ਨਾ ਦਿੱਸਣ ਵਾਲਾ ਜੇ-20 ਜਹਾਜ਼ ਚੀਨ ਦੀ ਹਵਾਈ ਫੌਜ ‘ਚ ਸ਼ਾਮਲ

By: abp sanjha | | Last Updated: Wednesday, 14 February 2018 8:33 AM
ਨਾ ਦਿੱਸਣ ਵਾਲਾ ਜੇ-20 ਜਹਾਜ਼ ਚੀਨ ਦੀ ਹਵਾਈ ਫੌਜ ‘ਚ ਸ਼ਾਮਲ

ਬੀਜਿੰਗ- ਚੀਨ ਨੇ ਕਿਹਾ ਹੈ ਕਿ ਉਸ ਦਾ ਸਟੀਲਥ ਫਾਈਟਰ ਪਲੇਨ ਜੇ-20 ਹਵਾਈ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਤੇ ਹੁਣ ਉਹ ਜੰਗੀ ਸਰਗਰਮੀਆਂ ਲੈਣ ਲਈ ਤਿਆਰ ਹੈ। ਚੌਥੀ ਪੀੜ੍ਹੀ ਦੇ ਇਸ ਲੜਾਕੂ ਜਹਾਜ਼ ਨੂੰ ਅਮਰੀਕੀ ਐਫ-22 ਅਤੇ ਐਫ-35 ਜਹਾਜ਼ਾਂ ਦਾ ਚੀਨੀ ਜਵਾਬ ਮੰਨਿਆ ਜਾ ਰਿਹਾ ਹੈ।

 
ਮਾਹਰਾਂ ਦੇ ਮੁਤਾਬਕ ਜੇ-20 ਦੋ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣ ਦੇ ਯੋਗ ਹੈ। ਇਸ ਨਾਲ ਹਵਾ ‘ਚ ਜੰਗ ਲੜੀ ਜਾ ਸਕੇਗੀ ਅਤੇ ਅਸਮਾਨ ਤੋਂ ਜ਼ਮੀਨ ‘ਤੇ ਹਮਲਾ ਕੀਤਾ ਜਾ ਸਕੇਗਾ। ਸਟੀਲਥ ਜਹਾਜ਼ ਨੂੰ ਰਡਾਰ ਤੋਂ ਫੜਨ ‘ਚ ਮੁਸ਼ਕਿਲ ਆਉਂਦੀ ਹੈ, ਇਸ ਲਈ ਉਹ ਦੁਸ਼ਮਣ ਨੂੰ ਨਜ਼ਰ ਆਏ ਬਿਨਾਂ ਚਕਮਾ ਦਿੰਦੇ ਹੋਏ ਟੀਚਿਆਂ ਉੱਤੇ ਹਮਲਾ ਕਰ ਸਕਦਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਦੀ ਏਅਰ ਫੋਰਸ ਬਰਾਂਚ ਦੇ ਬੁਲਾਰੇ ਸ਼ੇਨ ਜਿੰਕੇ ਦੇ ਮੁਤਾਬਕ ਨਵਾਂ ਸਟੀਲਥ ਜਹਾਜ਼ ਚੀਨ ਦੀ ਖੁਦਮੁਖਤਾਰੀ ਦੀ ਰੱਖਿਆ ਦੀ ਤਾਕਤ ‘ਚ ਵਾਧਾ ਕਰੇਗਾ।

 

 

 

ਸਾਲ 2017 ‘ਚ ਚੀਨੀ ਮਾਹਰਾਂ ਨੇ ਹਾਲਾਤ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਰਿਪੋਰਟ ਦਿੱਤੀ ਸੀ ਕਿ ਜੇ-20 ਨੂੰ ਦੁਸ਼ਮਣ ਦੀਆਂ ਹਵਾਈ ਪੱਟੀਆਂ ਅਤੇ ਅਹਿਮ ਫੌਜੀ ਟਿਕਾਣਿਆਂ ‘ਤੇ ਹਮਲੇ ਲਈ ਵਰਤਿਆ ਜਾ ਸਕਦਾ ਹੈ। ਇਸ ‘ਚ ਲੰਬੀ ਦੂਰੀ ਦੀ ਹਵਾ ਤੋਂ ਹਵਾ ਮਾਰ ਕਰ ਸਕਦੀਆਂ ਮਿਜ਼ਾਈਲਾਂ ਫਿੱਟ ਕਰ ਦਿੱਤੀਆਂ ਜਾਣ ਤਾਂ ਇਹ ਅਮਰੀਕਾ ਦੀ ਹਵਾਈ ਤਾਕਤ ਲਈ ਵੀ ਚੁਣੌਤੀ ਬਣ ਸਕਦਾ ਹੈ। ਇਸ ਨਾਲ ਅਮਰੀਕਾ ਦੇ ਰਿਫਿਊਲਿੰਗ ਟੈਂਕਰਾਂ ਅਤੇ ਅਰਲੀ ਵਾਰਨਿੰਗ ਪਲੇਨ ਨੂੰ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।

