ਲੰਡਨ ਚੋਣਾਂ 'ਚ ਭਾਰਤੀਆਂ ਦੀ ਰਿਕਾਰਡ ਜਿੱਤ

By: Harsharan K | | Last Updated: Friday, 9 June 2017 2:41 PM
ਲੰਡਨ ਚੋਣਾਂ 'ਚ ਭਾਰਤੀਆਂ ਦੀ ਰਿਕਾਰਡ ਜਿੱਤ

ਲੰਦਨ: ਬਰਤਾਨੀਆ ਦੀਆਂ ਆਮ ਚੋਣਾਂ ਵਿੱਚ ਇਸ ਵਾਰ ਵੱਖ-ਵੱਖ ਪਾਰਟੀਆਂ ਨੇ 56 ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ। ਦੁਪਹਿਰ ਤੱਕ ਆਏ ਨਤੀਜਿਆਂ ਵਿੱਚ ਲੇਬਰ ਪਾਰਟੀ ਦੇ 7 ਤੇ ਕੰਜ਼ਰਵੇਟਿਵ ਦੇ 5 ਭਾਰਤੀ ਉਮੀਦਵਾਰ ਜਿੱਤ ਚੁੱਕੇ ਹਨ। ਪਿਛਲੀ ਸਾਂਸਦ ਵਿੱਚ ਭਾਰਤੀ ਮੂਲ ਦੇ 10 ਉਮੀਦਵਾਰ ਸਨ ਜਦਕਿ ਇਸ ਵਾਰ ਜ਼ਾਹਿਰ ਤੌਰ ‘ਤੇ ਇਹ ਗਿਣਤੀ ਵੱਧ ਹੋਵੇਗੀ।

 

ਲੇਬਰ ਪਾਰਟੀ ਦੇ ਹੁਣ ਤੱਕ ਜਿੱਤੇ ਸੱਤ ਉਮੀਦਵਾਰ ਹਨ, ਤਨਮਨਜੀਤ ਸਿੰਘ ਢੇਸੀ (ਸਲੋਹ), ਪ੍ਰੀਤ ਕੌਰ ਗਿੱਲ (ਬਰਮਿੰਘਮ ਐੱਜਬਾਸਟਨ), ਵੈਲੇਰੀ ਵਾਜ਼ (ਵਾਲਸਲ ਸਾਊਥ), ਸੀਮਾ ਮਨਹੋਤਰਾ (ਫੈਲਥਮ ਐਂਡ ਹੇਸਟਨ), ਵੀਰੇਂਦਰ ਸ਼ਰਮਾ (ਇਲਿੰਗ, ਸਾਊਥਹਾਲ), ਲੀਜ਼ਾ ਨੰਦੀ (ਵੀਗਨ) ਤੇ ਕੀਥ ਵਾਜ਼ (ਲਿਸੈਸਟਰ ਈਸਟ) ਹਨ। ਜਦਕਿ ਕੰਜ਼ਰਵੇਟਿਵ ਪਾਰਟੀ ਦੇ ਸੂਏਲਾ ਫਰਨਾਂਡਿਸ (ਫੇਅਰਹੈਮ), ਪ੍ਰੀਤੀ ਪਟੇਲ (ਵਿਥੈਮ), ਆਲੋਕ ਸ਼ਰਮਾ (ਰੀਡਿੰਗ ਵੈਸਟ), ਰਿਸ਼ੀ ਸੁਨਕ (ਰਿਚਮੰਡ), ਸ਼ੈਲੇਸ਼ ਲਾਰਾ (ਨਾਰਥ ਵੈਸਟ ਕੈਂਬਰਿਜਸ਼ਾਇਰ) ਤੇ ਰੀਨਾ ਰੇਂਜਰ (ਬਰਮਿੰਘਮ ਹਾਲ ਗ੍ਰੀਨ) ਜਿੱਤੇ ਹਨ।

 

 

