ਦਲੇਰ ਅਮਰੀਕਨ ਦਾ ਸਨਮਾਨ ਕਰਨਗੇ ਭਾਰਤੀ

By: ABP SANJHA | | Last Updated: Tuesday, 21 March 2017 7:47 PM
ਦਲੇਰ ਅਮਰੀਕਨ ਦਾ ਸਨਮਾਨ ਕਰਨਗੇ ਭਾਰਤੀ

ਚੰਡੀਗੜ੍ਹ: ਫਰਵਰੀ ਮਹੀਨੇ ਅਮਰੀਕਾ ਦੇ ਕਨਸਾਸ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਦੌਰਾਨ ਭਾਰਤੀ ਇੰਜਨੀਅਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ 24 ਸਾਲਾ ਗੋਰੇ ਨੌਜਵਾਨ ਇਆਨ ਗ੍ਰਿਲਿਟ ਨੂੰ ਅਮਰੀਕਾ ਵੱਸਦੇ ਭਾਰਤੀ ਖਾਸ ਤੌਰ ‘ਤੇ ਸਨਮਾਨਿਤ ਕਰਨਗੇ।
ਕਨਸਾਸ ਵਿੱਚ ਵਾਪਰੀ ਉਸ ਗੋਲੀਬਾਰੀ ਵਿੱਚ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਮੌਤ ਹੋ ਗਈ ਸੀ ਜਦਕਿ ਸ੍ਰੀਨਿਵਾਸ ਦਾ ਦੋਸਤ ਜ਼ਖਮੀ ਹੋ ਗਿਆ ਸੀ। ਉਸ ਹਮਲੇ ਦੌਰਾਨ ਦੋਵਾਂ ਭਾਰਤੀਆਂ ਨੂੰ 51 ਸਾਲਾ ਗੋਰੇ ਦੀਆਂ ਗੋਲੀਆਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਇਆਨ ਵੀ ਜ਼ਖਮੀ ਹੋ ਗਿਆ ਸੀ। ਇਆਨ ਦੀ ਬਹਾਦਰੀ ਬਦਲੇ 25 ਮਾਰਚ ਨੂੰ ਇੰਡੀਅਨ ਹਾਊਸ ਹੌਸਟਨ ਵਿੱਚ 14ਵੇਂ ਸਾਲਾਨਾ ਗਾਲਾ ਮੌਕੇ ਇਆਨ ਨੂੰ ਇੱਕ ਸੱਚੇ ਅਮਰੀਕੀ ਹੀਰੋ ਵਜੋਂ ਸਨਮਾਨਿਤ ਕੀਤਾ ਜਾਵੇਗਾ।
ਸਾਲਾਨਾ ਗਾਲਾ ਸਮਾਗਮ ਅਮਰੀਕਾ ਸਥਿਤ ਇੰਡੀਆ ਹਾਊਸ ਦਾ ਵੱਡਾ ਤੇ ਮੁੱਖ ਸਮਾਗਮ ਹੁੰਦਾ ਹੈ। ਪ੍ਰੋਗਰਾਮ ਦੇ ਬੋਰਡ ਮੈਂਬਰ ਜੀਤੇਨ ਅਗਰਵਾਲ ਨੇ ਕਿਹਾ ਕਿ 25 ਮਾਰਚ ਨੂੰ ਅਸੀਂ ਇੰਡੀਆ ਹਾਊਸ ਵਿੱਚ ਇਆਨ ਦੀ ਬਹਾਦਰੀ ਦਾ ਜਸ਼ਨ ਮਨਾਂਵਾਂਗੇ, ਸਾਨੂੰ ਇਆਨ ਦੇ ਸੱਚੇ ਅਮਰੀਕੀ ਹੋਣ ਤੇ ਮਾਣ ਹੈ।

