ਹਰੀਕਿਸ਼ਨ ਰਾਤੋ-ਰਾਤ ਬਣ ਗਿਆ 20 ਕਰੋੜ ਦਾ ਮਾਲਕ...

By: abp sanjha | | Last Updated: Tuesday, 9 January 2018 8:49 AM
ਹਰੀਕਿਸ਼ਨ ਰਾਤੋ-ਰਾਤ ਬਣ ਗਿਆ 20 ਕਰੋੜ ਦਾ ਮਾਲਕ...

ਦੁਬਈ- ਭਾਰਤੀ ਮੂਲ ਦੇ ਅਤੇ ਹੁਣ ਦੁਬਈ ਵਿਚ ਰਹਿੰਦੇ 44 ਸਾਲਾ ਹਰੀਕਿਸ਼ਨ ਵੀ. ਨਾਇਰ ਰਾਤੋ-ਰਾਤ ਕਰੋੜਪਤੀ ਬਣ ਗਏ ਹਨ। ਉਨ੍ਹਾਂ ਨੇ ਯੂ ਏ ਈ ਵਿਚ ਜੈਕਪੌਟ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਕਮ ਜਿੱਤੀ ਹੈ। ਹਰੀਕਿਸ਼ਨ ਦੀ 20 ਕਰੋੜ ਰੁਪਏ ਤੋਂ ਵੱਧ ਦੀ ਲਾਟਰੀ ਲੱਗੀ ਹੈ।

 
ਕੇਰਲਾ ਤੋਂ ਗਏ ਹੋਏ ਹਰੀਕਿਸ਼ਨ ਨਾਇਰ ਦੁਬਈ ਦੀ ਇਕ ਕੰਪਨੀ ਵਿਚ ਬਿਜਨੈਸ ਡਿਵੈਲਪਮੈਂਟ ਮੈਨੇਜਰ ਹਨ ਅਤੇ ਸਾਲ 2002 ਤੋਂ ਆਪਣੇ ਪਰਿਵਾਰ ਨਾਲ ਯੂ ਏ ਈ ਵਿਚ ਰਹਿ ਰਹੇ ਹਨ। ਲਾਟਰੀ ਜਿੱਤਣ ਪਿੱਛੋਂ ਮੀਡੀਆ ਨਾਲ ਗੱਲਬਾਤ ਦੌਰਾਨ ਹਰੀਕਿਸ਼ਨ ਨੇ ਕਿਹਾ, ‘ਮੈਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਮੈਂ ਇਹ ਰਾਸ਼ੀ ਜਿੱਤੀ ਹੈ। ਕੀ ਅਸਲ ਵਿਚ ਮੈਂ ਇਹ ਰਾਸ਼ੀ ਜਿੱਤੀ ਹੈ? ਮੈਂ ਪਹਿਲਾਂ ਵੀ ਦੋ ਵਾਰੀ ਟਿਕਟਾਂ ਖਰੀਦੀਆਂ ਸਨ, ਪਰ ਕਦੇ ਨਹੀਂ ਜਿੱਤਿਆ। ਮੇਰਾ ਹਮੇਸ਼ਾ ਤੋਂ ਪਰਿਵਾਰ ਨਾਲ ਵਰਲਡ ਟੂਰ ਉੱਤੇ ਜਾਣ ਦਾ ਸੁਪਨਾ ਰਿਹਾ ਹੈ। ਹੁਣ ਇਹ ਰਕਮ ਜਿੱਤ ਕੇ ਲੱਗਦਾ ਹੈ ਕਿ ਮੇਰੇ ਇਸ ਸੁਪਨੇ ਦੇ ਸੱਚ ਹੋਣ ਦਾ ਸਮਾਂ ਆ ਗਿਆ ਹੈ।’

