IS ਦੀ ਮੱਦਦ ਕਰਦੀ ਭਾਰਤੀ ਔਰਤ ਸਿੰਘਾਪੁਰ 'ਚ ਗ੍ਰਿਫਤਾਰ

By: Harsharan K | | Last Updated: Friday, 10 November 2017 10:19 AM
IS ਦੀ ਮੱਦਦ ਕਰਦੀ ਭਾਰਤੀ ਔਰਤ ਸਿੰਘਾਪੁਰ 'ਚ ਗ੍ਰਿਫਤਾਰ

ਸਿੰਗਾਪੁਰ: ਇਸਲਾਮਿਕ ਸਟੇਟ (ਆਈਐੱਸ) ਅਤੇ ਅੱਤਵਾਦ ਸਬੰਧੀ ਗਤੀਵਿਧੀਆਂ ਦਾ ਸਮੱਰਥਨ ਕਰਨ ਲਈ ਅੰਦਰੂਨੀ ਸੁਰੱਖਿਆ ਕਾਨੂੰਨ (ਆਈਐੱਸਏ) ਤਹਿਤ ਭਾਰਤਵੰਸ਼ੀ ਔਰਤ ਸਹਿਤ ਸਿੰਗਾਪੁਰ ਦੇ ਤਿੰਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

 
ਸਿੰਗਾਪੁਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਤਿੰਨਾਂ ਵਿਚੋਂ ਅਦਜੁਲ ਅਜ਼ੀਜ਼ੀ ਬਿਨ ਬਜੂਰੀ ਨੂੰ ਰਿਸਟ੍ਰਿਕਸ਼ਨ ਆਰਡਰ (ਪਾਬੰਦੀ ਆਦੇਸ਼) ਜਾਰੀ ਕੀਤੇ ਗਏ ਹਨ ਜਦਕਿ ਅੱਬੂ ਥੱਲ੍ਹਾ ਬਿਨ ਸਮਦ ਅਤੇ ਮੁਨੱਵਰ ਬੇਗ ਅਮੀਨਾ ਬੇਗਮ  ਲਈ ਡਿਟੈਂਸ਼ਨ ਆਰਡਰ ਦਿੱਤੇ ਗਏ ਹਨ। ਅਬੂ ਥੱਲ੍ਹਾ ਜੇਮਾਹ ਇਸਲਾਮੀਆ (ਜੇਆਈ) ਅੱਤਵਾਦੀ ਜਥੇਬੰਦੀ ਦਾ ਮੈਂਬਰ ਹੈ ਜਦਕਿ ਅਦਜੁਲ ਇਰਾਕ ਅਤੇ ਸੀਰੀਆ ਵਿਚ ਆਈਐੱਸ ਦਾ ਸਮੱਰਥਕ ਹੈ।

 

 

 
ਮੰਤਰਾਲੇ ਦਾ ਕਹਿਣਾ ਹੈ ਕਿ ਅਮੀਨਾ ਇਕ ਘਰੇਲੂ ਔਰਤ ਹੈ। ਉਹ ਮੂਲ ਰੂਪ ਤੋਂ ਭਾਰਤ ਦੀ ਰਹਿਣ ਵਾਲੀ ਹੈ ਪਰ ਹੁਣ ਸਿੰਗਾਪੁਰ ਦੀ ਨਾਗਰਿਕ ਹੈ। ਉਹ ਆਈਐੱਸ ਦੀ ਸਮੱਰਥਕ ਹੈ। ਆਈਐੱਸ ਵਿਚ ਸ਼ਾਮਿਲ ਹੋਣ ਲਈ ਉਹ ਉਸ ਦੇ ਲੋਕਾਂ ਨੂੰ ਸ਼ਰਨ ਦਿੰਦੀ ਹੈ। ਇੰਟਰਨੈੱਟ ਰਾਹੀਂ ਇਕ ਵਿਦੇਸ਼ੀ ਦੇ ਸੰਪਰਕ ਵਿਚ ਆ ਜਾਣ ਪਿੱਛੋਂ ਉਹ ਕੱਟੜਪੰਥੀ ਬਣੀ। ਉਸ ਸ਼ਖ਼ਸ ਨੇ ਅਮੀਨਾ ਨਾਲ ਆਈਐੱਸ ਸਮੱਰਥਕ ਸਮੱਗਰੀਆਂ ਸਾਂਝੀਆਂ ਕੀਤੀਆਂ। ਨਾਲ ਹੀ ਉਹ ਵਿਸ਼ਵਾਸ ਦਿਵਾਉਣ ਵਿਚ ਕਾਮਯਾਬ ਰਿਹਾ ਹੈ ਕਿ ਆਈਐੱਸ ਸੁੰਨੀਆਂ ਦੀ ਰੱਖਿਆ ਲਈ ਲੜ ਰਿਹਾ ਹੈ।

