ਭਾਰਤ ਦਾ ਚੀਨ ਨਾਲ ਪੰਗਾ ਲੈਣ ਦਾ ਮੂਡ, ਰਾਜਨਾਥ ਦੇ ਘਰ ਮੀਟਿੰਗ 'ਚ ਅਹਿਮ ਫੈਸਲਾ!

By: abp sanjha | | Last Updated: Friday, 14 July 2017 3:26 PM
ਭਾਰਤ ਦਾ ਚੀਨ ਨਾਲ ਪੰਗਾ ਲੈਣ ਦਾ ਮੂਡ, ਰਾਜਨਾਥ ਦੇ ਘਰ ਮੀਟਿੰਗ 'ਚ ਅਹਿਮ ਫੈਸਲਾ!

ਨਵੀਂ ਦਿੱਲੀ: ਮੋਦੀ ਸਰਕਾਰ ਚੀਨ ਨਾਲ ਚੀਨੀ ਭਾਸ਼ਾ ਵਿੱਚ ਹੀ ਪੇਸ਼ ਆਉਣਾ ਚਾਹੁੰਦੀ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਸਰਕਾਰ ਦੀ ਅਹਿਮ ਬੈਠਕ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਸੂਤਰਾਂ ਮੁਤਾਬਕ ਭਾਰਤ ਡੋਕਲਾਮ ਵਿਵਾਦ ‘ਤੇ ਪਿੱਛੇ ਨਹੀਂ ਹਟੇਗਾ।

 

ਭਾਰਤ-ਚੀਨ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਸਰਕਾਰ ਦਾ ਇਹ ਅਹਿਮ ਫੈਸਲਾ ਹੈ। ਇਸ ਨਾਲ ਦੋਵਾਂ ਮੁਲਕਾਂ ਵਿਚਾਲੇ ਤਣਾਅ ਹੋਰ ਵਧ ਸਕਦਾ ਹੈ। ਕੇਂਦਰ ਸਰਕਾਰ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੂੰ ਡੋਕਲਾਮ ਵਿਵਾਦ ਸੁਲਝਾਉਣ ਦੀ ਜ਼ਿੰਮੇਵਾਰੀ ਸੌਂਪੀ ਹੈ। ਖਾਸ ਗੱਲ਼ ਹੈ ਕਿ ਸਰਕਾਰ ਨੇ ਡੋਲਕਾਮ ‘ਤੇ ਪਿੱਛੇ ਨਾ ਹਟਣ ਦਾ ਫੈਸਲਾ ਅੱਜ ਹੋਣ ਵਾਲੀ ਸੰਸਦੀ ਬੈਠਕ ਤੋਂ ਪਹਿਲਾਂ ਲਿਆ ਹੈ।

 

ਭਾਰਤ ਤੇ ਚੀਨ ਵਿਚਾਲੇ ਜੰਗ ਦਾ ਖਤਰਾ!

ਬੀਜਿੰਗ: ਸਿੱਕਮ ਖੇਤਰ ਵਿੱਚ ਚੀਨ ਤੇ ਭਾਰਤ ਦੇ ਵਧਦੇ ਵਿਵਾਦ ਦੇ ਮੱਦੇਨਜ਼ਰ ਚੀਨ ਦੇ ਮਾਹਿਰਾਂ ਨੇ ਆਖਿਆ ਕਿ ਜੇਕਰ ਇਸ ਵਿਵਾਦ ਨੂੰ ਛੇਤੀ ਹੱਲ ਨਹੀਂ ਕੀਤਾ ਗਿਆ ਤਾਂ ਦੋਵਾਂ ਦੇਸ਼ਾਂ ਵਿਚਾਲੇ ਜੰਗ ਨੂੰ ਫਿਰ ਕੋਈ ਨਹੀਂ ਰੋਕ ਸਕਦਾ। ਚੀਨ ਦੇ ਰੱਖਿਆ ਮਾਹਿਰਾਂ ਨੇ ਧਮਕੀ ਭਰੇ ਅੰਦਾਜ਼ ਵਿੱਚ ਭਾਰਤ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਚੀਨ ਨੇ ਜੰਗ ਦੇ ਬਾਵਜੂਦ ਭਾਰਤ ਨਾਲ ਸਰਹੱਦੀ ਝਗੜੇ ਵਿੱਚ ਆਪਣੀ ਪ੍ਰਭੂਸੱਤਾ ਦੀ ਰਾਖੀ ਕੀਤੀ ਹੈ।

 

