ਹੁਣ ਇਸਲਾਮਿਕ ਸਟੇਟ ਦੇ ਪੰਜੇ 'ਚ ਪਾਕਿਸਤਾਨ

By: ABP SANJHA | | Last Updated: Tuesday, 9 January 2018 2:27 PM
ਹੁਣ ਇਸਲਾਮਿਕ ਸਟੇਟ ਦੇ ਪੰਜੇ 'ਚ ਪਾਕਿਸਤਾਨ

ਨਵੀਂ ਦਿੱਲੀ: ਹੁਣੇ-ਹੁਣੇ ਰਿਲੀਜ਼ ਹੋਈ ਤਾਜ਼ਾ ਰਿਪੋਰਟ ਦੀ ਮੰਨੀਏ ਤਾਂ ਇਸਲਾਮਿਕ ਸਟੇਟ (ਆਈਐਸ) ਅੱਤਵਾਦੀ ਜਥੇਬੰਦੀ ਪਾਕਿਸਤਾਨ ਸਾਹਮਣੇ ਵੱਡਾ ਖਤਰਾ ਬਣ ਰਹੀ ਹੈ। ਆਈਐਸ ਬੇਹੱਦ ਖਤਰਨਾਕ ਢੰਗ ਨਾਲ ਪਾਕਿਸਤਾਨ ਵਿੱਚ ਆਪਣੀ ਮੌਜੂਦਗੀ ਵਧਾ ਰਿਹਾ ਹੈ।

 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਇਸ ਗੱਲ ਤੋਂ ਇਨਕਾਰ ਕਰਦਾ ਆਇਆ ਹੈ ਕਿ ਮੁਲਕ ਵਿੱਚ ਆਈ.ਐਸ. ਜਥੇਬੰਦੀ ਦੀ ਮੌਜੂਦਗੀ ਹੈ। ਜਦਕਿ ਜਥੇਬੰਦੀ ਦਾ ਦਾਅਵਾ ਹੈ ਕਿ ਪਾਕਿਸਤਾਨ ਦੇ ਬਲੂਚੀਸਤਾਨ ਵਿੱਚ ਹੋਏ ਕਈ ਹਮਲਿਆਂ ਨੂੰ ਉਸ ਨੇ ਹੀ ਅੰਜ਼ਾਮ ਦਿੱਤਾ ਹੈ।

 

ਪਾਕਿਸਤਾਨ ਦੇ ‘ਡਾਨ’ ਅਖਬਾਰ ਦੀ ਖਬਰ ਮੁਤਾਬਕ ਪਾਕਿਸਤਾਨ ਇੰਸਟੀਟਿਊਟ ਫੌਰ ਪੀਸ ਸਟਡੀਜ਼ (ਪੀਆਈਪੀਐਸ) ਦੀ ਸੁਰੱਖਿਆ ਰਿਪੋਰਟ ਵਿੱਚ ਐਤਵਾਰ ਨੂੰ ਕਿਹਾ ਗਿਆ ਹੈ ਕਿ ਆਈਐਸ ਜੋ ਖਾਸ ਤੌਰ ‘ਤੇ ਉੱਤਰੀ ਸਿੰਧ ਤੇ ਬਲੂਚੀਸਤਾਨ ਵਿੱਚ ਐਕਟਿਵ ਹੈ, ਉਹ ਪਿਛਲੇ ਸਾਲ ਚੀਨ ਦੇ ਦੋ ਨਾਗਰਿਕਾਂ ਦੀ ਕਿਡਨੈਪਿੰਗ ਤੇ ਕਤਲ ਵਿੱਚ ਵੀ ਸ਼ਾਮਲ ਸੀ।

 

ਰਿਪੋਰਟ ਵਿੱਚ ਲਿਖਿਆ ਹੈ ਕਿ ਤਹਿਰੀਕ ਦੇ ਤਾਲਿਬਾਨ ਪਾਕਿਸਤਾਨ, ਜਮਾਤੁਲ ਅਹਿਰਾਰ ਤੇ ਹੋਰ ਅੱਤਵਾਦੀ ਜਥੇਬੰਦੀਆਂ ਨੇ 58 ਫੀਸਦੀ ਵਾਰਦਾਤਾਂ ਕੀਤੀਆਂ ਜਦਕਿ 58 ਫੀਸਦੀ ਹਮਲਿਆਂ ਨੂੰ ਅੰਜ਼ਾਮ ਵਿਦਰੋਹੀਆਂ ਨੇ ਹਿੰਸਕ ਜਥੇਬੰਦੀਆਂ ਨੇ ਦਿੱਤਾ।

 

ਪਾਕਿਸਤਾਨ ਵਿੱਚ ਆਈ.ਐਸ. ਦੀ ਮੌਜ਼ੂਦਗੀ ਵੱਧ ਰਹੀ ਹੈ। ਉਸ ਵੱਲੋਂ 6 ਖਤਰਨਾਕ ਹਮਲਿਆਂ ਵਿੱਚ 153 ਲੋਕਾਂ ਦਾ ਕਤਲ ਕੀਤਾ। ਸਾਲ 2017 ਵਿੱਚ ਪਾਕਿਸਤਾਨ ਵਿੱਚ 370 ਅੱਤਵਾਦੀ ਹਮਲੇ ਹੋਏ। ਇਸ ਵਿੱਚ 815 ਮੌਤਾਂ ਹੋਈਆਂ, ਜਦਕਿ 1736 ਲੋਕ ਜ਼ਖਮੀ ਹੋਏ।

