ਭਗਤ ਸਿੰਘ ਨੂੰ ਬੇਗੁਨਾਹ ਸਾਬਤ ਕਰਨ ਲਈ ਲਾਹੌਰ ਹਾਈ ਕੋਰਟ 'ਚ ਅਰਜ਼ੀ ਦਾਇਰ..

By: abp sanjha | | Last Updated: Wednesday, 13 September 2017 11:06 AM
ਭਗਤ ਸਿੰਘ ਨੂੰ ਬੇਗੁਨਾਹ ਸਾਬਤ ਕਰਨ ਲਈ ਲਾਹੌਰ ਹਾਈ ਕੋਰਟ 'ਚ ਅਰਜ਼ੀ ਦਾਇਰ..

ਲਾਹੌਰ: ਬ੍ਰਿਟੇਨ ਦੇ ਇਕ ਪੁਲਸ ਅਫਸਰ ਦੇ ਕਤਲ ਦੇ ਕੇਸ ਵਿੱਚ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਨੂੰ ਨਿਰਦੋਸ਼ ਸਾਬਤ ਕਰਨ ਲਈ ਲਾਹੌਰ ਹਾਈ ਕੋਰਟ ਵਿੱਚ ਫਿਰ ਪਟੀਸ਼ਨ ਦਾਇਰ ਕੀਤੀ ਗਈ ਹੈ। ਕਰੀਬ ਸੱਤ ਮਹੀਨੇ ਪਹਿਲਾਂ ਅਦਾਲਤ ਨੇ ਕਿਹਾ ਸੀ ਕਿ ਪਟੀਸ਼ਨ ਉੱਤੇ ਸੁਣਵਾਈ ਵੱਡੇ ਬੈਂਚ ਵਿੱਚ ਹੋਵੇਗੀ। ਅਦਾਲਤ ਨੇ ਅਜੇ ਤੱਕ ਇਸ ਮਕਸਦ ਲਈ ਵੱਡੀ ਬੈਂਚ ਦਾ ਗਠਨ ਨਹੀਂ ਕੀਤਾ।

 

 

ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਵਕੀਲ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਅਰਜ਼ੀ ਦੇ ਕੇ ਪਟੀਸ਼ਨ ਉੱਤੇ ਛੇਤੀ ਸੁਣਵਾਈ ਦੀ ਅਪੀਲ ਕੀਤੀ ਹੈ। ਕੁਰੈਸ਼ੀ ਨੇ ਦੱਸਿਆ ਕਿ ਭਗਤ ਸਿੰਘ ਕੇਸ ਦੀ ਛੇਤੀ ਸੁਣਵਾਈ ਲਈ ਮੈਂ ਲਾਹੌਰ ਹਾਈ ਕੋਰਟ ਵਿੱਚ ਅਰਜ਼ੀ ਦਿੱਤੀ ਹੈ। ਅੱਜ ਮੈਂ ਰਜਿਸਟਰਾਰ ਨੂੰ ਅਪੀਲ ਕੀਤੀ ਹੈ ਕਿ ਕੇਸ ਦੀ ਸੁਣਵਾਈ ਦੀ ਮਿਤੀ ਤੈਅ ਕੀਤੀ ਜਾਵੇ। ਆਸ ਹੈ ਕਿ ਇਸ ਮਹੀਨੇ ਇਸ ਕੇਸ ਉੱਤੇ ਸੁਣਵਾਈ ਸ਼ੁਰੂ ਹੋਵੇਗੀ।

 

 

ਉਨ੍ਹਾਂ ਕਿਹਾ ਕਿ ਫੈਡਰਲ ਸਰਕਾਰ ਨੂੰ ਚਿੱਠੀ ਲਿਖ ਕੇ ਸ਼ਾਦਮਾਨ ਚੌਕ (ਲਾਹੌਰ ਦੇ ਮੁੱਖ ਹਿੱਸੇ) ਉੱਤੇ ਭਗਤ ਸਿੰਘ ਦੀ ਮੂਰਤੀ ਲਾਉਣ ਦੀ ਮੰਗ ਕੀਤੀ ਹੈ, ਜਿੱਥੇ ਉਸ ਵਕਤ ਜੇਲ੍ਹ ਹੁੰਦੀ ਸੀ ਅਤੇ ਉਸ ਜਗ੍ਹਾਂ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਸਣੇ ਫਾਂਸੀ ਲਟਕਾਇਆ ਗਿਆ ਸੀ। ਲਾਹੌਰ ਹਾਈ ਕੋਰਟ ਦੇ ਬੈਂਚ ਨੇ ਫਰਵਰੀ ਵਿੱਚ ਚੀਫ ਜਸਟਿਸ ਨੂੰ ਅਪੀਲ ਕੀਤੀ ਸੀ ਕਿ ਭਗਤ ਸਿੰਘ ਵਾਲੇ ਇਸ ਕੇਸ ਦੀ ਸੁਣਵਾਈ ਲਈ ਵੱਡੀ ਬੈਂਚ ਬਣਾਈ ਜਾਵੇ।

