ਕੈਨੇਡਾ ਦੇ ਸਿੱਖ ਨਸਲਕੁਸ਼ੀ ਮਤੇ ਤੋਂ ਭਾਰਤੀ ਨਰਾਜ਼

By: ਏਬੀਪੀ ਸਾਂਝਾ | | Last Updated: Friday, 21 April 2017 12:48 PM
ਕੈਨੇਡਾ ਦੇ ਸਿੱਖ ਨਸਲਕੁਸ਼ੀ ਮਤੇ ਤੋਂ ਭਾਰਤੀ ਨਰਾਜ਼

ਟੋਰਾਂਟੋ: ਭਾਰਤ-ਕੈਨੇਡਾ ਦੇ ਕੌਮੀ ਗਠਜੋੜ ਨੇ ਓਂਟਾਰੀਓ ਅਸੈਂਬਲੀ ਵੱਲੋਂ ਪਾਸ ਕੀਤੇ ਗਏ ਸਿੱਖ ਨਸਲਕੁਸ਼ੀ ਮਤੇ ਦੀ ਨਿੰਦਾ ਕਰਦਿਆਂ ਮਤੇ ‘ਚ ਸੋਧ ਕਰਨ ਦੀ ਮੰਗ ਕੀਤੀ ਹੈ। ਸੰਸਥਾ ਦੇ ਨੁਮਾਇੰਦਿਆਂ ਨੇ ਅਸੈਂਬਲੀ ਨੂੰ ਐਮ-46 ਮਤੇ ਵਿੱਚੋਂ ਨਸਲਕੁਸ਼ੀ ਸ਼ਬਦ ਹਟਾਉਣ ਦੀ ਮੰਗ ਕੀਤੀ ਹੈ।

 

ਕੈਨੇਡਾ ਦੇ ‘ਵੀਕਲੀ ਵਾਈਸ’ ਮੁਤਾਬਕ ਸੰਸਥਾ ਦਾ ਇਲਜ਼ਾਮ ਹੈ ਕਿ ਸਿਆਸੀ ਪਾਰਟੀਆਂ ਚੋਣ ਰਣਨੀਤੀ ਤਹਿਤ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਸਿੱਖ ਨਸਲਕੁਸ਼ੀ ਬਿਨਾਂ ਕਿਸੇ ਖੋਜ ਦੇ ਪਾਸ ਕੀਤਾ ਗਿਆ ਹੈ।

 

ਦੱਸ ਦੇਈਏ ਕਿ ਬੀਤੇ ਦਿਨੀਂ ਬਰੈਂਪਟਨ ਤੋਂ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੀ ਮੈਂਬਰ ਹਰਿੰਦਰ ਮੱਲੀ ਨੇ ਓਂਟਾਰੀਓ ਅਸੈਂਬਲੀ ਵਿੱਚ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੱਤੇ ਜਾਣ ਦਾ ਮਤਾ ਪੇਸ਼ ਕੀਤਾ ਸੀ। ਇਹ ਮਤਾ ਬਹੁਮਤ ਨਾਲ ਪਾਸ ਹੋ ਗਿਆ ਸੀ। ਭਾਰਤ ਸਰਕਾਰ ਨੇ ਵੀ ਇਸ ਦੇ ਵਿਰੋਧ ਵਿੱਚ ਬਿਆਨ ਦਿੱਤਾ ਸੀ। ਹੁਣ ਕੈਨੇਡਾ ਦੀ ਸੰਸਥਾ (NAIC) ਨੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

First Published: Friday, 21 April 2017 12:48 PM

Related Stories

ਕੋਰੀਅਨ ਧਮਕੀ ਦਾ ਅਮਰੀਕਨ ਜਵਾਬ, ਜਾਣੋ ਟਰੰਪ ਦੇ ਨਵਾਂ ਪੈਂਤੜਾ
ਕੋਰੀਅਨ ਧਮਕੀ ਦਾ ਅਮਰੀਕਨ ਜਵਾਬ, ਜਾਣੋ ਟਰੰਪ ਦੇ ਨਵਾਂ ਪੈਂਤੜਾ