ਇਆਨ ਨੇ ਇਸ ਐਲਾਨ ਲਈ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਖਾਸ ਤੌਰ ‘ਤੇ ਸਮੂਹ ਭਾਰਤੀਆਂ ਸਮੇਤ ਖਾਸ ਤੌਰ ‘ਤੇ ਸਿੱਖ ਭਾਈਚਾਰੇ ਦਾ ਕੀਤਾ ਤੇ ਕਿਹਾ ਕਿ ”ਤੁਹਾਡੀਆਂ ਸਭ ਦੀਆਂ ਦੁਆਵਾਂ ਸਦਕਾ ਹੀ ਮੈਂ ਤੰਦਰੁਸਤ ਹਾਂ ਅਤੇ ਇਹ ਸਨਮਾਨ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਤੁਸੀਂ ਸਾਰੇ ਭਾਰਤੀ ਸੱਚਮੁੱਚ ਸ਼ਾਨਦਾਰ ਹੋ ਤੇ ਮੈਂ 25 ਮਾਰਚ ਦੇ ਪ੍ਰੋਗਰਾਮ ਲਈ ਉਤਸੁਕ ਹਾਂ।

First Published: Monday, 20 March 2017 5:02 PM

Related Stories

1 ਨਹੀਂ 2 ਨਹੀਂ,ਇਕੱਠੇ ਛੇ ਬੱਚੇ ਜੰਮੇ
1 ਨਹੀਂ 2 ਨਹੀਂ,ਇਕੱਠੇ ਛੇ ਬੱਚੇ ਜੰਮੇ

ਨਾਈਜ਼ੀਰੀਆ: ਨਾਈਜ਼ੀਰੀਆ ਦੇ ਮੂਲ ਨਿਵਾਸੀ ਇਕ ਜੋੜੇ ਨੂੰ 17 ਸਾਲ ਬਾਅਦ ਔਲਾਦ ਦਾ ਸੁੱਖ

ਹੀਥਰੋ ਏਅਰਪੋਰਟ 'ਤੇ ਪਿਆ ਪੰਗਾ, ਸਾਰੀਆਂ ਉਡਾਣਾਂ ਰੱਦ
ਹੀਥਰੋ ਏਅਰਪੋਰਟ 'ਤੇ ਪਿਆ ਪੰਗਾ, ਸਾਰੀਆਂ ਉਡਾਣਾਂ ਰੱਦ

ਲੰਡਨ : ਲੰਡਨ ਏਅਰਵੇਜ਼ ਦੇ ਹੀਥ੍ਰੋ ਤੇ ਗੈਟਵਿਕ ਹਵਾਈ ਅੱਡਿਆਂ ਤੋਂ ਸਾਰੀਆਂ ਉਡਾਣਾਂ

ਮਿਸਰ ਵਿੱਚ ਈਸਾਈਆਂ 'ਤੇ ਹਮਲਾ, 26 ਮੌਤਾਂ
ਮਿਸਰ ਵਿੱਚ ਈਸਾਈਆਂ 'ਤੇ ਹਮਲਾ, 26 ਮੌਤਾਂ

ਕਾਹਿਰਾ:- ਦੱਖਣੀ ਮਿਸਰ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਕੌਪਟਿਕ ਈਸਾਈਆਂ ਨੂੰ

ਲੰਡਨ 'ਚ ਚੇਅਰਮੈਨ ਬਣਿਆ ਪੰਜਾਬੀ,
ਲੰਡਨ 'ਚ ਚੇਅਰਮੈਨ ਬਣਿਆ ਪੰਜਾਬੀ,

ਲੰਡਨ:  ਇੰਗਲੈਂਡ ‘ਚ ਰਹਿ ਰਹੇ ਕੌਂਸਲਰ ਜਗਤਾਰ ਸਿੰਘ ਢੀਂਡਸਾ ਨੂੰ ਵਾਟਫੋਰਡ

ਪੋਪ ਨੇ ਟਰੰਪ ਦੀ ਪਤਨੀ ਤੋਂ ਆਹ ਕੀ ਪੁੱਛ ਲਿਆ !
ਪੋਪ ਨੇ ਟਰੰਪ ਦੀ ਪਤਨੀ ਤੋਂ ਆਹ ਕੀ ਪੁੱਛ ਲਿਆ !

