ਇੰਗਲੈਂਡ ਵਿੱਚ ਭਾਰਤੀ ਕਿਰਾਏਦਾਰ ਹੁਣ ਕੜ੍ਹੀ ਰਿੰਨ੍ਹ ਸਕਣਗੇ

By: abp sanjha | | Last Updated: Saturday, 11 November 2017 10:15 AM
 ਇੰਗਲੈਂਡ ਵਿੱਚ ਭਾਰਤੀ ਕਿਰਾਏਦਾਰ ਹੁਣ ਕੜ੍ਹੀ ਰਿੰਨ੍ਹ ਸਕਣਗੇ

ਲੰਡਨ- ਬ੍ਰਿਟੇਨ ਦੀ ਅਦਾਲਤ ਨੇ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੂੰ ਆਪਣੇ ਮਕਾਨ ਕਿਰਾਏ ਉੱਤੇ ਦੇਣ ਸਮੇਂ ਬ੍ਰਿਟਿਸ਼ ਮਕਾਨ ਮਾਲਕ ਵੱਲੋਂ ਲਾਈ ਪਾਬੰਦੀ ਨੂੰ ਗੈਰ ਕਾਨੂੰਨੀ ਦੱਸਿਆ ਹੈ। ਮਕਾਨ ਮਾਲਕ ਨੇ ਰੋਕ ਇਸ ਲਈ ਲਾਈ ਸੀ ਕਿ ਕਿਰਾਏਦਾਰ ਕੜ੍ਹੀ ਬਣਾਉਂਦੇ ਸਨ ਤੇ ਇਸ ਦੀ ਮਹਿਕ ਫੈਲਦੀ ਸੀ।

 

ਦੱਖਣ-ਪੂਰਬੀ ਇੰਗਲੈਂਡ ਦੇ ਕੈਂਟ ਵਿੱਚ ਫਰਗਿਸ਼ ਵਿਲਸਨ ਦੀਆਂ ਸੈਂਕੜੇ ਸੰਪਤੀਆਂ ਹਨ। ਵਿਲਸਨ ਨੇ ਇਸ ਪਾਬੰਦੀ ਨੂੰ ਨਸਲਵਾਦੀ ਹੋਣ ਤੋਂ ਇਨਕਾਰ ਕੀਤਾ ਸੀ ਪਰ ਅਦਾਲਤ ਨੇ ਇਸ ਹਫਤੇ ਉਸ ਦੀ ਇਸ ਨੀਤੀ ਵਿਰੁੱਧ ਹੁਕਮ ਦਿੱਤਾ, ਜਿਸ ਵਿੱਚ ਉਹ ਕਾਨੂੰਨੀ ਲੜਾਈ ਹਾਰ ਗਿਆ।

 

ਹੁਕਮ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਜਾਂ ਪਾਕਿਸਤਾਨੀ ਲੋਕਾਂ ਨੂੰ ਮਕਾਨ ਕਿਰਾਏ ਉਤੇ ਦੇਣ ਤੋਂ ਰੋਕਣ ਲਈ ਵਿਲਸਨ ਵਿਸ਼ੇਸ਼ ਕਿਰਾਇਆ ਨੀਤੀ ਲਾਗੂ ਨਹੀਂ ਕਰ ਸਕਦਾ। ਜੇ ਇਸ ਹੁਕਮ ਦੀ ਉਲੰਘਣਾ ਕੀਤੀ ਗਈ ਅਤੇ ਇਸ ਨੂੰ ਅਦਾਲਤ ਦੀ ਮਾਣਹਾਨੀ ਪਾਇਆ ਗਿਆ ਤਾਂ ਉਸ ਨੂੰ ਜੇਲ੍ਹ ਹੋ ਸਕਦੀ ਹੈ ਜਾਂ ਭਾਰੀ ਜੁਰਮਾਨਾ ਲਾਇਆ ਜਾ ਸਕਦਾ ਹੈ।

 