ਨਿਊਯਾਰਕ: ਅਮਰੀਕਾ ਨੇ ਨਾਰਥ ਕੋਰੀਆ ਦੇ ਉੱਥੋਂ ਇੱਕ ਵਾਰ ਫਿਰ ਜੰਗੀ ਜਹਾਜ਼ ਉਡਾ ਕੇ

ਇਰਾਨ 'ਤੇ ਭੜਕਿਆ ਅਮਰੀਕਾ, ਉੱਤਰ ਕੋਰੀਆ ਨਾਲ ਰਲਣ ਦਾ ਇਲਜ਼ਾਮ
ਇਰਾਨ 'ਤੇ ਭੜਕਿਆ ਅਮਰੀਕਾ, ਉੱਤਰ ਕੋਰੀਆ ਨਾਲ ਰਲਣ ਦਾ ਇਲਜ਼ਾਮ

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਰਾਨ ਵੱਲੋਂ

ਉੱਤਰੀ ਕੋਰੀਆ ਦਾ ਇਕ ਹੋਰ ਧਮਾਕਾ!
ਉੱਤਰੀ ਕੋਰੀਆ ਦਾ ਇਕ ਹੋਰ ਧਮਾਕਾ!

ਸੀਓਲ: ਉਤਰ ਕੋਰੀਆ ‘ਚ ਦਰਮਿਆਨੇ ਤੋਂ ਹਲਕੇ ਪੱਧਰ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!
ਇਰਾਨ ਨੇ ਅਮਰੀਕਾ ਖ਼ਿਲਾਫ ਚੁੱਕਿਆ ਝੰਡਾ!

ਤਹਿਰਾਨ: ਈਰਾਨ ਨੇ ਅਮਰੀਕਾ ਦੀ ਚੇਤਾਵਨੀ ਦੇ ਬਾਵਜੂਦ ਮੱਧਮ ਦੂਰੀ ਦੀ ਇਕ ਨਵੀਂ

ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!
ਟਰੰਪ ਤੇ ਕਿਮ ਜੌਂਗ ਹੋਏ ਗਾਲੋ ਗਾਲੀ,ਰੂਸ ਨੇ ਲਿਆ ਸਵਾਦ!

ਦਿੱਲੀ: ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ

ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ
ਧਰਤੀ ਬਾਰੇ ਹੁਣ ਤੱਕ ਵੀ ਸਭ ਤੋਂ ਵੱਡੀ ਖੋਜ

ਬਰਲਿਨ: ਸੌਰਮੰਡਲ ਵਿਚ ਛੋਟੇ ਗ੍ਰਹਿ ਘੇਰੇ ਵਿਚ ਵਿਗਿਆਨਕਾਂ ਨੇ ਹੱਬਲ ਸਪੇਸ

'ਬਲੂ ਵੇਲ੍ਹ' ਦਾ ਨਵਾਂ ਕਾਰਾ
'ਬਲੂ ਵੇਲ੍ਹ' ਦਾ ਨਵਾਂ ਕਾਰਾ

ਮਾਸਕੋ:17 ਸਾਲ ਦੀ ਲੜਕੀ ਮੌਤ ਦੀ ਖੇਡ ਭਾਵ ਸੁਸਾਈਡ ਗੇਮ ‘ਬਲੂ ਵ੍ਹੇਲ’ ਦੀ

ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ
ਕਸ਼ਮੀਰ ਬਾਰੇ ਇਹ ਕੀ ਕਹਿ ਗਿਆ ਚੀਨ

ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ ‘ਤੇ ਭਾਰਤ ਨੂੰ ਪ੍ਰੇਸ਼ਾਨ

ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ
ਉੱਤਰੀ ਕੋਰੀਆ ਜੰਗ ਲਈ ਅੜਿਆ, ਅਮਰੀਕਾ 'ਤੇ ਹਾਈਡ੍ਰੋਜਨ ਬੰਬ ਸੁੱਟਣ ਦੀ ਧਮਕੀ

ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਤਰੀ ਕੋਰੀਆ ‘ਤੇ