First Published: Friday, 10 November 2017 10:19 AM

Related Stories

ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ
ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ

ਵਾਸ਼ਿੰਗਟਨ- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ ਜਲਦੀ-ਜਲਦੀ

ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ
ਅੱਲਾ-ਹੂ-ਅਕਬਰ ਦੇ ਨਾਅਰੇ ਲਾਉਣ ਵਾਲੇ ਨੂੰ ਪੁਲਿਸ ਨੇ ਗੋਲੀ ਮਾਰੀ

ਲਾ ਜੋਨਕੁਏਰਾ- ਪੁਲਸ ਨੇ ਉਸ ਆਦਮੀ ਨੂੰ ਗੋਲੀ ਮਾਰ ਦਿੱਤੀ, ਜਿਹੜਾ ਸਪੇਨ ਦੀ ਫਰਾਂਸ

ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ
ਸੰਯੁਕਤ ਰਾਸ਼ਟਰ 'ਚ ਭਾਰਤੀ ਦੀ ਵੱਡੀ ਜਿੱਤ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ‘ਚ ਭਾਰਤ ਨੂੰ ਵੱਡੀ ਜਿੱਤ ਮਿਲੀ ਹੈ। ਭਾਰਤ ਦੇ

ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ
ਚੀਨੀ ਫੌਜ ਕੋਲ ਦੁਨੀਆ ਦੇ ਹਰ ਕੋਨੇ 'ਚ ਮਾਰ ਕਰਨ ਵਾਲੀ ਮਜ਼ਾਇਲ

ਬੀਜ਼ਿੰਗ: ਚੀਨ ਦੀ ਫੌਜ ‘ਚ ਅਗਲੇ ਸਾਲ ਲੰਮੀ ਦੂਰੀ ਵਾਲੀ ਅਜਿਹੀ ਬੈਲਿਸਟਿਕ

ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!
ਆਸਟ੍ਰੇਲੀਆ 'ਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ ਖ਼ੈਰ ਨਹੀਂ!

ਚੰਡੀਗੜ੍ਹ: ਹੁਣ ਆਸਟ੍ਰੇਲੀਆ ਵਿੱਚ ਵੀਜ਼ੇ ਬਾਰੇ ਗਲਤ ਜਾਣਕਾਰੀ ਦੇਣ ਵਾਲਿਆਂ ਦੀ

ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...
ਡੋਨਾਲਡ ਟਰੰਪ ਦੀ ਇਸ ਹਰਕਤ ਦਾ ਦੁਨੀਆ 'ਚ ਉੱਡ ਰਿਹਾ ਮਜ਼ਾਕ...

ਵਾਸ਼ਿੰਗਟਨ,- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀਆਂ ਹਰਕਤਾਂ ਕਾਰਨ ਅਮਰੀਕੀ

ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ
ਤਖ਼ਤਾਪਲਟ ਦੇ ਸ਼ੱਕ 'ਚ 51 ਅਧਿਆਪਕ ਗ੍ਰਿਫ਼ਤਾਰ

ਇਸਤਾਂਬੁਲ : ਤੁਰਕੀ ‘ਚ 107 ਅਧਿਆਪਕਾਂ ਦੀ ਗਿ੫ਫ਼ਤਾਰੀ ਲਈ ਸੋਮਵਾਰ ਨੂੰ ਵਾਰੰਟ ਜਾਰੀ

ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....
ਏਲੀਅਨਜ਼ ਨੂੰ ਭੇਜੇ ਸੰਦੇਸ਼ ਦਾ ਮਿਲੇਗਾ ਜਵਾਬ....

ਨਿਊਯਾਰਕ- ਵਿਗਿਆਨਕਾਂ ਦੇ ਇਕ ਗਰੁੱਪ ਨੇ ਏਲੀਅਨਸ ਨਾਲ ਸੰਬੰਧ ਸਥਾਪਤ ਕਰਨ ਦੀ ਆਸ