ਟਰੰਪ ਦੀਆਂ ਦੋ ਪਤਨੀਆਂ ਦੀ 'ਜੰਗ'

By: ABP SANJHA | | Last Updated: Thursday, 12 October 2017 2:46 PM
ਟਰੰਪ ਦੀਆਂ ਦੋ ਪਤਨੀਆਂ ਦੀ 'ਜੰਗ'

ਵਾਸ਼ਿੰਗਟਨ: ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਆਪਣੇ ਪਤੀ ਦੀ ਪਹਿਲੀ ਪਤਨੀ ਈਵਾਨ ‘ਤੇ ਧਿਆਨ ਆਕ੍ਰਸ਼ਿਤ ਕਰਨ ਤੇ ਸਵਾਰਥ ਲਈ ਸ਼ੋਰ ਮਚਾਉਣ ਦਾ ਇਲਜ਼ਾਮ ਲਾਇਆ ਹੈ। ਈਵਾਨਾ ਨੇ ਆਪਣੀ ਕਿਤਾਬ ਦਾ ਪ੍ਰਚਾਰ ਕਰਦਿਆਂ ਮਜ਼ਾਕੀਆ ਢੰਗ ਨਾਲ ਖੁਦ ਨੂੰ ਫਰਸਟ ਲੇਡੀ ਦੱਸਿਆ ਸੀ।

 

ਆਪਣੀ ਨਵੀਂ ਕਿਤਾਬ “ਰਾਈਸਿੰਗ ਟਰੰਪ” ਦੇ ਪ੍ਰਚਾਰ ਲਈ ਏਬੀਸੀ ਨਿਊਜ਼ ਨਾਲ ਇੰਟਰਵਿਊ ਵਿੱਚ 68 ਸਾਲ ਦੀ ਈਵਾਨਾ ਟਰੰਪ ਨੇ 45ਵੇਂ ਅਮਰੀਕੀ ਰਾਸ਼ਟਰਪਤੀ ਦੇ ਨਾਲ ਆਪਣੇ ਸਬੰਧਾਂ ਬਾਰੇ ਦੱਸਦਿਆਂ ਹਲਕਾ-ਫੁਲਕਾ ਮਜ਼ਾਕ ਕੀਤਾ ਸੀ। ਉਨ੍ਹਾਂ ਨੇ ਹੱਸਦਿਆਂ ਹੋਈਆਂ ਏਬੀਸੀ ਨਿਊਜ਼ ਨੂੰ ਕਿਹਾ ਕਿ ਮੇਰੇ ਕੋਲ ਵਾਈਟ ਹਾਊਸ ਦਾ ਸਿੱਧਾ ਨੰਬਰ ਹੈ ਪਰ ਮੈਂ ਉਨ੍ਹਾਂ ਨੂੰ ਕਾਲ ਨਹੀਂ ਕਰਨਾ ਚਾਹੁੰਦੀ ਕਿਉਂਕਿ ਉੱਥੇ ਮੇਲਾਨੀਆ ਹੈ ਤੇ ਮੈਂ ਸੱਚਮੁੱਚ ਨਹੀਂ ਚਾਹੁੰਦੀ ਕਿ ਉਨ੍ਹਾਂ ਨੂੰ ਜਲਣ ਹੋਵੇ ਕਿਉਂਕਿ ਵੇਖਿਆ ਜਾਵੇ ਤਾਂ ਮੈਂ ਟਰੰਪ ਦੀ ਪਹਿਲੀ ਪਤਨੀ ਹਾਂ, ਠੀਕ ਹੈ? ਮੈਂ ਫਰਸਟ ਲੇਡੀ ਹਾਂ।”

 