 

ਆਪਣੀ ਪਟੀਸ਼ਨ ਵਿੱਚ ਕੁਰੈਸ਼ੀ ਨੇ ਕਿਹਾ ਹੈ ਕਿ ਭਗਤ ਸਿੰਘ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਹਿੰਦੁਸਤਾਨ ਦੀ ਵੰਡ ਤੋਂ ਪਹਿਲਾਂ ਆਜ਼ਾਦੀ ਲਈ ਸੰਘਰਸ਼ ਕੀਤਾ ਸੀ। ਭਗਤ ਸਿੰਘ ਨੂੰ 23 ਸਾਲ ਦੀ ਉਮਰ ਵਿੱਚ ਬ੍ਰਿਟਿਸ਼ ਹਾਕਮਾਂ ਨੇ 23 ਮਾਰਚ 1931 ਨੂੰ ਫਾਂਸੀ ਚਾੜ੍ਹ ਦਿੱਤਾ ਸੀ। ਉਨ੍ਹਾਂ ਉੱਤੇ ਦੋਸ਼ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਬ੍ਰਿਟੇਨ ਦੀ ਉਸ ਵਕਤ ਦੀ ਸਰਕਾਰ ਦੇ ਖਿਲਾਫ ਸਾਜ਼ਿਸ਼ ਰਚੀ ਸੀ। ਇਸ ਸਿਲਸਿਲੇ ਵਿੱਚ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਉੱਤੇ ਬ੍ਰਿਟਿਸ਼ ਪੁਲਸ ਅਫਸਰ ਜਾਨ ਪੀ ਸੇਂਡਰਸ ਨੂੰ ਕਤਲ ਕਰਨ ਦਾ ਇਹ ਕੇਸ ਦਰਜ ਕੀਤਾ ਗਿਆ ਸੀ।

First Published: Wednesday, 13 September 2017 11:06 AM

Related Stories

NRI ਮੀਆਂ-ਬੀਵੀ ਭਾਰਤ 'ਚ ਖਰਚਣਗੇ 200 ਕਰੋੜ
NRI ਮੀਆਂ-ਬੀਵੀ ਭਾਰਤ 'ਚ ਖਰਚਣਗੇ 200 ਕਰੋੜ

ਫਲੋਰੀਡਾ: ਇੱਕ ਭਾਰਤੀ ਅਮਰੀਕੀ ਡਾਕਟਰ ਜੋੜੇ ਨੇ ਫਲੋਰੀਡਾ ਯੂਨੀਵਰਸਿਟੀ ਦੇ ਨਾਲ

ਨੌਰਥ ਕੋਰੀਆ ਦੀ ਬੜ੍ਹਕ ਮਗਰੋਂ ਅਮਰੀਕਾ ਪਿਆ ਨਰਮ
ਨੌਰਥ ਕੋਰੀਆ ਦੀ ਬੜ੍ਹਕ ਮਗਰੋਂ ਅਮਰੀਕਾ ਪਿਆ ਨਰਮ

ਵਾਸ਼ਿੰਗਟਨ: ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਚੱਲ ਰਹੀ ਤਕਰਾਰ ਦੌਰਾਨ ਵਾਈਟ

ਆਸਟ੍ਰੇਲੀਆ 'ਚ ਭਗਵਾਨ ਗਣੇਸ਼ ਦਾ ਅਪਮਾਣ
ਆਸਟ੍ਰੇਲੀਆ 'ਚ ਭਗਵਾਨ ਗਣੇਸ਼ ਦਾ ਅਪਮਾਣ

ਮੈਲਬਰਨ: ਆਸਟ੍ਰੇਲੀਆ ‘ਚ ਹਿੰਦੂ ਸੰਗਠਨਾਂ ਨੇ ਇੱਕ ਵਿਵਾਦਤ ਇਸ਼ਤਿਹਾਰ ਖਿਲਾਫ

'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 
'ਹਾਰਵੇ' ਦੇ ਪੀੜਤਾਂ ਲਈ ਭਾਰਤੀ ਜੋੜੇ ਵੱਲੋਂ ਇੱਕ ਕਰੋੜ 62 ਲੱਖ ਦਾਨ 