 
ਚੀਨ ਦੇ ਰੱਖਿਆ ਮਾਹਰ ਸੋਂਗ ਜੋਂਗਪਿੰਗ ਮੁਤਾਬਕ ਜੇ-20 ਚੀਨ ਨੂੰ ਅਸਮਾਨ ‘ਚ ਚੁਣੌਤੀ ਦੇਣ ਵਾਲੀਆਂ ਤਾਕਤਾਂ ਨੂੰ ਜਵਾਬ ਦੇਣ ਦਾ ਖਾਸ ਜੰਤਰ ਬਣ ਸਕਦਾ ਹੈ। ਜੋਂਗਪਿੰਗ ਨੇ ਦਾਅਵਾ ਕੀਤਾ ਹੈ ਕਿ ਜੇ-20 ਦੀ ਆਮਦ ਏਸ਼ੀਆ-ਪ੍ਰਸ਼ਾਂਤ ਖੇਤਰ ‘ਚ ਹਵਾਈ ਤਾਕਤ ਦਾ ਨਵਾਂ ਸੰਤੁਲਨ ਕਾਇਮ ਕਰੇਗੀ। ਹਾਲੇ ਤੱਕ ਇਲਾਕੇ ‘ਚ ਅਮਰੀਕਾ ਅਤੇ ਉਸ ਦੇ ਸਹਿਯੋਗੀ ਜਾਪਾਨ ਕੋਲ ਹੀ ਸਟੀਲਥ ਫਾਈਟਰ ਪਲੇਨ ਦੀ ਤਾਕਤ ਸੀ, ਪਰ ਹੁਣ ਚੀਨ ਵੀ ਉਨ੍ਹਾਂ ਨੂੰ ਚੁਣੌਤੀ ਦੇਣ ਲਈ ਅਸਮਾਨ ‘ਚ ਹੈ।

 

 

ਸੰਨ 2011 ‘ਚ ਚੀਨ ਨੇ ਹਾਂਗਕਾਂਗ ਦੇ ਨਜ਼ਦੀਕ ਝੂਹਾਈ ਵਿੱਚ ਹੋਏ ਅੰਤਰਰਾਸ਼ਟਰੀ ਹਵਾਬਾਜ਼ੀ ਪ੍ਰਦਰਸ਼ਨੀ ‘ਚ ਇਸ ਲੜਾਕੂ ਜਹਾਜ਼ ਨੂੰ ਜਨਤਕ ਰੂਪ ਨਾਲ ਉਡਾਇਆ ਗਿਆ।

First Published: Wednesday, 14 February 2018 8:33 AM

Related Stories

ਇਰਾਨ 'ਚ ਜਹਾਜ਼ ਕ੍ਰੈਸ਼, 66 ਲੋਕਾਂ ਦੇ ਮਰਨ ਦਾ ਖਦਸ਼ਾ
ਇਰਾਨ 'ਚ ਜਹਾਜ਼ ਕ੍ਰੈਸ਼, 66 ਲੋਕਾਂ ਦੇ ਮਰਨ ਦਾ ਖਦਸ਼ਾ

ਤਹਿਰਾਨ: ਇਰਾਨ ਵਿੱਚ ਜਹਾਜ਼ ਹਾਦਸੇ ਵਿੱਚ ਤਕਰੀਬਨ 66 ਲੋਕਾਂ ਦੇ ਮਾਰੇ ਜਾਣ ਦੀ ਖਬਰ

ਅਮਰੀਕੀ ਏਜੰਸੀ ਐਫ਼ਬੀਆਈ 'ਤੇ ਫਿਰ ਉੱਠੇ ਸਵਾਲ
ਅਮਰੀਕੀ ਏਜੰਸੀ ਐਫ਼ਬੀਆਈ 'ਤੇ ਫਿਰ ਉੱਠੇ ਸਵਾਲ

ਵਾਸ਼ਿੰਗਟਨ: ਅਮਰੀਕੀ ਏਜੰਸੀ ਐਫ਼ਬੀਆਈ ਨੂੰ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾ ਪੈ

ਬਲਾਤਕਾਰ ਦੇ ਦੋਸ਼ੀ ਨੂੰ ਡੇਢ ਮਹੀਨੇ 'ਚ ਸੁਣਾਈ ਚਾਰ ਵਾਰ ਫਾਂਸੀ
ਬਲਾਤਕਾਰ ਦੇ ਦੋਸ਼ੀ ਨੂੰ ਡੇਢ ਮਹੀਨੇ 'ਚ ਸੁਣਾਈ ਚਾਰ ਵਾਰ ਫਾਂਸੀ