First Published: Tuesday, 9 January 2018 2:27 PM

Related Stories

ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ
ਗੁਰਬੀਰ ਗਰੇਵਾਲ ਬਣੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ

ਨਿਊਜਰਸੀ: ਸੀਨੀਅਰ ਵਕੀਲ ਗੁਰਬੀਰ ਗਰੇਵਾਲ ਨੂੰ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ

ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼
ਚੀਨ ਤੱਕ ਮਾਰ ਵਾਲੀ ਭਾਰਤੀ ਮਿਜ਼ਾਈਲ ਦੀ ਸਫਲ ਅਜਮਾਇਸ਼

ਸ੍ਰੀਹਰਿਕੋਟਾ: ਭਾਰਤ ਨੇ ਅੱਜ ਆਪਣੀ ਸਭ ਤੋਂ ਲੰਮੀ ਦੂਰੀ ਤਕ ਮਾਰ ਕਰਨ ਵਾਲੀ

ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ
ਕੋਹਲੀ ਬਣਿਆ ICC ਟੀਮਾਂ ਦਾ ਜਰਨੈਲ, ਭਾਰਤ ਦੀ ਸਰਦਾਰੀ ਕੀਤੀ ਕਾਇਮ

ਹਰਪਿੰਦਰ ਸਿੰਘ   ਚੰਡੀਗੜ੍ਹ: ਸਾਲ 2018 ਦੀ ਸ਼ੁਰੂਆਤ ਬੇਸ਼ੱਕ ਕਪਤਾਨ ਵਿਰਾਟ ਕੋਹਲੀ ਤੇ

ਸੰਯੁਕਤ ਰਾਸ਼ਟਰ ਕੱਸੇ ਪਾਕਿਸਤਾਨ 'ਤੇ ਸ਼ਿਕੰਜਾ: ਅਮਰੀਕਾ
ਸੰਯੁਕਤ ਰਾਸ਼ਟਰ ਕੱਸੇ ਪਾਕਿਸਤਾਨ 'ਤੇ ਸ਼ਿਕੰਜਾ: ਅਮਰੀਕਾ

ਵਾਸ਼ਿੰਗਟਨ: ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਨਿੱਕੀ ਹੇਲੀ ਨੇ ਕਿਹਾ ਹੈ ਕਿ

ਪਾਕਿਸਤਾਨੀਆਂ ਵੱਲੋਂ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ 
ਪਾਕਿਸਤਾਨੀਆਂ ਵੱਲੋਂ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ 

ਵਾਸ਼ਿੰਗਟਨ: ਪਾਕਿਸਤਾਨੀਆਂ ਦੇ ਇੱਕ ਸਮੂਹ ਨੇ ਅਮਰੀਕਾ ‘ਚ ਫ਼ਰੀ ਕਰਾਚੀ ਮੁਹਿੰਮ ਦੀ

ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ
ਕੈਨੇਡੀਅਨ ਸਿੱਖ ਲੀਡਰ ਜਗਮੀਤ ਸਿੰਘ ਨੇ ਕੀਤੀ ਮੰਗਣੀ ਦੀ ਪੁਸ਼ਟੀ

ਓਂਟਾਰੀਓ: ਕੈਨੇਡਾ ਦੇ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਨੇ ਆਪਣੀ

'ਹੱਜ ਸਬਸਿਡੀ' ਦੇ ਰੋਕੇ 700 ਕਰੋੜ ਦਾ ਕੀ ਕਰੇਗੀ ਮੋਦੀ ਸਰਕਾਰ..?
'ਹੱਜ ਸਬਸਿਡੀ' ਦੇ ਰੋਕੇ 700 ਕਰੋੜ ਦਾ ਕੀ ਕਰੇਗੀ ਮੋਦੀ ਸਰਕਾਰ..?

ਨਵੀਂ ਦਿੱਲੀ: ਮੋਦੀ ਸਰਕਾਰ ਨੇ ਹੱਜ ਯਾਤਰੀਆਂ ਲਈ ਦਿੱਤੀ ਜਾਣ ਵਾਲੀ ਸਰਕਾਰੀ

ਕਾਬੁਲ 'ਚ ਭਾਰਤੀ ਦੂਤਾਵਾਸ 'ਤੇ ਰਾਕਟ ਦਾਗਿਆ
ਕਾਬੁਲ 'ਚ ਭਾਰਤੀ ਦੂਤਾਵਾਸ 'ਤੇ ਰਾਕਟ ਦਾਗਿਆ

ਨਵੀਂ ਦਿੱਲੀ: ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਭਾਰਤੀ ਦੂਤਾਵਾਸ ‘ਤੇ

ਰੂਸ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ....
ਰੂਸ ਨੇ ਅਮਰੀਕਾ ਨੂੰ ਦਿੱਤਾ ਵੱਡਾ ਝਟਕਾ....

ਮਾਸਕੋ- ਈਰਾਨ ਨਾਲ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਦੇ ਐਟਮੀ ਸਮਝੌਤਿਆਂ ਨੂੰ ਬਦਲਣ ਦੀ