖਮੀ ਹੋ ਗਿਆ ਸੀ। ਉਸ ਹਮਲੇ ਦੌਰਾਨ ਦੋਵਾਂ ਭਾਰਤੀਆਂ ਨੂੰ 51 ਸਾਲਾ ਗੋਰੇ ਦੀਆਂ ਗੋਲੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਇਆਨ ਵੀ ਜ਼ਖਮੀ ਹੋ ਗਿਆ ਸੀ। ਇਆਨ ਦੀ ਬਹਾਦਰੀ ਬਦਲੇ 25 ਮਾਰਚ ਨੂੰ ਇੰਡੀਅਨ ਹਾਊਸ ਹੌਸਟਨ ਵਿੱਚ 14ਵੇਂ ਸਾਲਾਨਾ ਗਾਲਾ ਮੌਕੇ ਇਆਨ ਨੂੰ ਇੱਕ ਸੱਚੇ ਅਮਰੀਕੀ ਹੀਰੋ ਵਜੋਂ ਸਨਮਾਨਿਤ ਕੀਤਾ ਜਾਵੇਗਾ।
ਸਾਲਾਨਾ ਗਾਲਾ ਸਮਾਗਮ ਅਮਰੀਕਾ ਸਥਿਤ ਇੰਡੀਆ ਹਾਊਸ ਦਾ ਵੱਡਾ ਤੇ ਮੁੱਖ ਸਮਾਗਮ ਹੁੰਦਾ ਹੈ। ਪ੍ਰੋਗਰਾਮ ਦੇ ਬੋਰਡ ਮੈਂਬਰ ਜੀਤੇਨ ਅਗਰਵਾਲ ਨੇ ਕਿਹਾ ਕਿ 25 ਮਾਰਚ ਨੂੰ ਅਸੀਂ ਇੰਡੀਆ ਹਾਊਸ ਵਿੱਚ ਇਆਨ ਦੀ ਬਹਾਦਰੀ ਦਾ ਜਸ਼ਨ ਮਨਾਂਵਾਂਗੇ, ਸਾਨੂੰ ਇਆਨ ਦੇ ਸੱਚੇ ਅਮਰੀਕੀ ਹੋਣ ਤੇ ਮਾਣ ਹੈ।

ਇਆਨ ਨੇ ਇਸ ਐਲਾਨ ਲਈ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖਾਸ ਤੌਰ ‘ਤੇ ਸਮੂਹ ਭਾਰਤੀਆਂ ਸਮੇਤ ਖਾਸ ਤੌਰ ‘ਤੇ ਸਿੱਖ ਭਾਈਚਾਰੇ ਦਾ ਕੀਤਾ ਤੇ ਕਿਹਾ ਕਿ ”ਤੁਹਾਡੀਆਂ ਸਭ ਦੀਆਂ ਦੁਆਵਾਂ ਸਦਕਾ ਹੀ ਮੈਂ ਤੰਦਰੁਸਤ ਹਾਂ ਅਤੇ ਇਹ ਸਨਮਾਨ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਤੁਸੀਂ ਸਾਰੇ ਭਾਰਤੀ ਸੱਚਮੁੱਚ ਸ਼ਾਨਦਾਰ ਹੋ ਤੇ ਮੈਂ 25 ਮਾਰਚ ਦੇ ਪ੍ਰੋਗਰਾਮ ਲਈ ਉਤਸੁਕ ਹਾਂ।

First Published: Monday, 20 March 2017 5:02 PM

Related Stories

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ

ਉੱਤਰ ਕੋਰੀਆ ਤੇ ਅਮਰੀਕਾ ਦੀ ਜੰਗ ਯਕੀਨੀ!
ਉੱਤਰ ਕੋਰੀਆ ਤੇ ਅਮਰੀਕਾ ਦੀ ਜੰਗ ਯਕੀਨੀ!

ਵਾਸ਼ਿੰਗਟਨ: ਉੱਤਰ ਕੋਰੀਆ ਦੁਸ਼ਮਨ ਦੇਸ਼ ਅਮਰੀਕਾ ਦੀ ਭੋਰਾ ਵੀ ਪਰਵਾਹ ਨਹੀਂ ਕਰ ਰਿਹਾ।

ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ
ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ

ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ‘ਚ ਵਿਦਿਆਰਥੀਆਂ

ਮੈਲਬੌਰਨ ਦੇ ਸਿੱਖ ਨੇ ਪੁੱਤਰ ਨੂੰ ਪਟਕੇ ਸਮੇਤ ਸਕੂਲ ਭੇਜਣ ਲਈ ਕਾਨੂੰਨੀ ਲੜਾਈ ਜਿੱਤੀ
ਮੈਲਬੌਰਨ ਦੇ ਸਿੱਖ ਨੇ ਪੁੱਤਰ ਨੂੰ ਪਟਕੇ ਸਮੇਤ ਸਕੂਲ ਭੇਜਣ ਲਈ ਕਾਨੂੰਨੀ ਲੜਾਈ...

ਮੈਲਬੌਰਨ: ਇੱਕ ਸਿੱਖ ਪਰਿਵਾਰ ਨੂੰ ਆਪਣੇ ਬੱਚੇ ਦੇ ਸਕੂਲ ਪਟਕਾ ਪਹਿਨਾ ਕੇ ਭੇਜਣ ਲਈ

ਅਮਰੀਕਾ ਜਾਣ ਵਾਲਿਆਂ ਲਈ ਖੁਸ਼ਖਬਰੀ!
ਅਮਰੀਕਾ ਜਾਣ ਵਾਲਿਆਂ ਲਈ ਖੁਸ਼ਖਬਰੀ!

ਵਾਸ਼ਿੰਗਟਨ: ਯੂ.ਐਸ. ਨੇ ਸਾਰੀਆਂ ਸ਼੍ਰੇਣੀਆਂ ਵਿੱਚ ਐਚ-1 ਬੀ ਵੀਜ਼ਾ ਦੀ ਤੇਜ਼

ਰੋਹਿੰਗਿਆ ਮੁਸਲਮਾਨਾਂ ਦੇ ਉਜਾੜੇ 'ਤੇ ਬੋਲੀ ਸੂ ਕੀ
ਰੋਹਿੰਗਿਆ ਮੁਸਲਮਾਨਾਂ ਦੇ ਉਜਾੜੇ 'ਤੇ ਬੋਲੀ ਸੂ ਕੀ

ਨਵੀਂ ਦਿੱਲੀ: ਰੋਹਿੰਗਿਆ ਮੁਸਲਮਾਨਾਂ ਦੇ ਮੁੱਦੇ ‘ਤੇ ਮਿਆਂਮਾਰ ਨੇ ਆਖਰ ਆਪਣੀ