ਵੈਟੀਕਨ:  ਆਪਣੇ ਪਹਿਲੇ ਵਿਦੇਸ਼ੀ ਦੌਰ ‘ਤੇ ਨਿਕਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਪਤਨੀ ਨੇ ਖੋਲ੍ਹਿਆ ਲਾਦੇਨ ਦੀ ਮੌਤ ਦਾ ਰਾਜ਼, ਪਹਿਲੀ ਵਾਰ ਕੀਤਾ ਖੁਲਾਸਾ
ਪਤਨੀ ਨੇ ਖੋਲ੍ਹਿਆ ਲਾਦੇਨ ਦੀ ਮੌਤ ਦਾ ਰਾਜ਼, ਪਹਿਲੀ ਵਾਰ ਕੀਤਾ ਖੁਲਾਸਾ

ਲੰਡਨ: 1 ਮਈ, 2011 ਦੀ ਰਾਤ ਨੂੰ ਅਲਕਾਇਦਾ ਦਾ ਤਤਕਾਲੀ ਮੁਖੀ ਓਸਾਮਾ ਬਿਨ ਲਾਦੇਨ ਮਾਰਿਆ

ਹੁਣ ਜਵਾਨਾਂ ਦੀ ਰੋਬੋਟ ਹੋਣਗੇ ਪੁਲਿਸ 'ਚ ਭਰਤੀ
ਹੁਣ ਜਵਾਨਾਂ ਦੀ ਰੋਬੋਟ ਹੋਣਗੇ ਪੁਲਿਸ 'ਚ ਭਰਤੀ

ਦੁਬਈ: ਦੁਬਈ ਦੀ ਪੁਲਿਸ ਵਿੱਚ ਇਨਸਾਨ ਦੀ ਥਾਂ ਰੋਬੋਟ ਡਿਊਟੀ ਦੇਣਗੇ। ਇਨਸਾਨ ਦੀ ਥਾਂ

 ਸਮੁੰਦਰੀ ਸ਼ੇਰ ਨੇ ਲੜਕੀ ਨੂੰ ਬਣਾਇਆ ਨਿਸ਼ਾਨਾ, ਵੀਡੀਓ ਸੋਸਲ ਮੀਡੀਆ 'ਤੇ ਵਾਇਰਲ
ਸਮੁੰਦਰੀ ਸ਼ੇਰ ਨੇ ਲੜਕੀ ਨੂੰ ਬਣਾਇਆ ਨਿਸ਼ਾਨਾ, ਵੀਡੀਓ ਸੋਸਲ ਮੀਡੀਆ 'ਤੇ ਵਾਇਰਲ

ਨਵੀਂ ਦਿੱਲੀ: ਸੋਸ਼ਲ ਮੀਡੀਆ ਉੱਤੇ ਇੱਕ ਸਮੁੰਦਰੀ ਸ਼ੇਰ ਦੀ ਵੀਡੀਓ ਕਾਫ਼ੀ ਵਾਇਰਲ ਹੋ

ਚਿੱਟਾ ਸਪਲਾਈ ਕਰਦਾ ਕਬੂਤਰ ਗ੍ਰਿਫਤਾਰ
ਚਿੱਟਾ ਸਪਲਾਈ ਕਰਦਾ ਕਬੂਤਰ ਗ੍ਰਿਫਤਾਰ

ਕੁਵੈਤ: ਕਬੂਤਰਾਂ ਵੱਲੋਂ ਚਿੱਠੀ ਪਹੁੰਚਾਉਣ ਬਾਰੇ ਤਾਂ ਤੁਸੀਂ ਕਈ ਵਾਰ ਸੁਣਿਆ