ਸਿੱਖ ਉਮੀਦਵਾਰਾਂ ਨੂੰ ਲੇਬਰ ਪਾਰਟੀ ਨੇ ਚੋਣ ਮੈਦਾਨ ਵਿੱਚ ਉਤਾਰਿਆ ਸੀ, ਜਿਨ੍ਹਾਂ ਨੇ ਚੋਣ ਜਿੱਤ ਕੇ ਲੰਦਨ ਦੇ ਪਹਿਲੇ ਸਿੱਖ ਐਮਪੀ ਹੋਣ ਦਾ ਮਾਣ ਹਾਸਲ ਕੀਤਾ ਹੈ। ਭਾਰਤੀ ਮੂਲ ਦੇ ਉਮੀਦਵਾਰਾਂ ‘ਚੋਂ ਪਾਲ ਉੱਪਲ (ਕੰਜ਼ਰਵੇਟਿਵ), ਰਾਹੁਲ ਭੰਸਾਲੀ (ਕੰਜ਼ਰਵੇਟਿਵ) ਸਮੀਰ ਜਸਾਲ (ਕੰਜ਼ਰਵੇਟਿਵ) , ਮਨਜਿੰਦਰ ਕੰਗ (ਲੇਬਰ), ਨਵੀਨ ਸ਼ਾਹ (ਲੇਬਰ), ਕੁਲਦੀਪ ਸਿੰਘ ਸਹੋਤਾ (ਲੇਬਰ) ਤੇ ਨੀਰਜ ਪਾਟਿਲ (ਲੇਬਰ) ਚੋਣ ਹਾਰ ਗਏ ਹਨ।

First Published: Friday, 9 June 2017 2:41 PM

Related Stories

ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !
ਆਖਰ ਲੁੱਟਿਆ ਹੀ ਗਿਆ ਦਾਉਦ ਇਬਰਾਹਿਮ !

ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹਿਮ ਦੀ ਬ੍ਰਿਟਿਸ਼

ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼
ਇਸ ਫਿਲਮ ਮੇਕਰ ਨੇ ਟਰੰਪ ਬਾਰੇ ਖੁੱਲਿਆ ਵੱਡਾ ਰਾਜ਼

ਨਿਊਯਾਰਕ- ਡਾਕੂਊਮੈਂਟਰੀ ਫਿਲਮ ਮੇਕਰ ਮਾਈਕਲ ਮੂਰੇ ਨੇ ਟੀ ਵੀ ਚੈਨਲ ਉੱਤੇ ਮਜ਼ਾਕੀਆ

ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ
ਫ੍ਰੈਂਚ ਨਿਰਦੇਸ਼ਕ ਦੀਆਂ ਨਹੀਂ ਘਟੀਆਂ ਮੁਸ਼ਕਲਾਂ

ਲਾਸ ਏਂਜਲਸ : ਫ੍ਰੈਂਚ ਫਿਲਮ ਡਾਇਰੈਕਟਰ ਰੋਮਨ ਪੋਲੰਸਕੀ ਖਿਲਾਫ 1970 ਤੋਂ ਚੱਲ ਰਹੇ

ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ
ਟਰੰਪ ਦੀ ਨਕਸਲੀ ਟਿੱਪਣੀ ਦੇ ਉਲਟ ਵਾਰ

ਨਿਊਯਾਕਰ: ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਟਿੱਪਣੀਆਂ ਦੇ ਉਲਟ, ਰਾਜ

ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ
ਸਭ ਤੋਂ ਵੱਧ ਕਮਾਈ ਵਾਲੀ ਅਦਾਕਾਰਾ ਐਮਾ ਸਟੋਨ, ਸਾਲ 'ਚ ਕਮਾਏ 17 ਕਰੋੜ

ਨਿਊਟਾਰਕ: ਆਸਕਰ ਵਿੱਚ ਧੁੰਮਾਂ ਪਾਉਣ ਵਾਲੀ ਫਿਲਮ ‘ਲਾ ਲਾ ਲੈਂਡ’ ਦੀ ਅਦਾਕਾਰਾ

ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ
ਸਪੇਨ ਹਮਲੇ ਦੇ ਪੀੜਤਾਂ ਨੂੰ ਗੁਰੂ ਘਰਾਂ ਵੱਲੋਂ ਸਹਾਰਾ

ਬਾਰਸੀਲੋਨਾ: ਬੀਤੇ ਕੱਲ੍ਹ ਸਪੇਨ ਵਿੱਚ ਹੋਏ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਗੁਰੂ

 ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ
ਭ੍ਰਿਸ਼ਟਾਚਾਰ ਮਾਲਾ: ਨਵਾਜ਼ ਸ਼ਰੀਫ ਤੇ ਉਸ ਦੇ ਪੁੱਤਰਾਂ ਨੂੰ ਸੰਮਣ

ਲਾਹੌਰ: ਪਾਕਿਸਤਾਨ ਦੇ ਸਿਖਰਲੇ ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਦੇਸ਼ ਦੇ ਸਾਬਕਾ