ਚੀਨੀ ਮਾਹਿਰਾਂ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਸਿੱਕਮ ਸੈਕਟਰ ਦੇ ਦੇਸ਼ਾਂ ਵਿਚਕਾਰ ਖੜ੍ਹੋਤ ਹੈ। ਦੂਜੇ ਪਾਸੇ ਡੋਕਲਮ ਇਲਾਕੇ ਦਾ ਵਿਵਾਦ ਤੀਜੇ ਹਫ਼ਤੇ ਵੀ ਜਾਰੀ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰਕ ਮੀਡੀਆ ਤੇ ਥਿੰਕ ਟੈਂਕਾਂ ਨੇ ਇਸ ਮੁੱਦੇ ਉੱਤੇ ਨਜ਼ਰ ਰੱਖੀ ਹੋਈ। ਜੰਮੂ-ਕਸ਼ਮੀਰ ਤੋਂ ਅਰੁਣਾਚਲ ਪ੍ਰਦੇਸ਼ ਤੱਕ 3,488 ਕਿੱਲੋਮੀਟਰ ਲੰਬੀ ਭਾਰਤ-ਚੀਨ ਦੀ ਸਰਹੱਦ ‘ਚ, 220 ਕਿਲੋਮੀਟਰ ਦਾ ਸੈਕਸ਼ਨ ਸਿੱਕਮ ‘ਚ ਪੈਂਦਾ ਹੈ। ਚੀਨ ਨੇ ਕਿਹਾ ਹੈ ਕਿ ਜੰਗ ਦੇ ਬਾਵਜੂਦ ਚੀਨ ਆਪਣੇ ਭਾਰਤੀ ਸਰਹੱਦ ‘ਤੇ ਆਪਣੀ ਸਰਹੱਦ ਦੀ ਹਕੂਮਤ ਦੀ ਰਾਖੀ ਕਰੇਗਾ।

 

ਸ਼ੰਘਾਈ ਮਿਊਂਸੀਪਲ ਸੈਂਟਰ ਫ਼ਾਰ ਇੰਟਰਨੈਸ਼ਨਲ ਸਟੱਡੀਜ਼ ਦੇ ਪ੍ਰੋਫੈਸਰ ਵੈਂਗ ਡੂਹਾ ਨੇ ਰੱਖਿਆ ਮੰਤਰੀ ਅਰੁਣ ਜੇਤਲੀ ਦੀ ਇਸ ਟਿੱਪਣੀ ‘ਤੇ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਕਿ 2017 ਦੀ ਭਾਰਤ ਦੀ ਸਥਿਤੀ ਜੋ ਕੁਝ 1962 ਵਿੱਚ ਹੋਈ ਸੀ, ਉਸ ਤੋਂ ਵੱਖਰੀ ਹੈ। ਪ੍ਰੋਫੈਸਰ ਵੈਂਗ ਨੇ ਆਖਿਆ ਹੈ ਕਿ ਜੇਕਰ ਭਾਰਤ ਬਦਲਿਆ ਹੈ ਤਾਂ ਚੀਨ ਵੀ 1962 ਵਰਗਾ ਨਹੀਂ ਰਿਹਾ। ਵੈਂਗ ਨੇ ਗਲੋਬਲ ਟਾਈਮਜ਼ ਦੀ ਰਿਪੋਰਟ ਵਿੱਚ ਆਖਿਆ ਹੈ,”ਜੇ ਚੀਨ ਤੇ ਭਾਰਤ ਵਿਚਕਾਰ ਹਾਲ ਹੀ ਵਿਚ ਹੋਏ ਸੰਘਰਸ਼ ਨੂੰ ਸਹੀ ਢੰਗ ਨਾਲ ਨਹੀਂ ਦੇਖਿਆ ਗਿਆ ਤਾਂ ਜੰਗ ਦੀ ਸੰਭਾਵਨਾ ਹੋ ਸਕਦੀ ਹੈ।” ਗਲੋਬਲ ਟਾਈਮਜ਼ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਆਪਣੇ ਖੇਤਰ ਦੀ ਸੁਰੱਖਿਆ ਤੇ ਸਰਹੱਦ ਦੀ ਸੁਰੱਖਿਆ ਕਰੇਗਾ।