 
ਹਰੀਕਿਸ਼ਨ ਦਾ ਇਕ 7 ਸਾਲਾ ਬੇਟਾ ਹੈ। ਉਨ੍ਹਾਂ ਦੇ ਮੁਤਾਬਕ ਇਸ ਰਕਮ ਨਾਲ ਉਹ ਆਪਣੇ ਬੇਟੇ ਦੀ ਪੜ੍ਹਾਈ ਲਈ ਖਾਸ ਯੋਜਨਾ ਬਣਾਉਣਗੇ ਤੇ ਭਾਰਤ ਵਿਚ ਘਰ ਖਰੀਦਣਗੇ। ਹਰੀਕਿਸ਼ਨ ਕਹਿੰਦੇ ਹਨ, ‘ਮੈਂ ਆਪਣੀ ਪਤਨੀ ਤੇ ਮਾਂ ਦੀ ਚੰਗੀ ਦੇਖਭਾਲ ਕਰਨੀ ਚਾਹੁੰਦਾ ਹਾਂ। ਮੈਂ ਸ਼ੁਰੂ ਤੋਂ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ। ਭਗਵਾਨ ਦਾ ਸ਼ੁਕਰ ਹੈ ਕਿ ਹੁਣ ਮੈਂ ਅਜਿਹਾ ਕਰ ਸਕਦਾ ਹਾਂ।’ ਹਰੀਕਿਸ਼ਨ ਦੀ ਪਤਨੀ ਨੌਕਰੀ ਕਰਦੀ ਹੈ। ਉਸ ਨੂੰ ਪਤੀ ਦੇ ਲਾਟਰੀ ਜਿੱਤਣ ਦੀ ਖਬਰ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ।

 

 

ਉਹ ਦੱਸਦੀ ਹੈ, ‘ਜਦੋਂ ਮੈਨੂੰ ਮੇਰੇ ਪਤੀ ਨੇ ਲਾਟਰੀ ਜਿੱਤਣ ਦੀ ਜਾਣਕਾਰੀ ਦਿੱਤੀ ਤਾਂ ਮੈਂ ਹੈਰਾਨ ਰਹਿ ਗਈ। ਮੈਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ। ਪਹਿਲਾਂ ਮੈਨੂੰ ਲੱਗਾ ਕਿ ਉਹ ਮਜ਼ਾਕ ਕਰ ਰਹੇ ਹਨ।’ ਉਹ ਅੱਗੇ ਦੱਸਦੀ ਹੈ, ‘ਹੁਣ ਅਸੀਂ ਇਸ ਰਕਮ ਨੂੰ ਖਰਚ ਕਰਨ ਦੀ ਯੋਜਨਾ ਬਣਾਵਾਂਗੇ।’

First Published: Tuesday, 9 January 2018 8:49 AM

Related Stories

ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?
ਮੌਰੀਸ਼ਿਸ 'ਚ ਹੋ ਰਿਹਾ ਭਾਰਤ ਦਾ ਕਾਲਾ ਧਨ ਸਫ਼ੇਦ ?

ਮੁੰਬਈ: ਭਾਰਤ ਵਰਗੀ ਵੱਡੀ ਅਰਥਵਿਵਸਥਾ ਵਿੱਚ ਸਭ ਤੋਂ ਜ਼ਿਆਦਾ ਵਿਦੇਸ਼ੀ ਨਿਵੇਸ਼

ਅਮਰੀਕਾ ਦਾ ਪਾਕਿਸਤਾਨ ਨੂੰ ਦੋ ਟੁੱਕ, ਹਾਫ਼ਿਜ਼ ਸਈਦ ਅੱਤਵਾਦੀ ਹੈ, ਕਰੋ ਕਾਰਵਾਈ...
ਅਮਰੀਕਾ ਦਾ ਪਾਕਿਸਤਾਨ ਨੂੰ ਦੋ ਟੁੱਕ, ਹਾਫ਼ਿਜ਼ ਸਈਦ ਅੱਤਵਾਦੀ ਹੈ, ਕਰੋ ਕਾਰਵਾਈ...

ਵਾਸ਼ਿੰਗਟਨ-ਅਮਰੀਕਾ ਨੇ ਪਾਕਿਸਤਾਨ ਨੂੰ ਦੋ ਟੁੱਕ ਕਿਹਾ ਹੈ ਕਿ ਹਾਫ਼ਿਜ਼ ਸਈਦ

ਚੀਨ ਵੱਲੋਂ ਡੋਕਲਾਮ ’ਚ ਸੜਕਾਂ ਤੇ ਹੋਰ ਉਸਾਰੀ ‘ਜਾਇਜ਼’ ਕਰਾਰ
ਚੀਨ ਵੱਲੋਂ ਡੋਕਲਾਮ ’ਚ ਸੜਕਾਂ ਤੇ ਹੋਰ ਉਸਾਰੀ ‘ਜਾਇਜ਼’ ਕਰਾਰ