ਨਵੀਂ ਦਿੱਲੀ: ਪਾਕਿਸਤਾਨ ਦੇ ਕਸੂਰ ਵਿੱਚ 6 ਸਾਲਾ ਬੱਚੀ ਨਾਲ ਬਲਾਤਕਾਰ ਤੇ ਕਤਲ ਦੇ

ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ
ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ, ਹਵਾਈ ਅੱਡੇ 'ਤੇ ਨਿੱਘਾ ਸਵਾਗਤ

ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਭਾਰਤ

ਫਲੋਰੀਡਾ ਹਮਲੇ 'ਚ ਭਾਰਤੀ ਮੂਲ ਦੀ ਅਧਿਆਪਕਾ ਨੇ ਇੰਝ ਬਚਾਈ ਕਈ ਵਿਦਿਆਰਥੀਆਂ ਦੀ ਜਾਨ
ਫਲੋਰੀਡਾ ਹਮਲੇ 'ਚ ਭਾਰਤੀ ਮੂਲ ਦੀ ਅਧਿਆਪਕਾ ਨੇ ਇੰਝ ਬਚਾਈ ਕਈ ਵਿਦਿਆਰਥੀਆਂ ਦੀ ਜਾਨ

ਚੰਡੀਗੜ੍ਹ: ਫਲੋਰੀਡਾ ਵਿੱਚ ਬੀਤੇ ਦਿਨੀਂ ਇੱਕ ਵਿਦਿਆਰਥੀ ਵੱਲੋਂ ਕੀਤੀ ਫਾਇਰਿੰਗ

ਫਲੋਰੀਡਾ ਤੋਂ ਬਾਅਦ ਸਿਆਟਲ 'ਚ ਚੱਲੀਆਂ ਗੋਲੀਆਂ!
ਫਲੋਰੀਡਾ ਤੋਂ ਬਾਅਦ ਸਿਆਟਲ 'ਚ ਚੱਲੀਆਂ ਗੋਲੀਆਂ!

ਸਿਆਟਲ: ਅਮਰੀਕਾ ਦੇ ਫਲੋਰੀਡਾ ਗੋਲੀ ਕਾਂਡ ਦੀ ਚਰਚਾ ਅਜੇ ਖ਼ਤਮ ਨਹੀਂ ਹੋਈ ਸੀ ਕਿ ਅੱਜ

ਬਰਾਕ ਓਬਾਮਾ ਤੇ ਮੀਸ਼ੈਲ ਓਬਾਮਾ ਦੇ ਪ੍ਰੋਟੋਰੇਟ ਦੀ ਚਰਚਾ
ਬਰਾਕ ਓਬਾਮਾ ਤੇ ਮੀਸ਼ੈਲ ਓਬਾਮਾ ਦੇ ਪ੍ਰੋਟੋਰੇਟ ਦੀ ਚਰਚਾ

ਨਵੀਂ ਦਿੱਲੀ-ਅਮਰੀਕਾ ਦੇ ਨੈਸ਼ਨਲ ਪੋਰਟੋਰੇਟ ਗੈਲਰੀ ਵਿੱਚ ਸਾਬਕਾ ਰਾਸ਼ਟਰਪਤੀ

ਆਸਟ੍ਰੇਲੀਆਈ ਹਾਈ ਕਮਿਸ਼ਨਰ ਪੰਜਾਬ ਦੌਰੇ 'ਤੇ
ਆਸਟ੍ਰੇਲੀਆਈ ਹਾਈ ਕਮਿਸ਼ਨਰ ਪੰਜਾਬ ਦੌਰੇ 'ਤੇ

ਚੰਡੀਗੜ੍ਹ: ਭਾਰਤ ਵਿਚ ਆਸਟ੍ਰੇਲੀਆਈ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਪੰਜਾਬ ਦੌਰੇ

ABP ਨਿਊਜ਼ ਨੇ ਬੈਲਜੀਅਮ 'ਚ ਲੱਭਿਆ ਨੀਰਵ ਮੋਦੀ ਦਾ ਘਰ
ABP ਨਿਊਜ਼ ਨੇ ਬੈਲਜੀਅਮ 'ਚ ਲੱਭਿਆ ਨੀਰਵ ਮੋਦੀ ਦਾ ਘਰ

ਬੈਲਜੀਅਮ: ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ 11,500 ਕਰੋੜ ਦੇ ਮਹਾ-ਘੁਟਾਲੇ ਦੀ ਖ਼ਬਰ