ਸੀਐਨਐਨ ਨੇ ਮੇਲਾਨੀਆ ਦੀ ਬੁਲਾਰੀ ਸਟੇਫਨੀ ਗ੍ਰੀਸ਼ਮ ਦਾ ਬਿਆਨ ਛਾਪਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਮਿਲਾਨੀਆ ਟਰੰਪ ਨੇ ਵਾਈਟ ਹਾਊਸ ਨੂੰ ਬੇਰਨ ਤੇ ਰਾਸ਼ਟਰਪਤੀ ਲਈ ਘਰ ਬਣਾਇਆ ਹੈ। ਬੇਰਨ ਟਰੰਪ ਦੇ ਛੋਟੇ ਬੇਟੇ ਹਨ। ਇਸ ਬਿਆਨ ਵਿੱਚ ਅੱਗੇ ਕਿਹਾ ਗਿਆ ਕਿ ਉਨ੍ਹਾਂ ਨੂੰ ਵਾਸ਼ਿੰਗਟਨ ਡੀਸੀ ਵਿੱਚ ਰਹਿਣਾ ਪਸੰਦ ਹੈ ਤੇ ਅਮਰੀਕਾ ਦੀ ਪਹਿਲੀ ਮਹਿਲਾ ਹੋਣ ਦੇ ਨਾਤੇ ਉਹ ਸਨਮਾਨਤ ਮਹਿਸੂਸ ਕਰਦੀ ਹੈ। ਉਹ ਇਸ ਅਹੁਦੇ ਤੇ ਭੂਮਿਕਾ ਦੀ ਵਰਤੋਂ ਬੱਚਿਆਂ ਦੀ ਮਦਦ ਕਰਨ ਲਈ ਕਰੇਗੀ ਨਾ ਕਿ ਕਿਤਾਬਾਂ ਵੇਚਣ ਲਈ।

 

ਗ੍ਰੀਸ਼ਮ ਨੇ ਕਿਹਾ ਕਿ ਸਾਬਕਾ ਪਤਨੀ ਦੇ ਇਸ ਬਿਆਨ ਵਿੱਚ ਕੋਈ ਦਮ ਨਹੀਂ ਹੈ। ਇਹ ਦੁੱਖ ਵਾਲੀ ਗੱਲ ਹੈ ਤੇ ਮਹਿਜ਼ ਧਿਆਨ ਖਿੱਚਣ ਤੇ ਆਪਣੇ ਸਵਾਰਥ ਲਈ ਦਿੱਤਾ ਗਿਆ ਬਿਆਨ ਹੈ। ਈਵਾਨਾ ਤੇ ਟਰੰਪ ਦਾ ਵਿਆਹ 1979 ਵਿੱਚ ਹੋਇਆ ਸੀ। ਉਨ੍ਹਾਂ ਦਾ ਸਾਲ 1992 ਵਿੱਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਟਰੰਪ ਨੇ ਮੈਪਲ ਨਾਮ ਦੀ ਮਹਿਲਾ ਨਾਲ ਵਿਆਹ ਕੀਤਾ ਸੀ। ਉਸ ਦਾ ਵੀ 6 ਸਾਲ ਬਾਅਦ ਤਲਾਕ ਹੋ ਗਿਆ ਸੀ। ਮਲੇਨੀਆ ਟਰੰਪ ਦੀ ਤੀਜੀ ਪਤਨੀ ਹੈ।

First Published: Thursday, 12 October 2017 2:46 PM

Related Stories

ਟਰੰਪ ਖੋਲ੍ਹਣਗੇ ਕੈਨੇਡੀ ਦੇ ਕਤਲ ਦੇ ਰਾਜ਼!
ਟਰੰਪ ਖੋਲ੍ਹਣਗੇ ਕੈਨੇਡੀ ਦੇ ਕਤਲ ਦੇ ਰਾਜ਼!

ਵਾਸ਼ਿੰਗਟਨ: ਡੋਨਾਲਡ ਟਰੰਪ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਦੇ

ਜਪਾਨ 'ਚ ਅੱਜ ਚੋਣਾਂ, ਸ਼ਿੰਜੋ ਅਬੇ ਦੀ ਚੜ੍ਹਾਈ ਬਰਕਰਾਰ
ਜਪਾਨ 'ਚ ਅੱਜ ਚੋਣਾਂ, ਸ਼ਿੰਜੋ ਅਬੇ ਦੀ ਚੜ੍ਹਾਈ ਬਰਕਰਾਰ