ਹਿਊਸਟਨ: ਤੂਫ਼ਾਨ ਹਾਰਵੇ ਤੋਂ ਝੰਬੇ ਹੋਏ ਅਮਰੀਕਾ ਨੂੰ ਇੱਕ ਭਾਰਤੀ ਮੂਲ ਦੇ ਅਮਰੀਕੀ

ਸਾਲ 'ਚ ਹੀ ਦੁਨੀਆਂ ਦੇ 460 ਪਰਮਾਣੂ ਹਥਿਆਰ ਖਤਮ; ਭਾਰਤ, ਚੀਨ ਤੇ ਪਾਕਿ 'ਚ ਵਧਾਉਣ ਦੀ ਹੋੜ
ਸਾਲ 'ਚ ਹੀ ਦੁਨੀਆਂ ਦੇ 460 ਪਰਮਾਣੂ ਹਥਿਆਰ ਖਤਮ; ਭਾਰਤ, ਚੀਨ ਤੇ ਪਾਕਿ 'ਚ ਵਧਾਉਣ ਦੀ ਹੋੜ

ਸਟਾਕਹੋਮ (ਸਵੀਡਨ): ਦੁਨੀਆ ਨੂੰ ਤਬਾਹ ਕਰ ਦੇਣ ਵਾਲੇ ਪਰਮਾਣੂ ਹਥਿਆਰ ਦੇ ਮਾਮਲੇ ‘ਚ

ਚੀਨ ਨੇ ਉੱਤਰੀ ਕੋਰੀਆ ਨੂੰ ਗੈਸ ਸਪਲਾਈ ਕੀਤੀ ਬੰਦ
ਚੀਨ ਨੇ ਉੱਤਰੀ ਕੋਰੀਆ ਨੂੰ ਗੈਸ ਸਪਲਾਈ ਕੀਤੀ ਬੰਦ

ਸ਼ੰਘਾਈ- ਚੀਨ ਨੇ ਕਿਹਾ ਹੈ ਕਿ ਉਹ ਯੂ ਐਨ ਸਕਿਓਰਟੀ ਕੌਂਸਲ ਦੇ ਹੁਕਮ ਮੁਤਾਬਕ ਉੱਤਰੀ

ਕੋਰੀਅਨ ਧਮਕੀ ਦਾ ਅਮਰੀਕਨ ਜਵਾਬ, ਜਾਣੋ ਟਰੰਪ ਦੇ ਨਵਾਂ ਪੈਂਤੜਾ
ਕੋਰੀਅਨ ਧਮਕੀ ਦਾ ਅਮਰੀਕਨ ਜਵਾਬ, ਜਾਣੋ ਟਰੰਪ ਦੇ ਨਵਾਂ ਪੈਂਤੜਾ

ਨਿਊਯਾਰਕ: ਅਮਰੀਕਾ ਨੇ ਨਾਰਥ ਕੋਰੀਆ ਦੇ ਉੱਥੋਂ ਇੱਕ ਵਾਰ ਫਿਰ ਜੰਗੀ ਜਹਾਜ਼ ਉਡਾ ਕੇ

ਇਰਾਨ 'ਤੇ ਭੜਕਿਆ ਅਮਰੀਕਾ, ਉੱਤਰ ਕੋਰੀਆ ਨਾਲ ਰਲਣ ਦਾ ਇਲਜ਼ਾਮ
ਇਰਾਨ 'ਤੇ ਭੜਕਿਆ ਅਮਰੀਕਾ, ਉੱਤਰ ਕੋਰੀਆ ਨਾਲ ਰਲਣ ਦਾ ਇਲਜ਼ਾਮ

ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਰਾਨ ਵੱਲੋਂ

ਉੱਤਰੀ ਕੋਰੀਆ ਦਾ ਇਕ ਹੋਰ ਧਮਾਕਾ!
ਉੱਤਰੀ ਕੋਰੀਆ ਦਾ ਇਕ ਹੋਰ ਧਮਾਕਾ!

ਸੀਓਲ: ਉਤਰ ਕੋਰੀਆ ‘ਚ ਦਰਮਿਆਨੇ ਤੋਂ ਹਲਕੇ ਪੱਧਰ ਦੇ ਝਟਕੇ ਮਹਿਸੂਸ ਕੀਤੇ ਗਏ ਹਨ।