ਪੇਈਚਿੰਗ-ਚੀਨ ਨੇ ਡੋਕਲਾਮ ਖੇਤਰ ਵਿੱਚ ਉਸਾਰੀ ਨੂੰ ਜਾਇਜ਼ ਦੱਸਿਆ ਹੈ। ਉਸਨੇ ਕਿਹਾ

ਪਾਇਲਟ ਦੀ ਚੁਸਤੀ ਨੇ ਬਚਾਈਆਂ ਜਾਨਾਂ..
ਪਾਇਲਟ ਦੀ ਚੁਸਤੀ ਨੇ ਬਚਾਈਆਂ ਜਾਨਾਂ..

ਐਮਸਟਰਡਮ- ਇਥੋਂ ਦੇ ਇਕ ਏਅਰਪੋਰਟ ਉੱਤੇ ਤੇਜ਼ ਹਵਾਵਾਂ ਕਾਰਨ ਜਹਾਜ਼ ਨੂੰ ਲੈਂਡਿੰਗ

ਪਹਿਲੀ ਵਾਰ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ
ਪਹਿਲੀ ਵਾਰ ਡਰੋਨ ਨੇ ਦੋ ਲੜਕਿਆਂ ਨੂੰ ਡੁੱਬਣ ਤੋਂ ਬਚਾਇਆ

ਸਿਡਨੀ- ਆਸਟਰੇਲੀਆ ਨੇ ਨਿਊ ਸਾਊਥ ਵੇਲਸ ਵਿੱਚ ਕੱਲ੍ਹ ਡਰੋਨ ਨੇ ਦੋ ਲੜਕਿਆਂ ਨੂੰ

ਜਰਮਨੀ 'ਚ ਫ੍ਰੈਡਰਿਕ ਤੂਫ਼ਾਨ ਨਾਲ 9 ਲੋਕਾਂ ਦੀ ਮੌਤ
ਜਰਮਨੀ 'ਚ ਫ੍ਰੈਡਰਿਕ ਤੂਫ਼ਾਨ ਨਾਲ 9 ਲੋਕਾਂ ਦੀ ਮੌਤ

ਬਰਲਿਨ  : ਫ੍ਰੈਡਰਿਕ ਤੂਫ਼ਾਨ ਨੇ ਵੀਰਵਾਰ ਨੂੰ ਯੂਰਪ ਦੇ ਕਈ ਦੇਸ਼ਾਂ ‘ਚ ਕਾਫ਼ੀ ਤਬਾਹੀ

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਕਿਲਕਾਰੀਆਂ ਗੂੰਜਣਗੀਆਂ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਘਰ ਕਿਲਕਾਰੀਆਂ ਗੂੰਜਣਗੀਆਂ

ਨਿਊਜ਼ੀਲੈਂਡ: ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਨੇ ਆਪਣੇ ਸਾਥੀ ਕਲਾਰਕ ਗੇਫੋਰਡ ਨਾਲ

ਪਾਕਿਸਤਾਨ ਨੂੰ ਸਿੱਧਾ ਹੋ ਕੇ ਟੱਕਰਿਆ ਅਮਰੀਕਾ
ਪਾਕਿਸਤਾਨ ਨੂੰ ਸਿੱਧਾ ਹੋ ਕੇ ਟੱਕਰਿਆ ਅਮਰੀਕਾ

ਵਾਸ਼ਿੰਗਟਨ: ਅਮਰੀਕਾ ਨੇ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨੇ ਜਾ ਚੁੱਕੇ ਹਾਫਿਜ਼

ਪਾਕਿਸਤਾਨ 'ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ
ਪਾਕਿਸਤਾਨ 'ਚ ਭਗਤ ਸਿੰਘ ਨੂੰ ‘ਨਿਸ਼ਾਨ-ਏ-ਹੈਦਰ’ ਸਨਮਾਨ ਦੇਣ ਦੀ ਮੰਗ

ਲਾਹੌਰ- ਪਾਕਿਸਤਾਨ ਦੇ ਇਕ ਸੰਗਠਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਸ ਦੇਸ਼ ਦਾ