ਟੋਕੀਓ: ਜਾਪਾਨ ‘ਚ ਅੱਜ ਆਮ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾਂ

ਟਰੰਪ ਦੀ ਬਣਾਈ ਤਸਵੀਰ ਕਰੋੜਾਂ 'ਚ ਵਿਕੀ
ਟਰੰਪ ਦੀ ਬਣਾਈ ਤਸਵੀਰ ਕਰੋੜਾਂ 'ਚ ਵਿਕੀ

ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਬਣਾਈ ‘ਦਿ ਐਂਪਾਇਰ ਸਟੇਟ

ਅਮਰੀਕੀ  ਪੁਲਾੜ ਯਾਤਰੀਆਂ ਨੇ ਲਏ ਨਜ਼ਾਰੇ!
ਅਮਰੀਕੀ ਪੁਲਾੜ ਯਾਤਰੀਆਂ ਨੇ ਲਏ ਨਜ਼ਾਰੇ!

ਵਾਸ਼ਿੰਗਟਨ: ਦੋ ਅਮਰੀਕੀ ਪੁਲਾੜ ਯਾਤਰੀਆਂ ਨੇ ਕੌਮਾਂਤਰੀ ਸਪੇਸ ਸਟੇਸ਼ਨ ਤੋਂ ਬਾਹਰ

ਮਿਸਰ 'ਚ ਅੱਤਵਾਦੀਆਂ ਨੇ 50 ਪੁਲੀਸ ਅਫ਼ਸਰ ਮਾਰੇ
ਮਿਸਰ 'ਚ ਅੱਤਵਾਦੀਆਂ ਨੇ 50 ਪੁਲੀਸ ਅਫ਼ਸਰ ਮਾਰੇ

ਕਾਇਰਾ: ਮਿਸਰ ਵਿਚ ਅੱਤਵਾਦੀਆਂ ਨਾਲ ਮੁੱਠਭੇੜ ਵਿਚ 50  ਤੋਂ ਵੱਧ ਮਿਸਰ ਦੇ ਪੁਲਿਸ

ਅੱਤਵਾਦੀਆਂ ਵੱਲੋਂ ਅਗਵਾ ਪੱਤਰਕਾਰ ਪਰਤੀ ਘਰ!
ਅੱਤਵਾਦੀਆਂ ਵੱਲੋਂ ਅਗਵਾ ਪੱਤਰਕਾਰ ਪਰਤੀ ਘਰ!

ਕਰਾਚੀ: 2015 ਵਿਚ ਲਾਹੌਰ ਤੋਂ ਗ਼ਾਇਬ ਹੋਈ ਮਹਿਲਾ ਪੱਤਰਕਾਰ ਜ਼ੀਨਤ ਸ਼ਹਿਜ਼ਾਦੀ ਦੋ ਸਾਲਾਂ

ਬੰਬ ਨਾ ਸੁੰਘਣ 'ਤੇ ਕੁੱਤਾ ਨੌਕਰੀ ਤੋਂ ਬਰਖਾਸਤ
ਬੰਬ ਨਾ ਸੁੰਘਣ 'ਤੇ ਕੁੱਤਾ ਨੌਕਰੀ ਤੋਂ ਬਰਖਾਸਤ

ਵਾਸ਼ਿੰਗਟਨ: ਲੁਲੁ ਨਾਂ ਦੇ ਕੁੱਤੇ ਨੂੰ ਸੀਆਈਏ ਨੇ ਆਪਣੇ ਬੰਬ ਸਕਵੈਡ ਟੀਮ ਤੋਂ ਬਾਹਰ

ਉੱਤਰੀ ਕੋਰੀਆ ਦੀ ਅਮਰੀਕਾ ਨੂੰ ਵੱਡੀ ਧਮਕੀ
ਉੱਤਰੀ ਕੋਰੀਆ ਦੀ ਅਮਰੀਕਾ ਨੂੰ ਵੱਡੀ ਧਮਕੀ

ਸਿਓਲ: ਉੱਤਰੀ ਕੋਰੀਆ ਨੇ ਅਮਰੀਕਾ ਨੂੰ ਮੁੜ ਧਮਕੀ ਦਿੱਤੀ ਹੈ। ਉੱਤਰੀ ਕੋਰੀਆ ਨੇ