ਪ੍ਰੋਫੈਸਰ ਵੈਂਗ ਅਨੁਸਾਰ “1962 ਵਿੱਚ, ਚੀਨ ਨੇ ਭਾਰਤ ਨਾਲ ਜੰਗ ਲੜੀ ਤੇ ਚੀਨੀ ਖੇਤਰ ‘ਤੇ ਕਬਜ਼ਾ ਕੀਤਾ। ਇਸ ਦਾ ਨਤੀਜੇ ਵਜੋਂ 722 ਚੀਨੀ ਫ਼ੌਜਾਂ ਤੇ 4,383 ਭਾਰਤੀ ਸੈਨਿਕਾਂ ਦੀ ਮੌਤ ਹੋਈ। ਪ੍ਰੋਫੈਸਰ ਵੈਂਗ ਨੇ ਕਿਹਾ, ਦੋਵੇਂ ਧਿਰਾਂ ਨੂੰ ਗੱਲਬਾਤ ਰਾਹੀਂ ਸੰਘਰਸ਼ ਨੂੰ ਹੱਲ ਕਰਨ ਲਈ ਕਿਹਾ ਗਿਆ। ਸ਼ੰਘਾਈ ਇੰਸਟੀਚਿਊਟ ਫ਼ਾਰ ਇੰਟਰਨੈਸ਼ਨਲ ਸਟੱਡੀਜ਼ ਦੇ ਸੈਂਟਰ ਫ਼ਾਰ ਏਸ਼ੀਆ-ਪੈਸੀਫਿਕ ਸਟੱਡੀਜ਼ ਦੇ ਨਿਰਦੇਸ਼ਕ ਜ਼ਹੋ ਗਾਨਚੇਂਗ ਨੇ ਅਖ਼ਬਾਰ ਨੂੰ ਦੱਸਿਆ ਕਿ ਦੋਵਾਂ ਪੱਖਾਂ ਨੂੰ ਸੰਘਰਸ਼ ਜਾਂ ਜੰਗ ਦੀ ਬਜਾਏ ਵਿਕਾਸ ‘ਤੇ ਧਿਆਨ ਦੇਣਾ ਚਾਹੀਦਾ ਹੈ।

First Published: Friday, 14 July 2017 3:26 PM

Related Stories

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ

ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ
ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ, ਸਪੀਡ 350 ਕਿ.ਮੀ. ਪ੍ਰਤੀ ਘੰਟਾ

ਬੀਜ਼ਿੰਗ: ਚੀਨ ਨੇ ਅੱਜ ਤੋਂ ਦੁਨੀਆ ਦੀ ਸਭ ਤੋਂ ਤੇਜ਼ ਬੁਲੇਟ ਟ੍ਰੇਨ ਨੂੰ ਪਟੜੀਆਂ

ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ
ਪਾਕਿਸਤਾਨ ਦੀ ਭਾਰਤ ਨੂੰ 'ਪਰਮਾਣੂ' ਧਮਕੀ

ਨਿਊਯਾਰਕ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਕਿਹਾ ਹੈ ਕਿ

ਉੱਤਰ ਕੋਰੀਆ ਤੇ ਅਮਰੀਕਾ ਦੀ ਜੰਗ ਯਕੀਨੀ!
ਉੱਤਰ ਕੋਰੀਆ ਤੇ ਅਮਰੀਕਾ ਦੀ ਜੰਗ ਯਕੀਨੀ!

ਵਾਸ਼ਿੰਗਟਨ: ਉੱਤਰ ਕੋਰੀਆ ਦੁਸ਼ਮਨ ਦੇਸ਼ ਅਮਰੀਕਾ ਦੀ ਭੋਰਾ ਵੀ ਪਰਵਾਹ ਨਹੀਂ ਕਰ ਰਿਹਾ।

ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ
ਰਾਹੁਲ ਨੇ ਅਮਰੀਕਾ 'ਚ ਫਿਰ ਖੋਲ੍ਹੀ ਮੋਦੀ ਦੀ ਪੋਲ

ਨਿਊਯਾਰਕ: ਅਮਰੀਕਾ ਦੇ ਨਿਊਜਰਸੀ ਦੀ ਪ੍ਰਿੰਸਟਨ ਯੂਨੀਵਰਸਿਟੀ ‘ਚ ਵਿਦਿਆਰਥੀਆਂ

ਮੈਲਬੌਰਨ ਦੇ ਸਿੱਖ ਨੇ ਪੁੱਤਰ ਨੂੰ ਪਟਕੇ ਸਮੇਤ ਸਕੂਲ ਭੇਜਣ ਲਈ ਕਾਨੂੰਨੀ ਲੜਾਈ ਜਿੱਤੀ
ਮੈਲਬੌਰਨ ਦੇ ਸਿੱਖ ਨੇ ਪੁੱਤਰ ਨੂੰ ਪਟਕੇ ਸਮੇਤ ਸਕੂਲ ਭੇਜਣ ਲਈ ਕਾਨੂੰਨੀ ਲੜਾਈ...

ਮੈਲਬੌਰਨ: ਇੱਕ ਸਿੱਖ ਪਰਿਵਾਰ ਨੂੰ ਆਪਣੇ ਬੱਚੇ ਦੇ ਸਕੂਲ ਪਟਕਾ ਪਹਿਨਾ ਕੇ ਭੇਜਣ ਲਈ