ਜੱਜ ਰਿਚਰਡ ਪੋਲਡੇਨ ਨੇ ਕਿਹਾ, ਇਹ ਨੀਤੀ ਗੈਰ ਕਾਨੂੰਨੀ ਹੈ। ਇਸ ਤਰ੍ਹਾਂ ਦੀ ਨੀਤੀ ਲਈ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ। 69 ਸਾਲਾ ਮਕਾਨ ਮਾਲਕ ਅਤੇ ਸਾਬਕਾ ਬਾਕਸਰ ਨੇ ਸਮਾਨਤਾ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਵਿਰੁੱਧ ਅਦਾਲਤ ਵਿੱਚ ਆਪਣਾ ਬਚਾਅ ਕੀਤਾ।

First Published: Saturday, 11 November 2017 10:15 AM

Related Stories

ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰ ਕੇ ਅਮੀਰ ਬਣੇ 200 ਜਣੇ ਗ੍ਰਿਫਤਾਰ

ਬੇਰੂਤ: ਸਊਦੀ ਅਰਬ ‘ਚ ਦੋ ਹਫਤੇ ਪਹਿਲਾਂ ਸ਼ੁਰੂ ਹੋਈਆਂ ਅਮੀਰਾਂ ਦੀਆਂ

ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਦਿੱਤੀ ਧਮਕੀ
ਅੱਤਵਾਦੀ ਹਾਫਿਜ਼ ਸਈਦ ਨੇ ਰਿਹਾਅ ਹੁੰਦਿਆਂ ਭਾਰਤ ਦਿੱਤੀ ਧਮਕੀ

ਨਵੀਂ ਦਿੱਲੀ: ਪਾਕਿਸਤਾਨ ਦੇ ਪੰਜਾਬ ਦੀ ਅਦਾਲਤ ਵਲੋਂ ਮੋਸਟ ਵਾਟਿੰਡ ਅੱਤਵਾਦੀ ਅਤੇ

ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ 'ਤੇ ਸਿੱਖ ਦੋਫਾੜ..!
ਹਾਈ ਕਮਿਸ਼ਨਰ ਨੂੰ ਗੁਰਦੁਆਰੇ ਨਾ ਵੜਣ ਦੇਣ 'ਤੇ ਸਿੱਖ ਦੋਫਾੜ..!

ਚੰਡੀਗੜ੍ਹ: ਆਸਟਰੇਲੀਆ ਦੇ ਮੈਲਬੋਰਨ ‘ਚ ਸਿੱਖਾਂ ਵੱਲੋਂ ਭਾਰਤੀ ਹਾਈ ਕਮਿਸ਼ਨਰ

ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ
ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ

ਲੰਡਨ : ਦੱਖਣੀ ਪੂਰਬੀ ਇੰਗਲੈਂਡ ਵਿਚ ਇਕ ਹਲਕੇ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿਚਕਾਰ

ਪਾਕਿਸਤਾਨ ਦਾ ਖਜ਼ਾਨਾ ਮੰਤਰੀ ਭਗੌੜਾ ਐਲਾਨਿਆ
ਪਾਕਿਸਤਾਨ ਦਾ ਖਜ਼ਾਨਾ ਮੰਤਰੀ ਭਗੌੜਾ ਐਲਾਨਿਆ

ਇਸਲਾਮਾਬਾਦ- ਪਾਕਿਸਤਾਨ ਦੀ ਇੱਕ ਅਦਾਲਤ ਨੇ ਖਜ਼ਾਨਾ ਮੰਤਰੀ ਇਸਹਾਕ ਡਾਰ ਨੂੰ

ਉੱਤਰੀ ਕੋਰੀਆ ਨੂੰ ਅੱਤਵਾਦ ਪੱਖੀ ਦੇਸ਼ ਕਰਾਰ ਦਿੱਤਾ
ਉੱਤਰੀ ਕੋਰੀਆ ਨੂੰ ਅੱਤਵਾਦ ਪੱਖੀ ਦੇਸ਼ ਕਰਾਰ ਦਿੱਤਾ

ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਉੱਤਰ ਕੋਰੀਆ

ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ
ਵਿਗਿਆਨੀਆਂ ਦੀ ਚਿਤਾਵਨੀ, 2018 ਵਿੱਚ ਤਬਾਹੀ ਵਾਲੇ ਭੂਚਾਲ

ਵਾਸ਼ਿੰਗਟਨ- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਵਿੱਚ ਜਲਦੀ-ਜਲਦੀ